jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday 7 April 2013

ਸਾਡਾ ਹੱਕ ਫ਼ਿਲਮ ਤੁਰੰਤ ਜਾਰੀ ਕੀਤੀ ਜਾਵੇ : ਦਿਨੇਸ਼ ਸੂਦ, ਅਦਾਲਤ ਦਾ ਬੂਹਾ ਖੜਕਾਉਣ ਦਾ ਐਲਾਨ

www.sabblok.blogspot.com

ਚੰਡੀਗੜ੍ਹ, 5 ਅਪ੍ਰੈਲ (ਗੁਰਪ੍ਰੀਤ ਮਹਿਕ ) : ਸਾਡਾ ਹੱਕ ਫ਼ਿਲਮ ਦੇ ਐਕਟਰ ਅਤੇ ਕੌ ਪ੍ਰੋਡਿਊਸਰ ਦਿਨੇਸ਼ ਸੂਦ ਨੇ ਪੰਜਾਬ ਸਰਕਾਰ ਤੋ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਫ਼ਿਲਮ ਤੁਰੰਤ ਜਾਰੀ ਕੀਤੀ ਜਾਵੇ ਕਿਉਂਕਿ ਫ਼ਿਲਮ ਤੇ ਕਿਸੇ ਦੀ ਤਰ੍ਹਾਂ ਦੀ ਰੋਕ ਲਗਾਉਣ ਹੁਣ ਜਾਇਜ਼ ਨਹੀਂ ਹੈ।
ਚੰਡੀਗੜ੍ਹ ਪ੍ਰੈੱਸ ਕਲੱਬ ਵਿਚ ਅੱਜ ਸ਼ਾਮ ਪੱਤਰਕਾਰਾਂ ਨਾਲ ਗੱਲਬਾਤ ਹੋਏ ਸ੍ਰੀ ਸੂਦ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪੰਜਾਬ ਵਿਚ ਫ਼ਿਲਮ ਜਾਰੀ ਹੋਣ ਤੋ ਇੱਕ ਦਿਨ ਪਹਿਲਾਂ ਇਹ ਰੋਕ ਲਗਾਈ ਹੈ ਜਦੋਂਕਿ ਵਿਦੇਸ਼ਾਂ ਵਿਚ ਇਹ ਫ਼ਿਲਮ ਅੱਜ ਰਲੀਜ ਹੋ ਗਈ ਹੈ ਅਤੇ ਕਾਫ਼ੀ ਚੰਗਾ ਹੁੰਗਾਰਾ ਮਿਲਿਆ ਹੈ। ਪਰ ਪੰਜਾਬ ਸਰਕਾਰ ਨੇ ਪਤਾ ਨਹੀਂ ਕਿਉਂ ਰੋਕ ਲਗਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਫ਼ਿਲਮ ਦੀ ਕਾਫ਼ੀ ਚੰਗੀ ਬੁਕਿੰਗ ਹੋਈ ਸੀ ਪਰ ਅਚਾਨਕ ਲਗਾਈ ਰੋਕ ਕਾਰਨ ਉਨ੍ਹਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਫ਼ਿਲਮ ਤੇ ਪਾਬੰਦੀ ਕਾਰਨ ਫ਼ਿਲਮ ਨਿਰਮਾਤਾਵਾਂ ਨੂੰ ਬਹੁਤ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇ ਪੰਜਾਬ ਸਰਕਾਰ ਨੇ ਤੁਰੰਤ ਪਾਬੰਦੀ ਨਾ ਹਟਾਈ ਤਾਂ ਉਹ ਹਾਈਕੋਰਟ ਜਾਂ ਸੁਪਰੀਮ ਕੋਰਟ ਦਾ ਬੂਹਾ ਖੜਕਾਉਣ ਵਿਚ ਗੁਰੇਜ਼ ਨਹੀਂ ਕਰਨਗੇ। ਉਨ੍ਹਾਂ ਇਹ ਵੀ ਦੱਸਿਆ ਕਿ ਫ਼ਿਲਮ ਦੇ ਪ੍ਰੋਡਿਊਸਰ ਤੇ ਐਕਟਰ ਕੁਲਜਿੰਦਰ ਸਿੱਧੂ ਵੱਲੋਂ ਇਸ ਬਾਬਤ ਪੰਜਾਬ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ, ਡਿਪਟੀ ਮੁੱਖ ਮੰਤਰੀ ਸੁਖਬੀਰ ਬਾਦਲ, ਡੀ. ਜੀ. ਪੀ. ਸੁਮੇਧ ਸੈਣੀ ਤੇ ਪ੍ਰਿੰਸੀਪਲ ਸੈਕਟਰੀ ਹੋਮ ਡੀ. ਐੱਸ. ਬੈਂਸ ਨੂੰ ਇੱਕ ਪੱਤਰ ਵੀ ਦਿੱਤਾ ਗਿਆ ਹੈ।
ਸ੍ਰੀ ਦਿਨੇਸ਼ ਸੂਦ ਨੇ ਕਿਹਾ ਕਿ ਫ਼ਿਲਮ ਚ ਅਜਿਹਾ ਕੁੱਝ ਵੀ ਨਹੀਂ ਹੈ ਜਿਸ ਨਾਲ ਕਿਸੇ ਦੀਆਂ ਵੀ ਭਾਵਨਾਵਾਂ ਨੂੰ ਠੇਸ ਪੁੱਜੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਕਦਮ ਸਮਝ ਤੋਂ ਬਾਹਰ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਪੱਧਰ ਤੇ ਹੀ ਪੱਤਰਕਾਰਾਂ, ਬੁੱਧੀਜੀਵੀਆਂ ਤੇ ਆਪਣੇ ਮਾਹਿਰਾਂ ਦੀ ਕਮੇਟੀ ਦਾ ਗਠਨ ਕਰ ਕੇ ਸਾਡਾ ਹੱਕ ਫ਼ਿਲਮ ਦਿਖਾ ਸਕਦੀ ਹੈ । ਸੈਂਸਰ ਬੋਰਡ ਵੱਲੋਂ ਵੀ ਫ਼ਿਲਮ ਨੂੰ ਮਨਜ਼ੂਰ ਕੀਤਾ ਗਿਆ ਹੈ ਫਿਰ ਪੰਜਾਬ ਸਰਕਾਰ ਨੇ ਇਸ ਤੇ ਪਾਬੰਦੀ ਕਿਉਂ ਲਾ ਦਿੱਤੀ। ਫੇਰ ਉਹ ਪੰਜਾਬ ਸਰਕਾਰ ਨੂੰ ਇਸ ਫ਼ੈਸਲੇ ਤੇ ਪੁਨਰਵਿਚਾਰ ਦੀ ਆਸ ਰੱਖਦੇ ਹਨ ।
ਅੱਜ ਦੀ ਪ੍ਰੈੱਸ ਕਾਨਫ਼ਰੰਸ ਵਿਚ ਕੁੱਝ ਹਿੰਦੂ ਜਥੇਬੰਦੀਆਂ ਦੇ ਮੈਂਬਰ ਵੀ ਮੌਜੂਦ ਸਨ ਜਿਨ੍ਹਾਂ ਵੱਲੋਂ ਵੀ ਫ਼ਿਲਮ ਤੋਂ ਪਾਬੰਦੀ ਚੁੱਕੇ ਜਾਣ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕੁੱਝ ਜਥੇਬੰਦੀਆਂ ਨੇ ਫ਼ਿਲਮ ਚ ਜੈਜ਼ੀ ਬੀ ਦੇ ਬਾਗ਼ੀ ਗਾਣੇ ਤੇ ਇਤਰਾਜ਼ ਪ੍ਰਗਟਾਇਆ ਸੀ ਕਿ ਇਸ ਚ ਸਿੱਖ ਗੁਰੂਆਂ ਨੂੰ ਬਾਗ਼ੀ ਦੱਸਿਆ ਗਿਆ ਹੈ ਪਰ ਉਨ੍ਹਾਂ ਕਿਹਾ ਕਿ ਇਸ ਮਾਮਲੇ ਤੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਵੀ ਕਿਹਾ ਹੈ ਕਿ ਇਸ ਗਾਣੇ ਚ ਸਿੱਖ ਗੁਰੂਆਂ ਲਈ ਬਾਗ਼ੀ ਸ਼ਬਦ ਦਾ ਉਹ ਮਤਲਬ ਨਹੀਂ ਹੈ ਜੋ ਕੁੱਝ ਅਨਸਰਾਂ ਵੱਲੋਂ ਕੱਢਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਬਾਗ਼ੀ ਗਾਣਾ ਫ਼ਿਲਮ ਦਾ ਪ੍ਰਮੋਸ਼ਨਲ ਗਾਣਾ ਹੈ ਜੋ ਕਿ ਫ਼ਿਲਮ ਵਿਚ ਨਹੀਂ ਹੈ। ਸੂਦ ਨੇ ਕਿਹਾ ਕਿ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਫ਼ਿਲਮ ਤੋਂ ਪੰਜਾਬ ਸਰਕਾਰ ਪਾਬੰਦੀ ਹਟਾ ਲਵੇਗੀ। ਜਦੋਂ ਪੱਤਰਕਾਰਾਂ ਨੇ ਉਨ੍ਹਾਂ ਨੂੰ ਸਵਾਲ ਕੀਤਾ ਗਿਆ ਕਿ ਕੀ ਫ਼ਿਲਮ ਤੇ ਪਾਬੰਦੀ ਪੰਜਾਬ ਸਰਕਾਰ ਨੇ ਪੁਲਿਸ ਦੇ ਦਬਾਅ ਕਾਰਨ ਲਾਈ ਹੈ ਤਾਂ ਸੂਦ ਨੇ ਕਿਹਾ ਕਿ ਉਹ ਇਸ ਬਾਰੇ ਕੁੱਝ ਨਹੀਂ ਕਹਿ ਸਕਦੇ । ਉਨ੍ਹਾਂ ਨੂੰ ਕੱਲ੍ਹ ਕਿਹਾ ਗਿਆ ਸੀ ਕਿ ਫ਼ਿਲਮ ਡਿਪਟੀ ਸੀ. ਐਮ. ਸੁਖਬੀਰ ਬਾਦਲ ਨੇ ਦੇਖਣੀ ਹੈ ਪਰ ਬਾਅਦ ਵਿਚ ਫ਼ਿਲਮ ਦੇ ਰਲੀਜ ਹੋਣ ਤੇ ਰੋਕ ਲਗਾ ਦਿੱਤੀ ਗਈ।
ਇੱਕ ਹੋਰ ਸਵਾਲ ਕਿ ਕੀ ਪੰਜਾਬ ਸਰਕਾਰ ਵੱਲੋਂ ਫ਼ਿਲਮ ਤੇ ਪਾਬੰਦੀ ਆਰ. ਐੱਸ. ਐੱਸ. ਦੇ ਦਬਾਅ ਅਧੀਨ ਲਾਈ ਗਈ ਹੈ, ਬਾਰੇ ਵੀ ਦਿਨੇਸ਼ ਸੂਦ ਨੇ ਕੁੱਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।
ਜਦੋਂ ਪੱਤਰਕਾਰਾਂ ਨੇ ਉਨ੍ਹਾਂ ਨੂੰ ਪੁੱਛਿਆ ਕਿ ਫ਼ਿਲਮ ਨੂੰ ਦੇਖ ਕੇ ਨੌਜਵਾਨ ਵਰਗ ਭੜਕੇਗਾ ਨਹੀਂ ਤਾਂ ਸੂਦ ਨੇ ਕਿਹਾ ਪੰਜਾਬ ਦਾ ਯੂਥ ਬਹੁਤ ਸਮਝਦਾਰ ਹੈ। ਇਸ ਦੇ ਨਾਲ ਹੀ ਫ਼ਿਲਮ ਦੇ ਅੰਤ ਚ ਦਿੱਤਾ ਗਿਆ ਸੁਨੇਹਾ ਵੀ ਬਹੁਤ ਚੰਗਾ ਹੈ। ਉਨ੍ਹਾਂ ਤਰਕ ਦਿੱਤਾ ਕਿ ਫ਼ਿਲਮ ਕਿਸੇ ਦੀਆਂ ਭਾਵਨਾਵਾਂ ਨੂੰ ਭੜਕਾਉਣ ਲਈ ਨਹੀਂ ਬਣਾਈ ਗਈ ਬਲਕਿ ਉਸ ਸਮੇਂ ਪੁਲਿਸ ਤੇ ਸਿਵਲ ਅਫ਼ਸਰਾਂ ਵੱਲੋਂ ਨਿਭਾਏ ਗ਼ਲਤ ਰੋਲ ਤੇ ਆਧਾਰਤ ਹੈ ਤੇ ਸਭ ਦੇ ਸਾਹਮਣੇ ਸੱਚ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਿਸੇ ਸਮੱਸਿਆ ਦਾ ਹੱਲ ਤਾਂ ਹੀ ਕੱਢਿਆ ਜਾ ਸਕਦਾ ਹੈ ਜੇ ਉਸ ਦੀ ਜੜ੍ਹ ਤਕ ਪੁੱਜਿਆ ਜਾਵੇ।
ਉਨ੍ਹਾਂ ਇੱਕ ਵਾਰ ਫਿਰ ਉਨ੍ਹਾਂ ਸਾਰੀਆਂ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਫ਼ਿਲਮ ਦੇਖਣ ਕਿਉਂਕਿ ਇਸ ਚ ਕੁੱਝ ਵੀ ਅਜਿਹਾ ਨਹੀਂ ਹੈ ਜਿਸ ਨਾਲ ਕਿਸੇ ਕਿਸਮ ਦੀ ਭੜਕਾਹਟ ਪੈਦਾ ਹੋਵੇ।

No comments: