jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday 10 April 2013

ਫਿਲਮੀ ਅੰਦਾਜ਼ 'ਚ ਕੈਦੀ ਨੂੰ ਛੁੜਵਾ ਕੇ ਫਰਾਰ ਹੋਏ ਬਦਮਾਸ਼

www.sabblok.blogspot.com

ਫਿਲਮੀ ਅੰਦਾਜ਼ 'ਚ ਕੈਦੀ ਨੂੰ ਛੁੜਵਾ ਕੇ ਫਰਾਰ ਹੋਏ ਬਦਮਾਸ਼ (ਦੇਖੋ ਵੀਡੀਓ)

ਮੋਗਾ ਦੀ ਜ਼ਿਲ੍ਹਾ ਅਦਾਲਤ ਵਿਖੇ ਪੇਸ਼ੀ ਦੇ ਲਈ ਆਏ ਇੱਕ ਕੈਦੀ ਨੂੰ ਕੁਝ ਬਦਮਾਸ਼ ਫਿਲਮੀ ਅੰਦਾਜ਼ ਵਿੱਚ ਛੁਡਾ ਕੇ ਫਰਾਰ ਹੋ ਗਏ । ਦਰਅਸਲ ਸਵਰਣ ਸਿੰਘ ਨੂੰ ਇੱਕ ਮਾਮਲੇ ਵਿੱਚ ਮੋਗਾ ਦੀ ਜ਼ਿਲ੍ਹਾ ਅਦਾਲਤ ਵਿੱਚ ਪੇਸ਼ੀ ਦੇ ਲਈ ਲਿਆਂਦਾ ਗਿਆ ਸੀ। ਪਰ ਜਿਵੇਂ ਹੀ ਮੁਲਾਜ਼ਮ ਉਸਨੂੰ ਲੈ ਕੇ ਜ਼ਿਲ੍ਹਾ ਅਦਾਲਤ ਵਿੱਚ ਦਾਖਲ ਹੋਏ ਤਾਂ ਪਹਿਲਾਂ ਤੋਂ ਹੀ ਤਿਆਰ ਖੜੀਆਂ ਦੋ ਗੱਡੀਆਂ ਵਿੱਚੋਂ ਸੱਤ ਅੱਠ ਬੰਦੇ ਨਿਕਲੇ ਜਿਨ੍ਹਾਂ ਨੇ ਪੁਲਸ ਤੇ ਹਮਲਾ ਬੋਲ ਦਿੱਤਾ ਤੇ ਕੈਦੀ ਨੂੰ ਆਪਣੇ ਨਾਲ ਲੈ ਕੇ ਫਰਾਰ ਹੋ ਗਏ।ਇਸ ਧੱਕਾ ਮੁੱਕੀ ਦੇ ਦੌਰਾਨ ਪੁਲਸ ਮੁਲਾਜ਼ਮਾਂ ਨੂੰ ਸੱਟਾਂ ਵੀ ਆਈਆਂ ਹਨ।
ਪੁਲਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਹਮਲਾਵਰਾਂ ਨੇ ਇਸ ਤਰ੍ਹਾਂ ਨਾਲ ਹਮਲਾ ਕੀਤਾ ਕਿ ਸਾਰੇ ਮੁਲਾਜ਼ਮਾਂ ਨੂੰ ਉਨ੍ਹਾਂ ਨੇ ਜੱਫਾ ਮਾਰ ਲਿਆ ਤੇ ਕਾਰਬਾਈਨ ਤੱਕ ਚਲਾਉਣ ਦਾ ਮੌਕਾ ਨਹੀਂ ਮਿਲਿਆ।
ਉਧਰ ਪੁਲਸ ਦੇ ਉੱਚ ਅਧਿਕਾਰੀ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਦੋਸ਼ੀ ਦੀ ਭਾਲ ਕਰ ਰਹੇ ਹਨ ਪਰ ਅਧਿਕਾਰੀਆਂ ਨੂੰ ਇਸ ਗੱਲ ਦਾ ਵੀ ਮਲਾਲ ਹੈ ਕਿ ਸਥਾਨਕ ਲੋਕਾਂ ਨੇ ਕੋਈ ਮਦਦ ਨਹੀਂ ਕੀਤੀ । ਪੁਲਸ ਨੇ ਅਪਰਾਧ ਤੇ ਨੱਥ ਪਾਉਣ ਲਈ ਲੋਕਾਂ ਤੋਂ ਵੀ ਸਹਿਯੋਗ ਦੀ ਮੰਗ ਕੀਤੀ ਹੈ।

No comments: