jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday 2 September 2013

ਰਾਸ਼ਟਰਪਤੀ ਭਵਨ ਨੇੜੇ ਕਾਰ ‘ਚ ਲੱਗੀ ਅੱਗ

www.sabblok.blogspot.com
car f
ਨਵੀਂ ਦਿੱਲੀ- ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਰਾਸ਼ਟਰਪਤੀ ਭਵਨ ਨੇੜੇ ਉੱਚ ਸੁਰੱਖਿਆ ਵਾਲੇ ਖੇਤਰ ‘ਚ ਸੋਮਵਾਰ ਨੂੰ ਇਕ ਕਾਰ ‘ਚ ਅੱਗ ਲੱਗ ਗਈ ਪਰ ਕੋਈ ਨਹੀਂ ਝੁਲਸਿਆ। ਫਾਇਰ ਬ੍ਰਿਗੇਡ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਕਰੀਬ 1.45 ਵਜੇ ਫੋਨ ਆਇਆ ਕਿ ਵਿਜੇ ਚੌਕ ‘ਤੇ ਇਕ ਕਾਰ ‘ਚ ਅੱਗ ਲੱਗ ਗਈ। 2 ਫਾਇਰ ਬ੍ਰਿਗੇਡ ਗੱਡੀਆਂ ਮੌਕੇ ‘ਤੇ ਭੇਜੀਆਂ ਗਈਆਂ। 2 ਵਜੇ ਤੱਕ ਅੱਗ ਬੁਝ ਗਈ। ਇਸ ਘਟਨਾ ‘ਚ ਕਿਸੇ ਦੇ ਝੁਲਸਣ ਦੀ ਖਬਰ ਨਹੀਂ ਹੈ। ਪੁਲਸ ਡਿਪਟੀ ਕਮਿਸ਼ਨਰ ਐੱਸ. ਬੀ. ਐੱਸ. ਤਿਆਗੀ ਨੇ ਕਿਹਾ,”ਇਹ ਕੈਬਨਿਟ ਸਕੱਤਰੇਤ ਦੇ ਕੰਟਰੋਲ ਰੂਮ ਦੀ ਕਾਰ ਸੀ। ਅਜਿਹਾ ਲੱਗਦਾ ਹੈ ਕਿ ਇਲੈਕਟ੍ਰੀਕਲ ਵਾਇਰਿੰਗ ‘ਚ ਸ਼ਾਰਟ ਸਰਕਿਟ ਕਾਰਨ ਅੱਗ ਲੱਗੀ। ਅਸੀਂ ਫਾਇਰ ਬ੍ਰਿਗੇਡ ਵਿਭਾਗ ਤੋਂ ਰਿਪੋਰਟ ਦੀ ਉਡੀਕ ਕਰ ਰਹੇ ਹਾਂ।”
ਚਸ਼ਮਦੀਦਾਂ ਨੇ ਦੱਸਿਆ ਕਿ ਕਾਰ ਉਤਰੀ ਬਲਾਕ ਤੋਂ ਰਾਜਪਥ ਵੱਲ ਜਾ ਰਹੀ ਸੀ। ਜਦੋਂ ਬੋਨੇਟ ਤੋਂ ਧੂੰਆਂ ਨਿਕਲਣ ਲੱਗਾ ਪਰ ਚਾਲਕ ਕਾਰ ਦੇ ਸੜਨ ਤੋਂ ਪਹਿਲਾਂ ਉਸ ‘ਚੋਂ ਨਿਕਲ ਆਇਆ।

No comments: