jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 25 April 2013

ਹੋਸਟਲ 'ਚ ਵਾਰਡਨ ਦੀ ਗੁੰਡਾਗਰਦੀ

www.sabblok.blogspot.com
ਦੇਖੋ ਹੋਸਟਲ 'ਚ ਵਾਰਡਨ ਦੀ Live ਗੁੰਡਾਗਰਦੀ (ਵੀਡੀਓ)
ਰਾਤ ਦੇ ਸਮੇਂ ਇੱਕ ਨੌਜਵਾਨ ਦੀ ਬੜੀ ਬੇਰਹਿਮੀਂ ਦੇ ਨਾਲ ਕੀਤੀ ਜਾ ਰਹੀ ਕੁੱਟਮਾਰ ਦੀਆਂ ਇਹ ਤਸਵੀਰਾਂ ਹਨ, ਮੁਹਾਲੀ ਦੇ ਇੰਡੋ ਗਲੋਬਲ ਗਰੁੱਪ ਆਫ ਇੰਜੀਨਿਅਰਿੰਗ ਕਾਲਜ ਦੇ ਹੋਸਟਲ ਦੀਆਂ, ਜਿਸ ਵਿੱਚ ਸਾਫ ਦੇਖਿਆ ਜਾ ਸਕਦਾ ਕਿ ਹੋਸਟਲ ਦੇ ਵਾਰਡਨ ਵੱਲੌ ਕਿਸ ਤਰ੍ਹਾਂ ਵਿਦਿਆਰਥੀਆਂ ਨੂੰ ਜਾਨਵਰਾਂ ਦੀ ਤਰ੍ਹਾਂ ਕੁੱਟਿਆ ਜਾ ਰਿਹਾ ਹੈ। ਇਨ੍ਹਾਂ ਵਿਦਿਆਰਥੀਆਂ ਦਾ ਕਸੂਰ ਸਿਰਫ ਐਨਾ ਸੀ ਕਿ ਉਹ ਪਿਛਲੇ 10 ਦਿਨਾਂ ਤੋਂ ਖਰਾਬ ਪਏ ਆਪਣੇ ਕਮਰੇ ਦਾ ਕੂਲਰ ਨੂੰ ਕਿਸੇ ਹੋਰ ਕਮਰੇ ਦੇ ਨਾਲ ਬਦਲ ਰਹੇ ਸਨ।
ਵਿਦਿਆਰਥੀਆਂ ਦੇ ਸਰੀਰ ਤੇ ਦਿਖਾਈ ਦੇ ਰਹੇ ਸੱਟਾਂ ਦੇ ਇਹ ਨਿਸ਼ਾਨ ਵਾਰਡਨ ਦੀ ਦਰਿੰਦਗੀ ਦੀ ਕਹਾਣੀ ਸਾਫ ਬਿਆਨ ਕਰ ਰਹੇ ਨੇ, ਕਾਲਜ ਪ੍ਰਬਧਾਂ ਦੀ ਪੋਲ ਵੀ ਇਸਤੋਂ ਖੁਲਦੀ ਨਜ਼ਰ ਆਉਂਦੀ ਹੈ ਕਿ ਕਾਲਜ ਵਿਚ ਡਾਕਟਰ ਹੋਣ ਦੇ ਬਾਵਜੂਦ ਵੀ ਵਿਦਿਅਰਾਥੀ ਨੂੰ ਮੈਡੀਕਲ ਸਹਾਇਤਾ ਨਹੀਂ ਦਿੱਤੀ ਗਈ।ਵਿਦਿਆਰਥੀਆਂ ਦਾ ਕਹਿਣਾ ਹੈ ਕਿ ਵਾਰਡਨ ਵੱਲੋਂ ਹੁਣ ਵੀ ਲਗਾਤਾਰ ਉਨ੍ਹਾਂ ਨੂੰ ਧਕਮੀਆਂ ਦਿੱਤੀਆਂ ਜਾ ਰਹੀਆਂ ਨੇ ।
ਇਸਦੇ ਨਾਲ ਹੀ ਬੱਚਿਆਂ ਦੇ ਮਾਪਿਆਂ ਨੇ ਕਾਲਜ ਵਿੱਚ ਸੁਰੱਖਿਆ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਉਠਾਏ ਨੇ। ਉਧਰ ਕਾਲਜ ਪ੍ਰਬੰਧਕ ਇਸ ਘਟਨਾ ਨੂੰ ਦੁਖਦਾਈ ਦਸਦੇ ਹੋਏ ਦੋਸ਼ੀ ਵਾਰਡਨ ਦੇ ਖਿਲਾਫ ਕਾਰਵਾਈ ਕਰਨ ਅਤੇ ਅੱਗੇ ਤੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਉੱਪਰ ਰੋਕ ਲਗਾਉਣ ਦਾ ਦਾਅਵਾ ਕਰ ਰਹੇ ਨੇ।

No comments: