www.sabblok.blogspot.com
ਜਗਰਾਓਂ,14 ਸਤੰਬਰ ( ਹਰਵਿੰਦਰ ਸੱਗੂ )—ਵਧੀਕ ਜਿਲਾ ਮੈਜਿਸਟਰੇਟ ਲੁਧਿਆਣਾ ਡਾ. ਨੀਰੂ ਕਤਿਆਲ ਗੁਪਤਾ ਵੱਲੋਂ ਜਾਬਤਾ ਫੌਜ਼ਦਾਰੀ ਸੰਘਤਾ 1973 ਦੀ ਧਾਰਾ 144 ਅਧੀਨ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਪਿੰਡ ਛਪਾਰ, ਲਤਾਲਾ, ਧੂਰਕੋਟ, ਜੰਡ, ਜੁੜਾਹਾ, ਮਹੇਰਨਾ ਕਲਾਂ ਅਤੇ ਬੜੂੰਦੀ ਵਿੱਚ ਅਸਲਾ ਅਤੇ ਤੇਜਧਾਰ ਹਥਿਆਰ ਲੈ ਕੇ ਚੱਲਣ ਤੇ ਮਨਾਹੀ ਦੇ ਹੁਕਮ ਜਾਰੀ ਕੀਤੇ ਹਨ। ਮੇਲਾ ਛਪਾਰ ਵਿੱਚ ਦੁਕਾਨਦਾਰਾਂ ਵੱਲੋਂ ਗੰਡਾਸੇ, ਟਕੂਏ, ਬਰਛੇ, ਛੂਰੇ, ਚਾਕੂ, ਕਹੀਆਂ ਦੇ ਦਸਤੇ ਆਦਿ ਵੇਚਣ ਤੇ ਪਾਬਦੀ ਲਗਾਈ ਹੈ। ਇਹ ਹੁਕਮ 17, ਸਤੰਬਰ ਤੋਂ 21 ਸਤੰਬਰ, 2013 ਤੱਕ ਲਾਗੂ ਰਹਿਣਗੇ। ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੀਨੀਅਰ ਪੁਲਿਸ ਕਪਤਾਨ ਦਿਹਾਤੀ (ਜਗਰਾਓ) ਨੇ ਉਹਨਾਂ ਦੇ ਧਿਆਨ ਵਿੱਚ ਲਿਆਂਦਾ ਕਿ ਹਰ ਸਾਲ ਦੀ ਤਰ੍ਹਾਂ ਪਿੰਡ ਛਪਾਰ ਵਿਖੇ ਪੰਜਾਬ ਦਾ ਇਤਿਹਾਸਕ ਮੇਲਾ ਇਸ ਸਾਲ ਵੀ 17 ਤੋਂ 21 ਸਤੰਬਰ, 2013 ਤੱਕ ਲੱਗ ਰਿਹਾ ਹੈ। ਉਹਨਾਂ ਦੱਸਿਆ ਕਿ ਮੇਲੇ ਦੌਰਾਨ ਵੀ.ਵੀ.ਆਈ.ਪੀਜ਼, ਵੀ.ਆਈ.ਪੀਜ਼ ਅਤੇ ਹੋਰ ਮਹੱਤਵਪੂਰਨ ਵਿਅਕਤੀ ਆਉਂਦੇ ਅਤੇ ਆਮ ਲੋਕਾਂ ਦਾ ਵੀ ਕਾਫੀ ਇਕੱਠ ਹੁੰਦਾ ਹੈ। ਉਹਨਾਂ ਦੱਸਿਆ ਕਿ ਅਮਨ ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਅਤੇ ਇਹ ਯਕੀਨੀ ਬਨਾਉਣ ਲਈ ਕਿ ਕੋਈ ਅਣ-ਸੁਖਾਵੀਂ ਘਟਨਾ ਨਾ ਵਾਪਰੇ ਇਹ ਹੁਕਮ ਲਾਗੂ ਕੀਤੇ ਗਏ ਹਨ।

No comments:
Post a Comment