jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday 14 April 2013

ਪੰਚਾਇਤੀ ਚੋਣਾਂ 'ਚ ਧਾਂਦਲੀ ਰੋਕ ਣਲਈ ਹਾਈਕੋਰਟ ਜਾਵਾਂਗੇ-ਬਾਜਵਾ

www.sabblok.blogspot.com

ਬਜਟ ਸੈਸ਼ਨ ਤੋਂ ਬਾਅਦ
ਬਿਜਲੀ ਕਿਰਾਏ 'ਚ ਭਾਰੀ ਵਾਧੇ ਦੇ ਨਾਲ ਲੋਕਾਂ ਉੱਪਰ ਲਗਾਏ ਗਏ ਹੋਰ ਟੈਕਸਾਂ ਵਿਰੁੱਧ ਰਾਜ ਪੱਧਰੀ ਮੁਹਿੰਮ ਚਲਾਏ ਜਾਣ ਬਾਰੇ ਵਿਚਾਰ ਕੀਤੀ ਜਾਵੇਗੀ |
ਅਕਾਲੀ-ਭਾਜਪਾ ਸਰਕਾਰ 2012 ਦੀਆਂ ਚੋਣਾਂ ਸਮੇਂ ਕੀਤੇ ਵਾਅਦਿਆਂ ਤੋਂ ਪੂਰੀ ਤਰ੍ਹਾਂ ਭੱਜ ਗਈ ਹੈ | ਇਕ ਸਾਲ ਲੰਘ ਗਿਆ ਹੈ ਅਜੇ ਤੱਕ ਇਕ ਵੀ ਬੇਰੁਜ਼ਗਾਰ ਨੂੰ ਭੱਤਾ ਨਹੀਂ ਮਿਲਿਆ |
ਬੁਢਾਪਾ ਪੈਨਸ਼ਨ, ਵਿਧਵਾ ਤੇ ਅਪਾਹਜ ਪੈਨਸ਼ਨ ਵਧਾ ਕੇ ਦੁੱਗਣੀ ਕਰਨ ਦਾ ਵਾਅਦਾ ਕੀਤਾ ਸੀ, ਪਰ ਨਹੀਂ ਵਧਾਈ ਗਈ |
ਸ਼ਗਨ ਸਕੀਮ ਵਧਾਉਣੀ ਤਾਂ ਦੂਰ ਪਿਛਲੇ ਦੋ ਸਾਲ ਤੋਂ ਇਹ ਸਕੀਮ ਹੀ ਠੱਪ ਪਈ ਹੈ |
ਬਜਟ ਵਿਚ ਕੋਈ ਵੀ ਟੈਕਸ ਨਾ ਲਗਾਉਣ ਦਾ ਐਲਾਨ ਕਰਕੇ ਬਿਜਲੀ ਦਰਾਂ'ਚ ਵਾਧੇ ਸਮੇਤ ਵਿੱਦਿਆ ਤੇ ਸਿਹਤ ਸੇਵਾਵਾਂ ਮਹਿੰਗੀਆਂ ਕਰਕੇ 3 ਹਜ਼ਾਰ ਕਰੋੜ ਰੁਪਏ ਦਾ ਨਵਾਂ ਬੋਝ ਪਾ ਦਿੱਤਾ ਹੈ |


ਜਲੰਧਰ, 14 ਅਪ੍ਰੈਲ-ਪੰਜਾਬ ਪ੍ਰਦੇਸ਼ ਕਾਂਗਰਸ ਪੰਚਾਇਤੀ ਚੋਣਾਂ ਵਿਚ ਸਰਕਾਰੀ ਧਾਂਦਲੀ ਨੂੰਰੋਕਣ ਲਈ ਹਾਈਕੋਰਟ ਵਿਚ ਪਟੀਸ਼ਨ ਪਾਉਣ ਜਾ ਰਹੀ ਹੈ ਤੇ ਇਸ ਕੇਸ ਦੀ ਪੈਰਵਾਈ ਵਕੀਲਾਂ ਦੀ ਥਾਂ ਪ੍ਰਦੇਸ਼ ਪ੍ਰਧਾਨ ਸ:ਪ੍ਰਤਾਪ ਸਿੰਘ ਬਾਜਵਾ ਅਤੇ ਵਿਰੋਧੀ ਧਿਰ ਦੇ ਨੇਤਾ ਸ੍ਰੀ ਸੁਨੀਲ ਜਾਖੜ ਖੁਦ ਕਰਨਗੇ | ਇਸ ਗੱਲ ਦਾ ਐਲਾਨ ਅੱਜ ਇਥੇ ਦੇਸ਼ ਭਗਤ ਯਾਦਗਾਰ ਹਾਲ ਵਿਖੇ ਅੰਬੇਡਕਰ ਦਿਵਸ ਮੌਕੇ ਹੋਈ ਜਲੰਧਰ ਜ਼ਿਲ੍ਹੇ ਦੀ ਪ੍ਰਭਾਵਸ਼ਾਲੀ ਕਾਂਗਰਸ ਵਰਕਰ ਰੈਲੀ ਨੂੰਸੰਬੋਧਨ ਕਰਦਿਆਂ ਨਵੇਂ ਬਣੇ ਪ੍ਰਦੇਸ਼ ਪ੍ਰਧਾਨ ਸ: ਪ੍ਰਤਾਪ ਸਿੰਘ ਬਾਜਵਾ ਨੇ ਕੀਤਾ | ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪਟੀਸ਼ਨ ਬੁੱਧਵਾਰ ਨੂੰਅਦਾਲਤ ਵਿਚ ਦਾਖਲ ਕਰਵਾਈ ਜਾਵੇਗੀ | ਸ: ਬਾਜਵਾ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਪੰਚਾਇਤੀ ਚੋਣਾਂ ਜਮਹੂਰੀ ਤੇ ਆਜ਼ਾਦ ਢੰਗ ਨਾਲ ਕਰਵਾਉਣ ਦੀ ਬਜਾਏ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਅਤੇ ਧੱਕੇਸ਼ਾਹੀ ਨਾਲ ਕਰਵਾਏਗੀ | ਪਰ ਹੁਣ ਸਰਕਾਰ ਨੂੰਅਜਿਹਾ ਕਰਨ ਨਹੀਂ ਦਿੱਤਾ ਜਾਵੇਗਾ ਤੇ ਇਸ ਕਰਕੇ ਅਸੀਂ ਅਦਾਲਤੀ ਦਖਲ ਦੀ ਮੰਗ ਕਰਾਂਗੇ | ਸ:ਬਾਜਵਾ ਨੇ ਦੱਸਿਆ ਕਿ ਨਾਮਜ਼ਦਗੀ ਪੱਤਰ ਦਾਖਲ ਕਰਨ ਸਮੇਂ ਸੱਤਾਧਾਰੀ ਪਾਰਟੀ ਸਰਕਾਰੀ ਅਧਿਕਾਰੀਆਂ ਨਾਲ ਮਿਲ ਕੇ ਵਿਰੋਧੀ ਧਿਰ ਨਾਲ ਸੰਬੰਧਿਤ ਲੋਕਾਂ ਦੇ ਥੋਕ ਵਿਚ ਕਾਗਜ਼ ਹੀ ਰੱਦ ਕਰਵਾ ਦਿੰਦੀ ਹੈ | ਅਸੀਂਅਦਾਲਤ ਤੋਂ ਮੰਗ ਕਰਾਂਗੇ ਕਿ ਨਾਮਜ਼ਦਗੀ ਪੱਤਰ ਦੀ ਈ-ਫਾਈਿਲੰਗ ਹੋਵੇ, ਭਾਵਨਾਮਜ਼ਦਗੀ ਪੱਤਰ ਆਨਲਾਈਨ ਭਰੇ ਜਾ ਸਕਣ ਤਾਂ ਕਿ ਸਰਕਾਰੀ ਮਸ਼ੀਨਰੀ ਰਾਹੀਂਧਾਂਦਲੀ ਦਾ ਦੌਰ ਖਤਮ ਹੋਵੇ, ਦੂਜਾ ਉਨ੍ਹਾਂ ਕਿਹਾ ਕਿ ਅਸੀਂ ਪੰਚਾਇਤੀ ਚੋਣਾਂਦੀ ਗਿਣਤੀ ਪਿੰਡਾਂਵਿਚ ਹੀ ਕਰਨ ਦੀ ਬਜਾਏ, ਕਈ ਪਿੰਡਾਂ ਦੀਆਂ ਵੋਟਾਂ ਇਕ ਥਾਂਇਕੱਤਰ ਕਰਕੇ ਫਿਰ ਉਥੇ ਸਭਨਾਂਪਾਰਟੀਆਂ ਦੇ ਪ੍ਰਤੀਨਿਧਾਂ ਦੀ ਹਾਜ਼ਰੀ 'ਚ ਗਿਣਤੀ ਕਰਵਾਏ ਜਾਣ ਲਈ ਕਰਾਂਗੇ | ਉਨ੍ਹਾਂ ਕਿਹਾ ਕਿ ਪਿੰਡਾਂ ਵਿਚ ਅਕਸਰ ਹੀ ਸਰਕਾਰੀ ਅਧਿਕਾਰੀ ਮਨਮਰਜ਼ੀ ਦੇ ਨਤੀਜੇ ਐਲਾਨ ਦਿੰਦੇ ਹਨ | ਤੀਜਾ ਸ: ਬਾਜਵਾਨੇ ਕਿਹਾ ਕਿ ਪਿੰਡਾਂ 'ਚ ਵਾਰਡਬੰਦੀ 'ਚ ਏਨੀ ਧਾਂਦਲੀ ਹੈ ਕਿ ਅਕਾਲੀ ਆਗੂਆਂਨੇ ਵਾਰਡਬੰਦੀ ਵਿਚ ਵੱਡੀ ਧਾਂਦਲੀ ਕੀਤੀ ਹੈ | ਨਵੀਂ ਵਾਰਡਬੰਦੀ ਬਾਰੇ ਅਜੇ ਤੱਕ ਕਿਸੇ ਨੂੰ ਭਿਣਕ ਤੱਕ ਨਹੀਂ ਪੈਣ ਦਿੱਤੀ ਗਈ | ਅਸੀਂ ਮੰਗ ਕਰਾਂਗੇ ਕਿ ਵਾਰਡਬੰਦੀ ਦੀ ਸੁਧਾਈ ਦੇ ਨਾਂਅ ਉੱਪਰ ਵੋਟਾਂਅੱਗੇ ਤਾਂ ਨਾ ਪਾਈਆਂ ਜਾਣ ਪਰ ਵਾਰਡਬੰਦੀ 'ਚ ਧਾਂਦਲੀ ਨੂੰਰੋਕਣ ਲਈ ਸਮਾਂਬੱਧ ਕਦਮ ਚੁੱਕੇ ਜਾਣ | ਉਨ੍ਹਾਂ ਕਿਹਾ ਕਿ ਕੇਸ ਦੀ ਸੁਣਵਾਈ ਮੌਕੇ ਪਾਰਟੀ ਦੇ ਸਮੂਹ ਵਿਧਾਇਕ ਵੀ ਉਨ੍ਹਾਂ ਦੇ ਨਾਲ ਜਾਇਆ ਕਰਨਗੇ | ਜਲੰਧਰ ਵਿਚ ਆਪਣੀ ਪਹਿਲੀ ਰੈਲੀ ਨੂੰਸੰਬੋਧਨ ਕਰਦਿਆਂ ਸ:ਪ੍ਰਤਾਪ ਸਿੰਘ ਬਾਜਵਾ ਨੇ ਦੱਸਿਆ ਕਿ 15 ਅਪ੍ਰੈਲ ਨੂੰ ਪ੍ਰਦੇਸ਼ ਕਾਂਗਰਸ ਕਮੇਟੀ ਦੀ ਹੰਗਾਮੀ ਮੀਟਿੰਗ ਸੱਦੀ ਗਈ ਹੈਜਿਸ ਵਿਚ ਬਜਟ ਸੈਸ਼ਨ ਤੋਂਬਾਅਦ ਬਿਜਲੀ ਕਿਰਾਏ 'ਚ ਭਾਰੀ ਵਾਧੇ ਦੇ ਨਾਲ ਲੋਕਾਂਉੱਪਰ ਲਗਾਏ ਗਏ ਹੋਰ ਟੈਕਸਾਂਵਿਰੁੱਧ ਰਾਜ ਪੱਧਰੀ ਮੁਹਿੰਮ ਚਲਾਏ ਜਾਣ ਬਾਰੇ ਵਿਚਾਰ ਕੀਤੀ ਜਾਵੇਗੀ | ਸ:ਬਾਜਵਾ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ 2012 ਦੀਆਂਚੋਣਾਂ ਸਮੇਂ ਕੀਤੇ ਵਾਅਦਿਆਂ ਤੋਂਪੂਰੀ ਤਰ੍ਹਾਂ ਭੱਜ ਗਈ ਹੈ | ਇਕ ਸਾਲ ਲੰਘ ਗਿਆ ਹੈ ਅਜੇ ਤੱਕ ਇਕ ਵੀ ਬੇਰੁਜ਼ਗਾਰ ਨੂੰਭੱਤਾ ਨਹੀਂ ਮਿਲਿਆ | ਬੁਢਾਪਾ ਪੈਨਸ਼ਨ, ਵਿਧਵਾ ਤੇ ਅਪਾਹਜ ਪੈਨਸ਼ਨ ਵਧਾ ਕੇ ਦੁੱਗਣੀ ਕਰਨ ਦਾ ਵਾਅਦਾ ਕੀਤਾ ਸੀ, ਪਰ ਨਹੀਂ ਵਧਾਈ ਗਈ | ਸ਼ਗਨ ਸਕੀਮ ਵਧਾਉਣੀ ਤਾਂ ਦੂਰ ਪਿਛਲੇ ਦੋ ਸਾਲ ਤੋਂ ਇਹ ਸਕੀਮ ਹੀ ਠੱਪ ਪਈ ਹੈ | ਬਜਟਵਿਚ ਕੋਈ ਵੀ ਟੈਕਸ ਨਾ ਲਗਾਉਣ ਦਾ ਐਲਾਨ ਕਰਕੇ ਬਿਜਲੀ ਦਰਾਂ'ਚ ਵਾਧੇ ਸਮੇਤ ਵਿੱਦਿਆ ਤੇ ਸਿਹਤ ਸੇਵਾਵਾਂ ਮਹਿੰਗੀਆਂ ਕਰਕੇ 3 ਹਜ਼ਾਰ ਕਰੋੜ ਰੁਪਏ ਦਾ ਨਵਾਂ ਬੋਝ ਪਾ ਦਿੱਤਾ ਹੈ |
ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਦੀ ਸਜ਼ਾ ਬਾਰੇ ਸੁਆਲਾਂ ਦਾ ਜਵਾਬ ਤੋਂ ਇਨਕਾਰ ਕਰਦਿਆਂ ਸ:ਬਾਜਵਾ ਨੇ ਕਿਹਾ ਕਿ ਅਕਾਲੀ ਅਤੇ ਭਾਜਪਾ ਵਾਲੇ ਦੂਹਰੀ ਨੀਤੀ ਖੇਡ ਰਹੇ ਹਨ ਤੇ ਲੋਕਾਂਨੂੰਗੁਮਰਾਹ ਕਰ ਰਹੇ ਹਨ | ਗਠਜੋੜ 'ਚ ਹੁੰਦਿਆਂ ਅਕਾਲੀ ਫਾਂਸੀ ਮੁਆਫ ਕਰਵਾਉਣ ਲਈ ਰਾ²ਸ਼ਟਰਪਤੀ ਕੋਲ ਜਾਣ ਦੇ ਐਲਾਨ ਕਰ ਰਹੇ ਹਨ ਤੇ ਭਾਜਪਾ ਵਾਲੇ ਜਲਦੀ ਫਾਂਸੀ ਦਿੱਤੇ ਜਾਣ ਦੀ ਮੰਗ ਕਰ ਰਹੇ ਹਨ | ਭਾਜਪਾ ਦੇ ਨਵਜੋਤ ਸਿੰਘ ਸਿੱਧੂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਭਾਜਪਾ ਵਰਗੀਆਂ ਕੱਟੜਪੰਥੀ ਪਾਰਟੀਆਂ ਘੱਟ-ਗਿਣਤੀ ਵਰਗਾਂ ਦੇ ਅਜਿਹੇ ਲੋਕਾਂ ਨੂੰ ਸ਼ੋਅ ਪੀਸ ਵਜੋਂ ਵਰਤਦੀਆਂ ਹਨ | ਸਿੱਧੂਵਰਗੇ ਲੋਕਾਂ ਦੇ ਅਜਿਹੀਆਂਪਾਰਟੀਆਂ ਵਿਚ ਇਕ-ਦੋ ਪੌੜੀਆਂ ਚੜ੍ਹਨ ਤੋਂ ਵੱਧ ਕੋਈ ਭਵਿੱਖ ਨਹੀਂ ਹੁੰਦਾ | ਸ:ਬਾਜਵਾ ਨੇ ਐਲਾਨ ਕੀਤਾ ਕਿ ਕਾਂਗਰਸ 'ਚ ਬਾਹਰਲੀਆਂ ਪਾਰਟੀਆਂਵਿਚੋਂ ਸ਼ਾਮਿਲ ਹੋਣ ਵਾਲੇ ਆਗੂਆਂ 'ਚੋਂ ਕਿਸੇ ਨੂੰਵੀ ਟਿਕਟ ਨਹੀਂ ਦਿੱਤੀ ਜਾਵੇਗੀ | ਉਨ੍ਹਾਂ ਕਿਹਾ ਕਿ ਅਜਿਹੀਆਂ ਗਲਤੀਆਂ ਦਾ ਖਮਿਆਜ਼ਾ ਕਾਂਗਰਸ ਨੇ ਪਹਿਲਾਂਹੀ ਬਥੇਰਾ ਝੱਲ ਲਿਆ ਹੈ | ਉਨ੍ਹਾਂ ਕਿਹਾ ਕਿ ਜਿਹੜੇ ਲੋਕ ਪਹਿਲਾਂਹੀ ਸ਼ਾਮਿਲ ਹੋ ਚੁੱਕੇ ਹਨ, ਉਨ੍ਹਾਂ ਨੂੰਟਿਕਟਾਂਦਿੱਤੀਆਂ ਜਾ ਸਕਦੀਆਂ ਹਨ |
ਸ:ਬਾਜਵਾ ਨੇ ਕਿਹਾ ਕਿ ਪਿਛਲੇ ਸਾਲਾਂ 'ਚ ਇਕ-ਇਕ ਹਲਕੇ 'ਚ 4-4, 5-5 ਆਗੂਆਂ ਨੂੰਥਾਪੀ ਦਿੱਤੀ ਜਾਂਦੀ ਰਹੀ | ਜਦ ਇਕ ਨੂੰ ਟਿਕਟ ਦਿੱਤੀ ਤਾਂ ਦੂਜਿਆਂ ਨੇ ਰੋਸ ਪ੍ਰਗਟ ਕੀਤਾ ਤੇ ਪਾਰਟੀ ਅੰਦਰਲੇ ਰੋਸ ਦਾ ਕਾਫੀ ਨੁਕਸਾਨ ਹੋਇਆ | ਪਰ ਹੁਣ ਜਲਦੀ ਹੀ ਹਰ ਵਿਧਾਨ ਸਭਾ ਹਲਕੇ 'ਚ ਇਕ ਹੀ ਆਗੂ ਨੂੰ ਅੱਗੇ ਲਾਇਆ ਜਾਵੇਗਾ ਤੇ ਦੂਸਰਿਆਂ ਨੂੰ ਉਸ ਦੇ ਪਿੱਛੇ ਚੱਲਣ ਲਈ ਪ੍ਰੇਰਿਤ ਕੀਤਾ ਜਾਵੇਗਾ | ਸ: ਬਾਜਵਾਨੇ ਕਾਂਗਰਸ ਵਰਕਰਾਂ ਨੂੰ ਭਰੋਸਾ ਦੁਆਇਆ ਕਿ ਇਮਾਨਦਾਰੀ ਨਾਲ ਕੰਮ ਕਰਨ ਵਾਲੇ ਵਰਕਰਾਂ ਦੀ ਪੂਰੀ ਕਦਰ ਹੋਵੇਗੀ ਅਤੇ ਹਰ ਵਰਗ ਨੂੰਬਣਦੀ ਪ੍ਰਤੀਨਿਧਤਾ ਮਿਲੇਗੀ | ਉਨ੍ਹਾਂ ਕਿਹਾ ਕਿ ਡਾ: ਅੰਬੇਡਕਰ ਦਿਵਸ ਰਾਜ ਪੱਧਰ 'ਤੇ ਮਨਾਇਆ ਜਾਇਆ ਕਰੇਗਾ |
ਪੰਜਾਬ ਦੀ ਮੰਦੀ ਆਰਥਿਕ ਹਾਲਤ ਦਾ ਜ਼ਿਕਰ ਕਰਦਿਆਂ ਸ:ਬਾਜਵਾ ਨੇ ਕਿਹਾ ਕਿ ਅਜੇ ਤੱਕ ਸਾਢੇ 3 ਲੱਖ ਮੁਲਾਜ਼ਮਾਂ ਨੂੰਤਨਖਾਹ ਨਹੀਂ ਮਿਲੀ | ਸਰਕਾਰ ਇਕ ਪਾਸੇ ਨਸ਼ਿਆਂ ਵਿਰੁੱਧ ਮੁਹਿੰਮ ਦੀਆਂ ਗੱਲਾਂ ਕਰ ਰਹੀ ਹੈ ਪਰ ਸਚਾਈ ਇਹ ਹੈ ਕਿ ਪੰਜਾਬ ਅੰਦਰ ਠੇਕਿਆਂ ਦੀ ਗਿਣਤੀ 4500 ਤੋਂ ਵਧ ਕੇ ਇਸ ਵੇਲੇ 13 ਹਜ਼ਾਰ ਤੱਕ ਜਾ ਪੁੱਜੀ ਹੈ |
ਬੜੀ ਗਰਮਜੋਸ਼ੀ ਤੇ ਧੜੱਲੇ ਨਾਲ ਬੋਲਦਿਆਂ ਕਾਂਗਰਸ ਵਿਧਾਇਕ ਦਲ ਦੇ ਮੁਖੀ ਸ੍ਰੀ ਸੁਨੀਲ ਜਾਖੜ ਨੇ ਕਿਹਾ ਕਿ ਪੰਜਾਬ 'ਚ ਕਾਨੂੰਨ ਦਾ ਰਾਜ ਖਤਮ ਹੋ ਚੁੱਕਾ ਹੈ | ਤਰਨਤਾਰਨ ਪੁਲਿਸ ਵੱਲੋਂ ਇਕ ਲੜਕੀ ਦੀ ਕੁੱਟਮਾਰ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਉਸਨੂੰਵਿਧਾਨ ਸਭਾ 'ਚ ਲਿਜਾਣਾ ਕੋਈ ਗੁਨਾਹ ਨਹੀਂ ਸੀ ਤੇ ਜੇ ਪੀੜਤ ਲੋਕਾਂ ਦੀ ਆਵਾਜ਼ ਉਠਾਉਣਾ ਸਰਕਾਰ ਦੀ ਨਜ਼ਰ 'ਚ ਗੁਨਾਹ ਹੈਤਾਂ ਮੈਂ ਅਜਿਹਾ ਗੁਨਾਹ ਵਾਰ-ਵਾਰ ਕਰਦਾ ਰਹਾਂਗਾ | ਉਨ੍ਹਾਂ ਕਿਹਾ ਕਿ ਤਲਵੰਡੀ ਸਾਬੋ ਵਿਖੇ ਪੁਲਿਸ ਲਾਠੀਚਾਰਜ ਦੀ ਅਸੀਂ ਨਿੰਦਾ ਕਰਦੇ ਹਾਂ ਤੇ ਇਹ ਮਾਮਲਾ ਵੀ ਅਦਾਲਤ ਵਿਚ ਲੈ ਕੇ ਜਾਵਾਂਗੇ |
ਸਾਬਕਾ ਪ੍ਰਧਾਨਸ਼ਮਸ਼ੇਰ ਸਿੰਘ ਦੂਲੋਂ ਨੇ ਪਾਰਟੀ ਲੀਡਰਸ਼ਿਪ ਨੂੰ ਖਰੀਆਂ-ਖਰੀਆਂ ਸੁਣਾਉਂਦਿਆਂ ਆਖਿਆ ਕਿ ਸਾਡੇ ਆਗੂਆਂ ਦੀਆਂਗ਼ਲਤ ਨੀਤੀਆਂ 'ਤੇ ਵਿਵਹਾਰ ਕਾਰਨ ਲੋਕਾਂ ਦੇ ਕਈ ਹਿੱਸੇ ਕਾਂਗਰਸ ਤੋਂ ਦੂਰ ਚਲੇ ਗਏ ਤੇ ਇਹੀ ਸਾਡੀ ਹਾਰ ਦਾ ਕਾਰਨ ਵੀ ਬਣਿਆ | ਸਾਬਕਾ ਮੰਤਰੀ ਚੌਧਰੀ ਜਗਜੀਤ ਸਿੰਘ ਨੇ ਕਿਹਾ ਕਿ ਚੋਣਾਂ ਦੌਰਾਨ ਸੁਖਬੀਰ ਸਿੰਘ ਬਾਦਲ ਤੋਂ ਪੈਸੇ ਲੈਣ ਵਾਲੇ ਆਗੂਆਂ ਨੂੰਲਾਂਭੇ ਕੀਤਾ ਜਾਣਾ ਚਾਹੀਦਾ ਹੈ |
ਲੋਕ ਸਭਾ ਮੈਂਬਰ ਸ੍ਰੀ ਮਹਿੰਦਰ ਸਿੰਘ ਕੇ. ਪੀ. ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਦਲਿਤਾਂ ਦੀ ਭਲਾਈ ਲਈ 1400 ਕਰੋੜ ਰੁਪਏ ਪੰਜਾਬ ਸਰਕਾਰ ਨੂੰਭੇਜਿਆ ਗਿਆ ਸੀ, ਪਰ ਇਸ ਵਿਚੋਂ ਇਕ ਧੇਲਾ ਵੀ ਨਹੀਂ ਖਰਚਿਆ ਗਿਆ | ਉਨ੍ਹਾਂ ਸ:ਬਾਜਵਾ ਨੂੰ ਭਰੋਸਾ ਦਿੱਤਾ ਕਿ ਸਾਰਾ ਕਾਂਗਰਸ ਵਰਕਰ ਉਨ੍ਹਾਂ ਦੇ ਨਾਲ ਡੱਟਕੇ ਸਾਥ ਦੇਵੇਗਾ | ਵਰਕਰ ਰੈਲੀ ਨੂੰ ਲੋਕ ਸਭਾ ਮੈਂਬਰ ਸ੍ਰੀਮਤੀ ਸੰਤੋਸ਼ ਚੌਧਰੀ, ਅਵਤਾਰ ਹੈਨਰੀ, ਅਮਰਜੀਤ ਸਿੰਘ ਸਮਰਾ, ਸਤਨਾਮ ਸਿੰਘ ਕੈਂਥ, ਚੌ: ਸੰਤੋਖ ਸਿੰਘ, ਜਗਬੀਰ ਸਿੰਘ ਬਰਾੜ, ਰਾਜਿੰਦਰ ਬੇਰੀ ਹਲਕਾ ਇੰਚਾਰਜ ਜਲੰਧਰ ਕੇਂਦਰੀ, ਸੀ. ਡੀ. ਸਿੰਘ ਕੰਬੋਜ, ਯੂਥ ਕਾਂਗਰਸ ਪੰਜਾਬ ਦੇ ਪ੍ਰਧਾਨ ਬਿਕਰਮਜੀਤ ਸਿੰਘ ਚੌਧਰੀ, ਦੁਆਬਾ ਦੇ ਇੰਚਾਰਜ ਤੇ ਮੀਤਪ੍ਰਧਾਨ ਤਰਲੋਚਨ ਸਿੰਘ ਸੂੰਢ ਆਦਿ ਨੇਤਾਵਾਂ ਨੇ ਵੀ ਸੰਬੋਧਨ ਕੀਤਾ | ਇਸ ਮੌਕੇ ਸਟੇਜ ਦਾ ਸੰਚਾਲਨ ਸ:ਫਤਹਿਜੰਗ ਸਿੰਘ ਬਾਜਵਾ ਜਨਰਲ ਸਕੱਤਰ ਪ੍ਰਦੇਸ਼ ਕਾਂਗਰਸ ਨੇ ਕੀਤਾ | ਸ: ਜਸਬੀਰ ਸਿੰਘ ਡਿੰਪਾ, ਗੁਰਬਿੰਦਰ ਸਿੰਘ ਅਟਵਾਲ, ਪਿਆਰਾ ਸਿੰਘ ਪੂਰਨਪੁਰ, ਅਨਿਲ ਦੱਤਾ, ਦਿਹਾਤੀ ਪ੍ਰਧਾਨ ਕੰਵਲਜੀਤ ਸਿੰਘ ਲਾਲੀ, ਸ਼ਹਿਰੀ ਪ੍ਰਧਾਨ ਅਰੁਣ ਵਾਲੀਆ, ਸ:ਰਾਜਨਬੀਰ ਸਿੰਘ, ਰਛਪਾਲ ਸਿੰਘ ਪਾਲ, ਵਰਿੰਦਰ ਸ਼ਰਮਾ, ਹਰਦੇਵ ਸਿੰਘ ਲਾਡੀ, ਕਮਲ ਸਹਿਗਲ, ਡਾ:ਰਾਮ ਲਾਲ ਜੱਸੀ, ਚੌ: ਮਨਜਿੰਦਰ ਸਿੰਘ, ਉੱਜਲ ਦੀਦਾਰ ਸਿੰਘ, ਪ੍ਰਦੀਪ ਸਿੰਘ, ਤਰਲੋਚਨ ਸਿੰਘ ਭੰਗੂ, ਜਸਵੰਤ ਸਿੰਘ ਬਾਂਸਲ, ਸ਼ਿੰਦਰ ਰਾਮ, ਸੰਦੀਪ ਕੁਮਾਰ, ਸੁਖਬੀਰ ਸਿੰਘ ਬੀਰਾ ਨੰਗਲ, ਰਿਸ਼ੀਕੇਸ਼ ਵਰਮਾ, ਜ਼ੈਲ ਸਿੰਘ ਬੋਪਾਰਾਏ, ਸਤਪਾਲ ਸਿੰਘ ਰੰਧਾਵਾ, ਜਰਨੈਲ ਸਿੰਘ ਚੌੜੇ, ਬਚਨ ਸਿੰਘ ਭਾਮੜੀ, ਸਰਪੰਚ ਸੁਖਵਿੰਦਰ ਸਿੰਘ ਆਦਿ ਵੀ ਹਾਜ਼ਰ ਸਨ |

No comments: