www.sabblok.blogspot.com
ਟਾਂਡਾ ਉੜਮੁੜ(ਸ਼ਰਮਾ, ਖੱਖ, ਮੋਮੀ, ਕੁਲਦੀਸ਼, ਸਮੀ, ਜੌੜਾ, ਪੱਪੂ, ਗੁਪਤਾ)¸ ਅੱਜ ਸਵੇਰੇ ਕਰੀਬ ਸਾਢੇ 5 ਵਜੇ ਟਾਂਡਾ-ਹਰਗੋਬਿੰਦਪੁਰ ਮਾਰਗ ‘ਤੇ ਪਿੰਡ ਬੈਂਸ ਅਵਾਨ ਨਜ਼ਦੀਕ ਡੇਰਾ ਬਿਆਸ ਆ ਰਹੀ ਸ਼ਰਧਾਲੂਆਂ ਨਾਲ ਭਰੀ ਟਾਟਾ ਗੱਡੀ ਦੀ ਅੱਗਿਓਂ ਆ ਰਹੀ ਮਹਿੰਦਰਾ ਗੱਡੀ ਨਾਲ ਆਹਮੋ-ਸਾਹਮਣੀ ਟੱਕਰ ਹੋ ਜਾਣ ਕਾਰਨ ਕਰੀਬ 36 ਸ਼ਰਧਾਲੂਆਂ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜ਼ਖ਼ਮੀਆਂ ‘ਚੋਂ 8 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਕ ਟਾਟਾ ਗੱਡੀ (ਪੀ. ਬੀ. 12 ਬੀ-1037) ਡੇਰਾ ਬਿਆਸ ਲਈ ਕਰੀਬ 70 ਸ਼ਰਧਾਲੂ ਲੈ ਕੇ ਜਾ ਰਹੀ ਸੀ ਕਿ ਅਚਾਨਕ ਪਿੰਡ ਬੈਂਸ ਅਵਾਨ ਨਜ਼ਦੀਕ ਅੱਗੋਂ ਆ ਰਹੀ ਤੇਜ਼ ਰਫ਼ਤਾਰ ਸਬਜ਼ੀ ਵਾਲੀ ਮਹਿੰਦਰਾ ਜੀਪ (ਪੀ. ਬੀ.-02, ਬੀ. ਈ.-9884) ਨੇ ਟੱਕਰ ਮਾਰ ਦਿੱਤੀ। ਹਾਦਸੇ ਦੌਰਾਨ ਕਰੀਬ 36 ਸ਼ਰਧਾਲੂ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਤੁਰੰਤ 108 ਐਂਬੂਲੈਂਸਾਂ ਰਾਹੀਂ ਸਿਵਲ ਹਸਪਤਾਲ ਟਾਂਡਾ ਪਹੁੰਚਾਇਆ ਗਿਆ। ਜ਼ਖ਼ਮੀਆਂ ‘ਚੋਂ 8 ਸ਼ਰਧਾਲੂਆਂ ਦੀ ਹਾਲਤ ਗੰਭੀਰ ਦੇਖਦਿਆਂ ਵੱਖ-ਵੱਖ ਹਸਪਤਾਲਾਂ ਲਈ ਰੈਫਰ ਕਰ ਦਿੱਤਾ ਗਿਆ ਹੈ।
No comments:
Post a Comment