jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday 14 April 2013

ਪੰਜਾਬ ਦੇ ਲੀਡਰਾਂ ਅਤੇ ਪੰਜਾਬ ਪੁਲਿਸ ਦੇ ਜੁਲਮਾਂ ਤੋਂ ਤੰਗ ਆਇਆ ਆਮ ਆਦਮੀ,

www.sabblok.blogspot.com
ਪੰਜਾਬ ਦੇ ਲੀਡਰਾਂ ਅਤੇ ਪੰਜਾਬ ਪੁਲਿਸ
ਦੇ ਜੁਲਮਾਂ ਤੋਂ ਤੰਗ ਆਇਆ ਆਮ ਆਦਮੀ,
ਧਰਮਰਾਜ ਕੋਲ ਸ਼ਿਕਾਇਤ ਲੈ ਕੇ ਚਲਿਆ
ਗਿਆ|
ਆਮ ਆਦਮੀ ਧਰਮਰਾਜ ਨੂੰ ਕਹਿੰਦਾ,''
ਧਰਮਰਾਜ ਜੀ, ਪੰਜਾਬ ਦੀ ਜਨਤਾ,
ਲੀਡਰਾਂ ਅਤੇ ਪੁਲਿਸ ਤੋਂ ਬੜੀ ਤੰਗ
ਆ,ਤੁਸੀਂ ਕਰੋ ਕੁਝ. .!!!''ਧਰਮਰਾਜ
ਕਹਿੰਦਾ,'' ਯਾਰ ਹੁਣ ਮੈਂ
ਕੀ ਕਰਾਂ..??...ਮੈਂ ਤਾਂ ਆਪ ਇਹਨਾਂ ਤੋਂ
ਤਪਿਆ ਪਿਆਂ..'' ਆਮ ਆਦਮੀ ਕਹਿੰਦਾ,''
ਕਿਉਂ ..?...ਕੀ ਗੱਲ ਹੋ ਗਈ ਜੀ..??''
ਧਰਮਰਾਜ ਕਹਿੰਦਾ,'' ਹੋਣਾ ਕੀ ਆ...!!....ਆ
ਥੋਡੇ ਪੰਜਾਬ ਦੇ ਲੀਡਰ ਨਰਕਾਂ ਵਿਚ
''ਸ਼੍ਰੋਮਣੀ ਨਰਕ ਦਲ'' ਬਣਾਈ ਫਿਰਦੇ
ਨੇ ..... ਮੁਰਦਿਆਂ ਨੂੰ ਮੇਰੇ ਖਿਲਾਫ਼
ਭੜਕਾਈ
ਜਾਂਦੇ ਨੇ....ਉਹਨਾਂ ਨੂੰ ਕਹਿੰਦੇ
ਤੁਸੀਂ ਸਾਡਾ ਸਾਥ ਦਿਓ,ਆਪਾਂ ਧਰਮਰਾਜ
ਨੂੰ ਗੱਦੀ ਤੋਂ
ਲਾਹੌਣਾ...
ਜੇ ਮੈਂ ਇਹਨਾਂ ਦੀਆਂ
ਸ਼ਿਕਾਇਤਾਂ ਸੁਣਨ ਨਰਕਾਂ ਚ'
ਜਾਨਾ ਤਾਂ ਮੈਨੂੰ ਅੰਦਰ ਨੀ ਵੜਨ
ਦਿੰਦੇ..ਨਾਰੇਬਾਜੀ­ ਕਰਦੇ ਨੇ ਤੇ ਨਾਲੇ
ਗਾਲਾਂ ਕਢਦੇ ਨੇ...ਆਹ ਪਰਸੋਂ ਇਕ ਨੇ
ਮਾਇਕ ਚੱਕ ਕੇ ਮੇਰੇ ਸਿਰ ਚ' ਮਾਰਿਆ,
ਮੈਂ ਉਦੋਂ ਦਾ ਸਿਰ ਬੰਨੀ ਫਿਰਦਾਂ....
''ਹੁਣ ਪੁਲਿਸ ਦੀ ਸੁਣ ਲੈ ..ਪਿਛਲੇ ਹਫਤੇ
ਮੈਂ ਗਲਤੀ ਨਾਲ ਆਪਣੀ ਪੁਲਿਸ ਵਿਚ ਦੋ
ਪੰਜਾਬ ਪੁਲਿਸ ਦੇ ਹੌਲਦਾਰ ਭਰਤੀ ਕਰ
ਲਏ ...ਕੱਲ ਪਤੰਦਰਾਂ ਨੇ ਪੈਸੇ ਲੈ ਕੇ
ਨਰਕਾਂ ਚੋਂ
ਦੋ ਚੋਰ ਸਵਰਗਾਂ ਚ'
ਵਾੜ'ਤੇ ....ਸਵਰਗਾਂ ਚ' ਸਾਧੂ-ਸੰਤ
ਸਾਰੀ ਰਾਤ
ਡਾਂਗਾ ਚੱਕੀ ਫਿਰਦੇ ਰਹੇ........ਸਾਧੂ­-
ਸੰਤਾਂ ਨੂੰ ਪ੍ਰਸਾਦ ਆਖ-ਆਖ ਕੇ ਫੀਮ
ਵੇਚੀ ਜਾਂਦੇ
ਨੇ...ਕੱਲ ਇਕ ਸਾਧੂ ਫੀਮ ਦਾ ਡੱਕਿਆ
ਹੋਇਆ ,ਗੱਡੀ ਥੱਲੇ ਆ ਗਿਆ...ਮੈਨੂੰ
ਤਾਂ ਇਹਨਾਂ ਨੇ ਗਧੀ-ਗੇੜ ਚ'
ਪਾ ਰਖਿਆ...ਹੁਣ ਤੂੰ ਦੱਸ ਮੈਂ ਕਿਧਰ ਨੂੰ
ਜਾਵਾਂ..??''.

No comments: