jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday 8 September 2013

ਰਾਹੁਲ ਅਧੀਨ ਕੰਮ ਕਰਨਾ ਪਸੰਦ ਕਰਾਂਗਾ: ਪ੍ਰਧਾਨ ਮੰਤਰੀ

www.sabblok.blogspot.com

‘ਨਵਾਜ਼ ਸ਼ਰੀਫ਼ ਨਾਲ ਮੁਲਾਕਾਤ ਬਾਰੇ ਅਜੇ ਸੋਚਿਆ ਨਹੀਂ

                                                                                       ਪ੍ਰਧਾਨ ਮੰਤਰੀ ਦੇ ਵਿਸ਼ੇਸ਼ ਜਹਾਜ਼ ਤੋ : ਕੋਲਾ ਘਪਲੇ 'ਤੇ ਵਿਰਧੀ ਧਿਰ ਨੂੰ ਆਪਣੇ ਖ਼ਿਲਾਫ਼ ਕਿਸੇ ਵੀ ਤਰ੍ਹਾਂ ਦੀ ਜਾਂਚ ਦੀ ਚੁਣੌਤੀ ਦਿੰਦੇ ਹੋਏ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਸਾਫ਼ ਕਰ ਦਿੱਤਾ ਹੈ ਕਿ ਕਾਂਗਰਸ ਦੀ ਸਰਕਾਰ ਆਉਣ 'ਤੇ ਹੁਣ ਦੇਸ਼ ਦੀ ਕਮਾਂਡ ਪਾਰਟੀ ਮੀਤ ਪ੍ਰਧਾਨ ਰਾਹੁਲ ਗਾਂਧੀ ਦੇ ਹੱਥਾਂ 'ਚ ਹੋਵੇਗੀ। ਰਾਹੁਲ ਦੀ ਅਗਵਾਈ 'ਚ ਕਾਂਗਰਸ ਲਈ ਕੰਮ ਕਰਨ ਦੀ ਇੱਛਾ ਪ੍ਰਗਟਾ ਕੇ ਪ੍ਰਧਾਨ ਮੰਤਰੀ ਨੇ ਤੀਸਰੀ ਵਾਰ ਆਪਣੇ ਪ੍ਰਧਾਨ ਮੰਤਰੀ ਬਣਨ ਦੀਆਂ ਕਿਆਸ ਅਰਾਈਆਂ 'ਤੇ ਰੋਕ ਲਗਾ ਦਿੱਤੀ ਹੈ। ਸੈਂਟ ਪੀਟਰਸਬਰਗ 'ਚ ਹੋਏ ਜੀ-20 ਸੰਮੇਲਨ ਤੋਂ ਵਾਪਸੀ ਵੇਲੇ ਮੀਡੀਆ ਨਾਲ ਗੱਲਬਾਤ 'ਚ ਪ੍ਰਧਾਨ ਮੰਤਰੀ ਨੇ ਵਿਰੋਧੀ ਧਿਰ ਦੇ ਦੋਸ਼ਾਂ 'ਤੇ ਖੁੱਲ੍ਹ ਕੇ ਜਵਾਬ ਦਿੱਤੇ। ਨਾਲ ਹੀ ਕਾਂਗਰਸ ਦੀ ਚੋਣ ਕਾਰਜ ਯੋਜਨਾ ਵੱਲ ਵੀ ਸਪਸ਼ਟ ਇਸ਼ਾਰਾ ਕੀਤਾ ਕਿ ਪਾਰਟੀ ਅਗਲੀਆਂ ਚੋਣਾਂ 'ਚ ਰਾਹੁਲ ਗਾਂਧੀ ਦੀ ਅਗਵਾਈ 'ਚ ਉਤਰੇਗੀ। ਆਪਣੇ ਤੀਸਰੇ ਕਾਰਜਕਾਲ ਬਾਰੇ ਪੁੱਛਣ 'ਤੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਂ ਹਮੇਸ਼ਾ ਕਹਿੰਦਾ ਹਾਂ ਕਿ 2014 ਦੀਆਂ ਆਮ ਚੋਣਾਂ ਤੋਂ ਬਾਅਦ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਆਦਰਸ਼ ਉਮੀਦਵਾਰ ਹੋਣਗੇ। ਮੈਨੂੰ ਕਾਂਗਰਸ ਪਾਰਟੀ ਲਈ ਰਾਹੁਲ ਗਾਂਧੀ ਦੀ ਅਗਵਾਈ 'ਚ ਕੰਮ ਕਰਨ 'ਚ ਬੇਹੱਦ ਖੁਸ਼ੀ ਹੋਵੇਗੀ। ਉਨ੍ਹਾਂ ਤੋਂ ਸਵਾਲ ਪੁੱਿਛਆ ਗਿਆ ਸੀ ਕਿ ਕੀ ਉਹ ਤੀਸਰੀ ਵਾਰ ਪ੍ਰਧਾਨ ਮੰਤਰੀ ਬਣਨਗੇ ਕਿਉਂਕਿ ਕਾਂਗਰਸ ਰਾਹੁਲ ਗਾਂਧੀ ਨੂੰ ਪਾਰਟੀ ਦੀ ਅਗਵਾਈ ਕਰਦੇ ਹੋਏ ਵੇਖਣਾ ਚਾਹੁੰਦੀ ਹੈ।
ਮਮਤਾ ਨਾਲ ਗੱਠਜੋੜ 'ਤੇ ਗੁਰੇਜ ਨਹੀਂ : ਅਗਲੀਆਂ ਲੋਕ ਸਭਾ ਚੋਣਾਂ 'ਚ ਆਪਣੀ ਪੁਰਾਣੀ ਸਹਿਯੋਗੀ ਮਮਤਾ ਬੈਨਰਜੀ ਨਾਲ ਕਾਂਗਰਸ ਦੇ ਗੱਠਜੋੜ ਦੀਆਂ ਸੰਭਾਵਨਾਵਾਂ ਨੂੰ ਵੀ ਪ੍ਰਧਾਨ ਮੰਤਰੀ ਨੇ ਨਹੀਂ ਨਕਾਰਿਆ। ਧਰਮ ਨਿਰਪੱਖਤਾ ਦੇ ਨਾਂ 'ਤੇ ਪ੍ਰਧਾਨ ਮੰਤਰੀ ਨੇ ਆਪਣੇ ਕੂਟਨੀਤਕ ਜਵਾਬ ਨਾਲ ਮਮਤਾ 'ਤੇ ਦਬਾਅ ਵੀ ਬਣਾ ਦਿੱਤਾ। ਮਮਤਾ ਨਾਲ ਚੋਣ ਲੜਣ ਦੇ ਸਵਾਲ 'ਤੇ ਉਨ੍ਹਾਂ ਕਿਹਾ ਕਿ ਸਿਆਸਤ 'ਚ ਕੋਈ ਪੱਕਾ ਮਿੱਤਰ ਜਾਂ ਦੁਸ਼ਮਣ ਨਹੀਂ ਹੁੰਦਾ। ਲਿਹਾਜ਼ਾ ਮੈਂ ਕਿਸੇ ਗੱਠਜੋੜ ਨੂੰ ਨਹੀਂ ਨਕਾਰਦਾ। ਮਮਤਾ ਬੈਨਰਜੀ ਕਿਸੇ ਸਮੇਂ ਕਾਂਗਰਸ ਦੀ ਬਹੁਤ ਸਨਮਾਨਤ ਨੇਤਾ ਰਹੀ ਚੁੱਕੀ ਹੈ। ਤਿ੍ਰਣਮੂਲ ਦੀ ਨੇਤਾ ਦੇ ਤੌਰ 'ਤੇ ਵੀ ਉਨ੍ਹਾਂ ਦੇ ਸਰਕਾਰ 'ਚ ਰਹਿਣ ਤੋਂ ਅਸੀਂ ਬਹੁਤ ਖੁਸ਼ ਸੀ। ਅਸੀਂ ਲੋਕ ਇਕ ਵਿਚਾਰਧਾਰਾ ਅਤੇ ਧਰਮ ਨਿਰਪੱਖ ਸੋਚ ਦੇ ਹਾਂ, ਸਾਨੂੰ ਇਕੱਿਛਆਂ ਕੰਮ ਕਰਨਾ ਚਾਹੀਦੈ ਅਤੇ ਇਸ ਨਾਲ ਦੇਸ਼ ਵਿਚ ਧਰਮ ਨਿਰਪੱਖ ਤਾਕਤਾਂ ਮਜ਼ਬੂਤ ਹੋਣਗੀਆਂ।
ਸੁਧਰਨਗੇ ਅਰਥਚਾਰੇ ਦੇ ਹਾਲਾਤ
ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਆਪਣੀ ਟੀਮ 'ਤੇ ਪੂਰਾ ਭਰੋਸਾ ਹੈ। ਇਹੀ ਵਜ੍ਹਾ ਹੈ ਕਿ ਉਹ ਇਕ ਤਰ੍ਹਾਂ ਨਾਲ ਦਾਅਵਾ ਕਰ ਰਹੇ ਹਨ ਕਿ ਅਰਥਚਾਰੇ ਨੂੰ ਉਭਾਰਣ ਲਈ ਜੋ ਕੋਸ਼ਿਸ਼ਾਂ ਹੁਣੇ ਜਿਹੇ ਕੀਤੀਆਂ ਗਈਆਂ ਹਨ, ਉਨ੍ਹਾਂ ਦੇ ਚੰਗੇ ਨਤੀਜੇ ਆਉਣਗੇ। ਅਰਥਚਾਰਾ ਮੁੜ ਤੋਂ ਤੇਜ਼ ਵਿਕਾਸ ਦਰ ਹਾਸਲ ਕਰੇਗੀ। ਖ਼ਾਸ ਤੌਰ 'ਤੇ ਜਿਸ ਤਰ੍ਹਾਂ ਨਾਲ ਸੰਸਦ 'ਚ ਪਿਛਲੇ ਕੁਝ ਦਿਨਾਂ ਅੰਦਰ ਭੌਂ ਪ੍ਰਾਪਤੀ ਬਿੱਲ, ਕੰਪਨੀ ਬਿੱਲ ਤੇ ਪੈਨਸ਼ਨ ਫੰਡ ਬਿੱਲ ਨੂੰ ਮਨਜ਼ੂਰੀ ਦਿੱਤੀ ਗਈ ਹੈ ਉਸ ਨਾਲ ਅਰਥਚਾਰੇ ਨੂੰ ਕਾਫੀ ਫਾਇਦਾ ਹੋਵੇਗਾ। ਮਾਲੀਆ ਘਾਟੇ ਦਾ ਪੱਧਰ ਵੀ 4.8 ਫ਼ੀਸਦੀ ਦੇ ਨੇੜੇ ਰੱਖਿਆ ਜਾਵੇਗਾ। ਜੀ-20 ਦੇਸ਼ਾਂ ਤੇ ਬਿ੍ਰਕਸ ਮੁਲਕਾਂ ਦੀ ਬੈਠਕ 'ਚ ਹੋਏ ਫ਼ੈਸਲਿਆਂ ਨੂੰ ਇਤਿਹਾਸਕ ਦੱਸਦਿਆਂ ਪੀਐਮ ਨੇ ਕਿਹਾ ਕਿ ਇਸ ਨਾਲ ਵਿਸ਼ਵ ਪੱਧਰ 'ਤੇ ਹਾਲਾਤ ਸੰਭਾਲਣ 'ਚ ਮਦਦ ਮਿਲੇਗੀ। ਖ਼ਾਸ ਤੌਰ 'ਤੇ ਭਾਰਤੀ ਰੁਪਏ ਤੇ ਵਿਕਾਸਸ਼ੀਲ ਦੇਸ਼ਾਂ ਦੀਆਂ ਮੁਦਰਾਵਾਂ 'ਚ ਗਿਰਾਵਟ ਦਾ ਦੌਰ ਖ਼ਤਮ ਹੋਵੇਗਾ। ਆਉਣ ਵਾਲੇ ਦਿਨਾਂ 'ਚ ਆਪਣੀ ਅਮਰੀਕਾ, ਰੂਸ, ਚੀਨ ਤੇ ਫਿਰ ਆਸੀਆਨ ਦੇਸ਼ਾਂ ਦੀਆਂ ਯਾਤਰਾਵਾਂ ਦੌਰਾਨ ਆਰਥਿਕ ਮੰਦੀ ਨੂੰ ਦੂਰ ਕਰਨ ਲਈ ਵਿਸ਼ਵ ਪੱਧਰੀ ਸਹਿਯੋਗ ਵਧਾਉਣ 'ਤੇ ਜ਼ੋਰ ਦਿੱਤਾ ਜਾਵੇਗਾ। ਇਹ ਸਾਰੇ ਦੇਸ਼ ਭਾਰਤ ਦੇ ਵੱਡੇ ਵਪਾਰਕ ਸਾਂਝੀਦਾਰ ਹਨ।
-

No comments: