jd1

NES

www.sabblok.blogspot.com

LPU

RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday 14 April 2013

ਭਲੇ ਵੇਲਿਆਂ 'ਚ ਲਿਖੇ ਗੀਤ

www.sabblok.blogspot.com
ਸੋਨੇ 'ਚ ਮੜ੍ਹਾਦੂੰ ਤੈਨੂੰ, ਆਖਦਾ ਸੀ ਹੁੰਦਾ ਕਦੇ ਜੁੱਤੀ ਨੂੰ ਵੀ ਮੇਖਾਂ ਨਾ ਲਵਾਈਆਂ।
ਡੂਢ ਸੋ ਗਰਾਮ ਦੀ ਤੂੰ ਸਾਰੀ ਬੱਲੀਏ ਨੀਂ ਤੈਨੂੰ ਕਿੱਲੋ ਦੀਆਂ ਝਾਂਜਰਾਂ ਪਵਾਈਆਂ॥
ਨਵੀਂ ਸੀ ਵਿਆਹੀ ਉਦੋਂ ਚੰਗੇ ਸੀ'ਗੇ ਹਾਲ ਵੇ
ਰੱਖਦੀ ਸੀ ਗੱਲ੍ਹਾਂ ਲਿਸਟਿਕ ਨਾਲ ਲਾਲ ਵੇ
ਸ਼ੈਂਪੂਆਂ ਕਰੀਮਾਂ ਦੀ ਤਾਂ ਗੱਲ ਦੂਰ ਦੀ ਵੇ ਕਦੇ ਸਾਬਣਾਂ ਨਾ ਖਰੀਆਂ ਮੰਗਾਈਆਂ।
ਡੂਢ ਸੋ ਗਰਾਮ ਦੀ ਤੂੰ ਸਾਰੀ ਬੱਲੀਏ ਨੀਂ ਤੈਨੂੰ ਕਿੱਲੋ ਦੀਆਂ ਝਾਂਜਰਾਂ ਪਵਾਈਆਂ॥
ਚੰਨ ਤੋਂ ਵੀ ਸੋਹਣੇ ਤੇਰੇ ਮੁੱਖ ਦਾ ਕੋਈ ਜੋੜ ਨਹੀਂ
ਕੱਢ ਲਿਆ ਕਰ ਘੁੰਡ ਪੌਡਰਾਂ ਦੀ ਲੋੜ ਨਹੀਂ
ਪਿਛਲੇ ਮਹੀਨੇ ਬੰਨ੍ਹੀ ਛੰਨ ਬੱਲੀਏ ਨੀਂ, ਕੱਲ੍ਹ ਮੰਜੀ ਦੀਆਂ ਚੂਲ਼ਾਂ ਠੁਕਵਾਈਆਂ
ਸੋਨੇ 'ਚ ਮੜ੍ਹਾਦੂੰ ਤੈਨੂੰ, ਆਖਦਾ ਸੀ ਹੁੰਦਾ ਕਦੇ ਜੁੱਤੀ ਨੂੰ ਵੀ ਮੇਖਾਂ ਨਾ ਲਵਾਈਆਂ।
ਪੇਕਿਆਂ ਦੇ ਘਰ ਚੰਗੀ ਹੁੰਦੀ ਸੀ ਕੁਆਰੀ ਮੈਂ
ਆਵੇ ਨਾ ਸਿਆਣ ਮੇਰੀ ਸੂਰਤ ਵਿਗਾੜੀ ਤੈਂ
ਤੜਕੇ ਪੀਂਦੀ ਸੀ ਦੁੱਧ ਅਣਘਾਲ਼ਿਆ ਵੇ, ਐਥੇ ਚਾਹਾਂ ਵੀ ਨੇ ਕਾਲ਼ੀਆਂ ਸਿਆਹੀਆਂ
ਡੂਢ ਸੋ ਗਰਾਮ ਦੀ ਤੂੰ ਸਾਰੀ ਬੱਲੀਏ ਨੀਂ ਤੈਨੂੰ ਕਿੱਲੋ ਦੀਆਂ ਝਾਂਜਰਾਂ ਪਵਾਈਆਂ॥
ਕਰੇ ਕੀ ਗਰੀਬ ਮਹਿੰਗਾਈ ਦੇ ਜ਼ਮਾਨੇ ਨੀਂ
ਸਮਝਿਆ ਕਰ ਕੁੱਝ ਤੂੰ ਵੀ ਭਾਗਵਾਨੇ ਨੀਂ
ਖਾਧਾਂ ਖਾ ਲਏ ਨੀਂ ਕੁੱਝ ਬੈਂਕਾਂ ਦੇ ਵਿਆਜ, ਜਾਣ ਬਾਹਰੋ-ਬਾਹਰ ਸਾਡੀਆਂ ਕਮਾਈਆਂ
ਸੋਨੇ 'ਚ ਮੜ੍ਹਾਦੂੰ ਤੈਨੂੰ, ਆਖਦਾ ਸੀ ਹੁੰਦਾ ਕਦੇ ਜੁੱਤੀ ਨੂੰ ਵੀ ਮੇਖਾਂ ਨਾ ਲਵਾਈਆਂ।
ਸਾਰਾ ਦਿਨ ਤੇਰੇ ਨਾਲ ਖੇਤਾਂ ਵਿੱਚ ਮਰਦੀ
ਦਿਨ ਢਲ਼ੇ ਘਰੇ ਆਕੇ ਗੋਹਾ-ਕੂੜਾ ਕਰਦੀ
ਮਿੱਟੀ ਨਾਲ ਮਿੱਟੀ ਹੋਇਆਂ ਤੈਨੂੰ ਕੀ ਪਤਾ ਵੇ ਕਿਵੇਂ ਰੱਖੀ ਦੀਆਂ ਨਵੀਆਂ ਵਿਆਹੀਆਂ
ਡੂਢ ਸੋ ਗਰਾਮ ਦੀ ਤੂੰ ਸਾਰੀ ਬੱਲੀਏ ਨੀਂ ਤੈਨੂੰ ਕਿੱਲੋ ਦੀਆਂ ਝਾਂਜਰਾਂ ਪਵਾਈਆਂ॥
ਦੋ ਕਿੱਲੇ ਜਿਹੜੀ ਸੀ ਉਹ ਗਹਿਣੇ ਧਰੀ ਹੋਈ ਐ
ਉੱਤੋਂ ਬੈਂਕ ਵਾਲਿਆਂ ਨੇ ਲੈਣੀ(ਜਾਨ) ਕਰੀ ਹੋਈ ਐ
ਗੱਗ ਵਾਲੇ ਸੁਰਜੀਤ ਵਾਂਗੂੰ ਲੁਕਦਾ ਮੈਂ ਫਿਰਾਂ ਵੇਖ ਚਿੱਟੀਆਂ ਜਿਪਸੀਆਂ ਆਈਆਂ
ਸੋਨੇ 'ਚ ਮੜ੍ਹਾਦੂੰ ਤੈਨੂੰ, ਆਖਦਾ ਸੀ ਹੁੰਦਾ ਕਦੇ ਜੁੱਤੀ ਨੂੰ ਵੀ ਮੇਖਾਂ ਨਾ ਲਵਾਈਆਂ। 
ਡੂਢ ਸੋ ਗਰਾਮ ਦੀ ਤੂੰ ਸਾਰੀ ਬੱਲੀਏ ਨੀਂ ਤੈਨੂੰ ਕਿੱਲੋ ਦੀਆਂ ਝਾਂਜਰਾਂ ਪਵਾਈਆਂ॥

No comments: