jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday 22 April 2013

ਬੱਚੀ ਨੂੰ ਜਨਮ ਦੇਣ 'ਤੇ ਪਤਨੀ ਦੀ ਮਾਰਕੁਟਾਈ



www.sabblok.blogspot.com

ਅੰਬਾਲਾ, 21 ਅਪ੍ਰੈਲ (ਐਸ. ਪੀ. ਭਾਟੀਆ)-ਬੇਸ਼ਕ ਅਸ਼ਟਮੀ ਅਤੇ ਨੌਮੀ ਦੇ ਪੂਜਨ ਨੂੰ ਲੈ ਕੇ ਕੰਨਿਆਵਾਾ ਨੂੰ ਘਰ-ਘਰ ਬੁਲਾਉਣ ਅਤੇ ਉਨ੍ਹਾਂ ਨੂੰ ਇੱਜ਼ਤ-ਆਦਰ ਨਾਲ ਪੂਜਨ ਕਰਨ ਦਾ ਸਿਲਸਿਲਾ ਜਾਰੀ ਹੈ ਪ੍ਰੰਤੂ ਅੱਜ ਵੀ ਸਮਾਜ ਵਿਚ ਅਜਿਹੇ ਲੋਕ ਵਿਚਰ ਰਹੇ ਹਨ, ਜੋ ਬੱਚੀ ਦੇ ਪੈਦਾ ਹੋਣ 'ਤੇ ਜੱਚਾ ਔਰਤ-ਬੱਚਾ ਦੀ ਜਾਨ ਲੈਣ 'ਤੇ ਉਤਾਰੂ ਹਨ¢ ਅਜਿਹਾ ਹੀ ਇਕ ਮਾਮਲਾ ਨਾਰਾਇਣਗੜ੍ਹ ਹਲਕੇ ਦੇ ਪਿੰਡ ਅਹਿਮਦਪੁਰ ਦੀ ਸਤਵੰਤ ਕੌਰ ਦੇ ਨਾਲ ਪੇਸ਼ ਆਇਆ ਹੈ, ਜਿਸ ਨੂੰ ਉਸ ਦੇ ਫੌਜੀ ਪਤੀ ਨੇ ਕੰਨਿਆ ਪੈਦਾ ਕਰਨ 'ਤੇ ਨਾ ਕੇਵਲ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ, ਬਲਕਿ ਨਵਜਾਤ ਬੱਚੀ ਨੂੰ ਵੀ ਨਹੀਂ ਬਖਸ਼ਿਆ¢ ਪਤੀ ਦੁਆਰਾ ਕੀਤੇ ਗਏ ਇਸ ਵਹਿਸ਼ੀਆਨਾ ਵਰਤਾਓ ਦੀ ਸ਼ਿਕਾਰ ਹੋਈ ਸਤਵੰਤ ਕੌਰ ਨੂੰ ਉਸ ਦੇ ਪਰਿਵਾਰ ਵਾਲਿਆਂ ਨੇ ਸਥਾਨਕ ਇਕ ਹਸਪਤਾਲ ਵਿਚ ਦਾਖਲ ਕਰਵਾਇਆ, ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ¢ ਜਾਣਕਾਰੀ ਅਨੁਸਾਰ ਖੇਤਰ ਦੇ ਪਿੰਡ ਅਹਿਮਦਪੁਰ ਦੀ ਵਿਆਹੀ ਹੋਈ ਸਤਵੰਤ ਕੌਰ ਦਾ ਪਿਛਲੇ ਸਾਲ ਅਪ੍ਰੈਲ ਵਿਚ ਬਹਲੌਲੀ ਵਾਸੀ ਗਗਨਜੀਤ ਪੁੱਤਰ ਕਰਨੈਲ ਸਿੰਘ ਨਾਲ ਵਿਆਹ ਹੋਇਆ ਸੀ¢ ਗਗਨਜੀਤ ਫੌਜ ਵਿੱਚ ਤਾਇਨਾਤ ਹੈ¢ ਸਤਵੰਤ ਕੌਰ ਦੀ ਮਾਂ ਪਰਮਜੀਤ ਕੌਰ ਪਤਨੀ ਭੁਪਿੰਦਰ ਸਿੰਘ ਅਨੁਸਾਰ ਇਸ ਦੌਰਾਨ ਉਸ ਦੀ ਪੁੱਤਰੀ ਗਰਭਵਤੀ ਹੋਈ ਤਾਂ ਉਸ ਦੇ ਸਹੁਰਿਆਂ ਨੇ ਉਸ ਦਾ ਮੈਡੀਕਲ ਚੈਕਅਪ ਕਰਵਾਉਣ ਨੂੰ ਲੈ ਕੇ ਉਸ 'ਤੇ ਦਬਾਅ ਪਾਇਆ, ਲੇਕਿਨ ਉਹ ਨਹੀਂ ਮੰਨੀ¢ ਪਰਮਜੀਤ ਦੇ ਮੁਤਾਬਕ ਸਤਵੰਤ ਨੇ 11 ਅਪ੍ਰੈਲ ਨੂੰ ਇਕ ਤੰਦਰੁਸਤ ਬੱਚੀ ਨੂੰ ਆਪਣੇ ਪੇਕੇ ਘਰ ਜਨਮ ਦਿੱਤਾ¢ ਬੱਚੀ ਦਾ ਪੈਦਾ ਹੋਣਾ ਉਸਦੇ ਸਹੁਰਿਆਂ ਨੂੰ ਨਾਗਵਾਰ ਗੁਜ਼ਰਿਆ ¢ ਪਰਮਜੀਤ ਦੇ ਅਨੁਸਾਰ ਸ਼ੁੱਕਰਵਾਰ ਨੂੰ ਉਸ ਦਾ ਜਵਾਈ ਪਿੰਡ ਅਹਿਮਦਪੁਰ ਅਪੜਿਆ ਅਤੇ ਉਸ ਨੇ ਬੱਚੀ ਦੇ ਜਨਮ 'ਤੇ ਨਾਰਾਜ਼ਗੀ ਪ੍ਰਗਟ ਕਰਦੇ ਹੋਏ ਨਾ ਕੇਵਲ ਸਤਵੰਤ ਦੀ ਮਾਰ ਕੁਟਾਈ ਕੀਤੀ, ਬਲਕਿ ਨਵਜਾਤ ਨੂੰ ਵੀ ਨਹੀਂ ਬਖਸ਼ਿਆ¢ ਪਤੀ ਦੁਆਰਾ ਕੀਤੀ ਗਈ ਬੇਰਹਿਮੀ ਮਾਰ ਕੁਟਾਈ ਨਾਲ ਜ਼ਖ਼ਮੀ ਹੋਈ ਵਿਆਹੁਤਾ ਨੂੰ ਲੋਕਾਂ ਨੇ ਸਥਾਨਕ ਹਸਪਤਾਲ ਦਾਖਲ ਕਰਵਾਇਆ ਹੈ | ਜਿੱਥੇ ਡਾਕਟਰ ਉਸ ਦੇ ਇਲਾਜ ਵਿਚ ਜੁਟੇ ਹਨ¢ ਸੂਚਨਾ ਮਿਲਣ 'ਤੇ ਮੌਕੇ ਉੱਤੇ ਪਹੁੰਚੀ ਪੁਲਿਸ ਖਬਰ ਲਿਖੇ ਜਾਣ ਤੱਕ ਪੀੜਤਾ ਦੀ ਮਾਤਾ ਅਤੇ ਡਾਕਟਰਾਂ ਦੇ ਬਿਆਨ ਲੈਣ ਵਿਚ ਜੁਟੀ ਸੀ¢ ਜਾਂਚ ਅਧਿਕਾਰੀ ਯਾਮੀਨ ਨੇ ਦੱਸਿਆ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ¢

No comments: