jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 5 September 2013

ਆਸ਼ਰਮ ‘ਚ ‘ਅਸ਼ਲੀਲ ਰੈਕਟ’ ਚਲਾਉਂਦਾ ਸੀ ਆਸਾ ਰਾਮ

www.sabblok.blogspot.com
ਆਸ਼ਰਮ 'ਚ 'ਅਸ਼ਲੀਲ ਰੈਕਟ' ਚਲਾਉਂਦਾ ਸੀ ਆਸਾ ਰਾਮ

ਨਵੀਂ ਦਿੱਲੀ—ਇਕ ਨਾਬਾਲਗ ਕੁੜੀ ਨਾਲ ਬਲਾਤਕਾਰ ਕਰਨ ਦੇ ਦੋਸ਼ਾਂ ‘ਚ ਘਿਰਿਆ ਬਾਪੂ ਆਸਾ ਰਾਮ ਆਪਣੇ ਆਸ਼ਰਮ ‘ਚ ਇਕ ਅਸ਼ਲੀਲ ਰੈਕਟ ਚਲਾਉਂਦਾ ਸੀ ਅਤੇ ਇਸ ਕੰਮ ‘ਚ ਪੂਰੀ ਟੀਮ ਉਸ ਦਾ ਸਾਥ ਦਿੰਦੀ ਸੀ। ਸੂਤਰਾਂ ਮੁਤਾਬਕ ਆਸਾ ਰਾਮ ਦੇ ਸੇਵਾਦਾਰ ਸ਼ਿਵਾ ਨੇ ਜੋਧਪੁਰ ਪੁਲਸ ਨੂੰ ‘ਸੈਕਸ ਅਤੇ ਸੰਮੋਹਨ’ ਨਾਲ ਜੁੜੀ ਇਕ ਸੀ. ਡੀ. ਬਾਰੇ ਦੱਸਿਆ ਹੈ, ਜੋ ਆਸਾ ਰਾਮ ਦੇ ਆਸ਼ਰਮ ‘ਚ ਦਿਖਾਈ ਜਾਂਦੀ ਸੀ। ਇਸ ਸੀ. ਡੀ. ਨੂੰ ਬਰਾਮਦ ਕਰਨ ਲਈ ਪੁਲਸ ਸ਼ਿਵਾ ਨੂੰ ਲੈ ਕੇ ਆਸਾ ਰਾਮ ਦੇ ਅਹਿਮਦਾਬਾਦ ਆਸ਼ਰਮ ਜਾਣ ਵਾਲੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਪੁਲਸ ਨੂੰ ਆਸਾ ਰਾਮ ਅਤੇ ਉਸ ਦੇ ਸਹਿਯੋਗੀਆਂ ਸ਼ਿਲਪੀ, ਸ਼ਿਵਾ ਅਤੇ ਸ਼ਰਤਚੰਦਰ ਰਾਹੀ ਦੇ ਕਾਲ ਡਿਟੇਲ ਤੋਂ ਕਾਫੀ ਅਹਿਮ ਸਬੂਤ ਮਿਲੇ ਹਨ। ਸ਼ਿਲਪੀ ਅਤੇ ਸ਼ਿਵਾ ਆਸਾ ਰਾਮ ਦੇ ਸਭ ਤੋਂ ਖਾਸ ਲੋਕਾਂ ‘ਚੋਂ ਸਨ। ਡੀ. ਸੀ. ਪੀ. ਅਜੇ ਲਾਂਭਾ ਨੇ ਦੱਸਿਆ ਕਿ ਸ਼ਿਵਾ ਨੇ ਕਈ ਅਹਿਮ ਖੁਲਾਸੇ ਕੀਤੇ ਹਨ, ਜਿਨ੍ਹਾਂ ਬਾਰੇ ਇਸ ਸਮੇਂ ਦੱਸਣਾ ਸਹੀ ਨਹੀਂ ਹੋਵੇਗਾ। ਸ਼ਿਵਾ ਪੁਲਸ ਨੂੰ ਇਹ ਵੀ ਦੱਸ ਚੁੱਕਿਆ ਹੈ ਕਿ ਆਸਾ ਰਾਮ ਆਪਣੀ ਕੁਟੀਆ ‘ਚ ਔਰਤਾਂ ਨਾਲ ਇਕੱਲੇ ਮਿਲਦਾ ਸੀ ਅਤੇ ਇਸ ਸਮੇਂ ਦੌਰਾਨ ਕਿਸੇ ਨੂੰ ਵੀ ਉੱਥੇ ਜਾਣ ਦੀ ਆਗਿਆ ਨਹੀਂ ਹੁੰਦੀ ਸੀ।

No comments: