jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday, 11 September 2013

5178 ਪੇਂਡੂ ਸਹਿਯੋਗੀ ਅਧਿਆਪਕਾਂ ਦੀ ਭਰਤੀ ਲਈ ਕਾਉਂਸਲਿੰਗ 23 ਸਤੰਬਰ ਤੋਂ 17 ਅਕਤੂਬਰ ਤੱਕ

www.sabblok.blogspot.com
ਚੰਡੀਗੜ੍ਹ, 11 ਸਤੰਬਰ (ਗਗਨਦੀਪ ਸੋਹਲ) : ਪੰਜਾਬ ਸਰਕਾਰ ਵਲੋਂ ਰਾਜ ਵਿਚ 5178 ਪੇਂਡੂ ਸਹਿਯੋਗੀ ਅਧਿਆਪਕਾਂ ਦੀ ਭਰਤੀ ਲਈ ਕਾਉਂਸਲਿੰਗ ਦਾ ਪ੍ਰੋਗ੍ਰਾਮ ਜਾਰੀ ਕੀਤਾ ਹੈ.
ਇਸ ਗਲ ਦੀ ਜਾਣਕਾਰੀ ਦਿੰਦਿਆਂ ਸ਼੍ਰੀ ਕਮਲ ਗਰਗ, ਡੀ.ਪੀ.ਆਈ ਸੈਕੰਡਰੀ ਨੇ ਦੱਸਿਆ ਕਿ ਸਿੱਖਿਆ ਵਿਭਾਗ ਵਲੋਂ ਵੱਖ ਵੱਖ ਵਿਸ਼ਿਆਂ ਵਿਚ ਅਧਿਆਪਕਾਂ ਦੀ ਭਰਤੀ ਲਈ ਕਾਊਂਸਲਿੰਗ 23 ਸਤੰਬਰ ਤੋਂ ਸ਼ੁਰੂ ਹੋ ਕੇ 17 ਅਕਤੂਬਰ ਤੱਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਫੇਜ਼-3ਬੀ1, ਅਜੀਤਗੜ੍ਹ ਵਿਖੇ 10:30 ਵਜੇ ਤੋਂ ਸ਼ਾਮ 5 ਵਜੇ ਤੱਕ ਹੋਵੇਗੀ। ਉਨ੍ਹਾਂ ਅੱਗੇ ਦੱਸਿਆ ਕਿ ਟੀਚਰ ਯੋਗਤਾ ਟੈਸਟ (ਟੀ.ਈ.ਟੀ) ਪਾਸ ਉਮੀਦਵਾਰ ਹੀ ਇਸ ਆਸਾਮੀ ਲਈ ਯੋਗ ਹੋਣਗੇ।
ਵਿਸ਼ੇਵਾਰ ਸ਼ੈਡਯੂਲ ਦੀ ਵਿਸਥਾਰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਪਹਿਲੇ ਪੜਾਅ ਵਿਚ ਸਮਾਜਿਕ ਸਿੱਖਿਆ ਨਾਲ ਸਬੰਧਤ ਕਾਊਸਲਿੰਗ 23-9-13 ਤੋਂ 30-9-13 ਤੱਕ ਹੋਵੇਗੀ। ਇਸੇ ਤਰ੍ਹਾਂ ਪੰਜਾਬੀ ਵਿਸ਼ੇ ਨਾਲ ਸਬੰਧਤ 1 ਤੋਂ 7 ਅਕਤੂਬਰ ਤੱਕ ਐਗਰੀਕਲਚਰਲ ਅਤੇ ਸੰਸਕ੍ਰਿਤ ਵਿਸ਼ੇ ਨਾਲ ਸਬੰਧਤ ਕਾਊਸਲਿੰਗ 8 ਅਕਤੂਬਰ, 2013 ਨੂੰ ਹੋਵੇਗੀ। ਅੰਗ੍ਰੇਜੀ ਵਿਸ਼ੇ ਦੀ ਕਾਊਂਸਲਿੰਗ 10 ਅਤੇ 11 ਅਕਤੂਬਰ ਨੂੰ ਹੋਵੇਗੀ। ਹਿਸਾਬ ਵਿਸ਼ੇ ਦੀ ਕਾਊਂਸਲਿੰਗ 14 ਅਕਤੂਬਰ ਨੂੰ, ਸਾਇੰਸ ਵਿਸ਼ੇ ਦੀ 15 ਅਤੇ ਬਾਕੀ ਰਹਿੰਦੇ ਊਮੀਦਵਾਰਾਂ ਦੀ ਕਾਊਂਸਲਿੰਗ 17 ਅਕਤੂਬਰ ਨੂੰ ਹੋਵੇਗੀ। ਉਨ੍ਹਾਂ ਅੱਗੇ ਦੱਸਿਆ ਕਿ 5178 ਅਧਿਆਪਕਾਂ ਦੀ ਭਰਤੀ ਦੀ ਪ੍ਰਕ੍ਰਿਆ ਪਹਿਲਾਂ ਹੀ ਸ਼ੁਰੂ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਵੀ ਊਮੀਦਵਾਰ ਦਾ ਕੋਈ ਵੀ ਤਸਤਾਵੇਜ਼ ਗਲਤ ਜਾਂ ਜਾਅਲੀ ਪਾਇਆ ਗਿਆ ਤਾਂ ਉਸ ਵਿਰੁੱਧ ਐਫ.ਆਈ.ਆਰ ਦਰਜ਼ ਕਰਵਾਈ ਜਾਵੇਗੀ। ਵਿਸਥਾਰਤ ਜਾਣਕਾਰੀ ਸਿੱਖਿਆ ਵਿਭਾਗ ਦੀ ਵੈਬਸਾਈਟ 
 www.ssapunjab.org ਤੇ ਵੀ ਉਪਲੱਭਧ ਹੈ।

No comments: