jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday 14 April 2013

ਸੈਣੀ ਨੂੰ ਰਾਹਤ ਨਾਲ ਸੀਨੀਅਰ ਪੁਲਸ ਅਧਿਕਾਰੀ ਨਿਰਾਸ਼


ਸੈਣੀ ਨੂੰ ਰਾਹਤ ਨਾਲ ਸੀਨੀਅਰ ਪੁਲਸ ਅਧਿਕਾਰੀ ਨਿਰਾਸ਼
ਪੰਜਾਬ ਦੇ ਪੁਲਸ ਮੁਖੀ ਸੁਮੇਧ ਸਿੰਘ ਸੈਣੀ ਦੇ ਹੱਕ 'ਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਜੋ ਫੈਸਲਾ ਆਇਆ ਹੈ, ਤੋਂ ਬਾਅਦ ਉਹ ਸਭ ਪੁਲਸ ਅਧਿਕਾਰੀ ਜੋ ਨਵਾਂ ਪੁਲਸ ਮੁਖੀ ਬਣਨ ਦੇ ਇਛੁੱਕ ਸਨ, ਹੁਣ ਅਰਾਮ ਨਾਲ ਬੈਠ ਗਏ ਹਨ। ਪੁਲਸ ਹਲਕਿਆਂ 'ਚ ਇਸ ਗੱਲ ਦੀ ਜ਼ੋਰਦਾਰ ਅਫਵਾਹ ਸੀ ਕਿ ਵਿਜੀਲੈਂਸ ਬਿਊਰੋ ਦੇ ਮੁਖੀ ਸੁਰੇਸ਼ ਅਰੋੜਾ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਸੈਣੀ ਸੰਬੰਧੀ ਉਲਟ ਫੈਸਲਾ ਆਉਣ 'ਤੇ ਉਨ੍ਹਾਂ ਦੀ ਥਾਂ ਲੈ ਸਕਦੇ ਸਨ। ਆਖਰੀ ਦਿਨਾਂ ਦੌਰਾਨ ਤਾਂ ਹੋਮਗਾਰਡ ਦੇ ਡਾਇਰੈਕਟਰ ਜਨਰਲ ਜੀ. ਡੀ. ਪਾਂਡੇ ਦਾ ਨਾਂ ਵੀ ਇਸ ਅਹੁਦੇ ਲਈ ਲਿਆ ਜਾ ਰਿਹਾ ਸੀ। ਅਜਿਹੀ ਚਰਚਾ ਵੀ ਸੀ ਕਿ ਕਿਉਂਕਿ ਸੁਰੇਸ਼ ਅਰੋੜਾ ਗ੍ਰਹਿ ਮੰਤਰੀ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਪਸੰਦ 'ਤੇ ਨਹੀਂ ਹਨ। ਇਸ ਲਈ ਹੋ ਸਕਦਾ ਹੈ ਕਿ ਉਹ ਜੀ. ਡੀ. ਪਾਂਡੇ ਦਾ ਨਾਂ ਪੁਲਸ ਮੁਖੀ ਦੇ ਅਹੁਦੇ ਲਈ ਪ੍ਰਵਾਨ ਕਰ ਦੇਣ ਅਤੇ ਸੈਣੀ ਨੂੰ ਗ੍ਰਹਿ ਵਿਭਾਗ 'ਚ ਸਲਾਹਕਾਰ ਵਜੋਂ ਲੈ ਲੈਣ ਤਾਂ ਜੋ ਸੂਬਾਈ ਪੁਲਸ ਨੂੰ ਚਲਾਇਆ ਜਾ ਸਕੇ ਪਰ ਹੁਣ ਕਿਉਂਕਿ ਹਾਈਕੋਰਟ ਦਾ ਫੈਸਲਾ ਸੈਣੀ ਦੇ ਹੱਕ 'ਚ ਆ ਗਿਆ ਹੈ, ਇਸ ਲਈ ਉਕਤ ਸਭ ਗੱਲਾਂ ਬੀਤੇ ਸਮੇਂ ਦੀਆਂ ਹੋ ਗਈਆਂ ਹਨ।

www.sabblok.blogspot.com



No comments: