jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday 2 September 2013

ਦਾਊਦ ਨੂੰ ਭਾਰਤ ਲਿਆਉਣ ‘ਤੇ ਸ਼ਿੰਦੇ ਬੋਲੇ, ਇਕ-ਇਕ ਕਰਕੇ ਸਾਰਿਆਂ ਨੂੰ ਲਿਆਵਾਂਗੇ

www.sabblok.blogspot.com
ਦਾਊਦ ਨੂੰ ਭਾਰਤ ਲਿਆਉਣ 'ਤੇ ਸ਼ਿੰਦੇ ਬੋਲੇ, ਇਕ-ਇਕ ਕਰਕੇ ਸਾਰਿਆਂ ਨੂੰ ਲਿਆਵਾਂਗੇ
ਨਵੀਂ ਦਿੱਲੀ- ਆਪਣੇ ਕਾਰਜਕਾਲ ਦੇ ਦੌਰਾਨ ਕਈ ਲੋੜੀਂਦੇ ਅੱਤਵਾਦੀਆਂ ਦੀ ਗ੍ਰਿਫਤਾਰੀ ਤੋਂ ਉਤਸ਼ਾਹਤ ਕੇਂਦਰੀ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਨੇ ਕਿਹਾ ਕਿ ਭਾਰਤ ਦੇ ‘ਮੋਸਟ ਵਾਂਟੇਡ’ ਅਪਰਾਧੀ ਅੰਡਰਵਰਲਡ ਮਾਫੀਆ ਡਾਨ ਦਾਊਦ ਅਬਰਾਹਿਮ ਨੂੰ ਵੀ ਭਾਰਤ ਲਿਆ ਕੇ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਏਗੀ। ਸ਼ਿੰਦੇ ਨੇ ਪੱਤਰਕਾਰਾਂ ਨੂੰ ਕਿਹਾ ਕਿ ਅਸੀਂ ਇਕ-ਇਕ ਕਰਕੇ ਅਜਿਹੇ ਸਾਰੇ ਲੋਕਾਂ ਨੂੰ ਲਿਆਵਾਂਗੇ ਸਿਰਫ ਇੰਤਜ਼ਾਰ ਕਰੋ।
ਉਨ੍ਹਾਂ ਤੋਂ ਸਵਾਲ ਕੀਤਾ ਗਿਆ ਸੀ ਕਿ ਕੀ ਦਾਊਦ ਨੂੰ ਗ੍ਰਿਫਤਾਰ ਕਰਕੇ ਭਾਰਤ ਲਿਆਉਣ ਦੀ ਕੋਈ ਉਮੀਦ ਹੈ। ਵੱਡੇ ਪੱਧਰ ‘ਤੇ ਗੈਰ ਕਾਨੂੰਨੀ ਕਾਰੋਬਾਰ ‘ਚ ਸ਼ਾਮਲ ਅੰਡਰ ਵਰਲਡ ਡਾਨ ਦਾਉਦ 1993 ਦੇ ਮੁੰਬਈ ਬੰਬ ਧਮਾਕਿਆਂ ਦੇ ਬਾਅਦ ਭਾਰਤ ਦਾ ਮੋਸਟ ਵਾਂਟੇਡ ਅੱਤਵਾਦੀ ਬਣਿਆ। ਉਸ ‘ਤੇ ਮੁੰਬਈ ਵਿਸਫੋਟਾਂ ਦੀ ਸਾਜਿਸ਼ ਰਚਣ ਅਤੇ ਉਸ ਦੇ ਲਈ ਪੈਸਾ ਮੁਹੱਈਆ ਕਰਵਾਉਣ ਦਾ ਦੋਸ਼ ਹੈ। ਅਮਰੀਕਾ ਦੇ ਮੁਤਾਬਕ ਦਾਊਦ ਦੇ ਅੱਤਵਾਦੀ ਸੰਗਠਨ ਅਲਕਾਇਦਾ ਨਾਲ ਨਜ਼ਦੀਕੀ ਰਿਸ਼ਤੇ ਹਨ। ਨਤੀਜੇ ਵਜੋਂ ਅਮਰੀਕਾ ਨੇ ਉਸ ਨੂੰ ‘ਕੌਮਾਂਤਰੀ ਅੱਤਵਾਦੀ’ ਐਲਾਨਿਆ ਹੈ ਅਤੇ ਦੁਨੀਆ ਭਰ ‘ਚ ਉਸ ਦੀ ਸੰਪਤੀ ਨੂੰ ਜ਼ਬਤ ਕਰਨ ਅਤੇ ਉਸ ਦੀਆਂ ਗਤੀਵਿਧੀਆਂ ‘ਤੇ ਕਾਰਵਾਈ ਕਰਨ ਦੀ ਕੋਸ਼ਿਸ਼ ‘ਚ ਸੰਯੁਕਤ ਰਾਸ਼ਟਰ ਦੇ ਸਾਹਮਣੇ ਬੇਨਤੀ ਕੀਤੀ ਹੈ। ਸਮਝਿਆ ਜਾਂਦਾ ਹੈ ਕਿ ਦਾਊਦ ਇਸ ਸਮੇਂ ਪਾਕਿਸਤਾਨ ‘ਚ ਰਹਿ ਰਿਹਾ ਹੈ।

No comments: