jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday 8 September 2013

ਉੱਚ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਲੁੱਟੇ ਜਾ ਰਹੇ ਨੇ ਕੈਂਸਰ ਮਰੀਜ਼

www.sabblok.blogspot.com

ਫ਼ਰੀਦਕੋਟ, 8  ਸਤੰਬਰ (ਗੁਰਭੇਜ ਸਿੰਘ ਚੌਹਾਨ ) ਪੰਜਾਬ ਸਰਕਾਰ ਵੱਲੋ ਕੈਂਸਰ ਮਰੀਜਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਤਹਿਤ ਗੁਰੂ ਗੋਬਿੰਦ ਸਿੰੋਘ ਮੈਡੀਕਲ ਕਾਲਜ ਅਤੇ ਹਸਪਤਾਲ ਫ਼ਰੀਦਕੋਟ ਵਿਖੇ ਕੈਂਸਰ ਮਰੀਜਾਂ ਨੂੰ ਮੁੱਖ ਮੰਤਰੀ 'ਕੈਂਸਰ ਰਾਹਤ ਕੋਸ਼ ਫੰਡ' ਵਿਚ ਜੋ 12 ਕਰੋੜ 35 ਲੱਖ ਰੁਪਏ ਦੀ ਰਾਸ਼ੀ ਹਸਪਤਾਲ ਨੂੰ ਜਾਰੀ ਕੀਤੀ ਗਈ ਹੈ, ਪਰ ਇਸ ਰਾਸ਼ੀ ਵਿਚ ਕੇਵਲ 1 ਕਰੋੜ 36 ਲੱਖ ਰੁਪਏ ਪਿਛਲੇ ਸਮੇਂ ਦੌਰਾਨ ਕੈਂਸਰ ਮਰੀਜਾਂ ਨੂੰ ਦਿੱਤੇ ਗਏ ਹਨ। ਇਥੇ ਜਿਕਰ ਯੋਗ ਹੈ ਕਿ ਕੈਂਸਰ ਮਰੀਜਾਂ ਨੂੰ ਮੁਫਤ ਦਵਾਈ ਲਈ ਸਰਕਾਰ ਵੱਲੋਂ ਕੁਝ ਮਹੀਨੇ ਪਹਿਲਾ 10 ਲੱਖ ਰੁਪਏ ਭੇਜਿਆ ਗਿਆ ਸੀ, ਯੂਨੀਵਰਸਿਟੀ ਵੱਲੋਂ ਇਸ ਸਕੀਮ ਨੂੰ ਵੀ ਲਾਗੂ ਨਹੀ ਕੀਤਾ ਗਿਆ।   ਪੰਜਾਬ ਸਰਕਾਰ ਵੱਲੋਂ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲਾਂ ਨੂੰ ਕੈਂਸਰ ਮਰੀਜਾਂ ਦੇ ਇਲਾਜ ਲਈ ਕੰਟਰੋਲ ਮੁੱਲ ਕੈਸ਼ ਲੈੱਸ ਤੇ ਮੈਡੀਕਲ ਹਸਪਤਾਲਾਂ ਵਿਚ ਸਰਕਾਰ ਵੱਲੋਂ ਨਿਰਧਾਰਤ ਕੀਤੇ ਮੁੱਲ ਤੇ ਦਵਾਈਆਂ ਮੁਹੱਈਆ ਕਰਵਾਉਣ ਲਈ ਆਦੇਸ ਜਾਰੀ ਕੀਤੇ ਗਏ ਸਨ । ਬਾਬਾ ਫਰੀਦ ਯੂਨੀਵਰਸਿਟੀ ਵੱਲੋਂ ਆਪਣੇ ਪਾਸ ਗਏ  ਟੈਂਡਰ ਦੀ ਆੜ ਹੇਠ ਕਿਸੇ ਹੋਰ ਕੰਪਨੀ ਦੀਆਂ ਦਵਾਈਆਂ ਮਰੀਜਾਂ ਨੂੰ  ਦਿੱਤੀਆਂ ਜਾ ਰਹੀਆ ਹਨ । ਕੈਂਸਰ ਮਰੀਜਾਂ ਦੀ ਲੁੱਟ ਨੂੰ ਰੋਕਣ ਲਈ ਬਾਬਾ ਫਰੀਦ ਯੂਨੀਵਰਸਿਟੀ ਆਪਣੇ ਫਾਰਮਾਂਸਿਸਟਾਂ ਰਾਹੀ ਕੰਟਰੋਲ ਰੇਟਾਂ ਤੇ ਦਿੱਤੀਆਂ ਜਾਣੀਆਂ ਚਾਹੀਦੀਆ ਸਨ ਪਰ ਹੈਰਾਨੀ ਦੀ ਗੱਲ ਹੈ ਕਿ ਟੈਂਡਰ ਵਿਚ ਕੈਂਸਰ ਮਰੀਜਾਂ ਨੂੰ ਦਿੱਤੀਆਂ ਜਾਣ ਵਾਲੀਆਂ ਦਵਾਈਆਂ ਦਾ ਪ੍ਰਬੰਧ ਆਪਣੇ ਚਹੇਤੇ ਠੇਕੇਦਾਰ ਨੂੰ ਦਿੱਤਾ ਗਿਆ ਹੈ।  ਠੇਕੇਦਾਰ ਵੱਲੋਂ ਟੈਂਡਰ ਵਿਚ ਪਾਸ ਕੀਤੀਆਂ ਦਵਾਈਆਂ ਦੀ ਥਾਂ ਹੋਰ ਕਿਸਮ ਦੀਆਂ ਦਵਾਈਆ  ਵੱਧ  ਮੁੱਲ ਵਿਚ ਮਰੀਜਾਂ ਨੂੰ ਵੇਚੀਆਂ ਜਾ ਰਹੀ ਹਨ ਅਤੇ ਕਈ ਮਰੀਜਾਂ ਦੇ ਫਰਜੀ ਬਿੱਲ ਕੱਟੇ ਜਾ ਰਹੇ ਹਨ । ਕੈਂਸਰ ਵਿਭਾਗ ਦੇ ਮੁੱਖੀ ਵੱਲੋਂ ਆਦੇਸ ਜਾਰੀ ਕੀਤਾ ਗਿਆ ਹੈ ਕਿ ਕੇਵਲ ਅੰਦਰਲੀਆਂ ਦਵਾਈ ਦੀਆਂ ਦੁਕਾਨਾਂ ਤੋਂ ਦਵਾਈਆਂ ਖਰੀਦੀਆ ਜਾਣ ਤਾਂ ਕੈਂਸਰ ਰਾਹਤ ਫੰਡ ਲਈ ਦਵਾਈਆਂ ਦੇ ਬਿੱਲ ਪ੍ਰਵਾਨ ਹੋਣਗੇ ਅਤੇ ਹੋਰ ਕਿਸੇ ਸਥਾਨ ਤੋਂ ਖਰੀਦੀ ਗਈ ਦਵਾਈ ਦੇ ਬਿੱਲ ਪ੍ਰਵਾਨ ਨਹੀ ਹੋਣਗੇ। ਕੈਂਸਰ ਵਿਭਾਗ ਵੱਲੋਂ ਨਿਰਧਾਰਤ ਕੀਤੇ ਗਏ ਮੈਡੀਕਲ ਸਟੋਰ ਤੋਂ  ਖਰੀਦੀ ਹੋਈ ਦਵਾਈ ਦਾ ਕਲੇਮ ਵੀ ਪੂਰਾ ਨਹੀ ਮਿਲ ਰਿਹਾ।   ਪੰਜਾਬ ਦੇ ਸਿਹਤ ਮੰਤਰੀ ਸ੍ਰੀ ਮਦਨ ਮੋਹਨ ਮਿੱਤਲ ਵੱਲੋਂ ਪਿਛਲੇ ਦਿਨੀਂ ਮੈਡੀਕਲ ਹਸਪਤਾਲਾਂ ਵਿਚ ਕੈਂਸਰ ਮਰੀਜਾਂ ਦੀ ਸਹੂਲਤ ਲਈ ਪੰਜਾਬ ਸਰਕਾਰ ਦੇ ਕੰਟਰੋਲ ਰੇਟਾਂ ਤੇ ਦੇਣ ਦੇ ਆਦੇਸ਼ ਜਾਰੀ ਕੀਤੇ ਗਏ ਸਨ ਪਰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿਖੇ ਯੂਨੀਵਰਸਿਟੀ ਵੱਲੋਂ ਨਿਯਤ ਕੀਤੇ ਗਏ ਰੇਟਾਂ ਤੇ ਕੈਂਸਰ ਮਰੀਜਾਂ ਨੂੰ ਦਵਾਈਆਂ ਖਰੀਦਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਜਦੋਂ ਕਿ ਯੂਨੀਵਰਸਿਟੀ ਦੇ ਨਿਯਤ ਕੀਤੇ  ਗਏ ਰੇਟ ਪੰਜਾਬ ਸਰਕਾਰ ਦੇ ਨਿਯਤ ਕੀਤੇ ਗਏ ਰੇਟਾਂ ਤੋਂ ਕਾਫ਼ੀ ਵੱਧ ਹਨ ਜਿਵੇ ਕਿ ਉਦਾਹਰਣ ਦੇ ਤੌਰ ਤੇ  
ਦਵਾਈਆਂ ਦੇ ਨਾਮ   Êਪੰਜਾਬ ਸਰਕਾਰ ਵੱਲੋਂ ਨਿਯਤ ਕੀਮਤ ਯੂਨੀਵਰਸਿਟੀ ਵੱਲੋ ਨਿਯਤ ਕੀਮਤ
ਜੈਮਸਾਈਟਾਬੀਨ 1 ਗ੍ਰਾਮ  450 ਰੁਪਏ    ਕੇ ਲੈਬ  627 ਰੁਪਏ  ਇਮਕਾਉਰ 
ਕੈਪਸੂਲ ਟੀਮੋਜੇਲੋਮਾਈਟ  250 ਗ੍ਰਾਮ  1000 ਰੁਪਏ ਦੇ ਪੰਜ ਕੈਪਸੂਲ ਕੇ.ਲੈਬ  2100 ਰੁਪਏ ਦੇ ਪੰਜ ਕੈਪਸੂਲ  ਸਿਪਲਾ
ਟੀਕਾ ਕਾਰਬੋਪਲੈਟਿਨ  450 ਮਿਲੀ ਗ੍ਰਾਮ 1150 ਰੁਪਏ ਡਾਬਰ ਫਰੈਜ਼ੀਨਸ   1645 ਰੁਪਏ ਸਿਪਲਾ
ਟੀਕਾ ਪੈਕਲੀਟੈਕਸਿਲ  260 ਮਿਲੀ ਗ੍ਰਾਮ 650 ਰੁਪਏ ਕੇ.ਲੈਬ  1107 ਰੁਪਏ ਐਡਲੇ 
ਟੀਕਾ ਡੋਸੀਟੈਕਸਿਲ   120 ਮਿਲੀ ਗ੍ਰਾਮ  855 ਰੁਪਏ ਮਿਰਾਕਲਸ 1171 ਰੁਪਏ ਪਨੇਸੀਆ 
ਗੋਲੀਆਂ ਕੈਪਸੀਟਾਬਿਨ 500 ਮਿਲੀਗਾ੍ਰਮ  250 ਰੁਪਏ ਦੀਆਂ 10 ਗੋਲੀਆਂ ਕੇ.ਲੈਬ 425 ਰੁਪਏ ਸਲੋਨ 
ਗੋਲੀਆਂ ਇਮੈਟੀਨਿਬ  400 ਮਿਲੀਗ੍ਰਾਮ  380 ਰੁਪਏ ਦੀਆਂ 10 ਗੋਲੀਆਂ ਕੇ.ਲੈਬ  510 ਰੁਪਏ ਐਡਲੇ
ਟੀਕਾ ਡੋਕਸੋਰੂਬੀਸਿਨ 50 ਮਿਲੀ ਗ੍ਰਾਮ  160 ਰੁਪਏ ਕੇ.ਲੈਬ  281 ਰੁਪਏ ਸਲੋਨ
ਟੀਕਾ ਜੀਸੀਐਸਐਫ ਗਰੋਥਫੈਕਟਰ 300  188 ਰੁਪਏ ਰਲਾਇਸ  358 ਰੁਪਏ ਬਾਈਓਕੋਨ 
ਟੀਕਾ ਐਪੀਰੂਬੀਸਿਨ 50 ਮਿਲੀਗ੍ਰਾਮ  
570 ਰੁਪਏ  ਮਿਰਾਕਲਸ 870 ਰੁਪਏ ਮਿਰਾਕਲਸ
ਟੀਕਾ ਬਿਲੋਮਾਈਸਿਨ 15 ਮਿਲੀਗ੍ਰਾਮ  257 ਰੁਪਏ ਮਿਰਾਕਲਸ 412 ਰੁਪਏ ਸਿਪਲਾ 


No comments: