ਸਿੱਖ ਕਤਲੇਆਮ ਮਾਮਲਾ; ਇਨਸਾਫ ਲਈ ਦਸਤਖ਼ਤੀ ਮੁਹਿੰਮ (ਵੀਡੀਓ)ਰੋਪੜ- ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ (ਪੀਰ ਮੁਹੰਮਦ) ਵੱਲੋਂ ਨਵੰਬਰ 1984 ਮੌਕੇ ਹੋਏ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ  ਸਿੱਖ ਇਨਸਾਫ ਲਹਿਰ ਚਲਾਈ ਜਾ ਰਹੀ ਹੈ। ਇਸ ਲਹਿਰ ਦੇ ਅਧੀਨ ਫੈਡਰੇਸ਼ ਨੇ ਸ਼੍ਰੀ ਆਨੰਦਪੁਰ ਸਾਹਿਬ ਵਿਖੇ 'ਸਿੱਖ ਨਸਲਕੁਸ਼ੀ ਕੈਂਪ' ਲਾ ਕੇ ਇਕ ਦਸਤਖ਼ਤੀ ਮੁਹਿੰਮ ਸ਼ੁਰੂ ਕੀਤੀ ਹੈ, ਜਿਸ ਵਿਚ 10 ਲੱਖ ਸਿੱਖਾਂ ਦੇ ਦਸਤਖਤ ਕਰਵਾ ਕੇ ਸੰਯੁਕਤ ਰਾਸ਼ਟਰ ਵਿਚ ਇਨਸਾਫ ਲਈ ਪਟੀਸ਼ਨ ਪਾਈ ਜਾਵੇਗੀ। ਇਸ ਸੰਬੰਧ ਵਿਚ ਜਾਣਕਾਰੀਆਂ ਦਿੰਦਿਆਂ ਫੈਡਰੇਸ਼ਨ ਦੇ ਪ੍ਰਧਾਨ ਸ. ਕਰਨੈਲ ਸਿੰਘ ਪੀਰ ਮੁਹੰਮਦ ਨੇ ਦੱਸਿਆ ਕਿ ਇਸ ਕਾਂਡ ਨੂੰ ਵਾਪਰਿਆ 29 ਸਾਲ ਹੋ ਗਏ ਹਨ ਪਰ ਹੁਣ ਤੱਕ ਪੀੜਤ ਲੋਕ ਇਨਸਾਫ ਲਈ ਭਟਕ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਕਤਲੇਆਮ ਦੇ ਦੋਸ਼ੀ ਜਗਦੀਸ਼ ਟਾਈਟਲਰ ਅਤੇ ਸੱਜਣ ਕੁਮਾਰ ਵਰਗੇ ਹੁਣ ਤੱਕ ਖੁੱਲ੍ਹੇ ਘੁੰਮ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਇਨਸਾਫ ਪ੍ਰਾਪਤ ਕਰਨ ਤੱਕ ਫੈਡਰੇਸ਼ਨ ਆਪਣਾ ਸੰਘਰਸ਼ ਜਾਰੀ ਰੱਖੇਗੀ। ਇਸ ਮੌਕੇ 'ਤੇ ਸਟੂਡੈਂਟਸ ਫੈਡਰੇਸ਼ਨ ਵੱਲੋਂ ਇਸ ਖੂਨ ਦਾਨ ਕੈਂਪ ਵੀ ਲਾਇਆ ਗਿਆ, ਜਿਸ ਵਿਚ ਲੋਕਾਂ ਨੇ ਵਧ-ਚੜ੍ਹ ਕੇ ਖੂਨ ਦਾਨ ਕੀਤਾ।