www.sabblok.blogspot.com
ਅਸਲੀ ਰੇਟਾਂ ਤੋਂ ਕਿਤੇ ਵੱਧ ਵੇਚੀਆਂ ਜਾ ਰਹੀਆਂ ਦਵਾਈਆਂ
ਫਰੀਦਕੋਟ 11 ਸਤੰਬਰ ( ਗੁਰਭੇਜ ਸਿੰਘ ਚੌਹਾਨ ) ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਅਤੇ ਇਸਦੀਆਂ ਹਮ ਖਿਆਲ 18 ਹੋਰ ਕਿਸਾਨ, ਮੁਲਾਜ਼ਮ, ਮਜ਼ਦੂਰ ਅਤੇ ਸਮਾਜ ਸੇਵੀ ਜੱਥੇਬੰਦੀਆਂ ਵੱਲੋਂ ਗੁਰੂ ਗੋਬਿੰਦ ਸਿੰਘ ਮੈਡੀਕਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਅਤੇ ਉਸਦੇ ਚਹੇਤੇ ਦਵਾਈਆਂ ਦੇ ਠੇਕੇਦਾਰ ਵੱਲੋਂ ਬਾਜ਼ਾਰ ਨਾਲੋਂ ਕਿਤੇ ਵੱਧ ਰੇਟਾਂ ਤੇ ਕੈਂਸਰ ਅਤੇ ਹੋਰ ਬੀਮਾਰੀਆਂ ਦੇ ਮਰੀਜ਼ਾਂ ਨੂੰ ਵੇਚੀਆਂ ਜਾ ਰਹੀਆਂ ਅਣਅਧਿਕਾਰਤ ਦਵਾਈਆਂ ਚ ਕੀਤੀ ਜਾ ਰਹੀ ਸ਼ਰੇਆਮ ਲੁੱਟ ਵਿਰੁੱਧ ਆਵਾਜ਼ ਉਠਾਉਣ ਲਈ 16 ਸਤੰਬਰ ਨੂੰ ਮੈਡੀਕਲ ਹਸਪਤਾਲ ਫਰੀਦਕੋਟ ਦੇ ਗੇਟ ਤੇ 11 ਵਜੇ ਤੋਂ ਸ਼ਾਮ 3 ਵਜੇ ਤੱਕ ਧਰਨਾ ਦਿੱਤਾ ਜਾ ਰਿਹਾ ਹੈ ਜਿਸ ਵਿਚ ਪ੍ਰਭਾਵਿਤ ਮਰੀਜ਼ਾਂ ਦੇ ਵਾਰਸਾਂ ਅਤੇ ਇਲਾਕਾ ਨਿਵਾਸੀਆਂ ਨੂੰ ਇਸ ਸੰਘਰਸ਼ ਵਿਚ ਵੱਧ ਚੜ•ਕੇ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗੁਰਪ੍ਰੀਤ ਸਿੰਘ ਚੰਦਬਾਜਾ ਪ੍ਰਧਾਨ ਕੈਂਸਰ ਰੋਕੋ ਸੁਸਾਇਟੀ, ਕੁਲਤਾਰ ਸਿੰਘ ਸੰਧਵਾਂ ਅਤੇ ਮੱਘਰ ਸਿੰਘ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋ ਕੈਂਸਰ ਮਰੀਜਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਤਹਿਤ ਗੁਰੂ ਗੋਬਿੰਦ ਸਿੰੋਘ ਮੈਡੀਕਲ ਕਾਲਜ ਅਤੇ ਹਸਪਤਾਲ ਫ਼ਰੀਦਕੋਟ ਵਿਖੇ ਕੈਂਸਰ ਮਰੀਜਾਂ ਨੂੰ ਮੁੱਖ ਮੰਤਰੀ 'ਕੈਂਸਰ ਰਾਹਤ ਕੋਸ਼ ਫੰਡ' ਵਿਚ 12 ਕਰੋੜ 35 ਲੱਖ ਰੁਪਏ ਦੀ ਰਾਸ਼ੀ ਹਸਪਤਾਲ ਨੂੰ ਜਾਰੀ ਕੀਤੀ ਗਈ ਹੈ, ਜਦੋਂ ਕਿ ਇਸ ਰਾਸ਼ੀ ਵਿਚੋਂ ਕੇਵਲ 1 ਕਰੋੜ 36 ਲੱਖ ਰੁਪਏ ਪਿਛਲੇ ਸਮੇਂ ਦੌਰਾਨ ਕੈਂਸਰ ਮਰੀਜਾਂ ਨੂੰ ਦਿੱਤੇ ਗਏ ਹਨ। ਇੱਥੇ ਜਿਕਰ ਯੋਗ ਹੈ ਕਿ ਕੈਂਸਰ ਮਰੀਜਾਂ ਨੂੰ ਮੁਫਤ ਦਵਾਈ ਲਈ ਸਰਕਾਰ ਵੱਲੋਂ ਕੁਝ ਮਹੀਨੇ ਪਹਿਲਾਂ 10 ਲੱਖ ਰੁਪਏ ਵੀ ਭੇਜੇ ਗਏ ਪਰ ਯੂਨੀਵਰਸਿਟੀ ਵੱਲੋਂ ਇਸ ਸਕੀਮ ਨੂੰ ਲਾਗੂ ਨਹੀ ਕੀਤਾ ਗਿਆ। ਪੰਜਾਬ ਸਰਕਾਰ ਵੱਲੋਂ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲਾਂ ਨੂੰ ਕੈਂਸਰ ਮਰੀਜਾਂ ਦੇ ਇਲਾਜ ਲਈ ਕੰਟਰੋਲ ਮੁੱਲ ਕੈਸ਼ ਲੱੈਸ ਤੇ ਮੈਡੀਕਲ ਹਸਪਤਾਲਾਂ ਵਿਚ ਸਰਕਾਰ ਵੱਲੋਂ ਨਿਰਧਾਰਤ ਕੀਤੇ ਮੁੱਲ ਤੇ ਦਵਾਈਆਂ ਮੁਹੱਈਆ ਕਰਵਾਉਣ ਲਈ ਆਦੇਸ ਜਾਰੀ ਕੀਤੇ ਗਏ ਸਨ । ਬਾਬਾ ਫਰੀਦ ਯੂਨੀਵਰਸਿਟੀ ਵੱਲੋਂ ਆਪਣੇ ਪਾਸ ਕੀਤੇ ਗਏ ਟੈਂਡਰ ਦੀ ਆੜ ਹੇਠ ਕਿਸੇ ਹੋਰ ਕੰਪਨੀ ਦੀਆਂ ਦਵਾਈਆਂ ਆਪਣੇ ਚਹੇਤੇ ਠੇਕੇਦਾਰ ਰਾਹੀਂ ਮਰੀਜਾਂ ਨੂੰ ਮਹਿੰਗੇ ਭਾਅ ਤੇ ਦਿੱਤੀਆਂ ਜਾ ਰਹੀਆ ਹਨ । ਜਦੋਂ ਕਿ ਕੈਂਸਰ ਮਰੀਜਾਂ ਦੀ ਲੁੱਟ ਨੂੰ ਰੋਕਣ ਲਈ ਬਾਬਾ ਫਰੀਦ ਯੂਨੀਵਰਸਿਟੀ ਨੂੰ ਆਪਣੇ ਫਾਰਮਸਿਸਟਾਂ ਰਾਹੀ ਇਹ ਦਵਾਈਆਂ ਕੰਟਰੋਲ ਰੇਟਾਂ ਤੇ ਦਿੱਤੀਆਂ ਜਾਣੀਆਂ ਚਾਹੀਦੀਆ ਸਨ ਪਰ ਹੈਰਾਨੀ ਦੀ ਗੱਲ ਹੈ ਕਿ ਟੈਂਡਰ ਵਿਚ ਕੈਂਸਰ ਮਰੀਜਾਂ ਨੂੰ ਦਿੱਤੀਆਂ ਜਾਣ ਵਾਲੀਆਂ ਦਵਾਈਆਂ ਦਾ ਪ੍ਰਬੰਧ ਆਪਣੇ ਚਹੇਤੇ ਠੇਕੇਦਾਰ ਨੂੰ ਦਿੱਤਾ ਗਿਆ ਹੈ। ਠੇਕੇਦਾਰ ਵੱਲੋਂ ਟੈਂਡਰ ਵਿਚ ਪਾਸ ਕੀਤੀਆਂ ਦਵਾਈਆਂ ਦੀ ਥਾਂ ਹੋਰ ਕਿਸਮ ਦੀਆਂ ਦਵਾਈਆ ਵੱਧ ਮੁੱਲ ਵਿਚ ਮਰੀਜਾਂ ਨੂੰ ਵੇਚੀਆਂ ਜਾ ਰਹੀਆਂ ਹਨ ਅਤੇ ਕਈ ਮਰੀਜਾਂ ਦੇ ਫਰਜੀ ਬਿੱਲ ਕੱਟੇ ਜਾ ਰਹੇ ਹਨ । ਕੈਂਸਰ ਵਿਭਾਗ ਦੇ ਮੁੱਖੀ ਵੱਲੋਂ ਆਦੇਸ ਜਾਰੀ ਕੀਤਾ ਗਿਆ ਹੈ ਕਿ ਕੇਵਲ ਅੰਦਰਲੀਆਂ ਦਵਾਈਆਂ ਦੀਆਂ ਦੁਕਾਨਾਂ ਤੋਂ ਦਵਾਈਆਂ ਖਰੀਦੀਆ ਜਾਣ ਤਾਂ ਕੈਂਸਰ ਰਾਹਤ ਫੰਡ ਲਈ ਦਵਾਈਆਂ ਦੇ ਬਿੱਲ ਪ੍ਰਵਾਨ ਹੋਣਗੇ ਅਤੇ ਹੋਰ ਕਿਸੇ ਸਥਾਨ ਤੋਂ ਖਰੀਦੀ ਗਈ ਦਵਾਈ ਦੇ ਬਿੱਲ ਪ੍ਰਵਾਨ ਨਹੀ ਹੋਣਗੇ। ਕੈਂਸਰ ਵਿਭਾਗ ਵੱਲੋਂ ਨਿਰਧਾਰਤ ਕੀਤੇ ਗਏ ਮੈਡੀਕਲ ਸਟੋਰ ਤੋਂ ਖਰੀਦੀ ਹੋਈ ਦਵਾਈ ਦਾ ਕਲੇਮ ਵੀ ਪੂਰਾ ਨਹੀ ਮਿਲ ਰਿਹਾ। ਇਸ ਸੰਬੰਧੀ ਚੱਲ ਰਹੇ ਸੰਘਰਸ਼ ਦੇ ਬਾਵਯੂਦ ਵੀ ਸੀ ਨੇ ਆਪਣੇ ਚਹੇਤੇ ਠੇਕੇਦਾਰ ਦੇ ਠੇਕੇ ਦੀ ਮਿਆਦ ਵੀ ਦੁਬਾਰਾ ਤਿੰਨ ਸਾਲ ਲਈ ਹੋਰ ਵਧਾ ਦਿੱਤੀ ਹੈ। ਪੰਜਾਬ ਦੇ ਸਿਹਤ ਮੰਤਰੀ ਸ੍ਰੀ ਮਦਨ ਮੋਹਨ ਮਿੱਤਲ ਵੱਲੋਂ ਪਿਛਲੇ ਦਿਨੀਂ ਮੈਡੀਕਲ ਹਸਪਤਾਲਾਂ ਵਿਚ ਕੈਂਸਰ ਮਰੀਜਾਂ ਦੀ ਸਹੂਲਤ ਲਈ ਪੰਜਾਬ ਸਰਕਾਰ ਦੇ ਕੰਟਰੋਲ ਰੇਟਾਂ ਤੇ ਦੇਣ ਦੇ ਆਦੇਸ਼ ਜਾਰੀ ਕੀਤੇ ਗਏ ਸਨ ਪਰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿਖੇ ਯੂਨੀਵਰਸਿਟੀ ਵੱਲੋਂ ਨਿਯਤ ਕੀਤੇ ਗਏ ਰੇਟਾਂ ਤੇ ਕੈਂਸਰ ਮਰੀਜਾਂ ਨੂੰ ਦਵਾਈਆਂ ਖਰੀਦਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਜਿਸ ਕਰਕੇ ਇਸ ਵੱਡੀ ਲੁੱਟ ਵਿਰੁੱਧ ਜੱਥੇਬੰਦੀਆਂ ਨੂੰ ਧਰਨੇ ਮੁਜ਼ਾਹਰੇ ਦਾ ਰਸਤਾ ਚੁਣਨਾਂ ਪਿਆ ਹੈ।

No comments:
Post a Comment