jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday 9 September 2013

ਅੰਮ੍ਰਿਤਸਰ ਛੱਡਣ ਨਾਲੋਂ ਮੈਂ ਮਰਨਾ ਪਸੰਦ ਕਰਾਂਗਾ : ਸਿੱਧੂ

www.sabblok.blogspot.com
ਅੰਮ੍ਰਿਤਸਰ ਛੱਡਣ ਨਾਲੋਂ ਮੈਂ ਮਰਨਾ ਪਸੰਦ ਕਰਾਂਗਾ : ਸਿੱਧੂ
ਅੰਮ੍ਰਿਤਸਰ- ਸੱਟੇਬਾਜ਼ੀ ‘ਤੇ ਰੋਕ ਲਗਾਉਂਦੇ ਹੋਏ ਸਾਬਕਾ ਕ੍ਰਿਕੇਟਰ ਅਤੇ ਅੰਮ੍ਰਿਤਸਰ ਤੋਂ ਭਾਜਪਾ ਦੇ ਮੌਜੂਦਾ ਸਾਂਸਦ ਨਵਜੋਤ ਸਿੰਘ ਸਿੱਧੂ ਨੇ ਸੋਮਵਾਰ ਨੂੰ ਕਿਹਾ ਕਿ ਉਹ ਇਸ ਸ਼ਹਿਰ ਨੂੰ ਕਦੇ ਵੀ ਨਹੀਂ ਛੱਡ ਕੇ ਜਾਣਗੇ ਅਤੇ ਅਗਲੀਆਂ ਲੋਕਸਭਾ ਚੋਣਾਂ ਇਥੋਂ ਹੀ ਲੜਣਗੇ। ਦਰਅਸਲ ਮੀਡੀਆ ‘ਚ ਇਹ ਉਮੀਦ ਲਗਾਈ ਜਾ ਰਹੀ ਹੈ ਕਿ ਭਾਜਪਾ ਦੇ ਸਟਾਰ ਪ੍ਰਚਾਰਕ ਸਿੱਧੂ ਦਿੱਲੀ (ਪੱਛਮੀ) ਸੀਟ ਤੋਂ ਚੋਣ ਲੱੜ ਸਕਦੇ ਹਨ ਜਿਥੇ ਸਿੱਖਾਂ ਦੀ ਕਾਫੀ ਆਬਾਦੀ ਹੈ। ਸਿੱਧੂ ਨੇ ਕਿਹਾ ਕਿ ਮੈਂ ਕਿਤੇ ਨਹੀਂ ਜਾਵਾਂਗਾ। ਜੇਕਰ ਮੈਂ ਚੋਣ ਲੜਾਂਗਾ ਤਾਂ ਸਿਰਫ ਗੁਰੂ ਨਗਰੀ ‘ਚ ਹੀ ਲੜਾਂਗਾ। ਅੰਮ੍ਰਿਤਸਰ ਦੀ ਥਾਂ ਕਿਸੇ ਹੋਰ ਸੰਸਦੀ ਖੇਤਰ ਤੋਂ ਚੋਣ ਲੜਣ ਤੋਂ ਚੰਗਾ ਮੈਂ ਮਰ ਜਾਣਾ ਪਸੰਦ ਕਰਾਂਗਾ। ਉਨ੍ਹਾਂ ਨੇ ਕਿਹਾ ਕਿ ਅੰਮ੍ਰਿਤਸਰ ਦੇ ਲੋਕਾਂ ਪ੍ਰਤੀ ਮੇਰੀਆਂ ਜ਼ਿੰਮੇਵਾਰੀਆਂ ਹਨ, ਮੈਂ ਗੁਰੂ ਨਗਰੀ ਦੀ ਸੇਵਾ ਕਰਨ ਲਈ ਹਾਂ ਅਤੇ ਮੇਰਾ ਟੀਚਾ ਕਦੇ ਵੀ ਪੈਸਾ ਨਹੀਂ ਰਿਹਾ। ਮੈਂ ਪੈਸੇ ਕਮਾਉਣ ਲਈ ਟੀਵੀ ਪ੍ਰੋਗਰਾਮ ‘ਚ ਕੰਮ ਕਰਨ ਦੌਰਾਨ ਅੰਮ੍ਰਿਤਸਰ ਤੋਂ ਕੁਝ ਮਹੀਨਿਆਂ ਲਈ ਦੂਰ ਰਿਹਾ ਸੀ। ਸਿੱਧੂ ਨੇ ਦੋਸ਼ ਲਗਾਇਆ ਕਿ ਸੱਤਾ ਦੇ ਗਲਿਆਰੇ ਅਜਿਹੇ ਵੀ ਹਨ ਜੋ ਉਸ ਨੂੰ ਅੰਮ੍ਰਿਤਸਰ ‘ਚ ਨਹੀਂ ਵੇਖਣਾ ਚਾਹੁੰਦੇ। ਉਨ੍ਹਾਂ ਨੇ ਕਿਸੇ ਦਾ ਨਾਂ ਲਏ ਬਿਨਾਂ ਕਿਹਾ ਕਿ ਸੱਤਾ ਦੇ ਗਲਿਆਰੇ ‘ਚ ਹਨ ਜੋ ਚਾਹੁੰਦੇ ਹਨ ਕਿ ਸਿੱਧੂ ਨੂੰ ਇਥੋਂ ਚੋਣ ਨਹੀਂ ਲੜਨੀ ਚਾਹੀਦੀ ਕਿਉਂਕਿ ਉਹ ਮੰਤਰੀ ਬਣ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਮੈਂ ਕਦੇ ਵੀ ਸੱਤਾ ਦਾ ਭੁੱਖਾ ਨਹੀਂ ਰਿਹਾ ਕਿਉਂਕਿ ਰਾਜਨੀਤੀ ਮੇਰਾ ਜਨੂੰਨ ਹੈ ਨਾ ਕਿ ਪੇਸ਼ਾ। ਮੈਂ ਚੋਣ ਲੜੇ ਬਿਨਾਂ ਲੋਕਾਂ ਦੀ ਸੇਵਾ ਕਰ ਸਕਦਾ ਹਾਂ ਅਤੇ ਮੈਂ ਅਜਿਹਾ ਕਰਾਂਗਾ। ਸਿੱਧੂ ਨੇ ਕਿਹਾ ਕਿ ਮੈਂ ਕਦੇ ਪਾਰਟੀ ਤੋਂ ਟਿਕਟ ਨਹੀਂ ਮੰਗੀ, ਪਾਰਟੀ ਨੇ ਹੀ ਅੰਮ੍ਰਿਤਸਰ ‘ਚੋਂ ਚੋਣ ਲੜਨ ਲਈ ਮੈਨੂੰ ਚੁਣਿਆ ਹੈ ਅਤੇ ਮੈਂ ਲਗਾਤਾਰ ਤਿੰਨ ਵਾਰ ਜਿੱਤਿਆ। ਸੱਤਾ ਦੇ ਗਲਿਆਰੇ ਤੋਂ ਜਾ ਕੋਈ ਹੋਰ ਵਿਅਕਤੀ ਮੇਰੇ ਖਿਲਾਫ ਭ੍ਰਿਸ਼ਟਾਚਾਰ ਦੇ ਦੋਸ਼ ਨਹੀਂ ਲਗਾ ਸਕਦਾ। ਮੈਂ ਹਮੇਸ਼ਾ ਹੀ ਆਪਣੇ ਲੋਕਾਂ ਅਤੇ ਭਗਵਾਨ ਪ੍ਰਤੀ ਜਵਾਬਦੇਹੀ ਹਾਂ।

No comments: