jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday 13 September 2013

ਏਡਿਡ ਸਟਾਫ ਦੀ ਪੁਕਾਰ ਮਰਜਰ ਕਰੇ ਬਾਦਲ ਸਰਕਾਰ

www.sabblok.blogspot.com
 
ਛੇ ਮਹੀਨਿਆਂ ਤੋਂ ਤਨਖਾਹਾਂ ਦਾ ਮੂੰਹ ਨਹੀਂ ਵੇਖਿਆ : ਏਡਿਡ ਸਕੂਲ ਯੂਨੀਅਨ 


ਦਸ ਹਜਾਰ ਚੋਂ ਛੇ ਹਜਾਰ ਪੋਸਟਾਂ ਖਾਲੀ, ਫੇਰ ਵੀ ਤਨਖਾਹਾਂ ਤੇ ਏਰੀਅਰ ਨਹੀਂ ਦੇ ਰਹੀ ਸਰਕਾਰ
9 ਅਕਤੂਬਰ ਨੂੰ ਪਟਿਆਲਾ ਵਿਖੇ ਹਜ਼ਾਰਾਂ ਏਡਿਡ ਸਕੂਲ ਕਰਮਚਾਰੀ ਸਿੱਖਿਆ ਮੰਤਰੀ ਦਾ ਘਿਰਾਓ ਕਰਨਗੇ।
ਉਪ ਮੁੱਖ ਮੰਤਰੀ ਸ੍ਰ. ਸੁਖਬੀਰ ਸਿੰਘ ਬਾਦਲ ਦੇ ਦਾਅਵੇ ਉਦੋਂ ਖੋਖਲੇ ਸਾਬਤ ਹੋ ਗਏ ਜਦੋਂ ਪਿਛਲੇ ਛੇ ਮਹੀਨਿਆਂ ਤੋਂ ਤਨਖਾਹਾਂ ਨਾ ਮਿਲਣ ਕਾਰਨ ਨਰਕ ਵਰਗੀ ਜਿੰਦਗੀ ਜਿਉਣ ਲਈ ਮਜ਼ਬੂਰ ਏਡਿਡ ਸਕੂਲਾਂ ਦੇ ਅਧਿਆਪਕਾਂ ਨੂੰ ਇੱਕ ਵਾਰ ਫਿਰ ਖਜ਼ਾਨਾ ਦਫ਼ਤਰ ਤੋਂ ਤਨਖਾਹ ਅਤੇ 30% ਏਰੀਅਰ ਬਿਨ•ਾਂ ਲਏ ਮੂੰਹ ਲਟਕਾ ਕੇ ਵਾਪਸ ਪਰਤਣਾ ਪਿਆ। ਪੰਜਾਬ ਸਟੇਟ ਏਡਿਡ ਸਕੂਲ ਟੀਚਰਜ਼ ਐਂਡ ਅਦਰ ਇੰਪਲਾਈਜ਼ ਯੂਨੀਅਨ ਵਲੋਂ ਡੀ.ਪੀ.ਆਈ. ਦਫ਼ਤਰ ਮੁਹਾਲੀ ਅੱਗੇ ਰੋਸ ਰੈਲੀ ਕੱਢਣ ਦੇ ਦੋ ਦਿਨਾਂ ਅੰਦਰ ਹੀ ਡੀ.ਪੀ.ਆਈ. ਸੈਕੰਡਰੀ ਕਮਲ ਗਰਗ ਵਲੋਂ ਪੰਜਾਬ ਦੇ ਸਮੂੰਹ ਏਡਿਡ ਸਕੂਲ ਕਰਮਚਾਰੀਆਂ ਦੀਆਂ ਅਗਸਤ 2013 ਤੱਕ ਦੀਆਂ ਤਨਖਾਹਾਂ ਅਤੇ 30% ਏਰੀਅਰ ਤੁਰੰਤ ਜਾਰੀ ਕਰ ਦਿੱਤੇ ਗਏ ਸਨ, ਪਰ ਇਹ ਫਾਇਲਾਂ ਅਜੇ ਵੀ ਅਫਸਰਸ਼ਾਹੀ ਦੀ ਲਾਲਫੀਤਾ ਸ਼ਾਹੀ ਦਾ ਸ਼ਿਕਾਰ ਹੋ ਰਹੀਆਂ ਹਨ ਅਤੇ ਇਹ ਕਰਮਚਾਰੀ ਦੋ ਵਕਤ ਦੀ ਰੋਟੀ ਤੋਂ ਵੀ ਮੁਥਾਜ ਹੋ ਗਏ ਹਨ, ਕਿਉਂਕਿ ਏਡਿਡ ਸਕੂਲ ਕਰਮਚਾਰੀਆਂ ਨੂੰ ਹੁਣ ਤਾਂ ਰਾਸ਼ਨ ਕਰਿਆਨੇ ਵਾਲਿਆਂ ਨੇ ਉਧਾਰ ਰਾਸ਼ਨ ਵੀ ਦੇਣਾ ਬੰਦ ਕਰ ਦਿੱਤਾ ਹੈ।
 ਯੂਨੀਅਨ ਦੀ ਪ੍ਰਧਾਨ ਸ੍ਰੀਮਤੀ ਸਵਿੰਦਰ ਜੀਤ ਕੌਰ ਅਤੇ ਜਨਰਲ ਸਕੱਤਰ ਗੁਰਮੀਤ ਸਿੰਘ ਮਦਨੀਪੁਰ ਨੇ ਆਰੋਪ ਲਗਾਉਂਦਿਆਂ ਕਿਹਾ ਕਿ ਅਜੇ ਤਾਂ ਏਡਿਡ ਸਕੂਲਾਂ ਵਿੱਚ ਕੁੱਲ ਦਸ ਹਜ਼ਾਰ ਪੋਸਟਾਂ ਵਿਚੋਂ ਲਗਭਗ ਛੇ ਹਜ਼ਾਰ ਪੋਸਟਾਂ ਖਾਲੀ ਨੇ ਅਤੇ ਬਾਕੀ ਬਚੇ 40% ਸਟਾਫ ਨੂੰ ਵੀ ਹਰ ਮਹੀਨੇ ਸੂਬਾ ਸਰਕਾਰ ਤਨਖਾਹ ਨਹੀਂ ਦੇ ਸਕਦੀ ਤਾਂ ਫਿਰ ਰਾਜ ਸਰਕਾਰ ਨੂੰ ਆਪਣੇ ''ਰਾਜ ਨਹੀਂ, ਸੇਵਾ” ਦੇ ਮਾਟੋ ਨੂੰ ਬਦਲ ਦੇਣਾ ਚਾਹੀਦਾ ਹੈ। ਉਨ•ਾਂ ਇਹ ਵੀ ਕਿਹਾ ਕਿ ਏਡਿਡ ਸਕੂਲ ਕਰਮਚਾਰੀਆਂ ਦੀ ਹਾਲਤ ਤਾਂ ਤਸਲਾ ਚੁੱਕਣ ਵਾਲੇ ਮਜਦੂਰਾਂ ਨਾਲੋਂ ਵੀ ਮਾੜੀ ਹੋ ਗਈ ਹੈ ਕਿਉਂਕਿ ਮਜ਼ਦੂਰ ਭਰਾਵਾਂ ਨੂੰ ਤਾਂ ਸ਼ਾਮ ਹੁੰਦੇ ਸਾਰ ਉਨ•ਾਂ ਦੀ ਦਿਹਾੜੀ ਮਿਲ ਜਾਂਦੀ ਹੈ। ਜਦੋਂ ਕਿ ਏਡਿਡ ਸਕੂਲ ਕਰਮਚਾਰੀ ਅੱਧਾ-ਅੱਧਾ ਸਾਲ ਤਨਖਾਹਾਂ ਮਿਲਣ ਦੀ ਆਸ ਵਿੱਚ ਰਿੜ•ਕ-ਰਿੜ•ਕ ਕੇ ਜ਼ਿੰਦਗੀ ਜਿਉਣ ਲਈ ਮਜ਼ਬੂਰ ਹਨ।
 ਯੂਨੀਅਨ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਅੱਗੇ ਇੱਕ ਵਾਰ ਫਿਰ ਆਪਣੀ ਪੁਰਜੋਰ ਮੰਗ ਰੱਖੀ ਹੈ ਕਿ ਜੇਕਰ ਸੂਬਾ ਸਰਕਾਰ ਏਡਿਡ ਸਕੂਲਾਂ ਵਿੱਚ ਪੋਸਟਾ ਭਰਨ ਤੋਂ ਵੀ ਹਾਈਕੋਰਟ ਵਿੱਚ ਮਨ•ਾਂ ਕਰ ਚੁੱਕੀ ਹੈ ਤਾਂ ਫਿਰ ਏਡਿਡ ਸਕੂਲ ਕਰਚਮਾਰੀਆਂ ਨੂੰ ਸਰਕਾਰੀ ਸਕੂਲਾਂ ਵਿੱਚ ਸਿਫਟ ਕਰ ਦੇਵੇ ਜਿਸ ਨਾਲ ਸਰਕਾਰ ਨੂੰ 10 ਤੋਂ 35 ਸਾਲਾਂ ਦੇ ਤਜ਼ਰਬੇ ਵਾਲਾ ਸਟਾਫ ਮਿਲਣ ਕਾਰਨ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਵਿੱਚ ਬਹੁਤ ਮਦਦ ਮਿਲੇਗੀ। ਇਸ ਦੇ ਨਾਲ ਨਾਲ 250 ਕਰੋੜ ਰੁਪਏ ਦਾ ਜੀ.ਪੀ.ਐਫ. ਸਿੱਧਾ ਸਰਕਾਰ ਦੇ ਖਾਤੇ ਵਿੱਚ ਚਲਾ ਜਾਵੇਗਾ। ਏਡਿਡ ਸਕੂਲਾਂ ਦੇ ਪ੍ਰਬੰਧ ਲਈ ਲਗਾਏ ਗਏ ਡੀ.ਪੀ.ਆਈ. (ਏਡਿਡ ਸਕੂਲਜ਼), ਸੀ.ਈ.ਓ. ਅਤੇ ਡੀ.ਈ.ਓ. ਵਿਖੇ ਕੰਮ ਕਰ ਰਹੇ 125 ਅਫਸਰ ਅਤੇ ਕਰਮਚਾਰੀ ਵੀ ਹੋਰ ਵਿਭਾਗਾਂ  ਵਿੱਚ ਕੰਮ ਕਰਨ ਲਈ ਪ੍ਰਾਪਤ ਹੋ ਜਾਣਗੇ।
 ਯੂਨੀਅਨ ਦੇ ਪ੍ਰੈਸ ਸਕੱਤਰ ਦਵਿੰਦਰ ਰਿਹਾਨ ਨੇ ਇਹ ਵੀ ਸਪਸ਼ਟ ਕੀਤਾ ਕਿ ਜੇਕਰ ਸੂਬਾ ਸਰਕਾਰ ਵਲੋਂ ਛੇਤੀ ਹੀ ''ਮਰਜ਼ਰ” ਨੀਤੀ ਦਾ ਐਲਾਨ, ਤਨਖਾਹਾਂ ਹਰ ਮਹੀਨੇ ਜਾਰੀ ਕਰਨਾ, ਮੈਡੀਕਲ ਭੱਤਾ 500 ਰੁਪਏ ਮਹੀਨਾ ਕਰਨਾ, ਮਕਾਨ ਕਿਰਾਇਆ ਭੱਤਾ 20% ਕਰਨਾ, 4-9-14 ਅਤੇ ਸਰਕਾਰੀ ਸਕੂਲ ਕਰਮਚਾਰੀਆਂ ਵਾਲੀਆਂ ਸਹੂਲਤਾਂ ਏਡਿਡ ਸਕੂਲ ਸਟਾਫ ਨੂੰ ਦੇਣ ਦਾ ਐਲਾਨ ਨਾ ਕੀਤਾ ਗਿਆ ਤਾਂ ਯੂਨੀਅਨ ਵਲੋਂ ਆਪਣੇ ਸੂਬਾ ਪੱਧਰੀ ਸੰਘਰਸ਼ ਨੂੰ ਹੋਰ ਤੇਜ਼ ਕਰ ਦਿੱਤਾ ਜਾਵੇਗਾ। ਜਿਸ ਦਾ ਸਬੂਤ 9 ਅਕਤੂਬਰ ਨੂੰ ਪਟਿਆਲਾ ਵਿਖੇ ਹੋਣ ਵਾਲੇ ਰਾਜ ਪੱਧਰੀ ਸਮਾਗਮ ਦੌਰਾਨ ਹਜਾਰਾਂ ਏਡਿਡ ਸਕੂਲ ਕਰਮਚਾਰੀਆਂ ਵਲੋਂ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਦਾ ਘਿਰਾਓ ਕਰਕੇ ਅਧਿਆਪਕ ਆਪਣੀ ਸ਼ਕਤੀ ਦਾ ਪ੍ਰਦਰਸ਼ਨ ਕਰਨਗੇ। 

No comments: