jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 5 September 2013

32 ਸਰਕਾਰੀ ਐਲੀਮੈਂਟਰੀ ਸਕੂਲ ਬੰਦ

www.sabblok.blogspot.com
32 ਸਰਕਾਰੀ ਐਲੀਮੈਂਟਰੀ ਸਕੂਲ ਬੰਦ
ਟਾਂਡਾ(ਜੌੜਾ, ਪੱਪੂ)-ਪੰਜਾਬ ਸਰਕਾਰ ਵਲੋਂ ਸੂਬੇ ਵਿਚ ਇਕ ਕਿਲੋਮੀਟਰ ਦੇ ਘੇਰੇ ਅੰਦਰ ਸਰਕਾਰੀ ਪ੍ਰਾਇਮਰੀ ਸਕੂਲਾਂ ਨੂੰ ਖਤਮ ਕਰਕੇ ਨੇੜਲੇ ਸਕੂਲਾਂ ਵਿਚ ਰਲੇਵਾਂ ਕੀਤੇ ਜਾਣ ਦਾ ਆਮ ਲੋਕਾਂ ਵਲੋਂ ਸਖ਼ਤ ਵਿਰੋਧ ਕੀਤਾ ਜਾ ਰਿਹਾ ਹੈ।ਸਿੱਖਿਆ ਵਿਭਾਗ ਦੀ ਇਸ ਨੀਤੀ ਤਹਿਤ ਜ਼ਿਲਾ ਹੁਸ਼ਿਆਰਪੁਰ ਅੰਦਰ ਹੁਣ ਤਕ ਸਰਕਾਰ ਵਲੋਂ 32 ਪ੍ਰਾਇਮਰੀ ਸਕੂਲ ਬੰਦ ਕਰਵਾ ਕੇ ਤਾਲੇ ਲਗਵਾ ਦਿੱਤੇ ਗਏ ਹਨ, ਜਦਕਿ ਬੰਦ ਕੀਤੇ ਗਏ ਸਕੂਲਾਂ ਵਿਚ ਪੜ੍ਹਦੇ ਬੱਚਿਆਂ ਨੂੰ ਨਾਲ ਦੇ ਪਿੰਡਾਂ ਵਿਚ ਚੱਲ ਰਹੇ ਸਕੂਲਾਂ ਵਿਚ ਹਾਜ਼ਰ ਹੋਣ ਦੇ ਆਦੇਸ਼ ਜਾਰੀ ਹੋਏ ਹਨ।
ਸਰਕਾਰ ਦੀ ਇਸ ਨੀਤੀ ਕਾਰਨ ਜਿਨ੍ਹਾਂ ਪਿੰਡਾਂ ਵਿਚ ਸਕੂਲ ਬੰਦ ਕਰ ਦਿੱਤੇ ਗਏ ਹਨ, ਉਨ੍ਹਾਂ ‘ਚ ਜਿਥੇ ਛੋਟੇ-ਛੋਟੇ ਬੱਚਿਆਂ ਨੂੰ ਨਾਲ ਲੱਗਦੇ ਪਿੰਡਾਂ ਦੇ ਸਕੂਲਾਂ ‘ਚ ਜਾਣ ਲਈ ਮਜਬੂਰ ਹੋਣਾ ਪਵੇਗਾ, ਉਥੇ ਬੱਚਿਆਂ ਦੇ ਮਾਪਿਆਂ ਅਤੇ ਪਿੰਡਾਂ ਦੇ ਮੋਹਤਵਰ ਨੁਮਾਇੰਦਿਆਂ ‘ਚ ਵੀ ਸਰਕਾਰ ਦੀ ਇਸ ਸਿੱਖਿਆ  ਵਿਰੋਧੀ ਨੀਤੀ ਕਾਰਨ ਹਾਹਾਕਾਰ ਮਚ ਗਈ ਹੈ ਜੋ ਵੱਖ-ਵੱਖ ਲੋਕ ਜਥੇਬੰਦੀਆਂ ਵਲੋਂ ਇਸ ਦਾ ਡਟਵਾਂ ਵਿਰੋਧ ਕੀਤਾ ਜਾ ਰਿਹਾ ਹੈ।  ਸਰਕਾਰੀ ਐਲੀਮੈਂਟਰੀ ਸਕੂਲ ਕੰਗ ‘ਚ ਇਸ ਵਕਤ 22 ਬੱਚੇ ਪੜ੍ਹ ਰਹੇ ਸਨ, ਇਸ ਦੀ ਬਿਲਡਿੰਗ ਜਿਸ ਵਿਚ ਪੰਜ ਕਮਰੇ ਦੋ ਵਰਾਂਡੇ, ਲੈਟਰੀਨ ਤੇ ਬਾਥਰੂਮ ਸਮੇਤ ਬਿਜਲੀ ਪਾਣੀ ਦਾ ਪੁਖਤਾ ਪ੍ਰਬੰਧ ਸੀ। ਇਸ ਸਕੂਲ ਦਾ ਰਲੇਵਾਂ ਕਰਕੇ ਸਰਕਾਰੀ ਐਲੀਮੈਂਟਰੀ ਸਕੂਲ ਕਠਾਣਾ ‘ਚ ਪਾ ਦਿੱਤਾ ਗਿਆ ਹੈ। ਇਸ ਸੰਬੰਧੀ ਪਿੰਡ ਦੇ ਸਰਪੰਚ ਸੁਖਵਿੰਦਰ ਕੌਰ ਦਾ ਕਹਿਣਾ ਹੈ ਕਿ ਉਹ ਆਪਣੇ ਪਿੰਡ ਦੇ ਬੱਚਿਆਂ ਨੂੰ ਨਾਲ ਲੱਗਦੇ ਪਿੰਡ ਕਠਾਣਾ ‘ਚ ਪੈਦਲ ਕਿਸੇ ਹਾਲਤ ਵਿਚ ਵੀ ਨਹੀਂ ਭੇਜਣਗੇ ਕਿਉਂਕਿ ਸਰਕਾਰ ਦੀ ਇਸ ਨੀਤੀ ਕਾਰਨ ਛੋਟੇ ਬੱਚਿਆਂ ਲਈ ਪੈਦਲ ਚੱਲ ਕੇ ਇਕ ਕਿਲੋਮੀਟਰ ਤਕ ਜਾਣਾ ਸੌਖਾ ਨਹੀਂ ਹੈ ਅਤੇ ਗਰਮੀ ਤੇ ਸਰਦੀ ਦੇ ਮੌਸਮ ਦੌਰਾਨ ਪੈਦਲ ਬੱਚਿਆਂ ਨੂੰ ਭੇਜਣਾ ਖਤਰੇ ਤੋਂ ਖਾਲੀ ਨਹੀਂ ਹੈ, ਜਿਸ ਕਾਰਨ ਉਹ ਸਰਕਾਰ ਦੀ ਸਿੱਖਿਆ ਵਿਰੋਧੀ ਇਸ ਨੀਤੀ ਦਾ ਡਟਵਾਂ ਵਿਰੋਧ ਕਰਨਗੇ।  ਇਸ ਮੌਕੇ ਬੱਚਿਆਂ ਦੇ ਮਾਪਿਆਂ ਅਤੇ ਇਲਾਕੇ ਦੇ ਮੋਹਤਵਰ ਨੁਮਾਇੰਦਿਆਂ ਵਲੋਂ ਸਕੂਲ ਅੰਦਰ ਸਿੱਖਿਆ ਵਿਭਾਗ ਅਤੇ ਪੰਜਾਬ ਸਰਕਾਰ ਦਾ ਡਟ ਕੇ ਵਿਰੋਧ ਕਰਦਿਆਂ ਸਰਕਾਰ ਖਿਲਾਫ  ਨਾਅਰੇਬਾਜ਼ੀ ਵੀ ਕੀਤੀ ਗਈ।  ਇਸ ਮੌਕੇ ਬਖਸ਼ੀਸ਼ ਕੌਰ, ਅਸ਼ੋਕ ਸੈਣੀ ਮੈਂਬਰ ਬਲਾਕ ਸੰਮਤੀ, ਅਮਰੀਕ ਸਿੰਘ, ਸੋਮ ਲਾਲ, ਕਸ਼ਮੀਰ ਸਿੰਘ, ਹਰਜੀਤ ਸਿੰਘ, ਸਤਵੰਤ ਸਿੰਘ, ਮਨਦੀਪ ਸਿੰਘ, ਹਰਭਜਨ ਸਿੰਘ, ਓਂਕਾਰ ਸਿੰਘ, ਬਲਦੇਵ ਸਿੰਘ, ਪਿਆਰਾ ਸਿੰਘ, ਨਰਿੰਦਰ ਕੌਰ, ਕਮਲੇਸ਼ ਕੌਰ, ਰੀਨਾ ਰਾਣੀ, ਸੰਤੋਖ ਸਿੰਘ, ਹਰਵਿੰਦਰ ਸਿੰਘ, ਗੁਰਮੇਲ ਸਿੰਘ ਸਮੇਤ ਕਰੀਬ ਦਰਜਨਾਂ ਲੋਕਾਂ ਨੇ ਇਸ ਨੀਤੀ ਦਾ ਵਿਰੋਧ ਕੀਤਾ।
ਸਰਕਾਰ ਵਲੋਂ ਸਕੂਲ ਬੰਦ ਕਰਕੇ ਗਰੀਬਾਂ ਦੇ ਬੱਚਿਆਂ ਨਾਲ ਮਜ਼ਾਕ : ਗਿਲਜੀਆ
ਵਿਧਾਨ ਸਭਾ ਹਲਕਾ ਟਾਂਡਾ ਦੇ ਵਿਧਾਇਕ ਸੰਗਤ ਸਿੰਘ ਗਿਲਜੀਆ ਦਾ ਕਹਿਣਾ ਹੈ ਕਿ ਅਕਾਲੀ ਦਲ ਦੀ ਸਰਕਾਰ ਹਮੇਸ਼ਾ ਗਰੀਬ ਵਿਰੋਧੀ ਹੀ ਸਾਬਿਤ ਹੋਈ ਹੈ। ਸੰਗਤ ਸਿੰਘ ਗਿਲਜੀਆ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਸਮੇਂ ਜਿਹੜੇ ਨਵੇਂ ਸਕੂਲ ਖੋਲ੍ਹੇ ਗਏ ਸਨ, ਅਕਾਲੀਆਂ ਵਲੋਂ ਉਨ੍ਹਾਂ ਨੂੰ ਬੰਦ ਕੀਤਾ ਜਾ ਰਿਹਾ ਹੈ। ਇਹ ਸਰਾਸਰ ਗਰੀਬ ਲੋਕਾਂ ਦੇ ਬੱਚਿਆਂ ਨਾਲ ਧੱਕਾ ਹੈ। ਉਨ੍ਹਾਂ ਕਿਹਾ ਕਿ ਉਹ ਸਰਕਾਰ ਦੀ ਇਸ ਨੀਤੀ ਦੇ ਖਿਲਾਫ ਹਨ। ਜੇਕਰ ਕਿਸੇ ਸਮੇਂ ਵੀ ਇਸ ਨੀਤੀ ਖਿਲਾਫ ਸਰਕਾਰ ਖਿਲਾਫ ਚੱਲਣ ਦੀ ਲੋੜ ਪਈ ਤਾਂ ਉਹ ਗਰੀਬ ਲੋਕਾਂ ਨਾਲ ਖੜ੍ਹਨਗੇ।
ਪੰਜਾਬ ਸਰਕਾਰ ਦੀਆਂ ਸਿੱਖਿਆ ਮਾਰੂ ਨੀਤੀਆਂ ਦਾ ਵਿਰੋਧ ਕਰਾਂਗੇ : ਖੁਣਖੁਣ
ਲੋਕ ਸੇਵਾ ਦਲ ਪੰਜਾਬ ਪਾਰਟੀ ਦੇ ਪ੍ਰਧਾਨ ਜਸਵਿੰਦਰ ਸਿੰਘ ਖੁਣਖੁਣ ਕਲਾਂ ਨੇ ਵੀ ਸਰਕਾਰ ਦੀ ਇਸ ਨੀਤੀ ਦਾ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਸਕੂਲਾਂ ਨੂੰ ਬੰਦ ਕਰਕੇ ਨਾਲ ਲੱਗਦੇ ਸਕੂਲਾਂ ‘ਚ ਰਲੇਵਾਂ ਕਰਕੇ ਬੱਚਿਆਂ ਦੀ ਪੜ੍ਹਾਈ ਨਾਲ ਖਿਲਵਾੜ ਕਰਨ ਦਾ ਯਤਨ ਕੀਤਾ ਹੈ, ਉਸ ਨਾਲ ਆਮ ਲੋਕਾਂ ਦੇ ਗਰੀਬ ਬੱਚੇ ਤਾਂ ਪੈਦਲ ਆਉਣ-ਜਾਣ ਦੇ ਦੁੱਖੋਂ ਘਰ ਬੈਠ ਜਾਣਗੇ, ਜਦਕਿ ਮੱਧ ਵਰਗ ਦੇ ਪਰਿਵਾਰਾਂ ਦੇ ਬੱਚੇ ਸਰਕਾਰੀ ਸਕੂਲਾਂ ‘ਚ ਜਾਣ ਦੀ ਬਜਾਏ ਪ੍ਰਾਈਵੇਟ ਸਕੂਲਾਂ ਵਲ ਨੂੰ ਰੁੱਖ ਕਰ  ਲੈਣਗੇ। ਉਨ੍ਹਾਂ ਕਿਹਾ ਕਿ ਸਰਕਾਰ ਇਕ ਪਾਸੇ ਤਾਂ ਸਰਕਾਰੀ ਸਕੂਲਾਂ ਨੇ ਪ੍ਰਫੁੱਲਤ ਕਰਨ ਲਈ ਮਾਡਰਨ ਸਕੂਲ ਬਣਾ ਰਹੀ ਹੈ। ਦੂਸਰੇ ਪਾਸੇ ਸਰਕਾਰੀ ਸਕੂਲ ਬੰਦ ਕਰਕੇ ਗਰੀਬ ਲੋਕਾਂ ਦੇ ਬੱਚਿਆਂ ਨਾਲ ਕੋਝਾ ਮਜ਼ਾਕ ਕੀਤਾ ਜਾ ਰਿਹਾ ਹੈ।

No comments: