jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday 7 April 2013

ਅਸੀਂ ਇਹ ਫ਼ਿਲਮ ਨਹੀਂ ਚੱਲਣ ਦੇਣੀ : ਬਾਦਲ

www.sabblok.blogspot.com

ਪਟਿਆਲਾ, 5 ਅਪ੍ਰੈਲ (ਗੁਰਨਾਮ ਸਿੰਘ ਅਕੀਦਾ) : ‘ਸਾਡਾ ਹੱਕ’ ਫਿਲਮ ਦੇ ਪੰਜਾਬ ਵਿਚ ਚੱਲਣ ਨਾਲ ਪੰਜਾਬ ਦਾ ਮਹੌਲ ਇਕ ਵਾਰੀ ਫੇਰ ਖਰਾਬ ਹੋ ਸਕਦਾ ਸੀ, ਇਸਕਰਕੇ ਇਸ ਫਿਲਮ ਤੇ ਪਬੰਦੀ ਲਾਈ ਗਈ ਹੈ, ਇਹ ਬਿਆਨ ਅੱਜ ਪ੍ਰੈਸ ਕਾਨਫਰੰਸ ਵਿਚ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਸਿਮਰਨਜੀਤ ਸਿੰਘ ਮਾਨ ਵਰਗੇ ਲੋਕ ਪੰਜਾਬ ਦਾ ਮਹੌਲ ਖਰਾਬ ਕਰਨਾ ਚਾਹੁੰਦੇ ਹਨ ਇਸ ਕਰਕੇ ਉਹ ਇਸ ਦੇ ਪੱਖ ਵਿਚ ਵੱਡੇ ਵੱਡੇ ਬਿਆਨ ਦੇ ਰਹੇ ਹਨ। ਸ. ਬਾਦਲ ਨੇ ਇਹ ਬਿਆਨ ਅੱਜ ਪਿੰਡ ਟੌਹੜਾ ਵਿਚ ਦਿਤੇ। ਬਾਦਲ ਨੂੰ ਜਦੋਂ ਪੁਛਿਆ ਗਿਆ ਕਿ ਇਸ ਨੂੰ ਪਹਿਲਾਂ ਸ਼੍ਰੋਮਣੀ ਕਮੇਟੀ ਵਲੋਂ ਮਾਨਤਾ ਦਿਤੀ ਜਾ ਚੁੱਕੀ ਹੈ ਤਾਂ ਸ. ਬਾਦਲ ਸਪਸ਼ਟ ਹੀ ਮੁਕਰ ਗਏ ਕਿ ਸ਼੍ਰੋਮਣੀ ਕਮੇਟੀ ਦੇ ਕਿਸੇ ਵੀ ਮੈਂਬਰ ਜਾਂ ਪ੍ਰਧਾਨ ਨੇ ਇਹ ਫਿਲਮ ਦੇਖੀ ਹੀ ਨਹੀਂ, ਇਸ ਕਰਕੇ ਉਨ੍ਹਾਂ ਦਾ ਕੀ ਅਧਿਕਾਰ ਬਣਦਾ ਹੈ ਕਿ ਉਹ ਉਂਜ ਹੀ ਕਿਸੇ ਨੂੰ ਕਲੀਨ ਚਿੱਟ ਦਿੰਦੇ ਫਿਰਨ, ਸ. ਬਾਦਲ ਨੇ ਕਿਹਾ ਕਿ ਮੈਂ ਫਿਲਮ ਬਾਰੇ ਕੁਝ ਵੀ ਨਹੀਂ ਕਹਿਣਾਂ ਚਾਹੁੰਦਾ ਪਰ ਹਾਂ ਇਹ ਫਿਲਮ ਪੰਜਾਬ ਦੇ ਵਿਚ ਚਲਣ ਦੇ ਕਾਬਲ ਨਹੀਂ ਹੈ ਅਸੀਂ ਪੰਜਾਬ ਵਿਚ ਮੁੜਕੇ ਅਜਿਹਾ ਕੁਝ ਨਹੀਂ ਦਿਖਾਉਣਾ ਅਤੇ ਬੀਜੇਪੀ ਵਾਲਿਆਂ ਦੇ ਵੱਖ-ਵੱਖ ਸ਼ਹਿਰਾਂ ਵਿਚ ਕੀਤੇ ਇਸ ਫਿਲਮ ਦੇ ਖਿਲਾਫ ਰੋਸ ਮੁਜ਼ਹਾਰਿਆ ਤੇ ਅਮਲ ਕਰਦਿਆ ਪੰਜਾਬ ਸਰਕਾਰ ਨੇ ਉਹਨਾਂ ਅੱਗੇ ਗੋਡੇ ਟੇਕ ਦਿੱਤੇ ਹਨ । ਪਰ ਸਿੱਖਾਂ ਤੇ ਹੋਏ ਜ਼ਬਰ-ਜੁਲਮ ਅਤੇ ਸਿੱਖਾਂ ਦੀ ਹੋਈ ਨਸ਼ਲਕੁਸੀ ਬਾਰੇ ਜਦੋ ਕੋਈ ਸਿੱਖ ਜਥੇਬੰਦੀਆਂ ਜਾਂ ਸੰਸਥਾਵਾਂ ਬੋਲਦੀਆਂ ਹਨ ਤਾਂ ਉਹਨਾਂ ਦੀ ਕੋਈ ਵੀ ਗੱਲ ਤੇ ਤਵੱਜੋਂ ਨਹੀਂ ਦਿੱਤੀ ਜਾਂਦੀ । ਅੱਜ ਤੱਕ 1984 ਦੀ ਸਿੱਖਾਂ ਦੀ ਨਸ਼ਲਕੁਸੀ ਬਾਰੇ ਸਿੱਖ ਕੌਮ ਵੱਲੋਂ ਕੀਤੇ ਰੋਸ ਮੁਜ਼ਹਾਰਿਆਂ ਦਾ ਨਾ ਤਾ ਸਰਕਾਰਾਂ ਨੇ ਕੋਈ ਨੋਟਿਸ ਲਿਆ ਹੈ ਅਤੇ ਨਾ ਹੀ ਭਾਰਤ ਵਰਸ ਦੀਆਂ ਅਦਾਲਤਾਂ ਨੇ ਨਿਆ ਦੇਣ ਦਾ ਯਤਨ ਕੀਤਾ ਹੈ । ਪਰ ਹੁਣ ਕੁਝ ਕੁ ਭੂਤਰੇ ਹਿੰਦੂਆਂ ਵੱਲੋਂ ਕੀਤੇ ਰੋਸ ਮੁਜ਼ਹਾਰਿਆਂ ਅੱਗੇ ਪੰਜਾਬ ਸਰਕਾਰ ਨੇ ਈਂਨ ਮੰਨ ਲਈ ਹੈ ।

ਬਾਦਲ ਦਲ ਦਾ ਭਗਵਾ ਮਖੌਟਾ ਫ਼ਿਰ ਬੇਨਕਾਬ
ਕੀ ਸੁਮੇਧ ਸੈਣੀ ਦੀ ਚੱਲੀ ?

ਪੰਜਾਬ ਦੇ ਕਾਲੇ ਦੌਰ ’ਚ ਪੰਜਾਬ ਪੁਲਿਸ ਦੇ ਜ਼ਾਲਮ ਚਿਹਰੇ ਨੂੰ ਬੇਨਕਾਬ ਕਰਦੀ ਪੰਜਾਬੀ ਫਿਲਮ ‘ਸਾਡਾ ਹੱਕ’ ਜਿਸ ਨੂੰ ਦੇਸ਼ ਦਾ ਸੈਂਸਰ ਬੋਰਡ ਪਾਸ ਕਰ ਚੁੱਕਾ ਹੈ, ਉਸ ’ਤੇ ਪੰਜਾਬ ਸਰਕਾਰ ਵੱਲੋਂ ਲਾਈ ਪਾਬੰਦੀ ਨੇ ਸਿੱਖਾਂ ’ਚ ਰੋਹ, ਰੋਸ ਤੇ ਨਿਰਾਸ਼ਤਾ ਦਾ ਮਿਲਿਆ ਜੁਲਿਆ ਪ੍ਰਭਾਵ ਛੱਡਿਆ ਹੈ। ਆਖਰ ਸੁਖਬੀਰ ਬਾਦਲ ਨੂੰ ਸਿੱਖ ਜਜ਼ਬਾਤਾਂ ਨੂੰ ਅਣਡਿੱਠ ਕਰਕੇ, ਇਸ ਫਿਲਮ ’ਤੇ ਪੰਜਾਬ ’ਚ ਪਾਬੰਦੀ ਦਾ ਫੈਸਲਾ ਕਿਉਂ ਲੈਣਾ ਪਿਆ। ਇਸ ਫਿਲਮ ’ਚ ਕਿਉਂਕਿ ਪੰਜਾਬ ਪੁਲਿਸ ਦਾ ਕਾਲੇ ਦੌਰ ਵਾਲਾ ਖੂਨੀ ਚਿਹਰਾ ਬੇਨਕਾਬ ਕੀਤਾ ਗਿਆ ਅਤੇ ਪੰਜਾਬ ਪੁਲਿਸ ਦੇ ਵਰਤਮਾਨ ਮੁੱਖੀ ਸੁਮੇਧ ਸੈਣੀ ਦੀ ਕਾਲੇ ਦੌਰ ਦੀ ਕਾਰਗੁਜ਼ਾਰੀ ਵੀ ਹਮੇਸ਼ਾ ਦੋਸ਼ਾਂ ਦੇ ਘੇਰੇ ’ਚ ਰਹੀ ਹੈ ਅਤੇ ਅੱਜ ਵੀ ਗਰਮ ਖਿਆਲੀ ਧਿਰਾਂ ਵਲੋਂ ਸੁਮੇਧ ਸੈਣੀ ਦੇ ਖਾੜਕੂਵਾਦ ’ਚ ਨਿਭਾਏ ਰੋਲ ਨੂੰ ਲੈ ਕੇ ਉਂਗਲਾਂ ਉਠ ਰਹੀਆਂ ਹਨ। ਇਸ ਕਾਰਨ ਸੁਮੇਧ ਸੈਣੀ ਸਾਡਾ ਹੱਕ ਫਿਲਮ ਨੂੰ ਜਿਹੜੀ ਉਸ ਕਾਲੇ ਦੌਰ ਦੇ ਸੱਚ ਅਤੇ ਪੁਲਿਸ ਵੱਲੋਂ ਨਿਭਾਈ ਜ਼ਾਲਮ ਭੂਮਿਕਾ ਨੂੰ ਨੰਗਾ ਕਰਦੀ ਹੈ, ਪੰਜਾਬ ’ਚ ਕਿਸੇ ਕੀਮਤ ’ਤੇ ਵੀ ਵਿਖਾਏ ਜਾਣ ਦੇ ਹੱਕ ’ਚ ਨਹੀਂ ਸਨ। ਸਾਡਾ ਹੱਕ ਫਿਲਮ ਦੇ ਵਿਰੋਧ ’ਚ ਭਾਵੇਂ ਚੰਦ ਅਖਬਾਰੀ ਸ਼ੋਹਰਤ ਵਾਲੇ ਹਿੰਦੂਵਾਦੀ ਹੀ ਰੋਲਾ ਪਾ ਰਹੇ ਸਨ, ਜਿਨ੍ਹਾਂ ਦਾ ਵਿਰੋਧ ਬਹੁਤ ਅਰਥ ਨਹੀਂ ਸੀ ਰੱਖਦਾ, ਸਿਰਫ ਸੁਮੇਧ ਸੈਣੀ ਦੇ ਲੋੜ ਤੋਂ ਵੱਧ ਜ਼ੋਰ ਦੇਣ ਤੇ ਉਪ ਮੁੱਖ ਮੰਤਰੀ ਵੱਲੋਂ ਇਸ ਫਿਲਮ ’ਤੇ ਪਾਬੰਦੀ ਦਾ ਐਲਾਨ ਕੀਤਾ ਗਿਆ, ਦੱਸਿਆ ਜਾ ਰਿਹਾ ਹੈ

No comments: