jd1

NES

www.sabblok.blogspot.com

LPU

RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday 1 September 2013

ਲਵਲੀ ਯੂਨੀਵਰਸਿਟੀ ਤੁਰੰਤ ਸਿਲੇਬਸ ਵਿੱਚੋਂ ਕਿਤਾਬ ਹਟਾਏ : ਮੱਕੜ

www.sabblok.blogspot.com

ਗੁਰੂ ਗੋਬਿੰਦ ਸਿੰਘ ਜੀ ਬਾਰੇ ਗਲਤ ਲਿਖਣ ਵਾਲੇ ਪਬਲਿਸ਼ਰ ਵਿਰੁੱਧ ਕਾਰਵਾਈ ਕਰੇਗੀ ਸ਼੍ਰੋਮਣੀ ਕਮੇਟੀ 

ਲਵਲੀ ਯੂਨੀਵਰਸਿਟੀ ਤੁਰੰਤ ਸਿਲੇਬਸ ਵਿੱਚੋਂ ਕਿਤਾਬ ਹਟਾਏ : ਮੱਕੜ 
ਗੁਰੂ ਗੋਬਿੰਦ ਸਿੰਘ ਜੀ ਬਾਰੇ ਗਲਤ ਲਿਖਣ ਵਾਲੇ ਪਬਲਿਸ਼ਰ ਵਿਰੁੱਧ ਕਾਰਵਾਈ ਕਰੇਗੀ ਸ਼੍ਰੋਮਣੀ ਕਮੇਟੀ 
ਗਗਨਦੀਪ ਸੋਹਲ 

ਚੰਡੀਗੜ੍ਹ,- 30 ਅਗਸਤ-ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁ: ਪ੍ਰ: ਕਮੇਟੀ ਨੇ ਕਿਹਾ ਹੈ ਕਿ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ, ਜਲੰਧਰ ਵੱਲੋਂ ਐਮ.ਏ. ਭਾਗ ਪਹਿਲਾ ਦੇ ਵਿਦਿਆਰਥੀਆਂ ਨੂੰ ਇਤਿਹਾਸ ਸਬੰਧੀ ਪੜ੍ਹਾਈ ਜਾ ਰਹੀ ਪੋਲੀਟੀਕਲ ਸਟਰਕਚਰ ਇਨ ਇੰਡੀਆ ਹਿੰਦੀ ਦੀ ਕਿਤਾਬ ਜੋ ਲਕਸ਼ਮੀ ਪਬਲੀਕੇਸ਼ਨ ਪ੍ਰਾ.ਲਿਮ. ਦਿੱਲੀ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ। ਉਸ ਵਿੱਚ ਗੁਰੂ ਗੋਬਿੰਦ ਸਿੰਘ ਜੀ ਬਾਰੇ ਤੱਥਾਂ ਤੋਂ ਰਹਿਤ ਬੱਚਿਆਂ ਨੂੰ ਦਿੱਤੀ ਜਾ ਰਹੀ ਜਾਣਕਾਰੀ ਦਾ ਸਖ਼ਤ ਨੋਟਿਸ ਲਿਆ ਹੈ, ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਜਿਹੜੇ ਲੋਕਾਂ ਨੂੰ ਸਿੱਖ-ਇਤਿਹਾਸ ਬਾਰੇ ਕੋਈ ਵੀ ਜਾਣਕਾਰੀ ਨਹੀਂ, ਉਨ੍ਹਾਂ ਲੋਕਾਂ ਦੀਆਂ ਕਿਤਾਬਾਂ ਬੱਚਿਆਂ ਨੂੰ ਪੜ੍ਹਾ ਕੇ ਵਿੱਦਿਆ ਦੇ ਕੇਂਦਰ ਆਪਣੀ ਅਸਲ ਜਿੰਮੇਵਾਰੀ ਤੋਂ ਭੱਜ ਰਹੇ ਹਨ ਤੇ ਗਿਆਨ ਵੰਡਣ ਦੀ ਥਾਂ ਬੱਚਿਆਂ ਨੂੰ ਅਗਿਆਨਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵੱਲੋਂ ਇਸ ਤਰ੍ਹਾਂ ਕਰਕੇ ਬੱਜਰ ਗਲਤੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਚੁਣੀ ਹੋਈ ਧਾਰਮਿਕ ਸੰਸਥਾ ਹੈ। ਗੁਰੂ ਗੋਬਿੰਦ ਸਿੰਘ ਜੀ ਬਾਰੇ ਗਲਤ ਲਿਖਣਾ, ਸਿੱਖ ਸ਼ਾਸਕ ਬਾਬਾ ਬੰਦਾ ਸਿੰਘ ਬਹਾਦਰ ਤੇ ਮਹਾਰਾਜਾ ਰਣਜੀਤ ਸਿੰਘ ਬਾਰੇ ਬੱਚਿਆਂ ਨੂੰ ਅਧੂਰੀ ਜਾਣਕਾਰੀ ਦੇਣੀ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਜਬਰ ਅਤੇ ਜ਼ੁਲਮ ਦਾ ਨਾਸ ਕਰਨ ਲਈ ਅਨੇਕਾਂ ਜੰਗਾਂ ਲੜੀਆਂ ਹਨ। ਦਸ-ਦਸ ਲੱਖ ਮੁਗ਼ਲ ਫੌਜ ਨਾਲ ਕੇਵਲ ਚਾਲੀ ਸਿੰਘਾਂ ਸਮੇਤ ਲੜ ਕੇ ਉਸ ਨੂੰ ਪਿਛੇ ਮੁੜਣ ਵੱਲ ਮਜ਼ਬੂਰ ਕੀਤਾ। ਜ਼ੁਲਮ ਖਿਲਾਫ ਲੜਦਿਆਂ ਆਪਣਾ ਸਰਬੰਸ ਵਾਰ ਦਿੱਤਾ ਗਿਆ। ਦੂਸਰੇ ਧਰਮਾਂ ਦੀ ਰੱਖਿਆ ਕਰਨ ਲਈ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਕੁਰਬਾਨ ਕਰਵਾ ਲਿਆ। ਅਜਿਹੇ ਸ਼ਹਿਨਸ਼ਾਹਵਾਲੀ ਬਾਰੇ ਪਬਲੀਸ਼ਰ ਵੱਲੋਂ ਗਲਤ ਜਾਣਕਾਰੀ ਛਾਪਣੀ ਬਹੁਤ ਵੱਡੀ ਅਪਮਾਨ-ਜਨਕ ਤੇ ਸੋਚੀ ਸਮਝੀ ਸਾਜਿਸ਼ ਤਹਿਤ ਕਾਰਵਾਈ ਹੈ। 
ਯੂਨੀਵਰਸਿਟੀ ਦੇ ਪ੍ਰਬੰਧਕਾਂ ਲਈ ਸਿਆਣਪ ਇਸੇ ਗੱਲ ਵਿੱਚ ਹੈ ਕਿ ਉਹ ਇਸ ਪੁਸਤਕ ਨੂੰ ਤੁਰੰਤ ਸਿਲੇਬਸ ਵਿਚੋਂ ਹਟਾਏ ਅਤੇ ਇਸ ਬੱਜਰ ਗਲਤੀ ਸਬੰਧੀ ਸਿੱਖ ਜਗਤ ਪਾਸੋਂ ਜਨਤਕ ਤੌਰ ਤੇ ਮੁਆਫੀ ਮੰਗੇ। ਚੰਗਾ ਇਹ ਹੋਵੇਗਾ ਕਿ ਅੱਗੇ ਤੋਂ ਕੋਈ ਵੀ ਸਿੱਖ-ਇਤਿਹਾਸ ਨਾਲ ਸਬੰਧਤ ਕਿਤਾਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਸੋਂ ਅਪਰੂਵ ਕਰਵਾ ਕੇ ਹੀ ਬੱਚਿਆਂ ਨੂੰ ਪੜ੍ਹਾਉਣ ਲਈ ਸਿਲੇਬਸ ਵਿੱਚ ਸ਼ਾਮਿਲ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜਿਥੋਂ ਤੀਕ ਪਬਲੀਸ਼ਰ ਦਾ ਸਵਾਲ ਹੈ ਉਸ ਨੇ ਜਾਣਬੁੱਝ ਕੇ ਸਿੱਖ ਵਿਰੋਧੀ ਸੋਚ ਦੇ ਧਾਰਨੀ ਹੁੰਦਿਆਂ ਸਿੱਖਾਂ ਦੇ ਸ਼ਾਨਾਮੱਤੇ ਇਤਿਹਾਸ ਨੂੰ ਤਰੋੜ-ਮਰੋੜ ਕੇ ਪੇਸ਼ ਕੀਤਾ ਜੋ ਬਿਲਕੁੱਲ ਬਰਦਾਸ਼ਤ ਯੋਗ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਕਾਨੂੰਨੀ ਮਾਹਿਰਾਂ ਦੀ ਰਾਇ ਲੈ ਕੇ ਇਨ੍ਹਾਂ ਲੋਕਾਂ ਵਿਰੁੱਧ ਬਣਦੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ ਤਾਂ ਜੋ ਅੱਗੇ ਤੋਂ ਕੋਈ ਵੀ ਇਸ ਤਰ੍ਹਾਂ ਦੀ ਘਿਨੌਣੀ ਹਰਕਤ ਨਾ ਕਰੇ।
ਗਗਨਦੀਪ ਸੋਹਲ 
ਚੰਡੀਗੜ੍ਹ,- 31 ਅਗਸਤ-ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁ: ਪ੍ਰ: ਕਮੇਟੀ ਨੇ ਕਿਹਾ ਹੈ ਕਿ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ, ਜਲੰਧਰ ਵੱਲੋਂ ਐਮ.ਏ. ਭਾਗ ਪਹਿਲਾ ਦੇ ਵਿਦਿਆਰਥੀਆਂ ਨੂੰ ਇਤਿਹਾਸ ਸਬੰਧੀ ਪੜ੍ਹਾਈ ਜਾ ਰਹੀ ਪੋਲੀਟੀਕਲ ਸਟਰਕਚਰ ਇਨ ਇੰਡੀਆ ਹਿੰਦੀ ਦੀ ਕਿਤਾਬ ਜੋ ਲਕਸ਼ਮੀ ਪਬਲੀਕੇਸ਼ਨ ਪ੍ਰਾ.ਲਿਮ. ਦਿੱਲੀ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ। ਉਸ ਵਿੱਚ ਗੁਰੂ ਗੋਬਿੰਦ ਸਿੰਘ ਜੀ ਬਾਰੇ ਤੱਥਾਂ ਤੋਂ ਰਹਿਤ ਬੱਚਿਆਂ ਨੂੰ ਦਿੱਤੀ ਜਾ ਰਹੀ ਜਾਣਕਾਰੀ ਦਾ ਸਖ਼ਤ ਨੋਟਿਸ ਲਿਆ ਹੈ, ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਜਿਹੜੇ ਲੋਕਾਂ ਨੂੰ ਸਿੱਖ-ਇਤਿਹਾਸ ਬਾਰੇ ਕੋਈ ਵੀ ਜਾਣਕਾਰੀ ਨਹੀਂ, ਉਨ੍ਹਾਂ ਲੋਕਾਂ ਦੀਆਂ ਕਿਤਾਬਾਂ ਬੱਚਿਆਂ ਨੂੰ ਪੜ੍ਹਾ ਕੇ ਵਿੱਦਿਆ ਦੇ ਕੇਂਦਰ ਆਪਣੀ ਅਸਲ ਜਿੰਮੇਵਾਰੀ ਤੋਂ ਭੱਜ ਰਹੇ ਹਨ ਤੇ ਗਿਆਨ ਵੰਡਣ ਦੀ ਥਾਂ ਬੱਚਿਆਂ ਨੂੰ ਅਗਿਆਨਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵੱਲੋਂ ਇਸ ਤਰ੍ਹਾਂ ਕਰਕੇ ਬੱਜਰ ਗਲਤੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਚੁਣੀ ਹੋਈ ਧਾਰਮਿਕ ਸੰਸਥਾ ਹੈ। ਗੁਰੂ ਗੋਬਿੰਦ ਸਿੰਘ ਜੀ ਬਾਰੇ ਗਲਤ ਲਿਖਣਾ, ਸਿੱਖ ਸ਼ਾਸਕ ਬਾਬਾ ਬੰਦਾ ਸਿੰਘ ਬਹਾਦਰ ਤੇ ਮਹਾਰਾਜਾ ਰਣਜੀਤ ਸਿੰਘ ਬਾਰੇ ਬੱਚਿਆਂ ਨੂੰ ਅਧੂਰੀ ਜਾਣਕਾਰੀ ਦੇਣੀ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਜਬਰ ਅਤੇ ਜ਼ੁਲਮ ਦਾ ਨਾਸ ਕਰਨ ਲਈ ਅਨੇਕਾਂ ਜੰਗਾਂ ਲੜੀਆਂ ਹਨ। ਦਸ-ਦਸ ਲੱਖ ਮੁਗ਼ਲ ਫੌਜ ਨਾਲ ਕੇਵਲ ਚਾਲੀ ਸਿੰਘਾਂ ਸਮੇਤ ਲੜ ਕੇ ਉਸ ਨੂੰ ਪਿਛੇ ਮੁੜਣ ਵੱਲ ਮਜ਼ਬੂਰ ਕੀਤਾ। ਜ਼ੁਲਮ ਖਿਲਾਫ ਲੜਦਿਆਂ ਆਪਣਾ ਸਰਬੰਸ ਵਾਰ ਦਿੱਤਾ ਗਿਆ। ਦੂਸਰੇ ਧਰਮਾਂ ਦੀ ਰੱਖਿਆ ਕਰਨ ਲਈ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਕੁਰਬਾਨ ਕਰਵਾ ਲਿਆ। ਅਜਿਹੇ ਸ਼ਹਿਨਸ਼ਾਹਵਾਲੀ ਬਾਰੇ ਪਬਲੀਸ਼ਰ ਵੱਲੋਂ ਗਲਤ ਜਾਣਕਾਰੀ ਛਾਪਣੀ ਬਹੁਤ ਵੱਡੀ ਅਪਮਾਨ-ਜਨਕ ਤੇ ਸੋਚੀ ਸਮਝੀ ਸਾਜਿਸ਼ ਤਹਿਤ ਕਾਰਵਾਈ ਹੈ। 

No comments: