jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday 14 April 2013

ਕਾਟਜੂ ਦੀ ਭੁੱਲਰ ਦੇ ਹੱਕ ਵਿਚ ਬੁਲੰਦ ਅਵਾਜ਼ -----ਸਜ਼ਾ ਮੁਆਫੀ ਲਈ ਰਾਸ਼ਟਰਪਤੀ ਨੂੰ ਪੱਤਰ ਲਿਖਿਆ


www.sabblok.blogspot.com


ਪ੍ਰੋ. ਬਲਵਿੰਦਰਪਾਲ ਸਿੰਘ
phone 0091-981-57 0-0916
 ਭਾਰਤੀ ਪ੍ਰੈੱਸ ਕੌਸਲ  ਦੇ ਚੇਅਰਮੈਨ ਜਸਟਿਸ ਮਾਰਕੰਡੇ ਕਾਟਜੂ ਨੇ ਰਾਸ਼ਟਰਪਤੀ ਪ੍ਰਣਾਬ ਮੁੱਖਰਜੀ ਨੂੰ ਪੱਤਰ ਲਿੱਖ ਕੇ ਮੰਗ ਕੀਤੀ ਹੈ ਕਿ ਪ੍ਰੋ:ਦਵਿੰਦਰਪਾਲ ਸਿੰਘ ਭੁੱਲਰ ਦੀ ਸਜ਼ਾ ਮੁਆਫ ਕਰ ਦਿੱਤੀ ਜਾਵੇ ਜਿਨ੍ਹਾਂ ਨੂੰ 1993 ਵਿਚ ਹੋਏ ਬੰਬ ਧਮਾਕੇ ਦੇ ਇਕ ਮਾਮਲੇ ਵਿਚ ਮੌਤ ਦੀ ਸਜ਼ਾ ਸੁਣਾਈ ਗਈ ਹੈ | ਕਾਟਜੂ ਨੇ ਕਿਹਾ ਹੈ ਕਿ ਭੁੱਲਰ ਜਨਵਰੀ 1995 ਤੋਂ ਜੇਲ੍ਹ ਵਿਚ ਹੈ ਜੋ 18 ਸਾਲ ਤੋਂ ਵੱਧ ਸਮਾਂ ਬਣਦਾ ਹੈ | ਇਸ ਸਮੇਂ ਦੌਰਾਨ ਸਿਰ 'ਤੇ ਮੌਤ ਦੀ ਲੱਟਕਦੀ ਤਲਵਾਰ ਕਾਰਨ ਉਸ ਨੇ ਭਾਰੀ ਮਾਨਸਿਕ ਦੁੱਖ ਝਲਿਆ ਹੈ | ਕਾਟਜੂ ਨੇ ਤਰਕ ਦਿੱਤਾ ਹੈ ਕਿ ਸੁਪਰੀਮ ਕੋਰਟ ਨੇ ਆਪਣੇ ਪਹਿਲੇ ਫੈਸਲੇ ਵਿਚ ਭੁੱਲਰ ਦੀ ਮੌਤ ਦੀ ਸਜ਼ਾ ਵਿਰੁੱਧ ਅਪੀਲ 2-1 ਦੇ ਬਹੁਮਤ ਨਾਲ ਰੱਦ ਕੀਤੀ ਸੀ ਤੇ ਜੱਜਾਂ ਦਾ ਬੈਂਚ ਭੁੱਲਰ ਨੂੰ ਮੌਤ ਦੀ ਸਜ਼ਾ ਦੇਣ ਬਾਰੇ ਇਕਮੱਤ ਨਹੀਂ ਸੀ | ਇਸ ਬੈਂਚ ਦੇ ਸਭ ਤੋਂ ਸੀਨੀਅਰ ਜੱਜ ਐਮ. ਬੀ. ਸ਼ਾਹ ਨੇ ਭੁੱਲਰ ਨੂੰ ਬਰੀ ਕਰ ਦਿੱਤਾ ਸੀ | ਕਾਟਜੂ ਨੇ ਕਿਹਾ ਹੈ ਕਿ ਜਸਟਿਸ ਸ਼ਾਹ ਨੇ ਆਪਣੇ ਫੈਸਲੇ ਵਿਚ ਕਿਹਾ ਸੀ ਕਿ ਭੁੱਲਰ ਵਿਰੁੱਧ ਇਕੋ ਇਕ ਸਬੂਤ ਉਸ ਦਾ ਕਥਿੱਤ ਇਕਬਾਲੀਆ ਬਿਆਨ ਹੈ ਜੋ ਉਸ ਨੇ ਜਾਂਚ ਅਧਿਕਾਰੀ ਕੋਲ ਦਿੱਤਾ ਸੀ | ਜਸਟਿਸ ਸ਼ਾਹ ਨੇ ਕਿਹਾ ਸੀ ਕਿ ਇਕ ਪੁਲਿਸ ਅਧਿਕਾਰੀ ਵੱਲੋਂ ਦਰਜ ਕੀਤੇ ਅਖੌਤੀ ਇਕਬਾਲੀਆ ਬਿਆਨ ਦੇ ਇਕੋ-ਇਕ ਸਬੂਤ ਦੇ ਅਧਾਰ 'ਤੇ ਭੁੱਲਰ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ |
ਲਹਿਰਾਂ ਦੇ ਉਲਟ ਚੱਲਣ ਦਾ ਨਾਂ ਏ ਜਸਟਿਸ ਕਾਟਜੂ
ਜਦੋਂ ਤੋਂ ਕਾਟਜੂ ਭਾਰਤੀ ਪ੍ਰੈੱਸ ਪ੍ਰੀਸ਼ਦ ਦੇ ਮੁਖੀ ਬਣੇ ਹਨ, ਉਦੋਂ ਤੋਂ ਸ਼ਾਇਦ ਹੀ ਕੋਈ ਅਜਿਹਾ ਮਹੀਨਾ ਬੀਤਿਆ ਹੋਵੇ, ਜਦੋਂ ਉਨ੍ਹਾਂ ਦਾ ਨਾਮ ਸੁਰਖ਼ੀਆਂ 'ਚ ਨਾ ਰਿਹਾ ਹੋਵੇ। ਜਸਟਿਸ ਕਾਟਜੂ ਬਾਰੇ ਕੋਈ ਵੀ ਕਿਹੋ ਜਿਹੀ ਰਾਏ ਰੱਖਦਾ ਹੋਵੇ, ਪਰ ਇੰਨਾ ਤਾਂ ਜ਼ਰੂਰ ਹੈ ਕਿ ਉਨ੍ਹਾਂ ਨੇ ਪ੍ਰੈੱਸ ਪ੍ਰੀਸ਼ਦ ਨੂੰ ਇੱਕ ਜ਼ੁਬਾਨ ਦਿੱਤੀ ਹੈ। ਅੱਜ ਭਾਰਤ ਦੀ ਜਨਤਾ ਪ੍ਰੈੱਸ ਪ੍ਰੀਸ਼ਦ ਨੂੰ ਜਾਣਨ ਲੱਗ ਪਈ ਹੈ। 
ਕੌਣ ਨੇ ਜਸਟਿਸ ਕਾਟਜੂ
ਗੱਲ 1967 ਦੀ ਹੈ, ਇਲਾਹਾਬਾਦ ਯੂਨੀਵਰਸਿਟੀ ਤੋਂ ਇਕ ਵਿਦਿਆਰਥੀ ਐਲਐਲਬੀ ਦੇ ਆਖਰੀ ਸਾਲ ਦੀ ਪ੍ਰੀਖਿਆ ਦੇ ਰਿਹਾ ਸੀ। ਇਸ ਵਿਦਿਆਰਥੀ ਦਾ ਪਰਿਵਾਰ ਸ਼ਹਿਰ ਦੇ ਸਭ ਤੋਂ ਪ੍ਰਭਾਵਸ਼ਾਲੀ ਘਰਾਣਿਆਂ 'ਚੋਂ ਸੀ। ਦਾਦਾ ਕੈਲਾਸ਼ ਨਾਥ ਕਾਟਜੂ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਤੇ ਦੋ ਵੱਖ-ਵੱਖ ਰਾਜਾਂ ਦੇ ਰਾਜਪਾਲ ਰਹਿ ਚੁੱਕੇ ਸਨ। ਕੇਂਦਰ ਸਰਕਾਰ 'ਚ ਵੀ ਉਹ ਪੰਡਤ ਨਹਿਰੂ ਦੇ ਮੰਤਰੀ ਮੰਡਲ 'ਚ ਕਾਨੂੰਨ ਮੰਤਰੀ ਦਾ ਅਹੁਦਾ ਸੰਭਾਲਣ ਦੇ ਨਾਲ-ਨਾਲ ਕੇਂਦਰੀ ਗ੍ਰਹਿ ਮੰਤਰੀ ਤੇ ਰੱਖਿਆ ਮੰਤਰੀ ਵਰਗੇ ਮਹੱਤਵਪੂਰਨ ਅਹੁਦਿਆਂ 'ਤੇ ਆਪਣੀਆਂ ਸੇਵਾਵਾਂ ਦੇ ਚੁੱਕੇ ਸਨ। ਇਸ ਵਿਦਿਆਰਥੀ ਦੇ ਪਿਤਾ ਉਸ ਵਕਤ ਇਲਾਹਾਬਾਦ ਹਾਈ ਕੋਰਟ 'ਚ ਜੱਜ ਸਨ। ਆਖਰੀ ਸਾਲ ਦੀਆਂ ਪ੍ਰੀਖਿਆਵਾਂ 'ਚ ਇਸ ਵਿਦਿਆਰਥੀ ਨੇ ਪੂਰੀ ਯੂਨੀਵਰਸਿਟੀ 'ਚ ਸਰਵਉੱਚ ਅੰਕ ਪ੍ਰਾਪਤ ਕਰ ਕੇ ਵਕਾਲਤ ਦੀ ਡਿਗਰੀ ਹਾਸਲ ਕੀਤੀ। ਆਪਣੀ ਪਰਿਵਾਰਕ ਵਿਰਾਸਤ ਸੰਭਾਲਣ ਦੀ ਯੋਗਤਾ ਹੁਣ ਇਹ ਨੌਜਵਾਨ ਹਾਸਲ ਕਰ ਚੁੱਕਾ ਸੀ, ਪਰ ਇਸ ਦੀ ਇੱਛਾ ਵਕਾਲਤ ਕਰਨ ਦੀ ਨਹੀਂ, ਸਗੋਂ ਸਮਾਜ ਲਈ ਕੁਝ ਸਾਰਥਕ ਕਰਨ ਦੀ ਸੀ। ਆਪਣੀ ਇਸੇ ਇੱਛਾ ਕਾਰਨ, ਇਸ ਨੌਜਵਾਨ ਨੇ ਇੱਕ ਅਧਿਆਪਕ ਬਣਨ ਦੀ ਸੋਚੀ ਤੇ ਮਾਮੂਲੀ ਜਿਹੀ ਤਨਖ਼ਾਹ 'ਤੇ ਇੱਕ ਪਿੰਡ 'ਚ ਜਾ ਕੇ ਬੱਚਿਆਂ ਨੂੰ ਪੜ੍ਹਾਉਣ ਲੱਗਾ। ਇੱਕ ਇੰਨੇ ਪ੍ਰਭਾਵਸ਼ਾਲੀ ਪਰਿਵਾਰ ਦੇ ਇਸ ਨੌਜਵਾਨ ਨੇ ਜਦੋਂ ਆਪਣੀ ਵਿਰਾਸਤ ਨੂੰ ਛੱਡ ਕੇ ਅਧਿਆਪਕ ਬਣਨ ਦਾ ਫ਼ੈਸਲਾ ਲਿਆ ਹੋਵੇਗਾ, ਤਾਂ ਸ਼ਾਇਦ ਖ਼ੁਦ ਉਸ ਨੇ ਵੀ ਨਹੀਂ ਸੋਚਿਆ ਹੋਵੇਗਾ ਕਿ ਭਵਿੱਖ 'ਚ ਉਸ ਨੇ ਭਾਰਤ ਦੇ ਸੁਪਰੀਮ ਕੋਰਟ ਦਾ ਜੱਜ ਤੇ ਭਾਰਤੀ ਪ੍ਰੈੱਸ ਪ੍ਰੀਸ਼ਦ ਦਾ ਪ੍ਰਧਾਨ ਬਣਨਾ ਹੈ।
ਬੇਬਾਕ ਸ਼ਖਸੀਅਤ
ਜਸਟਿਸ ਕਾਟਜੂ ਅੱਜ ਇੱਕ ਅਜਿਹਾ ਨਾਂ ਬਣ ਚੁੱਕਾ ਹੈ ਕਿ ਜਿਸ ਕੋਲ ਹਰ ਮੁੱਦੇ 'ਤੇ ਬੋਲਣ ਨੂੰ ਬਹੁਤ ਕੁਝ ਹੈ।  ਉਂਝ ਜਸਟਿਸ ਕਾਟਜੂ ਖ਼ੁਦ ਵੀ ਇਸ ਗੱਲ ਨੂੰ ਜਾਣਦੇ ਹਨ ਕਿ ਲੋਕ ਉਨ੍ਹਾਂ ਨੂੰ ਸਮਝ ਨਹੀਂ ਪਾ ਰਹੇ ਹਨ। ਇਸ ਲਈ ਬੀਤੇ ਸਾਲ ਦੇ ਅੰਤ 'ਚ ਉਨ੍ਹਾਂ ਨੇ ਖ਼ੁਦ ਹੀ ਆਪਣੇ ਬਾਰੇ ਸਮਝਾਉਂਦਿਆਂ ਆਪਣੇ ਬਲਾਗ 'ਚ ਲਿਖਿਆ, 'ਮੈਨੂੰ ਕੋਈ ਤਰੀਕਿਆਂ ਨਾਲ ਬਿਆਨ ਕੀਤਾ ਗਿਆ ਹੈ ਜਿਵੇਂ ਕਿ ਸਣਕੀ, ਪਾਗ਼ਲ, ਆਵਾਰਾ,  ਪ੍ਰਚਾਰ ਦਾ ਭੁੱਖਾ, ਪਰ ਮੈਂ ਅਸਲ 'ਚ ਕੌਣ ਹਾਂ? ਮੈਂ ਕਿਸ ਲਈ ਬੋਲਦਾ ਹਾਂ? ਮੈਂ ਦੱਸਣਾ ਚਾਹੁੰਦਾ ਹਾਂ ਕਿ ਮੇਰੇ ਵਿਚਾਰ ਤਰਕਸੰਗਤ, ਸਪੱਸ਼ਟ ਤੇ ਇੱਕਮਾਤਰ ਉਦੇਸ਼ ਦੇ ਪ੍ਰਤੀ ਕੇਂਦਰਿਤ ਹਨ ਤੇ ਉਹ ਉਦੇਸ਼ ਹੈ, ਮੇਰੇ ਦੇਸ ਦੀ ਖੁਸ਼ਹਾਲੀ ਤੇ ਉਸ ਦੇ ਨਾਗਰਿਕਾਂ ਨੂੰ ਇੱਕ ਸੱਭਿਅਕ ਜੀਵਨ ਦੇਣ 'ਚ ਮਦਦ ਕਰਨਾ।'
ਕਈ ਲੋਕ ਕਹਿੰਦੇ ਹਨ ਕਿ ਜਸਟਿਸ ਕਾਟਜੂ ਨੂੰ ਚਰਚਾਵਾਂ 'ਚ ਬਣੇ ਰਹਿਣਾ ਆਉਂਦਾ ਹੈ ਤੇ ਉਹ ਕਈ ਸਾਲਾਂ ਤੋਂ ਅਜਿਹਾ ਕਰਦੇ ਆ ਰਹੇ ਹਨ, ਪਰ ਉਨ੍ਹਾਂ ਨੂੰ ਨੇੜੇ ਤੋਂ ਜਾਣਨ ਵਾਲੇ ਸਾਰੇ ਲੋਕ ਇਹ ਮੰਨਦੇ ਹਨ ਕਿ ਉਹ ਚਰਚਾ 'ਚ ਰਹਿਣ ਲਈ ਕੁਝ ਵੀ ਨਹੀਂ ਕਰਦੇ, ਬਲਕਿ ਉਨ੍ਹਾਂ 'ਚ ਕਈ ਅਜਿਹੀਆਂ ਗੱਲਾਂ ਹਨ, ਜੋ ਉਨ੍ਹਾਂ ਨੂੰ ਬਾਕੀ ਸਭ ਤੋਂ ਵੱਖ ਕਰਦੀਆਂ ਹਨ, ਜਸਟਿਸ ਕਾਟਜੂ ਵਿਦਿਆਰਥੀ ਜੀਵਨ ਤੋਂ ਹੀ ਸਾਮਾਜਿਕ ਮੁੱਦਿਆਂ ਨੂੰ ਲੈ ਕੇ ਬੇਹੱਦ ਸੰਵੇਦਨਸ਼ੀਲ ਸਨ।
ਜੱਜ ਵਾਲਾ ਰੋਅਬ ਕਾਇਮ
ਜਸਟਿਸ ਕਾਟਜੂ ਅੱਜ ਵੀ ਉਹ ਆਪਣੇ ਜੱਜ ਵਾਲੇ ਰੋਹਬ ਤੋਂ ਬਾਹਰ ਨਹੀਂ ਨਿਕਲੇ। ਇਹ ਗੱਲ 2011 ਦੀ ਹੈ, ਜਸਟਿਸ ਕਾਟਜੂ  ਸੁਪਰੀਮ ਕੋਰਟ 'ਚ ਜੱਜ ਸਨ। ਕਿਸੇ ਵਿਅਕਤੀ ਨੇ ਸੂਚਨਾ ਦੇ ਅਧਿਕਾਰ ਤਹਿਤ ਸਰਵਉੱਚ ਅਦਾਲਤ ਤੋਂ ਕੁਝ ਸੂਚਨਾ ਮੰਗੀ। ਸੂਚਨਾ ਦਾ ਸੰਬੰਧ ਜਸਟਿਸ ਕਾਟਜੂ ਤੋਂ ਵੀ ਸੀ, ਇਸ ਲਈ ਸੂਚਨਾ ਅਧਿਕਾਰੀ ਨੇ ਉਨ੍ਹਾਂ ਨੂੰ ਇਸ ਸੰਬੰਧ 'ਚ ਇੱਕ ਪੱਤਰ ਲਿਖਿਆ। ਜਸਟਿਸ ਕਾਟਜੂ ਇਸ ਪੱਤਰ ਤੋਂ ਇੰਨਾ ਨਾਰਾਜ਼ ਹੋਏ ਕਿ ਉਨ੍ਹਾਂ ਨੇ ਸੂਚਨਾ ਦੇ ਅਧਿਕਾਰ 'ਤੇ ਹੀ ਸ਼ਿਕੰਜਾ ਕੱਸਣ ਦੀ ਗੱਲ ਆਖ ਦਿੱਤੀ। ਇਸ ਬਾਰੇ ਜਸਟਿਸ ਕਾਟਜੂ ਨੇ ਕਿਹਾ, 'ਸੂਚਨਾ ਅਧਿਕਾਰੀ ਮੈਨੂੰ ਪੱਤਰ ਲਿਖ ਕੇ ਆਖਦੇ ਹਨ ਕਿ 24 ਘੰਟੇ ਅੰਦਰ ਸੂਚਨਾ ਦਿਓ। ਮੈਂ ਸੂਚਨਾ ਦੇਣ ਤੋਂ ਇਨਕਾਰ ਨਹੀਂ ਕਰ ਰਿਹਾ, ਪਰ ਇਹ ਕੋਈ ਤਰੀਕਾ ਹੈ? ਮੈਂ ਸੁਪਰੀਮ ਕੋਰਟ ਦਾ ਇੱਕ ਜੱਜ ਹਾਂ। ਮੈਥੋਂ ਕੁਝ ਪੁੱਛਣਾ ਹੈ, ਤਾਂ ਮੇਰੇ ਸੈਕਟਰੀ ਤੋਂ ਸਮਾਂ ਲਓ ਤੇ ਜਦੋਂ ਮੈਂ ਫੁਰਸਤ 'ਚ ਹੋਵਾਂ, ਤਾਂ ਆ ਕੇ ਗੱਲ ਕਰੋ। ਕੀ ਮੈਂ ਕੋਈ ਚਪੜਾਸੀ ਹਾਂ? ਜੋ ਮੈਥੋਂ ਇੰਝ ਪੁੱਛਿਆ ਜਾਵੇ। ਇਸ ਸੂਚਨਾ ਦੇ ਅਧਿਕਾਰ ਨੇ ਸਰਕਾਰੀ ਕਰਮਚਾਰੀਆਂ ਦੀ ਨੱਕ 'ਚ ਦਮ ਕਰ ਦਿੱਤਾ ਹੈ। ਇਸ ਅਧਿਕਾਰ ਨੂੰ ਸੋਧ ਕੇ ਇਸ ਨੂੰ ਸੀਮਤ ਕਰਨ ਦੀ ਜ਼ਰੂਰਤ ਹੈ।'
ਜਸਟਿਸ ਕਾਟਜੂ ਜੋਸ਼ 'ਚ ਆ ਕੇ ਅਜਿਹੇ ਬਿਆਨ ਦਿੰਦੇ ਹਨ, ਇਸ ਬਾਰੇ ਸੁਪਰੀਮ ਕੋਰਟ ਦਾ ਇੱਕ ਬੁਲਾਰਾ ਦੱਸਦਾ ਹੈ, 'ਅਕਸਰ ਪੱਤਰਕਾਰ ਉਨ੍ਹਾਂ ਦੀ ਅਦਾਲਤ 'ਚ ਆ ਕੇ ਬੈਠ ਜਾਂਦੇ ਸਨ ਕਿ ਪਤਾ ਨਹੀਂ ਕਦੋਂ ਉਹ ਕੁਝ ਬੋਲ ਦੇਣ ਅਤੇ ਉਨ੍ਹਾਂ ਨੂੰ ਅਗਲੇ ਦਿਨ ਦੀ ਹੈੱਡਲਾਈਨ ਮਿਲ ਜਾਵੇ।
ਵਾਦ ਵਿਵਾਦਾਂ ਨਾਲ ਡੂੰਘਾ ਰਿਸ਼ਤਾ
ਇਨ੍ਹਾਂ ਸਾਰੀਆਂ ਗੱਲਾਂ ਤੋਂ ਬਾਅਦ ਵੀ ਤੁਸੀਂ ਇੱਕ ਗੱਲ ਤਾਂ ਉਨ੍ਹਾਂ ਬਾਰੇ ਮੰਨ ਹੀ ਸਕਦੇ ਹੋ ਕਿ ਜਸਟਿਸ ਕਾਟਜੂ ਇੱਕ ਅਜਿਹੀ ਲਹਿਰ ਹੈ, ਜੋ ਹਮੇਸ਼ਾਂ ਮੁੱਖ ਧਾਰਾ ਦੇ ਉਲਟ ਹੀ ਵਗਦੀ ਹੈ। ਜਦੋਂ ਸਾਰਾ ਦੇਸ ਅੰਨਾ ਹਜ਼ਾਰੇ ਦੇ ਪਿੱਛੇ ਹੁੰਦਾ ਹੈ, ਤਾਂ ਉਹ ਇਸ ਦੇ ਉਲਟ ਗੱਲ ਕਰਦੇ ਹਨ। ਜਦੋਂ ਦਿੱਲੀ 'ਚ ਹੋਏ ਸਮੂਹਿਕ ਬਲਾਤਕਾਰ 'ਤੇ ਦੇਸ ਦੇ ਨੌਜਵਾਨ ਸੜਕਾਂ 'ਤੇ ਲਾਠੀਆਂ ਖਾਂਦੇ ਹਨ, ਤਾਂ ਉਹ ਕਹਿੰਦੇ ਹਨ ਕਿ ਇਨ੍ਹਾਂ ਲਈ ਬਲਾਤਕਾਰ ਹੀ ਦੇਸ ਦੀ ਸਭ ਤੋਂ ਵੱਡੀ ਸਮੱਸਿਆ ਬਣ ਗਈ ਹੈ, ਜਦਕਿ ਹਕੀਕਤ ਕੁਝ ਹੋਰ ਹੈ। ਉਹ ਲੱਗਭੱਗ ਦੇਸ 'ਚ ਚੱਲ ਰਹੀ ਹਰ ਬਹਿਸ 'ਚ ਸ਼ਾਮਲ ਹਨ ਤੇ ਕਈ ਵਾਰ ਬਹਿਸ ਤਾਂ ਖ਼ੁਦ ਉਨ੍ਹਾਂ ਤੋਂ ਹੀ ਸ਼ੁਰੂ ਹੁੰਦੀ ਹੈ। ਉਨ੍ਹਾਂ ਦੇ ਬਿਆਨ ਅਕਸਰ ਕੋਈ ਨਾ ਕੋਈ ਵਿਵਾਦ ਖੜ੍ਹਾ ਕਰ ਹੀ ਦਿੰਦੇ ਹਨ। ਇਸ ਸੰਦਰਭ 'ਚ ਉਹ ਆਪਣੀ ਸਫ਼ਾਈ ਦਿੰਦੇ ਹੋਏ ਲਿਖਦੇ ਹਨ, 'ਮੈਂ ਵਿਵਾਦਾਂ ਤੋਂ ਦੂਰ ਰਹਿਣਾ ਚਾਹੁੰਦਾ ਹਾਂ, ਪਰ ਮੇਰੀ ਇੱਕ ਕਮਜ਼ੋਰੀ ਹੈ ਕਿ ਮੈਂ ਦੇਸ ਨੂੰ ਡਿੱਗਦੇ ਹੋਏ ਵੇਖ ਕੇ ਵੀ ਸ਼ਾਂਤ ਨਹੀਂ ਰਹਿ ਸਕਦਾ। ਭਾਵੇਂ  ਬਾਕੀ ਲੋਕ ਗੂੰਗੇ ਤੇ ਬੋਲ਼ੇ ਹੋਣ, ਪਰ ਮੈਂ ਨਹੀਂ ਹਾਂ। ਇਸ ਲਈ ਮੈਂ ਤਾਂ ਬੋਲਾਂਗਾ ਅਤੇ ਇਸ ਦੀ ਵਿਆਖਿਆ ਕਰਦੇ ਹੋਏ ਉਨ੍ਹਾਂ ਇੱਕ ਅਜਿਹਾ ਹੀ 'ਕੌੜਾ ਸੱਚ' ਬੋਲ ਦਿੱਤਾ ਕਿ 90 ਪ੍ਰਤੀਸ਼ਤ ਭਾਰਤੀ ਵਿਦਿਆਰਥੀ ਮੂਰਖ ਹਨ। ਇਸ ਬਿਆਨ ਨਾਲ ਹੀ ਜਸਟਿਸ ਕਾਟਜੂ ਇੱਕ ਵਾਰ ਫਿਰ ਤੋਂ ਦੇਸ ਭਰ 'ਚ ਚਰਚਾ ਦਾ ਵਿਸ਼ਾ ਬਣ ਗਏ, ਸਗੋਂ ਇਸ ਵਾਰ ਤਾਂ ਲਖਨਊ ਦੇ ਦੋ ਵਿਦਿਆਰਥੀਆਂ ਨੇ ਉਨ੍ਹਾਂ ਨੂੰ ਕਾਨੂੰਨੀ ਨੋਟਿਸ ਵੀ ਭੇਜ ਦਿੱਤਾ। ਜਸਟਿਸ ਕਾਟਜੂ ਨੇ ਫਿਰ ਸਫ਼ਾਈ ਦਿੰਦੇ ਹੋਏ ਦੱਸਿਆ ਕਿ ਕਿਸ ਆਧਾਰ 'ਤੇ ਉਹ 90 ਪ੍ਰਤੀਸ਼ਤ ਭਾਰਤੀ ਵਿਦਿਆਰਥੀ ਨੂੰ ਮੂਰਖ ਦੱਸ ਰਹੇ ਹਨ।
ਭਾਜਪਾ ਕਾਟਜੂ ਤੋਂ ਔਖੀ
ਬੀਤੇ ਕੁਝ ਦਿਨਾਂ ਤੋਂ ਜਸਟਿਸ ਕਾਟਜੂ ਬਾਰੇ ਇਹ ਵੀ ਕਿਹਾ ਜਾਣ ਲੱਗਾ ਹੈ ਕਿ ਉਹ ਕਾਂਗਰਸ ਦੇ ਪੱਖ 'ਚ ਹਨ ਤੇ ਸਿਰਫ਼ ਗ਼ੈਰ-ਕਾਂਗਰਸੀ ਸਰਕਾਰਾਂ 'ਤੇ ਹੀ ਟਿੱਪਣੀ ਕਰਦੇ ਹਨ। ਗੁਜਰਾਤ 'ਚ ਹੋ ਰਹੇ ਵਿਕਾਸ ਨੂੰ ਵਿਖਾਵਾ ਦੱਸਦੇ ਹੋਏ ਉਨ੍ਹਾਂ ਨੇ ਮੋਦੀ ਸਰਕਾਰ ਦੀ ਖ਼ੂਬ ਨਿੰਦਿਆ ਕੀਤੀ ਹੈ। ਮੋਦੀ 'ਤੇ ਸਵਾਲ ਉਠਾਉਂਦਾ, ਤਾਂ ਉਨ੍ਹਾਂ ਦਾ ਇੱਕ ਲੇਖ ਸਿਰਫ ਭਾਰਤ 'ਚ ਨਹੀਂ, ਪਾਕਿਸਤਾਨ 'ਚ ਵੀ ਛਪਿਆ। ਭਾਜਪਾ ਨੇ ਉਨ੍ਹਾਂ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਉਹ ਪਾਕਿਸਤਾਨ ਦੀ ਭਾਸ਼ਾ ਬੋਲ ਰਹੇ ਹਨ। ਇਸ ਨਾਲ ਹੀ ਬਿਹਾਰ ਬਾਰੇ ਟਿੱਪਣੀ ਕਰਦੇ ਹੋਏ ਕਾਟਜੂ ਨੇ ਲਿਖਿਆ ਕਿ ਉੱਥੇ ਪ੍ਰੈੱਸ ਨੂੰ ਕੁਝ ਵੀ ਲਿਖਣ ਦੀ ਆਗਿਆ ਨਹੀਂ ਹੈ ਤੇ ਬਿਹਾਰ ਸਰਕਾਰ ਇਸ਼ਤਿਹਾਰਾਂ ਦਾ ਲਾਲਚ ਦੇ ਕੇ ਉੱਥੋਂ ਦੀ ਪ੍ਰੈੱਸ ਨੂੰ ਕਾਬੂ ਕਰ ਰਹੀ ਹੈ।  ਅਜਿਹੇ ਬਿਆਨਾਂ 'ਤੇ ਭਾਜਪਾ ਨੇ ਉਨ੍ਹਾਂ 'ਤੇ ਦੋਸ਼ ਲਾਏ ਕਿ ਉਹ ਇਸ ਲਈ ਗ਼ੈਰ-ਕਾਂਗਰਸੀ ਸਰਕਾਰਾਂ 'ਤੇ ਹਮਲਾ ਕਰ ਰਹੇ ਹਨ, ਕਿਉਂਕਿ ਉਹ ਕਾਂਗਰਸ ਸਰਕਾਰ ਦਾ ਅਹਿਸਾਨ ਉਤਾਰ ਰਹੇ ਹਨ।
ਭਾਰਤੀ ਪ੍ਰੈੱਸ ਪ੍ਰੀਸ਼ਦ ਦੇ ਹੀ ਇੱਕ ਮੈਂਬਰ ਰਾਜੀਵ ਰੰਜਨ ਨਾਗ ਵੀ ਉਨ੍ਹਾਂ ਦੀ ਨਿਰਪੱਖਤਾ ਬਾਰੇ ਕਹਿੰਦੇ ਹਨ, 'ਜਸਟਿਸ ਕਾਟਜੂ ਨੇ ਜੋ ਕੁਝ ਵੀ ਲਿਖਿਆ ਹੈ, ਉਹ ਤੱਥਾਂ ਦੇ ਆਧਾਰ 'ਤੇ ਹੀ ਲਿਖਿਆ ਹੈ। ਤੁਸੀਂ ਉਨ੍ਹਾਂ ਦੇ ਕੁਝ ਬਿਆਨਾਂ 'ਚ ਕਾਂਗਰਸੀ ਪੱਖਪਾਤ ਵੇਖ ਸਕਦੇ ਹੋ, ਪਰ ਇਹ ਵੀ ਸੱਚ ਹੈ ਕਿ ਉਨ੍ਹਾਂ ਨੇ ਮਹਾਂਰਾਸ਼ਟਰ, ਦਿੱਲੀ ਤੇ ਕੇਂਦਰ ਦੀ ਕਾਂਗਰਸੀ ਸਰਕਾਰ 'ਤੇ ਵੀ ਡੱਟ ਕੇ ਆਲੋਚਨਾ ਕੀਤੀ ਹੈ। ਬਾਲ ਠਾਕਰੇ ਦੀ ਮੌਤ ਤੋਂ ਬਾਅਦ ਜਦੋਂ ਮਹਾਂਰਾਸ਼ਟਰ ਦੀਆਂ ਦੋ ਕੁੜੀਆਂ ਨੂੰ ਸਿਰਫ਼ ਫੇਸਬੁਕ 'ਤੇ ਕੁਝ ਟਿੱਪਣੀ ਕਰਨ 'ਤੇ ਗ੍ਰਿਫ਼ਤਾਰ ਕਰ ਲਿਆ ਗਿਆ ਸੀ, ਤਾਂ ਜਸਟਿਸ ਕਾਟਜੂ ਨੇ ਹੀ ਸਭ ਤੋਂ ਪਹਿਲਾਂ ਇਸ ਦਾ ਵਿਰੋਧ ਕੀਤਾ ਸੀ। ਅੰਨਾ ਹਜ਼ਾਰੇ ਦੇ ਅੰਦੋਲਨ ਦੇ ਸਮੱਰਥਨ 'ਚ ਕਾਰਟੂਨ ਬਣਾਉਣ ਵਾਲੇ ਅਸੀਮ ਤ੍ਰਿਵੇਦੀ ਦੀ ਗ੍ਰਿਫ਼ਤਾਰੀ ਹੋਵੇ ਜਾਂ ਅਫਜ਼ਲ ਗੁਰੂ ਦੀ ਫਾਂਸੀ 'ਤੇ ਇਫਤਿਖਾਰ ਗਿਲਾਨੀ ਦੀ ਗ੍ਰਿਫ਼ਤਾਰੀ, ਮਨੁੱਖੀ ਅਧਿਕਾਰ ਉਲੰਘਣਾ ਦੇ ਅਜਿਹੇ ਮਾਮਲਿਆਂ 'ਤੇ ਸਭ ਤੋਂ ਪਹਿਲਾਂ ਬੋਲਣ ਵਾਲਿਆਂ 'ਚੋਂ ਕਾਟਜੂ ਵੀ ਇੱਕ ਵੱਡਾ ਨਾਂ ਰਹੇ ਹਨ।

No comments: