jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday 14 April 2013

ਗੁਰਮਰਿਯਾਦਾ ਦੇ ਉਲਟ ਪਾਖੰਡ

www.sabblok.blogspot.com
ਬਟਾਲਾ (ਮਠਾਰੂ)- ਗੁਰਮਰਿਯਾਦਾ ਦੇ ਉਲਟ ਪਾਖੰਡ ਦੀ ਦੁਕਾਨ ਚਲਾਉਣ ਵਾਲਾ ਬਟਾਲਾ ਦਾ ਇਕ ਪਾਖੰਡੀ ਬਾਬਾ ਉਸ ਵੇਲੇ ਕਸੂਤਾ ਫਸ ਗਿਆ, ਜਦ ਉਸਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਆੜ ਵਿਚ ਬਜਰ ਕੁਰਹਿਤਾਂ ਕਰਦਿਆਂ ਰੰਗੇ ਹੱਥੀ ਕਾਬੂ ਕਰ ਕੇ ਉਸਦੀ ਖੂਬ ਛਿੱਤਰ ਪਰੇਡ ਕੀਤੀ। ਜਾਣਕਾਰੀ ਅਨੁਸਾਰ ਬਟਾਲਾ ਦੇ ਉਮਰਪੁਰਾ ਇਲਾਕੇ ਵਿਚ ਗੁਰਦੁਆਰਾ ਸਾਹਿਬ ਦਾ ਇਕ ਗੰਰਥੀ ਸਿੰਘ ਰਹਿਤ ਮਰਿਯਾਦਾ ਦੀ ਘੋਰ ਉਲੰਘਣਾ ਕਰ ਰਿਹਾ ਸੀ। ਜਿਥੇ ਉਕਤ ਪਾਠੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆੜ ਵਿਚ ਬਾਂਝ ਔਰਤਾਂ ਨੂੰ ਸ਼ਰਤੀਆ ਲੜਕੇ ਹੋਣ ਦੀ ਦਵਾਈ ਦੀ ਆੜ 'ਚ ਸ਼ਰਾਬ, ਅਫੀਮ ਅਤੇ ਹੋਰ ਕਾਮ ਉਤੇਜਕ ਦਵਾਈਆਂ ਦੇਣ ਅਤੇ ਖੁਦ ਵੀ ਸੇਵਨ ਕਰਨ ਦੇ ਨਾਲ-ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਬਹਾਲ ਰੱਖਣ ਦੀ ਬਜਾਇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੈਰਿਜ ਪੈਲੇਸਾਂ 'ਚ ਲਿਜਾਣ ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ ਅਵੱਗਿਆ ਕਰ ਰਿਹਾ ਸੀ। ਅੱਜ ਉਸਦੇ ਸਾਰੇ ਗੁਨਾਹਾਂ ਤੋਂ ਸ੍ਰੀ ਗੁਰੂ ਗੰ੍ਰਥ ਸਾਹਿਬ ਸਤਿਕਾਰ ਕਮੇਟੀ ਵਲੋਂ ਪਰਦਾ ਚੁੱਕ ਦਿੱਤਾ ਗਿਆ। ਕਮੇਟੀ ਦੇ ਨੁਮਾਇੰਦਿਆਂ ਤੇ ਸੰਗਤਾਂ ਨੇ ਉਕਤ ਗੰ੍ਰਥੀ ਦੀ ਇਸ ਘਟੀਆ ਤੇ ਸ਼ਰਮਨਾਕ ਕਰਤੂਤ ਕਾਰਨ ਜਿਥੇ ਛਿੱਤਰ ਪਰੇਡ ਕੀਤੀ, ਉਥੇ ਨਾਲ ਹੀ ਉਕਤ ਬਾਬੇ ਦੇ ਕਮਰੇ 'ਚੋਂ ਦੇਸੀ ਤੇ ਅੰਗਰੇਜ਼ੀ ਸ਼ਰਾਬ ਦੀਆਂ ਬੋਤਲਾਂ, ਅਫੀਮ ਅਤੇ ਹੋਰ ਕਾਮ ਉਤੇਜਕ ਦਵਾਈਆਂ ਵੀ ਬਰਾਮਦ ਕੀਤੀਆਂ। ਇਸਦੇ ਨਾਲ ਹੀ ਉਸਨੇ ਬਿਨਾਂ ਰਹਿਤ ਮਰਿਯਾਦਾ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਿਰਧ ਸਰੂਪ ਵੀ ਇਕ ਟੁੱਟੀ ਪੇਟੀ 'ਚ ਰੱਖੇ ਹੋਏ ਸਨ, ਜਿਸ ਨੂੰ ਪਾਵਨ ਬਿਰਧ ਸਰੂਪ ਸੇਵਾ ਸੁਸਾਇਟੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਵਲੋਂ ਸਤਿਕਾਰ ਤੇ ਮਰਿਯਾਦਾ ਦੇ ਨਾਲ ਸੰਭਾਲ ਲਿਆ ਗਿਆ ਹੈ। ਉਕਤ ਬਾਬੇ ਨੇ ਆਪਣਾ ਗੁਨਾਹ ਕਬੂਲ ਕਰਦਿਆਂ ਸਭ ਸੰਗਤਾਂ ਦੀ ਹਾਜ਼ਰੀ ਵਿਚ ਭਵਿੱਖ 'ਚ ਅਜਿਹਾ ਨਾ ਕਰਨ ਬਾਰੇ ਮੰਨਦਿਆਂ ਮੁਆਫੀ ਮੰਗੀ।

No comments: