jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday 13 September 2013

ਬਰਨਾਲਾ ਪੁਲਸ ਨੇ ਸੁਰਿੰਦਰ ਸਿੰਘ ਠੀਕਰੀਵਾਲਾ ਨੂੰ ਫੇਰ ਗ੍ਰਿਫਤਾਰ ਕੀਤਾ

www.sabblok.blogspot.com
 
ਅੱਤਵਾਦੀ ਗਤੀਵਿਧੀਆਂ ਚਲਾਉਣ ਅਤੇ ਅਸਲਾ ਐਕਟ ਅਧੀਨ ਮੁਕੱਦਮਾ ਦਰਜ


ਅਦਾਲਤ 'ਚ ਪੇਸ਼ ਕਰਕੇ ਦੋ ਦਿਨਾਂ ਦਾ ਪੁਲਸ ਰਿਮਾਂਡ ਲਿਆ

ਬਰਨਾਲਾ 13 ਸਤੰਬਰ (ਜਗਸੀਰ ਸਿੰਘ ਸੰਧੂ) : ਗੁਰਮਤਿ ਪਚਾਰ ਸੇਵਾ ਦੇ ਮੁੱਖ ਸੇਵਾਦਾਰ ਸੁਰਿੰਦਰ ਸਿੰਘ ਠੀਕਰੀਵਾਲਾ ਨੂੰ ਬਰਨਾਲਾ ਪੁਲਸ ਨੇ ਫੇਰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਇਸ ਵਾਰ ਪੁਲਸ ਨੇ ਠੀਕਰੀਵਾਲਾ ਉਪਰ ਅੱਤਵਾਦੀ ਗਤੀਵਿਧੀਆਂ ਚਲਾਉਣ ਅਤੇ ਅਸਲਾ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਹੈ। ਬਰਨਾਲਾ ਪੁਲਸ ਦੇ ਐਸ. ਪੀ (ਐਚ) ਨਰਿੰਦਰ ਕੌਸਲ ਅਤੇ ਐਸ. ਪੀ (ਡੀ) ਸਵਰਨ ਸਿੰਘ ਖੰਨਾ ਵੱਲੋਂ ਸਾਂਝੇ ਤੌਰ 'ਤੇ ਪ੍ਰੈਸ ਨੂੰ ਜਾਣਕਾਰੀ ਮੁਤਾਬਿਕ ਸੀ.ਆਈ.ਏ ਸਟਾਫ ਬਰਨਾਲਾ ਦੇ ਇੰਚਾਰਜ ਥਾਣੇਦਾਰ ਬਲਜੀਤ ਸਿੰਘ ਨੂੰ ਇਤਲਾਹ ਮਿਲੀ ਸੀ ਕਿ ਸੁਰਿੰਦਰ ਸਿੰਘ ਠੀਕਰੀਵਾਲਾ ਪੁੱਤਰ ਜਸਵੰਤ ਸਿੰਘ ਹਾਲ ਆਬਾਦ ਬਰਨਾਲਾ ਕੋਲ ਨਜਾਇਜ਼ ਅਸਲਾ ਹੈ ਅਤੇ ਉਹ ਆਪਣੇ ਸਾਥੀਆਂ ਸਮੇਤ ਅੱਤਵਾਦ ਨੂੰ ਮੁੜ ਸੁਰਜੀਤ ਕਰਨ ਸਬੰਧੀ ਆਪਣੀਆਂ ਗਤੀਵਿਧੀਆਂ ਚਲਾਉਂਦਾ ਹੈ, ਬਾਹਰਲੇ ਦੇਸ਼ਾਂ ਵਿਚ ਬੈਠੇ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਮੈਂਬਰਾਂ ਪਾਸੋਂ ਵੈਸਟਰਨ ਯੂਨੀਅਨ ਰਾਹੀਂ ਪੈਸੇ ਮੰਗਵਾਕੇ ਨੌਜਵਾਨ ਪੀੜ੍ਹੀ ਨੂੰ ਅੱਤਵਾਦੀ ਗਤੀਵਿਧੀਆਂ ਲਈ ਉਕਸਾਉਂਦਾ ਹੈ। ਪੁਲਸ ਵੱਲੋਂ ਲਾਏ ਗਏ ਦੋਸ਼ਾਂ ਮੁਤਾਬਿਕ ਸੁਰਿੰਦਰ ਸਿੰਘ ਠੀਕਰੀਵਾਲਾ ਲੋਕਾਂ ਵਿਚ ਭੜਕਾਊ ਲਿਟੇਚਰ, ਮੈਗਜੀਨ, ਛੁਪਵਾਕੇ ਵੰਡਦਾ ਹੇ ਅਤੇ ਅੱਤਵਾਦੀ ਵਿਚਾਰਵਧਾਰਾ ਵਾਲੇ ਨੌਜਾਵਨ, ਪੀੜੀ ਨੂੰ ਅੱਤਵਾਦੀ ਗਤੀਵਿਧੀਖਆਂ ਲਈ ਪ੍ਰੇਰਦਾ ਹੈ। ਸੁਰਿੰਦਰ ਸਿੰਘ ਦੇ ਖਿਲਾਫ ਦੋ ਫਿਰਕਿਆਂ ਵਿਚ ਧਾਰਮਿਕ ਤੌਰ 'ਤੇ ਆਪਸ ਵਿਚ ਲੜਾਉਣ ਲਈ ਅਤੇ ਉਹਨਾਂ ਵਿਚ ਨਫਰਤ ਪੈਦਾ ਕਰਨ ਲਈ ਥਾਣਾ ਬਰਨਾਲਾ ਵਿਚ ਜੂਨ 2010 ਵਿੱਚ ਮੁਕਦਮਾ ਦਰਜ ਹੋਇਆ ਸੀ ਅਤੇ ਉਸ ਦੇ ਸਾਥੀਆਂ ਨਾਲ ਆਪਣੇ ਸਬੰਧ ਕਾਇਮ ਰੱਖੇ ਹੋਏ ਹਨ। ਬਰਨਾਲਾ ਪੁਲਸ ਨੇ ਕਿਹਾ ਹੈ ਕਿ ਪਿਛਲੇ ਅਰਸੇ ਦੌਰਾਨ ਫਤਿਹਗੜ੍ਹ ਸਾਹਿਬ ਪੁਲਿਸ ਨੇ ਸਤਨਾਮ ਸਿੰਘ ਅਤੇ ਉਸ ਦੇ ਸਾਥੀਆਂ ਨੂੰ ਗ੍ਰਿਫਤਾਰ ਕਰਕੇ ਭਾਰੀ ਮਾਤਰਾ ਵਿਚ ਨਜਾਇਜ ਅਸਲ੍ਹਾ ਬਰਾਮਦ ਕੀਤਾ ਹੈ, ਉਹਨਾਂ ਨਾਲ ਵੀ ਠੀਕਰੀਵਾਲਾ ਦੇ ਗੂੜੇ ਸਬੰਧ ਹਨ। ਇਹ ਵਿਅਕਤੀ ਆਪਣੇ ਸਾਥੀਆਂ ਨਾਲ ਮਿਲਕੇ ਪੰਜਾਬ ਦੇ ਲੀਡਰਾਂ, ਡੇਰਾਵਾਦ, ਸ਼ਿਵ ਸੈਨਾ ਦੇ ਆਗੂਆਂ ਅਤੇ 1984 ਦੇ ਦੰਗਿਆਂ ਵਿਚ ਪਾਏ ਗਏ ਦੋਸੀਆਂ ਨੂੰ ਖਤਮ ਕਰਨ ਲਈ ਬਾਹਰਲੇ ਦੇਸਾਂ ਵਿਚ ਫੰਡ ਮੰਗਵਾ ਕੇ ਅੱਤਵਾਦੀ ਗਤੀਵਿਧੀਆਂ ਨੂੰ ਚਲਾ ਰਹੇ ਹਨ। ਇਸ ਲਈ ਬਰਨਾਲਾ ਪੁਲਸ ਨੇ ਸੁਰਿੰਦਰ ਸਿੰਘ ਠੀਕਰੀਵਾਲਾ ਅਤੇ ਇਸ ਦੇ ਸਾਥੀਆਂ ਦੇ ਖਿਲਾਫ ਅੱਤਵਾਦੀ ਗਤੀਵਿਧੀਆਂ ਵਿਚ ਸਾਮਲ ਹੋਣ ਕਰਕੇ ਐਫ. ਆਈ. ਆਰ ਨੰਬਰ 89 ਮਿਤੀ 12 ਸਤੰਬਰ 2013 ਧਾਰਾ 124ਏ, 153ਏ, 120ਬੀ, ਆਈ. ਪੀ. ਸੀ ਅਤੇ 17,18,28,38,39,40 (ਅਨ ਲਾਅ ਫੁਲ ਐਕਟੀਵਿਟੀਜ਼, ਪ੍ਰੋਵੈਂਸ਼ਨ ਐਕਟ) ਸਮੇਤ 25/54/59 ਅਸਲਾ ਐਕਟ ਤਹਿਤ ਥਾਣਾ ਕੋਤਵਾਲੀ ਬਰਨਾਲਾ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ। ਪੁਲਸ ਦੇ ਕਹਿਣ ਮੁਤਾਬਿਕ ਸੁਰਿੰਦਰ ਸਿੰਘ ਠੀਕਰੀਵਾਲਾ ਨੂੰ ਗ੍ਰਿਫਤਾਰ ਕੀਤੇ ਜਾਣ ਸਮੇਂ ਉਸ ਕੋਲੋਂ 2 ਪਿਸਤੌਲ 32 ਬੋਰ, 315 ਬੋਰ ਸਮੇਤ ਕਾਰਤੂਸ ਬਰਾਮਦ ਹੋਏ ਹਨ ਅਤੇ ਇਸ ਤੋਂ ਇਲਾਵਾ ਭੜਕਾਊ ਲਿਟਰੇਚਰ ਅਤੇ ਇੱਕ ਦੇਸੀ ਵਿਦੇਸੀ ਟੈਲੀਫੋਨ ਨੰਬਰਾਂ ਵਾਲੀ ਡਾਇਰੀ ਬਰਾਮਦ ਹੋਈ ਹੈ। ਬਰਨਾਲਾ ਪੁਲਸ ਮੁਤਾਬਿਕ ਸੁਰਿੰਦਰ ਸਿੰਘ ਠੀਕਰੀਵਾਲਾ ਨੇ ਪੁਛਗਿਛ ਦੌਰਾਨ ਮੰਨਿਆ ਹੈ ਕਿ ਉਸ ਦੇ ਭਾਈ ਦਲਜੀਤ ਸਿੰਘ ਬਿੱਟੂ, ਬਾਬਾ ਬਖਸੀਸ ਸਿੰਘ, ਜੱਸਾ ਮਾਣਕੀ ਵਾਲਾ, ਗੁਰਪ੍ਰੀਤ ਸਿੰਘ ਮੁੱਲਾਂਪੁਰ 'ਸਿੰਗਾਰ ਸਿਨੇਮਾ ਕਾਂਡ ਵਾਲਾ', ਮਨਦੀਪ ਸਿੰਘ ਕੁਬੇ 'ਸਾਹਨੇਵਾਲ ਕਾਂਡ ਵਾਲਾ', ਭਾਈ ਜਗਤਾਰ ਸਿੰਘ ਹਵਾਰਾ, ਨਵਤੇਜ ਸਿੰਘ ਬਟਾਲਾ 'ਪੂਹਲਾ ਨਿਹੰਗ ਕੇਸ ਵਾਲਾ', ਬਲਵੀਰ ਸਿੰਘ ਭੂਤਨਾ, ਹਰਮਿੰਦਰ ਸਿੰਘ ਬਿੱਟੂ ਸਮਾਉਂ, ਸੁਖਕਿਰਨ ਸਿੰਘ ਟੂਸੇ, ਮਲਕੀਤ ਸਿੰਘ ਭੋਤਨਾ ਦੇ ਨਾਲ ਨੇੜੇਲੇ ਸਬੰਧ ਹਨ ਅਤੇ ਬਾਹਰਲੇ ਦੇਸਾਂ ਵਿਚ ਖਾੜਕੂ ਵਿਚਾਰਧਾਰਕ ਵਿਅਕਤੀਆਂ ਵੱਲੋਂ ਇੱਕਠੀ ਕੀਤੀ ਗਈ ਭਾਰੀ ਮਾਤਰਾ ਵਿਚ ਰਾਸ਼ੀ ਵੈਸਟਰਨ ਯੂਨੀਅਨ ਰਾਹੀ ਫੰਡਾਂ ਦੇ ਰੂਪ ਵਿਚ ਹਾਸਲ ਕਰਕੇ ਨੌਜਵਾਨ ਪੀੜ੍ਹੀ ਨੂੰ ਅੱਤਵਾਦੀਆਂ ਸਰਗਰਮੀਆਂ ਵਿਚ ਲਾਉਣ ਸਬੰਧੀ ਅਤੇ ਜੇਲ੍ਹਾਂ ਵਿਚ ਬੈਠੇ ਖਾੜਕੂਆਂ ਦੀ ਇਮਦਾਦ ਲਈ ਖਰਚ ਕਰਦਾ ਹੈ ਅਤੇ ਇਸ ਤੋਂ ਇਲਾਵਾ ਪੰਜਾਬ ਦੀਆਂ ਮਹੱਤਵਪੂਰਨ ਸਖਸੀਅਤਾਂ ਨੂੰ ਆਪਣਾ ਨਿਸਾਨਾ ਬਣਾਉਣ ਲਈ ਬਣਾਏ ਗਏ ਮਨਸੂਬਿਆਂ ਬਾਰੇ ਵੀ ਦੱਸਿਆ ਹੈ। ਬਰਨਾਲਾ ਪੁਲਸ ਨੇ ਅੱਜ ਸ਼ਾਮ ਨੂੰ ਸੁਰਿੰਦਰ ਸਿੰਘ ਠੀਕਰੀਵਾਲਾ ਨੂੰ ਐਡੀਸੀਨਲ ਸੀ. ਜੀ.ਐਮ ਬਰਨਾਲਾ ਮਨੀਸ਼ਾ ਜੈਨ ਦੀ ਅਦਾਲਤ ਵਿੱਚ ਪੇਸ਼ ਕਰਕੇ ਉਸਦਾ ਦੋ ਦਿਨਾਂ ਦਾ ਪੁਲਸ ਰਿਮਾਂਡ ਲੈ ਲਿਆ ਹੈ। ਪੁਲਸ ਵੱਲੋਂ ਸੁਰਿੰਦਰ ਸਿੰਘ ਠੀਕਰੀਵਾਲਾ ਦੀ ਕੀਤੀ ਜਾ ਰਹੀ ਪੁਛਗਿਛ ਤੋਂ ਬਾਅਦ ਕੁਝ ਹੋਰ ਸਿੱਖ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੀ ਵੀ ਸੰਭਾਵਨਾ ਹੈ।

No comments: