jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday 7 April 2013

ਸਾਡਾ ਹੱਕ’ ਦੀ ਟੀਮ ਅੱਜ ਅਕਾਲ ਤਖ਼ਤ ’ਤੇ ਅਰਦਾਸ ਕਰਨ ਪਹੁੰਚੇਗੀ

www.sabblok.blogspot.com
 
ਚੰਡੀਗੜ੍ਹ  (ਪੰਜਾਬ ਨਿਊਜ਼ ਬਿਊਰੋ) : ਫ਼ਿਲਮ ਸਾਡਾ ਹੱਕ ਦੀ ਟੀਮ ਅੱਜ 12 ਵਜੇ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕਰਨ ਪੁੱਜ ਰਹੀ ਹੈ। ਟੀਮ ਨੇ ਸ਼ੋਸ਼ਲ ਮੀਡੀਆ ਰਾਹੀਂ ਵੱਧ ਤੋਂ ਵੱਧ ਗਿਣਤੀ ’ਚ ਹਿਮਾਇਤੀਆਂ ਨੂੰ ਘੰਟਾ ਘਰ ਚੌਂਕ ਕੋਲ ਇਕੱਠੇ ਹੋਣ ਦੀ ਅਪੀਲ ਕੀਤੀ ਹੈ।
ਸੱਡਾ ਹੱਕ ਦੀ ਟੀਮ ਨੇ ਕਿਹਾ ਹੈ ਕਿ ਸਮੂਚੀ ਸਿਖ ਕੌਮ ਲਈ ਬੋਹਤ ਨਾਮੋਸ਼ੀ ਦੀ ਗੱਲ ਹੈ ਕਿ ਸਾਡਾ ਹੱਕ ਤੋਂ ਹਜੇ ਤਕ ਪਾਬੰਦੀ ਹਟਾਈ ਨਹੀ ਗਈ। ਇਹ ਸਿਖ ਕੌਮ ਦੀ ਦੀ ਇੱਕ ਵੱਡੀ ਹਾਰ ਹੈ ਅਤੇ ਇਸ ਹਾਰ ਨੂ ਅਸੀਂ ਕਬੂਲਣ ਵਾਲੇ ਨਹੀ। ਇਸ ਦਾ ਸੰਘਰਸ਼ ਜਾਰੀ ਰਹੇਗਾ। ਸਾਮੂਹ ਸਿਖ ਕੌਮ ਨੂ ਬੇਨਤੀ ਹੈ ਕਿ ਇਸ ਸੰਘਰਸ਼ ਵਿੱਚ ਸਾਡਾ ਸਾਥ ਦਿਉ। ਆਪਣੇ ਸ਼ਹਿਰਾਂ ’ਚ ਪ੍ਰੋਗਰਾਮ ਰੱਖੋ ਤੇ ਟੀਮ ਨੂੰ ਇਸਦੀ ਜਾਣਕਾਰੀ ਦਿਉ ਅਸੀਂ ਸਾਰੇ ਸਮੂਚੀ ਸਿਖ ਜਨਤਾ ਨੂ ਓਸ ਥਾਂ ਤੇ ਇਕਠੇ ਕਰ ਦਵਾਂਗੇ। ਉਧਰ ਕੌਮਾਂਤਰੀ ਇਨਾਮ ਜੇਤੂ ਫ਼ਿਲਮ ‘ਅੰਨੇ ਘੋੜੇ ਦਾ ਦਾਨ’ ਦੇ ਕਲਾਕਾਰ ਅਤੇ ਚਰਚਿਤ ਫ਼ਿਲਮ ‘ਸਾਡਾ ਹੱਕ’ ਦੇ ਐਕਟਿੰਗ ਡਾਇਰੈਕਟਰ ਸੈਮੂਅਲ ਜੌਹਨ ਨੇ ਪੰਜਾਬ ਸਰਕਾਰ ਨੂੰ ਕਿਹਾ ਹੈ ਕਿ ਉਹ ਫ਼ਿਲਮ ’ਤੇ ਪਾਬੰਦੀ ਲਾਕੇ ਕਲਾਵਾਂ ਦਾ ਦਮਨ ਨਾ ਕਰੇ ਸਗੋਂ ਫ਼ਿਲਮਕਾਰਾਂ, ਸਾਹਿਤਕਾਰਾਂ, ਰਾਜਸੀ ਪਾਰਟੀਆਂ ਦੇ ਆਗੂਆਂ ਅਤੇ ਬੁੱਧੀਜੀਵੀਆਂ ਨਾਲ ਫ਼ਿਲਮ ਦੇਖਕੇ ਆਪਣੇ ਫੈਸਲੇ ’ਤੇ ਮੁੜ ਵਿਚਾਰ ਕਰੇ।
ਅੱਜ ਇੱਥੇ ਪੀਪਲਜ਼ ਓਪਨ ਥੀਏਟਰ ਵਿੱਚ ਗੱਲਬਾਤ ਕਰਦਿਆਂ ਸੈਮੂਅਲ ਜੌਹਨ ਨੇ ਕਿਹਾ ਕਿ ਪੰਜਾਬ ਵਿੱਚ ਮੁੱਦਿਆਂ ਨੂੰ ਲੈਕੇ ਬਹੁਤ ਘੱਟ ਫ਼ਿਲਮਾਂ ਬਣੀਆਂ ਹਨ ਅਤੇ ਫ਼ਿਲਮ ‘ਸਾਡਾ ਹੱਕ’ ਹਾਲਾਤ ਦਾ ਸ਼ਿਕਾਰ ਹੋਕੇ ਸਿਸਟਮ ਖ਼ਿਲਾਫ਼ ਤੁਰਨ ਲਈ ਮਜਬੂਰ ਹੋਏ ਨੌਜਵਾਨਾਂ ਦੀ ਕਹਾਣੀ ਹੈ। ਇਹ ਫ਼ਿਲਮ ਨੌਜਵਾਨ ਪੀੜ੍ਹੀ ਨੂੰ ਸੋਚਣ ਲਈ ਮਜਬੂਰ ਕਰਦੀ ਹੈ। ਉਨ੍ਹਾਂ ਕਿਹਾ ਕਿ ਸੈਂਸਰ ਬੋਰਡ ਨੇ ਇਸ ਫ਼ਿਲਮ ਨੂੰ ਪਾਸ ਕੀਤਾ ਹੈ ਅਤੇ ਫ਼ਿਲਮ ਕਿਸੇ ਤਰ੍ਹਾਂ ਵੀ ਹਿੰਦੂ ਵਿਰੋਧੀ ਨਹੀਂ ਹੈ। ਉਨ੍ਹਾਂ ਨੇ ਫਿਲਮ ਦਾ ਪ੍ਰੀਮੀਅਰ ਵੀ ਦੇਖਿਆ ਹੈ। ਉਨ੍ਹਾਂ ਕਿਹਾ ਕਿ ਜਿਹੜੀਆਂ ਧਿਰਾਂ ਇਸ ਫ਼ਿਲਮ ਦਾ ਵਿਰੋਧ ਕਰ ਰਹੀਆ ਹਨ ਉਨ੍ਹਾਂ ਨੇ ਅਜੇ ਤੱਕ ਫ਼ਿਲਮ ਨਹੀਂ ਦੇਖੀ ਹੋਣੀ। ਉਨ੍ਹਾਂ ਕਿਹਾ ਕਿ ਵਿਰੋਧ ਕਰਨ ਵਾਲੇ ਦੱਸਣ ਕਿ ਕਿਹੜਾ ਸੀਨ ਹਿੰਦੂ ਵਿਰੋਧੀ ਹੈ ਅਤੇ ਉਸ ਬਾਰੇ ਅਖਬਾਰਾਂ ਜਾਂ ਹੋਰ ਮਾਧਿਅਮਾਂ ਰਾਹੀ ਲਿਖਤੀ ਵਿਰੋਧ ਦੱਸਣ।
ਇਸੇ ਦੌਰਾਨ ਜਮਹੂਰੀ ਅਧਿਕਾਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਨਾਮਦੇਵ ਸਿੰਘ ਭੁਟਾਲ ਅਤੇ ਲੋਕ ਚੇਤਨਾ ਦੇ ਪ੍ਰਧਾਨ ਗਿਆਨ ਚੰਦ ਸ਼ਰਮਾ ਨੇ ਫ਼ਿਲਮ ’ਤੇ ਪਾਬੰਦੀ ਲਾਉਣ ਦੀ ਨਿੰਦਾ ਕਰਦਿਆਂ ਇਸਨੂੰ ਵਿਅਕਤੀ ਦੇ ਵਿਚਾਰਾਂ ਦੀ ਆਜ਼ਾਦੀ ’ਤੇ ਹਮਲਾ ਦੱਸਿਆ ਹੈ।

No comments: