jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday 24 April 2013

ਸਰਕਾਰੀ ਹਸਪਤਾਲ `ਚ ਆਪਣੀ ਡਾਕਟਰ ਪਤਨੀ ਦੀ ਥਾਂ `ਤੇ ਡਿਊਟੀ ਦੇਣ ਵਾਲਾ ਉਸਦਾ ਡਾਕਟਰ ਪਤੀ ਲੋਕਾਂ ਦੇ ਧੱਕੇ ਚੜਿਆ

www.sabblok.blogspot.com
ਡਾਕਟਰਾਂ ਦੀ ਮਨਮਰਜ਼ੀ ਕਾਰਨ ਹਲਕੇ ਦੇ ਲੋਕ ਪ੍ਰੇਸ਼ਾਨ=ਸਿਹਤ ਵਿਭਾਗ ਬੇਖਬਰ
ਮਾਹਿਲਪੁਰ 24ਅਪਰੈਲ ਸ਼ਿਵ ਕੁਮਾਰ ਬਾਵਾ
---- (ਪੰਜਾਬੀ ਨਿਊਜ ਆਨਲਾਇਨ ਤੋਂ ਧੰਨਵਾਦ ਸਾਹਿਤ  )--- ਪੰਜਾਬ ਸਰਕਾਰ ਦੇ ਐਸ਼ ਕਰਨ ਵਾਲੇ ਮੁਲਾਜਮਾਂ ਦੀ ਗਿਣਤੀ ਆਏ ਦਿਨ ਵੱਧਦੀ ਜਾ ਰਹੀ ਹੈ। ਵੱਖ ਵੱਖ ਵਿਭਾਗਾਂ ਵਿਚ ਉੱਚ ਆਹੁਦਿਆਂ ਤੇ ਬੈਠੇ ਅਧਿਕਾਰੀ ਤੇ ਕਰਮਚਾਰੀ ਸਰਕਾਰੀ ਸਹੂਲਤਾਂ ਦਾ ਖੁਦ ਆਨੰਦ ਤਾਂ ਮਾਣਦੇ ਹੀ ਹਨ ਨਾਲ ਹੀ ਉਹ ਆਪਣੇ ਪਰਿਵਾਰਕ ਮੈਂਬਰਾਂ ਨੂੰ ਵੀ ਸਰਕਾਰੀ ਸਹੂਲਤਾਂ ਦਾ ਲੁਤਫ਼ ਉਠਾਉਣ ਵਿਚ ਪਿੱਛੇ ਨਹੀਂ ਰਹਿਣ ਦਿੰਦੇ। ਅਜਿਹਾ ਹੀ ਇੱਕ ਮਾਮਲਾ ਸਿਵਲ ਹਸਪਤਾਲ ਮਾਹਿਲਪੁਰ ਵਿਚ ਦੇਖਣ ਨੂੰ ਮਿਲਿਆ ਜਦੋਂ ਇੱਕ ਡਾਕਟਰ ਆਪਣੀ ਡਾਕਟਰ ਪਤਨੀ ਦੀ ਥਾਂ ਤੇ ਹੀ ਡਿਊਟੀ ਦੇ ਕੇ ਪਿਛਲੇ ਲੰਮੇ ਸਮੇਂ ਤੋਂ ਸਕਰਾਰ ਅਤੇ ਵਿਭਾਗ ਦੇ ਅੱਖਾਂ ਵਿਚ ਘੱਟਾ ਪਾ ਰਿਹਾ ਸੀ।
  ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ ਸਿਵਲ ਹਸਪਤਾਲ ਮਾਹਿਲਪੁਰ ਦੇ ਐਮਰਜੈਂਸੀ ਵਿਭਾਗ ਵਿੱਚ ਮਾਮਲਾ ਉਸ ਵਕਤ ਗੰਭੀਰ ਬਣ ਗਿਆ ਜਦ ਇਲਾਜ ਲਈ ਪੁੱਜੇ ਇਕ ਮਰੀਜ ਨੂੰ ਡਿਊਟੀ ਤੇ ਤਾਇਨਾਤ ਡਾਕਟਰ ਨੂੰ ਲੋਕਾਂ ਦੇ ਰੋਹ ਦਾ ਸ਼ਿਕਾਰ ਹੋਣਾ ਪਿਆ। ਪਹਿਲਾਂ ਤਾਂ ਉਹ ਐਮਰਜੈਂਸੀ ਕਮਰੇ ਵਿੱਚ ਮਿਲਿਆ ਹੀ ਨਹੀਂ ਪਰੰਤੂ ਜਦ ਉਕਤ ਮਰੀਜ ਦੇ ਵਾਰਸਾਂ ਵਲੋਂ ਹਸਪਤਾਲ ਦੇ ਹੋਰ ਸਟਾਫ ਮੈਂਬਰਾਂ ਤੋਂ ਡਾਕਟਰ ਸਬੰਧੀ ਪਤਾ ਕੀਤਾ ਤਾਂ ਉਹਨਾਂ ਵਲੋਂ ਕੋਈ ਢੁਕਵਾਂ ਜ਼ਵਾਬ ਨਹੀਂ ਦਿੱਤਾ ਗਿਆ। ਉਹਨਾਂ ਸਟਾਫ ਮੈਂਬਰਾਂ ਤੋਂ ਜਦ ਡਿਊਟੀ ਤੇ ਤਾਇਨਾਤ ਡਾਕਟਰ ਦਾ ਨਾਮ ਪੁੱਛਿਆ ਤਾਂ ਉਹ ਬਿਲਕੁੱਲ ਹੀ ਚੁੱਪ ਹੋ ਗਏ ਅਤੇ ਲਾਰੇ ਲੱਪੇ ਲਗਾਉਣ ਲੱਗ ਪਏ। ਇਸੇ ਦੌਰਾਨ ਇੱਕ ਡਾਕਟਰ ਕਮਰੇ ਅੰਦਰ ਆਇਆ ਅਤੇ ਕਹਿਣ ਲੱਗਾ ਕਿ ਤੁਸੀਂ ਆਪਣਾ ਇਲਾਜ ਕਰਵਾਓ  ਡਾਕਟਰ ਇਥੇ ਕੋਣ ਹੈ ਤੇ ਡਿਊਟੀ ਕਿਸਦੀ ਹੈ, ਬਾਰੇ ਜਾਣਕੇ ਕੀ ਲੈਣਾ ਹੈ। ਇਸੇ ਦੌਰਾਨ ਪਿੰਡ ਹਕੂਮਤਪੁਰ ਦੇ ਵਾਸੀ ਬਚਿੱਤਰ ਸਿੰਘ ਆਪਣੇ ਲੜਾਈ ਝਗੜੇ ਦੇ ਕੇਸ ਦੇ ਸਬੰਧ ਵਿੱਚ ਡਾਕਟਰਾਂ ਤੱਕ ਕੋਈ ਕੰਮ ਲਈ ਹਸਪਤਾਲ ਪਹੁੰਚਿਆ ਤਾਂ ਡਾਕਟਰ ਉਸਦਾ ਕੰਮ ਕਰਨ ਦੀ ਬਜਾਏ ਉਸਨੂੰ ਲਾਰੇ ਲੱਪੇ ਲਾਉਣ ਲੱਗ ਪਿਆ। ਉਸਨੇ ਹਸਪਤਾਲ ਵਿੱਚ ਇਕੱਤਰ ਹੋਰ ਮਰੀਜਾਂ ਦੀ ਹਾਜ਼ਰੀ ਵਿੱਚ ਸਟਾਫ ਕੋਲੋਂ ਹਸਪਤਾਲ ਵਿੱਚ ਐਮਰਜੈਂਸੀ ਤੇ ਤਾਇਨਾਤ ਡਾਕਟਰ ਦੀ ਡਿਊਟੀ ਦਾ ਹਾਜ਼ਰੀ ਰਜਿਸਟਰ (ਰੋਸਟਰ ਚਾਰਟ) ਬਾਰੇ ਪੁੱਛਿਆ ਤਾਂ ਡਿਊਟੀ ਤੇ ਬੈਠਾ ਉਕਤ ਡਾਕਟਰ ਉਸ ਨਾਲ ਉਲਝ ਪਿਆ, ਕਿਉਕਿ ਡਾਕਟਰ ਆਪਣੀ ਡਾਕਟਰ ਪਤਨੀ ਦੀ ਥਾਂ ਡਿਊਟੀ ਦੇ ਰਿਹਾ ਸੀ।
                              ਉਸ ਨੇ ਦੱਸਿਆ ਕਿ ਉਹ ਲੜਾਈ ਝਗੜੇ ਦੇ ਸਬੰਧ ਵਿੱਚ ਦੋ ਮਹੀਨੇ ਪਹਿਲਾਂ ਕੱਟੀ ਗਈ ਐਮ ਐਲ ਆਰ ਅਤੇ ਪੁਲਿਸ ਨੂੰ ਲੋੜੀਦਾਂ ਕਾਗਜ਼ ਲੈਣ ਲਈ ਰੋਜਾਨਾ ਹਸਪਤਾਲ ਗੇੜੇ ਲਗਾ ਰਿਹਾ ਹੈ। ਐਮ ਐਲ ਆਰ ਪਿੰਡ ਅਜਨੋਹਾ ਦੀ ਡਿਸਪੈਂਸਰੀ ਵਿੱਚ ਤਾਇਨਾਤ ਡਾ ਮਨਪ੍ਰੀਤ ਕੌਰ ਨੇ ਕੱਟੀ ਸੀ, ਜਿਸਦੀ ਉਸ ਸਮੇਂ ਸਿਵਲ ਹਸਪਤਾਲ ਮਾਹਿਲਪੁਰ ਵਿੱਚ ਐਂਮਰਜੈਂਸੀ ਡਿਊਟੀ ਸੀ ਦੀ ਐਕਸਰੇ ਰਿਪੋਰਟ ਸਬੰਧੀ ਜਾਣਕਾਰੀ ਲੈਣ ਲਈ ਕਈ ਦਿਨਾਂ ਤੋਂ ਖੱਜਲ ਖੁਆਰ ਹੋ ਰਿਹਾ ਸੀ ਪ੍ਰੰਤੂ ਉਕਤ ਡਾਕਟਰ ਉਸਨੂੰ ਹਸਪਤਾਲ ਵਿੱਚ ਡਿਊਟੀ ਹੋਣ ਦੇ ਬਾਵਜੂਦ ਵੀ ਨਹੀਂ ਮਿਲ ਰਹੀ ਸੀ। ਉਸਨੇ ਦੱਸਿਆ ਕਿ ਉਸਦੀ ਜਗਾ ਡਾ ਹਰਪ੍ਰੀਤ ਸਿੰਘ ਜੋ ਡਾ ਮਨਪ੍ਰੀਤ ਕੌਰ ਦਾ ਪਤੀ ਅਤੇ ਇਸ ਵਕਤ ਪਿੰਡ ਸਰਹਾਲਾ ਕਲਾਂ ਡਿਸਪੈਂਸਰੀ ਵਿੱਚ ਤਾਇਨਾਤ ਹੈ, ਮਾਹਿਲਪੁਰ ਦੇ ਹਸਪਤਾਲ ਵਿੱਚ ਪਿੱਛਲੇ ਲੰਬੇ ਸਮੇਂ ਤੋਂ ਡਿਊਟੀ ਦੇ ਕੇ ਹਸਪਤਾਲ ਆਉਣ ਜਾਣ ਵਾਲੇ ਮਰੀਜਾਂ ਦੇ ਅੱਖੀਂ ਘੱਟਾ ਪਾ ਰਿਹਾ ਹੈ । ਉਕਤ ਡਾਕਟਰ ਆਪਣੀ ਉਚ ਸਿਆਸੀ ਪਹੁੰਚ ਕਾਰਨ ਕਿਸੇ ਦੀ ਪਰਵਾਹ ਨਹੀਂ ਕਰਦਾ  ਅਤੇ ਉਸਦਾ ਮਰੀਜਾਂ ਪ੍ਰਤੀ ਵਤੀਰਾ ਵੀ ਮਾੜਾ ਹੈ ।  ਪਿੰਡ ਮਹਿੰਗਰੋਵਾਲ ਦੇ ਸਰਪੰਚ ਇੰਦਰਪਾਲ ਸਿੰਘ ਨੇ ਦੱਸਿਆ ਕਿ ਇਸ ਹਸਪਤਾਲ ਦੇ ਮਾੜੇ ਕੰਮ ਢੰਗ ਨੂੰ ਲੈ ਕੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਖੁਦ ਛਾਪਾ ਮਾਰਕੇ ਡਾਕਟਰਾਂ ਨੂੰ ਆਪਣੇ ਵਿੱਚ ਸੁਧਾਰ ਕਰਨ ਲਈ ਹਦਾਇਤ ਦੇ ਕੇ ਗਏ ਸਨ ਪ੍ਰੰਤੂ ਦੋ ਮਹੀਨੇ ਬੀਤਣ ਤੋਂ ਬਾਅਦ ਵੀ ਹਸਪਤਾਲ ਦੇ ਡਾਕਟਰਾਂ ਵਿੱਚ ਕੋਈ ਸੁਧਾਰ ਨਹੀਂ ਆਇਆ। ਉਨਾਂ ਦੱਸਿਆ ਕਿ ਮਰੀਜਾਂ ਨੂੰ ਮਹਿੰਗੀਆਂ ਦਵਾਈਆਂ ਲਿਖਕੇ ਬਾਹਰੋਂ ਮੈਡੀਕਲ ਸਟੋਰਾਂ ਤੋਂ ਲਿਅਉਣ ਲਈ ਮਜ਼ਬੂਰ ਕਰਦੇ ਹਨ। ਨਿਜੀ ਖੂਨ ਟੈਸਟ ਕੇਂਦਰਾਂ ਅਤੇ ਦਵਾਈਆਂ ਦੀਆਂ ਦੁਕਾਨਾਂ ਵਾਲਿਆਂ ਕੋਲੋਂ ਮੋਟਾ ਕਮਿਸ਼ਨ ਵਸੂਲ ਕਰਦੇ ਹਨ।
                          ਪੱਖ== ਇਸ ਸਬੰਧ ਵਿਚ ਡਾ ਹਰਪ੍ਰੀਤ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਸਨੇ ਕੋਈ ਸ਼ਪੱਸ਼ਟੀ ਕਰਨ ਦੇਣ ਦੀ ਬਜਾਏ ਇਹ ਕਿਹਾ ਕਿ ਮੈਂ ਆਪਣੀ ਡਾ ਪਤਨੀ  ਮਨਪ੍ਰੀਤ ਕੌਰ ਦੀ ਥਾਂ ਡਿਊੁਟੀ ਦੇ  ਸਕਦਾਂ ਹਾਂ। ਇਸ ਵਿੱਚ ਸਿਹਤ ਨਿਯਮਾਂ ਦੀ ਕੋਈ ਉਲੰਘਣਾਂ ਨਹੀਂ ਹੈ। ਇਸ ਸਬੰਧ ਵਿੱਚ ਐਸ ਐਮ ਓ ਸ੍ਰੀ ਓ ਪੀ ਗੋਜ਼ਰਾ ਨੇ ਰਾਤ ਸਮੇਂ ਕਿਹਾ ਸੀ ਕਿ ਮਾਮਲੇ ਦੀ ਪੜਤਾਲ ਕੀਤੀ ਜਾਵੇਗੀ ਪਰੰਤੂ ਅੱਜ ਸਵੇਰੇ  ਐਸ ਐਮ ਓ ਨੇ ਆਪਣੇ ਬਿਆਨ ਬਦਲ ਕੇ ਉਕਤ ਡਾਕਟਰ ਜੋੜੇ ਨੂੰ ਬਚਾਉਣ ਦੀ ਕੋਸ਼ਿਸ ਕਰਦਿਆਂ ਕੋਈ ਤਸੱਲੀ ਬਖ਼ਸ਼ ਉੱਤਰ ਨਹੀਂ ਦਿੱਤਾ। ਸਿਵਲ ਸਰਜ਼ਨ ਸੁਰਿੰਦਰ ਕੌਰ ਗੰਗੜ ਨੇ ਕਿਹਾ ਕਿ ਉਹਨਾਂ ਨੂੰ ਉਕਤ ਮਾਮਲੇ ਬਾਰੇ ਜਾਣਕਾਰੀ ਨਹੀਂ ਜੇਕਰ ਅਜਿਹਾ ਹੈ ਤਾਂ ਉਹ ਜਾਂਚ ਕਰਕੇ ਬਣਦੀ ਵਿਭਾਗੀ ਕਾਰਵਾਈ ਕਰਨਗੇ।

No comments: