jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday 14 April 2013

ਪੁਨਰ ਜਨਮ ਮਹਿਜ਼ ਇਕ ਛਲਾਵਾ ਹੈ

www.sabblok.blogspot.com
ਪੁਨਰ ਜਨਮ ਮਹਿਜ਼ ਇਕ ਛਲਾਵਾ ਹੈ। ਅਸਲ ਵਿਚ ਮਨੁੱਖ ਮਰਨਾ ਨਹੀਂ ਚਾਹੁੰਦਾ ਇਸ ਲਈ ਪੁਨਰ ਜਨਮ ਦੀ ਗੱਲ ਤੇ ਛੇਤੀ ਵਿਸ਼ਵਾਸ਼ ਕਰ ਜਾਂਦਾ ਹੈ। ਅਸੀਂ ਮਾਤਾ ਪਿਤਾ ਦੇ ਮਿਲਾਪ ਸਮੇਂ ਮਾਤਾ ਦੇ ਅੰਡੇ ਅਤੇ ਪਿਤਾ ਵੀਰਯ ਦੇ ਸਪਰਮ ਦੇ ਮੇਲ ਤੋਂ ਪੈਦਾ ਹੁੰਦੇ ਹਾਂ। ਹਰ ਮਹੀਨੇ ਮਾਸਿਕ ਧਰਮ ਸਮੇਂ ਮਾਤਾ ਦੇ ਇਕ ਅੰਡਾ ਪੈਦਾ ਹੁੰਦਾ ਹੈ। ਪਿਤਾ ਦੇ ਵੀਰਯ ਵਿਚ ਲੱਖਾਂ ਸ਼ੁਕਰਾਣੂੰ ਹੁੰਦੇ ਹਨ। ਮਾਤਾ ਦੇ ਅੰਡੇ ਦੀ ਉਮਰ 48 ਘੰਟੇ ਹੁੰਦੀ ਹੈ। ਸ਼ੁਕਰਾਣੂੰ ਦੀ 24 ਘੰਟੇ । ਇਹਨਾਂ 72 ਘੰਟਿਆਂ ਵਿਚ ਦੋਹਾਂ ਦਾ ਮੇਲ ਹੋ ਜਾਵੇ ਤਾਂ ਬੱਚਾ ਦੀ ਬੀਜ ਬੋਇਆ ਜਾਂਦਾ ਹੈ। ਜਿਸ ਤਰ੍ਹਾਂ ਧਰਤੀ 'ਚ ਅਸੀਂ ਕੋਈ ਦਾਣਾ ਬੀਜ ਦਿੰਦੇ ਹਾਂ। 280 ਦਿਨਾਂ 'ਚ ਇਹ ਪੂਰਾ ਪੌਦਾ ਬਣ ਕੇ ਬਾਹਰ ਆ ਜਾਂਦਾ ਹੈ । ਇਸ ਵਿਚ ਬਾਹਰੋਂ ਕੋਈ ਆਤਮਾ ਪ੍ਰਵੇਸ਼ ਨਹੀਂ ਕਰਦੀ ਜਿਵੇਂ ਕਿ ਧਰਮ ਗਰੰਥ 'ਚ ਸਿੱਧੜ ਰਿਸ਼ੀਆਂ ਨੇ ਲਿਖਿਆ ਹੈ। ਪੌਦਾ ਵੱਡਾ ਹੁੰਦਾ ਹੈ, ਰੁੱਖ ਬਣਦਾ ਹੈ। ਇਸ ਰੁੱਖ ਦੇ ਬੀਜ ਤੋਂ ਹੋਰ ਪੌਦੇ ਪੈਦਾ ਹੁੰਦੇ ਹਨ। ਇਸ ਤਰ੍ਹਾਂ ਮਨੁੱਖ ਆਪਣੀ ਔਲਾਦ ਰਾਹੀਂ ਪੀੜ੍ਹੀ ਦਰ ਪੀੜ੍ਹੀ ਇਸੇ ਧਰਤੀ ਤੇ ਵਿਚਰਦਾ ਰਹਿੰਦਾ ਹੈ। ਸਾਡੇ ਮਾਂ ਪਿਓ ਸਾਡੇ 'ਚ ਵਿਚਰ ਰਹੇ ਹਨ ਇਸੇ ਤਰਾਂ ਅਸੀਂ ਆਪਣੀ ਔਲਾਦ 'ਚ ਵਿਚਰਦੇ ਰਹਾਂਗੇ।ਜਿਸਤਰਾਂ ਰੁੱਖ ਇਕ ਦਿਨ ਆਪਣੀ ਮਿਆਦ ਪੁੱਗਣ ਤੇ ਸੁੱਕ ਜਾਂਦਾ ਹੈ ਇਸੇ ਤਰਾਂ ਜਦੋਂ ਆਦਮੀ ਸਰੀਰਕ ਸੈੱਲ ਘਟਣ ਲਗਦੇ ਹਨ ਤਾਂ ਉਸਦੀ ਵੀ ਆਉਧ ਪੁਗ ਜਾਂਦੀ ਹੈ ਅਤੇ ਇਸਨੂੰ ਮੌਤ ਕਹਿ ਦਿੰਦੇ ਹਾਂ। ਮੌਤ ਦੀ ਕੋਈ ਪਦਾਰਥਕ ਹੋਂਦ ਨਹੀਂ ਇਹ ਸਿਰਫ ਜੀਵਨ ਦੀ ਅਣਹੋਂਦ ਹੈ ਜਿਸਤਰਾਂ ਹਨੇਰਾ , ਚਾਨਣ ਦੀ ਅਣਹੋਂਦ ਹੈ।
'ਨਾ ਕੋਈ ਅਗਲਾ ਜਨਮ ਹੈ ਨਾ ਕੋਈ ਜਮਦੂਤ , ਇਹੀਓ ਜਨਮ ਸੰਵਾਰਨਾ ਬਣ ਕੇ ਅਸੀਂ ਸਪੂਤ।
ਜ਼ਿੰਦਗੀ ਖਤਮ ਨਾ ਹੋਂਵਦੀ ਲਗਣ ਨਹੀਂ ਬਰੇਕ
ਇਕ ਰੁੱਖ ਬੀਜ ਹਜਾਰ ਦੇ ਬਦਲੇ ਰੰਗ ਅਨੇਕ। 
ਜੱਗ ਰਚਨਾ ਸਭ ਸੱਚ ਹੈ ਝੂਠ ਨਾ ਇਸਦੇ ਗੀਤ। ਇਹ ਰਚਨਾ ਥਿਰ ਰਹੇਗੀ ਅਸੀਂ ਜਾਵਾਂਗੇ ਬੀਤ-------

No comments: