jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 20 April 2013

ਦੂਰਾਂਤੋਂ ਦਾ ਸਮਰਾਲਾ ਰੇਲਵੇ ਸਟੇਸ਼ਨ ‘ਤੇ ਸਵਾਗਤ

www.sabblok.blogspot.com
ਦੂਰਾਂਤੋ ਰੇਲ ਗੱਡੀ ਦਾ ਸਮਰਾਲਾ ਵਿਖੇ ਸਵਾਗਤ ਕਰਦੇ ਹੋਏ ਸ਼ਹਿਰ ਵਾਸੀ
 ਸਮਰਾਲਾ, 19 ਅਪਰੈਲ
ਚੰਡੀਗੜ੍ਹ ਤੋਂ ਅੰਮ੍ਰਿਤਸਰ ਜਾਣ ਵਾਲੀ ਦੁਰਾਤੋਂ ਰੇਲ ਗੱਡੀ ਦਾ ਸਮਰਾਲਾ ਦੇ ਰੇਲਵੇ ਸਟੇਸ਼ਨ ਪਹੁੰਚਣ ‘ਤੇ ਸਵਾਗਤ ਕੀਤਾ ਗਿਆ। ਰੇਲਵੇ ਵਿਭਾਗ ਦੇ ਪ੍ਰੋਗਰਾਮ ਅਨੁਸਾਰ ਇਸ ਦੁਰਾਤੋਂ ਦਾ ਸਮਰਾਲਾ ਸਟੇਸ਼ਨ ‘ਤੇ ਰੁਕਣ ਦਾ ਕੋਈ ਵੀ ਟਾਇਮ ਨਹੀਂ ਸੀ, ਪਰ ਲੋਕਾਂ ਦੇ ਭਾਰੀ ਇਕੱਠ ਨੂੰ ਦੇਖਦੇ ਹੋਏ ਇਹ ਗੱਡੀ 2 ਮਿੰਟ ਲਈ ਸਮਰਾਲਾ ਸਟੇਸ਼ਨ ‘ਤੇ ਰੁਕੀ।
ਸਟੇਸ਼ਨ ‘ਤੇ ਗੱਡੀ ਰੁਕਦਿਆਂ ਸਾਰ ਹੀ ਲੋਕਾਂ ਨੇ ਢੋਲ-ਵਾਜਿਆਂ ਨਾਲ ਸਵਾਗਤ ਕੀਤਾ ਅਤੇ ਡਰਾਈਵਰ ਦੇ ਗਲੇ ਵਿੱਚ ਫੁੱਲਾਂ ਦੇ ਹਾਰ ਪਾਏ। ਇਸ ਗੱਡੀ ਵਿੱਚ ਅੱਜ ਰੇਲਵੇ ਵਿਭਾਗ ਦੇ ਅਧਿਕਾਰੀ ਪਰਿਵਾਰਾਂ ਸਮੇਤ ਮੌਜੂਦ ਸਨ।
ਚੰਡੀਗੜ੍ਹ ਤੋਂ ਹੀ ਇਸ ਗੱਡੀ ਵਿੱਚ ਕਈ ਸਮਰਾਲਾ ਵਾਸੀ ਸਵਾਰ ਹੋ ਕੇ ਆਪਣੇ ਸ਼ਹਿਰ ਸਮਰਾਲਾ ਪਹੁੰਚੇ। ਇਸ ਗੱਡੀ ਦੇ ਹਰ ਇਕ ਡੱਬੇ ਨੂੰ ਰੇਲਵੇ ਵਿਭਾਗ ਨੇ ਫੁੱਲਾਂ ਨਾਲ ਸਜਾਇਆ ਹੋਇਆ ਸੀ। ਗੱਡੀ ਦੇ ਸਮਰਾਲਾ ਪਹੁੰਚਣ ‘ਤੇ ਅੱਜ ਸੁਆਗਤ ਕਰਨ ਵਾਲਿਆਂ ਵਿੱਚ ਰਾਜਨੀਤਕ ਪਾਰਟੀਆਂ ਅਤੇ ਸਮਾਜਕ ਸੰਗਠਨਾਂ ਦੇ ਲੋਕ ਪਹੁੰਚੇ ਹੋਏ ਸਨ, ਜਿਨ੍ਹਾਂ ਵਿੱਚ ਟਰੱਕ ਯੂਨੀਅਨ ਦੇ ਪ੍ਰਧਾਨ ਪਵਨਦੀਪ ਸਿੰਘ ਮਾਦਪੁਰ, ਨਨਕਾਣਾ ਸਾਹਿਬ ਪਬਲਿਕ ਸਕੂਲ ਦੇ ਵਾਈਸ ਪ੍ਰਧਾਨ ਸੁਰਿੰਦਰਪਾਲ ਸਿੰਘ ਢਿੱਲੋਂ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਜਸਵੀਰ ਸਿੰਘ ਢਿੱਲੋਂ, ਉਪ ਪ੍ਰਧਾਨ ਕ੍ਰਿਸ਼ਨ ਲਾਲ ਭਾਰਤੀ, ਸੀਨੀਅਰ ਕਾਂਗਰਸੀ ਆਗੂ ਕੇ.ਕੇ. ਸ਼ਰਮਾ, ਸਤੀਸ਼ ਅਗਰਵਾਲ, ਪ੍ਰੇਮ ਤਿਵਾੜੀ, ਸਨਅਤਕਾਰ ਪਦਮ ਜੈਨ, ਵਿਪਨ ਖੁੱਲਰ, ਐਡਵੋਕੇਟ ਰਾਜ ਕੌਸ਼ਲ, ਐਡਵੋਕੇਟ ਸੁਰਿੰਦਰ ਵਸ਼ਿਸਟ, ਐਡਵੋਕੇਟ ਮਨਦੀਪ ਸਿੰਘ ਸ਼ਾਮਗੜ੍ਹ, ਕੌਂਸਲਰ ਸੁਸ਼ੀਲ ਖੁੱਲਰ, ਬੀ ਜੇ ਪੀ ਆਗੂ ਅਜੀਤ ਗੁਪਤਾ, ਰਣਜੀਤ ਸਿੰਘ ਜੀਤਾ, ਡਾ. ਯੋਗੇਸ ਸ਼ਰਮਾ ਅਤੇ ਲਵੀ ਢਿੱਲੋਂ ਸ਼ਾਮਲ ਸਨ।

No comments: