www.sabblok.blogspot.com
ਕਿਹਾ: ਪੰਜਾਬ ਦੇ ਪੈਸਿਆਂ ਨਾਲ ਭਰੇ ਕੇਂਦਰ ਦੇ ਖ਼ਜਾਨੇ ਚੋਂ ਕੀਤੇ ਕੰਮਾਂ 'ਤੇ
ਰਾਜੀਵ ਗਾਂਧੀ ਅਤੇ ਇੰਦਰਾ ਗਾਂਧੀ ਦੇ ਨਾਵਾਂ ਦੇ ਬੋਰਡ ਕਿਸ ਨੂੰ ਪੁੱਛ ਕੇ ਲਾਉਂਦੇ
ਹਨ?
ਮਲੋਟ (ਮਿੰਟੂ ਗੁਰੂਸਰੀਆ): ਸੂਬਿਆਂ ਤੋਂ ਪੈਸਾ ਲੈ ਕੇ ਕੇਂਦਰ ਆਪਣਾ ਖਜਾਨਾ ਭਰਦੀ ਹੈ 'ਤੇ ਜਦ ਉਹ ਹੀ ਪੈਸਾ ਜਦ ਸੂਬਿਆਂ ਨੂੰ ਕਿਸੇ ਕੰਮ ਲਈ ਵਾਪਸ ਦਿੱਤਾ ਜਾਂਦਾ ਹੈ ਤਾਂ ਉਹ ਕਹਿੰਦੇ ਹਨ ਕਿ ਉਹਨਾਂ ਦੀ ਫ਼ੋਟੋ ਲਾਓ..ਬਾਦਲ ਸਾਹਿਬ ਦੀ ਨਹੀਂ। ਰੋਹ ਭਰੇ ਇਹਨਾਂ ਸ਼ਬਦਾ ਪ੍ਰਗਟਾਵਾ ਅੱਜ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਉਸ ਵਕਤ ਕੀਤਾ ਜਦ ਉਹ ਲੰਬੀ ਹਲਕੇ ਹੜ ਪ੍ਰਭਾਵਿਤ ਪਿੰਡਾਂ 'ਚ ਮੁੱਖ ਮੰਤਰੀ ਸ੍ਰ. ਬਾਦਲ ਵਲੋਂ ਕੀਤੇ ਗਏ ਦੌਰੇ ਦੌਰਾਣ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੇ ਰਹੇ ਸਨ। ਤਿੱਖੇ ਤੇਵਰਾਂ ਨਾਲ ਲਬਰੇਜ ਉਹਨਾਂ ਕਿਹਾ ਕਿ ਜਦ ਉਹ ਸੂਬਆਿਂ ਦੇ ਪੈਸੇ ਨਾਲ ਭਰੇ ਖਜਾਨੇ ਦਾ ਇਸਤਮਾਲ ਕਰਕੇ ਉਹ ਸੂਬੇ ਅੰਦਰ ਰਾਜੀਵ ਗਾਂਧੀ, ਇੰਦਰਾ ਗਾਂਧੀ ਦਾ ਨਾਂਅ ਇਸਤੇਮਾਲ ਕਰਦੇ ਹਨ ਕਿ ਕੇਂਦਰ ਵਾਲੇ ਕਿਸੇ ਤੋਂ ਪੁੱਛਦੇ ਹਨ..? ਗੱਲ ਰਹੀ 108 ਐਂਬੂਲੈਂਂਸ ਸੇਵਾਵਾਂ ਦੀ ਤਾਂ ਉਸ ਵਿਚ ਵੱਡਾ ਹਿੱਸਾ ਪੰਜਾਬ ਸਰਕਾਰ ਦਾ ਹੈ 'ਤੇ ਕੇਂਦਰ ਦੇ ਖ਼ਜਾਨੇ ਦਾ ਪੈਸਾ ਵੀ ਤਾਂ ਉਹਨਾਂ ਦਾ ਹੀ ਹੈ। ਫ਼ੇਰ ਇਸ ਤਰਾਂ ਦੀਆਂ ਗੱਲਾਂ ਕਰਣ ਵਾਲੇ ਉਹ ਹੁੰਦੇ ਕੋਣ ਹਨ..? ਉਹਨਾਂ ਕੇਂਦਰ 'ਤੇ ਬੁਰੀ ਤਰਾਂ ਬਿਫ਼ਰਦਿਆਂ ਕਿਹਾ ਕਿ ਇਹਨਾਂ ਲੋਕਾਂ ਨੂੰ ਸ਼ਰਮ ਨਹੀਂ ਆਉਂਦੀ ਕਿ ਇਹ ਕਾਂਗਰਸੀ ਇੱਕ ਫ਼ੋਟੋ ਨੂੰ ਲੈ ਕੇ ਲੋਕਾਂ ਨੂੰ ਦਿੱਤੀ ਜਾ ਰਹੀ ਸਹੂਲਤ ਨੂੰ ਰੋਕ ਰਹੇ ਹਨ। ਇਸ ਕਾਰਵਾਈ ਨਾਲ ਕਾਂਗਰਸ ਦਾ ਅਸਲੀ ਚੇਹਰਾ ਸੂਬੇ ਦੇ ਲੋਕਾਂ ਦੇ ਸਾਹਮਣੇ ਆ ਗਿਆ ਹੈ। ਅੱਜ ਹੀ ਗਰਿਹ ਮੰਤਰਾਲੇ ਵਲੋਂ ਸੂਬਿਆਂ ਅੰਦਰ ਦੰਗਿਆਂ ਦੀ ਸੰਭਾਵਨਾ ਨੂੰ ਲੈ ਕੇ ਕੀਤੇ ਗਏ ਅਲਰਟ ਨੂੰ ਲੈ ਕੇ ਕੀਤੇ ਗਏ ਸਵਾਲ ਤੇ ਉਹਨਾਂ ਬੋਲਦਿਆਂ ਕਿਹਾ ਕਿ ਇਸ ਸਾਜੀਸ਼ਾਂ ਵੀ ਕੇਂਦਰ ਦੀਆਂ ਹੀ ਹਨ। ਕਿਸੇ ਵੀ ਥਾਂ ਤੇ ਹੋਣ ਵਾਲੇ ਦੰਗੇ ਕੇਂਦਰ ਅਤੇ ਕੇਂਦਰ ਦੀ ਚੋਣਾਂ ਨਾਲ ਸਬੰਧਤ ਹੁੰਦੇ ਹਨ ਤੇ ਉਹਨਾਂ ਵਲੋਂ ਹੀ ਸਿਆਸੀ ਫ਼ਾਇਦਿਆਂ ਲਈ ਸਪਾਂਸਰ ਕੀਤੇ ਜਾਂਦੇ ਹਨ । ਅਗਰ ਕੇਂਦਰ ਆਪਣਾ ਹੱਥ ਟਾਇਟ ਕਰ ਲਵੇ ਤਾਂ ਕਿਤੇ ਵੀ ਦੰਗੇ ਨਾ ਹੋਣ। ਦਹੇਜ ਪ੍ਰਤੀ ਸੂਬੇ ਅੰਦਰ ਚੱਲ ਰਹੇ ਅਦਾਲਤੀ ਕੇਸਾਂ ਦੇ ਸਬੰਧ ਵਿਚ ਉਹਨਾਂ ਕਿਹਾ ਕਿ ਇਹ ਸਭ ਕੁਝ ਪੂਰੇ ਦੇਸ਼ ਅੰਦਰ ਹੋ ਰਿਹਾ ਹੈ ਜੋ ਕਿ ਬਹੁਤ ਮੰਦਭਾਗਾ ਹੈ ਅਤੇ ਇਸ ਲਈ ਠੋਸ ਕਦਮ ਚੁੱਕੇ ਜਾਣ ਬੇ-ਹੱਦ ਜਰੂਰਤ ਹੈ। ਉਹਨਾਂ ਕੇਂਦਰ ਸਰਕਾਰ ਤੇ ਵਰਦਿਆਂ ਕਿਹਾ ਕਿ ਕੇਂਦਰ ਸਰਕਾਰ ਨੂੰ ਪੰਜਾਬ ਨਾਲ ਕੋਈ ਹਮਦਰਦੀ ਨਹੀਂ ਹੈ। ਉਹਨਾਂ ਕਿਹਾ ਕਿ ਉਹ ਸ੍ਰ ਬਾਦਲ ਨਾਲ ਅੱਜ ਵਿਸ਼ੇਸ਼ ਤੌਰ ਤੇ ਲੰਬੀ ਦੇ ਹੜ ਪ੍ਰਭਾਵਿਤ ਪਿੰਡਾਂ 'ਚ ਲੋਕਾਂ ਦੇ ਦੁੱਖ ਦਰਦ ਸੁਨਣ ਲਈ ਆਏ ਹਨ ਅਤੇ ਹਰ ਪਾਸੇ ਇਲਾਕੇ 'ਚ ਹੋਈ ਬਰਬਾਦੀ ਨਾਲ ਉਹਨਾਂ ਨੂੰ ਬਹੁਤ ਦੁੱਖ ਹੋਇਆ ਹੈ। ਉਹਨਾਂ ਕਿਹਾ ਕਿ ਸ੍ਰ ਬਾਦਲ ਤਹਿ ਦਿਲੋਂ ਹਰ ਸਹਾਇਤਾ ਕਰਨ ਲਈ ਤਿਆਰ ਹਨ ਪਰ ਹਕੀਕਤ ਇਹ ਹੈ ਕਿ ਸੂਬੇ ਕੋਲ ਇਨਾਂ ਵੱਡਾ ਖਜਾਨਾ ਨਹੀਂ ਹੁੰਦਾ ਕਿ ਉਹ ਕੁਦਰਤੀ ਆਫਤਾ ਨਾਲ ਬਣੇ ਹਲਾਤਾਂ ਲਈ ਕੋਈ ਢੁਕਵੇਂ ਹੱਲ ਕੱਢ ਸਕਣ। ਇਸ ਲਈ ਕੇਂਦਰ ਦੀ ਸਰਕਾਰ ਦੇ ਸਹਿਯੋਗ ਦਾ ਹੋਣਾ ਅਤੀ ਜਰੂਰੀ ਹੈ ਜੋ ਕਿ ਨਾਂਅ ਮਾਤਰ ਵੀ ਨਹੀਂ ਹੈ। ਉਹਨਾਂ ਕੇਂਦਰ 'ਤੇ ਵਰਦਿਆਂ ਕਿਹਾ ਕਿ ਕਿ ਸਹਾਇਤਾ ਤਾਂ ਕੀ ਦੇਣੀ ਹੈ ਕੇਂਦਰ ਨੇ ਤਾਂ ਉਹਨਾਂ ਨੂੰ ਪੰਜਾਬ ਦੀ ਹੱਡਬੀਤੀ ਦੱਸਣ ਦਾ ਸਮਾਂ ਵੀ ਨਹੀਂ ਦਿੱਤਾ। ਉਹਨਾਂ ਕਿਹਾ ਕਿ ਬੀਤੇ ਸ਼ੈਸ਼ਨ ਦੌਰਾਣ ਲੋਕ ਸਭਾ ਵਿਚ ਆਪਣੇ ਚੁਣਾਵੀ ਬਿਲ ਪਾਸ ਕਰਣ ਦਾ ਤਾਂ ਕੇਂਦਰ ਕੋਲ ਸਮਾਂ ਹੀ ਸਮਾਂ ਸੀ ਪਰ ਜਦ ਉਹਨਾਂ ਪੰਜਾਬ ਦੇ ਦੁੱਖਾਂ ਨਾਲ ਸਬੰਧਤ ਆਪਣਾ ਪੱਖ ਰੱਖਣਾ ਚਾਹਿਆ ਤਾਂ ਉਹਨਾਂ ਦੀ ਆਵਾਜ ਨੂੰ ਦੱਬ ਦਿੱਤਾ ਗਿਆ। ਉਹਨਾਂ ਕੇਂਦਰ ਤੇ ਵਿਤਕੇ ਦਾ ਦੋਸ਼ ਮੜਦਿਆਂ ਕਿਹਾ ਕਿ ਕੇਂਦਰ ਦੀ ਸਰਕਾਰ ਦੇ ਵੱਡੇ ਖਜ਼ਾਨੇ ਵਿਚ 90 ਫ਼ੀਸਦੀ ਹਿੱਸਾ ਸੂਬਾ ਸਰਕਾਰਾਂ ਦਾ ਹੁੰਦਾ ਹੈ ਅਤੇ 10 ਫ਼ੀਸਦੀ ਉਸ ਦਾ ਆਪਣਾ ਹੁੰਦਾ ਹੈ । ਪਰ ਜਦ ਕਿਸੇ ਸੂਬੇ, ਖਾਸ ਕਰ ਕੇ ਕਿਸੇ ਹੋਰ ਪਾਰਟੀ ਦੀ ਸਰਕਾਰ ਵਾਲੇ ਸੂਬੇ ਤੇ ਕੋਈ ਮੁਸੀਬਤ ਪੈਂਦੀ ਹੈ ਤਾਂ ਕੇਂਦਰ ਵਲੋਂ ਕੋਈ ਇਮਦਾਦ ਨਹੀਂ ਕੀਤੀ ਜਾਂਦੀ। ਲੋਕਾਂ ਦਾ ਪੈਸਾ ਲੋਕਾਂ ਨੂੰ ਹੀ ਆਪਣੇ ਦੁਖ ਦਰਦ ਦੂਰ ਕਰਨ ਲਈ ਨਹੀਂ ਦਿੱਤਾ ਜਾਂਦਾ। ਉਹਨਾਂ ਮੁੱਖ ਮੁੱਦੇ ਤੇ ਆਉਦਿਆਂ ਕਿਹਾ ਕਿ ਹੁਣ ਲੋੜ ਹੈ ਕਿ ਅਗਰ ਪੰਜਾਬ ਨੇ ਆਪਣੇ ਹੱਕ ਲੈਣੇ ਹਨ ਅਤੇ ਇਹ ਉਮੀਦ ਰੱਖੀਏ ਕੀ ਕੇਂਦਰ ਦੇ ਵੱਡੇ ਖ਼ਜਾਨੇ ਚੋਂ ਪੰਜਾਬ 'ਚ ਹੋਈ ਬਰਬਾਦੀ ਲਈ ਕੋਈ ਸਹਾਇਤਾ ਆਵੇ ਤਾਂ ਹੁਣ ਕੇਂਦਰ 'ਚ ਐਨ.ਡੀ.ਏ. ਦੀ ਸਰਕਾਰ ਬਣਾਈ ਜਾਵੇ ਜਿਸ ਵਿਚ ਅਕਾਲੀ-ਭਾਜਪਾ ਗਠੰਬਧਨ ਹੋਏਗਾ ਤੇ ਆਪÎਣੀ ਸਰਕਾਰ ਵਿਚ ਹਿੱਸੇਦਾਰੀ ਹੋਏਗੀ। ਉਹਨਾਂ ਕਿਹਾ ਕਿ ਸਭ ਲੋਕ ਆÀੁਂਦੀਆਂ ਲੋਕ ਸਭਾ ਚੋਣਾਂ ਵਿਚ 13 ਦੀਆਂ 13 ਸੀਟਾਂ ਅਕਾਲੀ-ਭਾਜਪਾ ਦੇ ਹੱਕ 'ਚ ਜਿਤਾ ਕੇ ਸ੍ਰ. ਬਾਦਲ ਦੇ ਹੱਥ ਮਜਬੂਤ ਕਰੋ ਤਾਂ ਕਿ ਸ੍ਰ. ਬਾਦਲ ਕੇਂਦਰ 'ਚ ਬਨਣ ਵਾਲੀ ਨਵੀਂ ਸਰਕਾਰ ਤੋਂ ਪੰਜਾਬ ਦਾ ਬਣਦਾ ਹੱਕ ਲੈ ਕੇ ਆਪ ਦੀਆਂ ਸਾਰੀਆਂ ਦੁੱਖ ਤਕਲੀਫ਼ਾਂ ਦੂਰ ਕਰ ਸਕਣ।
No comments:
Post a Comment