www.sabblok.blogspot.com
ਚੰਡੀਗੜ੍ਹ(ਭੁੱਲਰ)-ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਦੋਸ਼ ਲਾਇਆ ਕਿ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਗੁਜਰਾਤ ਦੇ ਸਿੱਖਾਂ ਨਾਲ ਫੋਕੀ ਹਮਦਰਦੀ ਹੀ ਦਿਖਾ ਰਹੇ ਹਨ। ਅੱਜ ਇੱਥੇ ਜਾਰੀ ਬਿਆਨ ‘ਚ ਉਨ੍ਹਾਂ ਕਿਹਾ ਕਿ ਅਜੇ ਤਕ ਉਹ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨਾਲ ਉੱਥੋਂ ਦੇ ਸਿੱਖਾਂ ਦੇ ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ ‘ਚ ਪਾਈ ਗਈ ਵਿਸ਼ੇਸ਼ ਅਪੀਲ ਨੂੰ ਵਾਪਸ ਨਹੀਂ ਕਰਵਾ ਸਕੇ। ਇਹ ਅਪੀਲ ਮੋਦੀ ਸਰਕਾਰ ਨੇ ਹਾਈਕੋਰਟ ਦੇ ਉਸ ਫ਼ੈਸਲੇ ਖ਼ਿਲਾਫ਼ ਪਾਈ ਹੈ, ਜੋ ਰਾਜ ਦੇ 50 ਹਜ਼ਾਰ ਸਿੱਖ ਕਿਸਾਨਾਂ ਦੇ ਹੱਕ ‘ਚ ਹੋਇਆ ਸੀ। ਇਹ ਕਿਸਾਨ 1965 ਤੋਂ ਹੀ ਗੁਜਰਾਤ ‘ਚ ਵਸੇ ਹੋਏ ਹਨ। ਮੋਦੀ ਸਰਕਾਰ ਇਨ੍ਹਾਂ ਕਿਸਾਨਾਂ ਦੀਆਂ ਜ਼ਮੀਨਾਂ ਖੋਹਣ ਦੀਆਂ ਕੋਸ਼ਿਸ਼ਾਂ ‘ਚ ਲੱਗੀ ਹੋਈ ਹੈ। ਬਾਜਵਾ ਨੇ ਕਿਹਾ ਕਿ ਬਾਦਲ ਇਸ ਮਾਮਲੇ ‘ਚ ਮੋਦੀ ਨਾਲ ਗੱਲ ਕਰਕੇ ਨਿਆਂ ਦਿਵਾਉਣ ਦੇ ਐਲਾਨ ਨਾਲ ਕਿਸਾਨਾਂ ਨੂੰ ਗੁੰਮਰਾਹ ਕਰ ਰਹੇ ਹਨ। ਜਦੋਂ ਤਕ ਮੋਦੀ ਸਰਕਾਰ ਸੁਪਰੀਮ ਕੋਰਟ ਤੋਂ ਅਪੀਲ ਵਾਪਸ ਨਹੀਂ ਲੈਂਦੀ, ਕਿਸੇ ਹੋਰ ਗੱਲਬਾਤ ਦਾ ਕੋਈ ਲਾਭ ਨਹੀਂ ਹੈ। ਬਾਜਵਾ ਨੇ ਕਿਹਾ ਮੋਦੀ ਘੱਟ ਗਿਣਤੀ ਵਿਰੋਧੀ ਆਗੂ ਹਨ ਅਤੇ ਇਸੇ ਨੀਤੀ ਕਾਰਨ ਉਹ ਸਿੱਖਾਂ ਨੂੰ ਰਾਜ ਤੋਂ ਬਾਹਰ ਕਰਨਾ ਚਾਹੁੰਦੇ ਹਨ। ਬਾਜਵਾ ਨੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਅਪੀਲ ਕੀਤੀ ਕਿ ਉਹ ਜੇਕਰ ਸੱਚਮੁੱਚ ਹੀ ਗੁਜਰਾਤ ਦੇ ਸਿੱਖ ਕਿਸਾਨਾਂ ਨਾਲ ਨਿਆਂ ਕਰਵਾਉਣਾ ਚਾਹੁੰਦੇ ਹਨ ਤਾਂ ਉਹ ਮਗਰਮੱਛ ਦੇ ਹੰਝੂ ਵਹਾਉਣਾ ਛੱਡਣ ਅਤੇ ਮੋਦੀ ਤੋਂ ਸੁਪਰੀਮ ਕੋਰਟ ‘ਚ ਪਾਈ ਅਪੀਲ ਵਾਪਸ ਕਰਵਾਉਣ।

No comments:
Post a Comment