www.sabblok.blogspot.com
ਵਾਸ਼ਿੰਗਟਨ- ਵਾਸ਼ਿੰਗਟਨ ‘ਚ ਅਮਰੀਕੀ ਜਲ ਸੈਨਾ ਯਾਰਡ ‘ਚ ਹਮਲਾਵਰ ਘੁਸ ਗਏ ਹਨ ਅਤੇ ਉਥੇ ਫਾਈਰਿੰਗ ਜਾਰੀ ਹੈ। ਅਮਰੀਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਰਾਜਧਾਨੀ ਵਾਸ਼ਿੰਗਟਨ ਦੇ ਇਕ ਜਲ ਸੈਨਾ ਟਿਕਾਣੇ ਵਾਸ਼ਿੰਗਟਨ ਨੇਵੀ ਯਾਰਡ ‘ਚ ਇਕ ਬੰਦੂਕਧਾਰੀ ਨੇ ਕਈ ਲੋਕਾਂ ‘ਤੇ ਗੋਲੀਆਂ ਚਲਾਈਆਂ ਹਨ। ਪੁਲਸ ਮੌਕੇ ‘ਤੇ ਮੌਜੂਦ ਹੈ। ਪੁਲਸ ਦੇ ਮੁਤਾਬਕ ਹਮਲਾਵਰਾਂ ਦੀ ਗੋਲੀਬਾਰੀ ‘ਚ 12 ਲੋਕਾਂ ਦੀ ਮੌਤ ਹੋ ਗਈ ਹੈ ਜਦੋਂਕਿ ਕਈ ਜ਼ਖਮੀ ਹੋ ਗਏ ਹਨ ਜਿਨ੍ਹਾਂ ‘ਚੋਂ ਦੋ ਪੁਲਸ ਅਧਿਕਾਰੀ ਹਨ।
ਅਮਰੀਕੀ ਨੇਵੀ ਨੇ ਇਸ ਦੀ ਪੁਸ਼ਟੀ ਕੀਤੀ ਹੈ ਕਿ ਪੁਲਸ ਇਸ ਇਨਾਰਤ ‘ਚ ਬੰਦੂਕਧਾਰੀ ਦੀ ਤਲਾਸ਼ ਕਰ ਰਹੀ ਹੈ। ਅਮਰੀਕੀ ਜਲ ਸੈਨਾ ਦਾ ਕਹਿਣਾ ਹੈ ਕਿ ਸਾਰੇ ਜਵਾਨਾਂ ਨੂੰ ਹੁਕਮ ਦਿੱਤਾ ਗਿਆ ਹੈ ਕਿ ਉਹ ਸੁਰੱਖਿਅਤ ਸਥਾਨਾਂ ‘ਤੇ ਰਹਿਣ। ਮੌਕੇ ‘ਤੇ ਕਈ ਐਮਰਜੈਂਸੀ ਵਾਹਨ ਪਹੁੰਚ ਚੁੱਕੇ ਹਨ। ਅਧਿਕਾਰੀਆਂ ਨੇ ਇਹ ਵੀ ਕਿਹਾ ਕਿ ਅਜਿਹੀ ਰਿਪੋਰਟ ਹੈ ਕਿ ਗੋਲੀਬਾਰੀ ਨੇਵਲ ਸੀ ਸਿਸਟਮ ਕਮਾਂਡ ਹੈੱਡਕੁਆਰਟਰ ‘ਚ ਹੋਈ ਜੋ ਦੱਖਣੀ ਪੂਰਬੀ ਵਾਸ਼ਿੰਗਟਨ ਡੀ. ਸੀ. ‘ਚ ਸਥਿਤ ਹੈ। ਇਸ ਯਾਰਡ ‘ਚ ਕਰੀਬ ਤਿੰਨ ਹਜ਼ਾਰ ਲੋਕ ਕੰਮ ਕਰਦੇ ਹਨ।

No comments:
Post a Comment