www.sabblok.blogspot.com
ਔਕਲੈਂਡ 11 ਸਤੰਬਰ (ਹਰਜਿੰਦਰ ਸਿੰਘ ਬਸਿਆਲਾ)- ਕਾਫੀ ਚਿਰ ਤੋਂ ਉਡੀਕਿਆ ਜਾ ਰਿਹਾ ਨਵਾਂ ਆਈ ਫੋਨ ਆਖਿਰ ਐਪਲ ਕੰਪਨੀ ਵੱਲੋਂ ਅੱਜ ਜਾਰੀ ਕਰ ਦਿੱਤਾ ਗਿਆ। ਇਸ ਫੋਨ ਦੇ ਦੋ ਮਾਡਲ ਪੇਸ਼ ਕੀਤੇ ਗਏ ਹਨ ਇਕ ਦੀ ਕੀਮਤ ਘੱਟ ਹੈ ਅਤੇ ਦੂਜੇ ਦੀ ਕਾਫੀ ਜਿਆਦਾ। ਇਹ ਨਵਾਂ ਆਈ ਫੋਨ ਅਪਰੇਟ ਕਰਨ ਤੋਂ ਪਹਿਲਾਂ 'ਟੱਚ ਆਈ.ਡੀ. ਸੈਂਸਰ' ਰਾਹੀਂ ਇਸ ਦੇ ਕੀ ਬੋਰਡ ਤੱਕ ਪਹੁੰਚਿਆ ਜਾ ਸਕੇਗਾ। ਇਹ ਸੈਂਸਰ ਹੋਮ (ਗੋਲ) ਬਟਨ ਦੇ ਵਿਚ ਹੀ ਫਿੱਟ ਕਰ ਦਿੱਤਾ ਗਿਆ ਹੈ। '5-ਐਸ' ਦੇ ਵਿਚ ਵਧੀਆ ਤਕਨੀਕ, ਹਾਰਡ ਵੇਅਰ, ਨਵਾਂ ਸੁਨਿਹਰੀ ਰੰਗ ਅਤੇ ਹੋਰ ਬਹੁਤ ਸਾਰੀਆਂ ਖੂਬੀਆਂ ਭਰੀਆਂ ਗਈਆਂ ਹਨ। ਇਹ ਤਿੰਨ ਰੰਗਾ ਸਿਲਵਰ, ਗੋਲਡ ਤੇ ਗ੍ਰੇਅ ਰੰਗ ਵਿਚ ਮਿਲੇਗਾ। ਇਸ ਵਿਚ ਨਵਾਂ ਅਪਰੇਟਿੰਗ ਸਿਸਟਮ (ਆਈ. ਓ.ਐਸ. 7), ਆਈ. ਵਰਕ ਐਪਲੀਕੇਸ਼ਨ, ਨਵੀਂਆਂ ਅਤੇ ਅਪਗ੍ਰੇਡ ਗੇਮਾਂ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ। ਕੁਝ ਨਵੀਂਆਂ ਐਪਲੀਕੇਸ਼ਨਾਂ 18 ਸਤੰਬਰ ਨੂੰ ਰਿਲੀਜ਼ ਕੀਤੀਆਂ ਜਾ ਰਹੀਆਂ ਹਨ। ਸਸਤਾ ਆਈ. ਫੋਨ ਪੰਜ ਰੰਗਾ ਹਰਾ, ਚਿੱਟਾ, ਨੀਲਾ, ਲਾਲ ਤੇ ਪੀਲੇ ਰੰਗ ਵਿਚ ਆ ਰਿਹਾ ਹੈ। ਇਸਦੀ ਸਕਰੀਨ ਰੈਟਿਨਾ 4 ਇੰਚ ਹੈ। 8 ਮੈਗਾਪਿਕਸਲ ਕੈਮਰਾ, 4 ਜੀ.ਬੀ. ਮੈਮੋਰੀ ਹੈ ।

No comments:
Post a Comment