jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday 9 September 2013

ਅਖਿਲੇਸ਼ ਮੁਜ਼ੱਫਰਨਗਰ 'ਚ ਫਿਰਕੂ ਹਿੰਸਾ ਰੋਕਣ 'ਚ ਨਾਕਾਮ

www.sabblok.blogspot.com

Akhilesh failed to stoped violence
ਅਖਿਲੇਸ਼ ਹਿੰਸਾ ਰੋਕਣ 'ਚ ਨਾਕਾਮ
ਨਵੀਂ ਦਿੱਲੀ : ਮੁਜ਼ੱਫਰਨਗਰ 'ਚ ਿਫ਼ਰਕੂ ਹਿੰਸਾ ਨਾ ਰੋਕ ਸਕਣ ਲਈ ਕੇਂਦਰ ਨੇ ਸਿੱਧੇ ਤੌਰ 'ਤੇ ਉੱਤਰ ਪ੍ਰਦੇਸ਼ ਸਰਕਾਰ ਨੂੰ ਜ਼ਿੰੰਮੇਵਾਰ ਠਹਿਰਾਇਆ ਹੈ। ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਅਤੇ ਕੋਲਾ ਮੰਤਰੀ ਸ਼੍ਰੀਪ੍ਰਕਾਸ਼ ਜਾਇਸਵਾਲ ਨੇ ਕਿਹਾ ਕਿ ਕੇਂਦਰ ਦੀ ਅਗਾਊਂ ਦਿੱਤੀ ਗਈ ਚਿਤਾਵਨੀ ਦੇ ਬਾਵਜੂਦ ਅਖਿਲੇਸ਼ ਸਰਕਾਰ ਨੇ ਤਣਾਅਗ੍ਰਸਤ ਇਲਾਕੇ 'ਚ ਸੁਰੱਖਿਆ ਦੇ ਲੁੜੀਂਦੇ ਉਪਾਅ ਨਹੀਂ ਕੀਤੇ। ਗ੍ਰਹਿ ਮੰਤਰਾਲੇ ਨੇ ਉੱਤਰ ਪ੍ਰਦੇਸ਼ ਸਰਕਾਰ ਨੂੰ ਮੁਜ਼ੱਫਰਨਗਰ ਦੇ ਹਾਲਾਤ ਦੀ ਹਰ 12 ਘੰਟਿਆਂ ਬਾਅਦ ਰਿਪੋਰਟ ਦੇਣ ਦੇ ਨਿਰਦੇਸ਼ ਦਿੱਤੇ ਹਨ। ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਸੋਮਵਾਰ ਨੂੰ ਮੁੱਖ ਮੰਤਰੀ ਅਖਿਲੇਸ਼ ਯਾਦਵ ਨਾਲ ਗੱਲ ਕਰ ਕੇ ਹਿੰਸਾ ਰੋਕਣ 'ਚ ਕੇਂਦਰ ਵੱਲੋਂ ਹਰ ਸੰਭਵ ਮਦਦ ਦਿੱਤੇ ਜਾਣ ਦਾ ਭਰੋਸਾ ਦਿੱਤਾ। ਸੂਚਨਾ ਤੇ ਪ੍ਰਸਾਰਣ ਮੰਤਰੀ ਮਨੀਸ਼ ਤਿਵਾੜੀ ਨੇ ਤੁਰੰਤ ਹਿੰਸਾ ਰੋਕੇ ਜਾਣ ਦੀ ਲੋੜ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਇਸ ਲਈ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਭਾਵੇਂ ਦੋਸ਼ੀ ਕਿਸੇ ਵੀ ਸਿਆਸੀ ਪਾਰਟੀ ਦਾ ਕਿਉਂ ਨਾ ਹੋਵੇ। ਗ੍ਰਹਿ ਮੰਤਰੀ ਨੇ ਅਖਿਲੇਸ਼ ਸਰਕਾਰ ਨੂੰ ਕਟਹਿਰੇ ਵਿਚ ਖੜ੍ਹਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਸ਼ਨਿਚਰਵਾਰ ਨੂੰ ਹੀ ਮਹਾਪੰਚਾਇਤਨੂੰ ਲੈ ਕੇ ਮੁੱਖ ਮੰਤਰੀ ਅਖਿਲੇਸ਼ ਯਾਦਵ ਨਾਲ ਗੱਲਬਾਤ ਕੀਤੀ ਸੀ। ਮੁੱਖ ਮੰਤਰੀ ਨੇ ਮਹਾਪੰਚਾਇਤ ਦੀ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਜਾਣ ਦਾ ਭਰੋਸਾ ਵੀ ਦਿੱਤਾ ਸੀ। ਇਸੇ ਮਹਾਪੰਚਾਇਤ ਪਿੱਛੋਂ ਮੁਜ਼ੱਫਰਨਗਰ 'ਚ ਵੱਡੇ ਪੈਮਾਨੇ 'ਤੇ ਹਿੰਸਾ ਭੜਕੀ। ਗ੍ਰਹਿ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸੂਬੇ 'ਚ ਵੱਧਦੇ ਿਫ਼ਰਕੂ ਤਣਾਅ ਦੇ ਮੱਦੇਨਜ਼ਰ ਖ਼ੁਫ਼ੀਆ ਬਿਊਰੋ (ਆਈਬੀ) ਨੇ ਤਿੰਨ ਸਤੰਬਰ ਅਤੇ ਗ੍ਰਹਿ ਮੰਤਰਾਲੇ ਨੇ ਚਾਰ ਸਤੰਬਰ ਨੂੰ ਐਡਵਾਇਜ਼ਰੀ ਜਾਰੀ ਕੀਤੀ ਸੀ। ਇਸ ਵਿਚ ਵਿਸਥਾਰ ਨਾਲ ਦੱਸਿਆ ਗਿਆ ਸੀ ਕਿ ਿਫ਼ਰਕੂ ਹਿੰਸਾ ਰੋਕਣ ਲਈ ਸੂਬਾ ਸਰਕਾਰ ਨੂੰ ਕੀ- ਕੀ ਕਦਮ ਚੁੱਕਣੇ ਚਾਹੀਦੇ ਹਨ। ਪਰ ਸੂਬਾ ਸਰਕਾਰ ਨੇ ਮੁਜ਼ੱਫਰਨਗਰ 'ਚ ਇਨ੍ਹਾਂ ਵਿਚੋਂ ਇਕ ਵੀ ਕਦਮ ਨਹੀਂ ਚੁੱਕਿਆ। ਕੈਬਨਿਟ ਸਕੱਤਰ ਅਜੀਤ ਸੇਠ ਨੇ ਵੀ ਲੰਘੇ ਸ਼ੁੱਕਰਵਾਰ ਨੂੰ ਿਫ਼ਰਕੂ ਹਿੰਸਾ ਦੇ ਖ਼ਦਸ਼ੇ ਵਾਲੇ ਸੱਤ ਸੂਬਿਆਂ ਦੇ ਮੁੱਖ ਸਕੱਤਰਾਂ ਦੀ ਬੈਠਕ ਬੁਲਾ ਕੇ ਉਨ੍ਹਾਂ ਨੂੰ ਸੰਵੇਦਨਸ਼ੀਲ ਇਲਾਕਿਆਂ ਵਿਚ ਵਿਸ਼ੇਸ਼ ਸੁਰੱਖਿਆ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਸਨ। ਇਸ ਬੈਠਕ ਵਿਚ ਯੂਪੀ ਦੇ ਮੁੱਖ ਸਕੱਤਰ ਵੀ ਸ਼ਾਮਲ ਸਨ। ਸੀਨੀਅਰ ਅਧਿਕਾਰੀ ਅਨੁਸਾਰ ਸੂਬਾ ਸਰਕਾਰ ਮੁਜ਼ੱਫਰਨਗਰ ਦੀ ਸਥਿਤੀ ਨੂੰ ਸਮਝਣ ਵਿਚ ਬੁਰੀ ਤਰ੍ਹਾਂ ਨਾਕਾਮ ਰਹੀ। ਉਨ੍ਹਾਂ ਅਨੁਸਾਰ ਜੇ ਉੱਥੇ 12 ਘੰਟੇ ਪਹਿਲਾਂ ਕਰਫਿਊ ਲਾ ਦਿੱਤਾ ਜਾਂਦਾ ਤਾਂ ਸਥਿਤੀ ਵਿਗੜਨੋਂ ਰੋਕੀ ਜਾ ਸਕਦੀ ਸੀ। ਫ਼ੌਜ ਦੀ ਤਾਇਨਾਤੀ ਦੀ ਬੇਨਤੀ ਵੀ ਸ਼ਨਿਚਰਵਾਰ ਰਾਤ ਕਰੀਬ ਸਾਢੇ ਦੱਸ ਵਜੇ ਗ੍ਰਹਿ ਮੰਤਰਾਲੇ ਕੋਲ ਭੇਜੀ ਗਈ। ਇਸ ਤੋਂ ਬਾਅਦ ਗ੍ਰਹਿ ਸਕੱਤਰ ਅਤੇ ਰੱਖਿਆ ਸਕੱਤਰ ਨੇ ਰਾਤ ਦੋ ਵਜੇ ਤਕ ਆਪਣੇ ਦਫ਼ਤਰਾਂ ਵਿਚ ਬੈਠ ਕੇ ਫ਼ੌਜ ਦੀ ਤਾਇਨਾਤੀ ਨਾਲ ਸਬੰਧਿਤ ਕਾਗ਼ਜ਼ੀ ਕਾਰਵਾਈ ਪੂਰੀ ਕੀਤੀ ਤਾਂ ਜਾ ਕੇ ਐਤਵਾਰ ਸਵੇਰ ਤਕ ਸਥਿਤੀ ਕੁਝ ਸੰਭਲ ਸਕੀ। ਉਨ੍ਹਾਂ ਕਿਹਾ ਕਿ ਹਿੰਸਾ ਰੋਕਣ ਲਈ ਸੂਬੇ ਦੇ ਅਧਿਕਾਰੀਆਂ ਨੂੰ ਛੋਟੇ- ਛੋਟੇ ਨਿਰਦੇਸ਼ ਵੀ ਉਨ੍ਹਾਂ ਨੂੰ ਹੀ ਦੇਣੇ ਪੈਂਦੇ ਸਨ। ਮਸਲਨ ਗ੍ਰਹਿ ਮੰਤਰਾਲੇ ਨੂੰ ਜਾਣਕਾਰੀ ਮਿਲੀ ਸੀ ਪਿੰਡਾਂ 'ਚ ਹਮਲਾ ਕਰਨ ਵਾਲੇ ਲੋਕ ਸਥਾਨਕ ਨਾ ਹੋ ਕੇ ਬਾਹਰੋਂ ਆਏ ਸਨ। ਇਸ ਤੋਂ ਬਾਅਦ ਸੂਬਾ ਸਰਕਾਰ ਨੂੰ ਉੱਥੇ ਲੋਕਾਂ ਦੀ ਆਵਾਜਾਈ ਨਿਯੰਤਿ੍ਰਤ ਕਰਨ ਅਤੇ ਚੌਕੀ ਬਣਾਉਣ ਦਾ ਨਿਰਦੇਸ਼ ਦਿੱਤਾ ਗਿਆ।
ਰਾਸ਼ਟਰਪਤੀ ਰਾਜ ਲਾਗੂ ਕੀਤਾ ਜਾਵੇ-ਮਾਇਆਵਤੀ
ਇਸੇ ਦੌਰਾਨ ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਅਤੇ ਬਸਪਾ ਮੁਖੀ ਕੁਮਾਰੀ ਮਾਇਆਵਤੀ ਨੇ ਉੱਤਰ ਪ੍ਰਦੇਸ਼ ਵਿਚ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਮੰਗ ਕੀਤੀ ਹੈ | ਕੁਮਾਰੀ ਮਾਇਆਵਤੀ ਨੇ ਕਿਹਾ ਕਿ ਸਮਾਜਵਾਦੀ ਪਾਰਟੀ ਸਰਕਾਰ ਦੇ ਸੱਤਾ ਵਿਚ ਆਉਣ ਪਿੱਛੋਂ ਸੂਬੇ ਵਿਚ ਅਮਨ ਤੇ ਕਾਨੂੰਨ ਦੀ ਸਥਿਤੀ ਢਹਿ ਢੇਰੀ ਹੋ ਗਈ ਹੈ | ਉਨ੍ਹਾਂ ਅੱਗੇ ਕਿਹਾ ਕਿ ਮੁਜ਼ੱਫ਼ਰਨਗਰ ਦੀ ਸਥਿਤੀ ਲਈ ਸੂਬਾ ਸਰਕਾਰ ਜ਼ਿੰਮੇਵਾਰ ਹੈ | 
ਅਜੀਤ ਸਿੰਘ, ਰਵੀ ਸ਼ੰਕਰ ਪ੍ਰਸਾਦ ਸਮੇਤ ਕਈ ਆਗੂ ਹਿਰਾਸਤ 'ਚ 
ਹਿੰਸਾ ਗ੍ਰਸਤ ਮੁਜ਼ੱਫ਼ਰਨਗਰ ਜ਼ਿਲ੍ਹੇ ਵਿਚ ਦਾਖ਼ਲ ਹੋਣ ਦਾ ਯਤਨ ਕਰ ਰਹੇ ਰਾਸ਼ਟਰੀ ਲੋਕ ਦਲ ਦੇ ਨੇਤਾ ਅਜੀਤ ਸਿੰਘ, ਭਾਜਪਾ ਨੇਤਾ ਰਵੀ ਸ਼ੰਕਰ ਪ੍ਰਸਾਦ ਅਤੇ ਭਾਜਪਾ ਦੇ ਦੋ ਸੰਸਦ ਮੈਂਬਰਾਂ ਰਾਜੇਂਦਰ ਅਗਰਵਾਲ (ਮੇਰਠ) ਅਤੇ ਰਾਮ ਸ਼ੰਕਰ (ਆਗਰਾ) ਨੂੰ ਹਿਰਾਸਤ 'ਚ ਲੈ ਲਿਆ ਹੈ | 
ਰਾਜਪਾਲ ਨੇ ਰਿਪੋਰਟ ਭੇਜੀ
ਲਖਨਊ ਵਿਚ ਸਰਕਾਰੀ ਸੂਤਰਾਂ ਨੇ ਦੱਸਿਆ ਕਿ ਉੱਤਰ ਪ੍ਰਦੇਸ਼ ਦੇ ਰਾਜਪਾਲ ਬੀ . ਐਨ. ਜੋਸ਼ੀ ਨੇ ਮੁਜ਼ੱਫਰਨਗਰ ਹਿੰਸਾ ਬਾਰੇ ਕੇਂਦਰ ਨੂੰ ਰਿਪੋਰਟ ਭੇਜ ਦਿੱਤੀ ਹੈ | ਸ੍ਰੀ ਕੁਮਾਰ ਨੇ ਕਿਹਾ ਕਿ ਬੀਤੀ ਰਾਤ ਦੀ ਅੱਧੀ ਰਾਤ ਤੋਂ ਪਿੱਛੋਂ ਹਿੰਸਾ ਦੀ ਕੋਈ ਖ਼ਬਰ ਨਹੀਂ ਮਿਲੀ | ਗ੍ਰਹਿ ਸਕੱਤਰ ਕਮਲ ਸਕਸੈਨਾ ਨੇ ਦੱਸਿਆ ਕਿ 45 ਜ਼ਖ਼ਮੀਆਂ ਦੇ ਮੁਜ਼ੱਫਰਨਗਰ ਦੇ ਵੱਖ-ਵੱਖ ਹਸਪਤਾਲਾਂ ਵਿਚ ਇਲਾਜ ਚੱਲ ਰਿਹਾ ਹੈ | 
ਨਿਆਂਇਕ ਜਾਂਚ ਦਾ ਹੁਕਮ
ਉੱਤਰ ਪ੍ਰਦੇਸ਼ ਸਰਕਾਰ ਨੇ ਮੁਜ਼ੱਫ਼ਰਨਗਰ ਵਿਚ ਫਿਰਕੂ ਹਿੰਸਾ ਦੀ ਨਿਆਂਇਕ ਜਾਂਚ ਦਾ ਹੁਕਮ ਦਿੱਤਾ ਹੈ | ਉੱਤਰ ਪ੍ਰਦੇਸ਼ ਦੇ ਗ੍ਰਹਿ ਸਕੱਤਰ ਕਮਲ ਸਕਸੈਨਾ ਅਨੁਸਾਰ ਇਕ ਮੈਂਬਰੀ ਨਿਆਂਇਕ ਕਮੇਟੀ ਦੋ ਮਹੀਨਿਆਂ ਦੇ ਸਮੇਂ ਦੌਰਾਨ ਆਪਣੀ ਰਿਪੋਰਟ ਪੇਸ਼ ਕਰੇਗੀ | ਸਰਕਾਰ ਨੇ ਹਿੰਸਾ ਦੀ ਜਾਂਚ ਲਈ ਹਾਈ ਕੋਰਟ ਦੇ ਸੇਵਾ ਮੁਕਤ ਜੱਜ ਵਿਸ਼ਨੂ ਸਹਾਏ ਨੂੰ ਨਿਯੁਕਤ ਕੀਤਾ ਹੈ | 

No comments: