jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 5 September 2013

ਪਿਆਰ ‘ਚ ਮਿਲੇ ਧੋਖੇ ਕਾਰਨ ਮੌਤ ਨੂੰ ਗਲ ਲਾਇਆ

www.sabblok.blogspot.com
patailaaa
ਪਟਿਆਲਾ (ਬਲਜਿੰਦਰ)- ਬੀਤੀ ਦੇਰ ਰਾਤ ਖਾਲਸਾ ਕਾਲਜ ਪਟਿਆਲਾ ਦੀ ਬੀ. ਐੱਸ. ਸੀ. ਭਾਗ ਪਹਿਲਾ ਦੀ ਵਿਦਿਆਰਥਣ ਪ੍ਰਭਦੀਪ ਕੌਰ ਵਾਸੀ ਅਜੀਤ ਨਗਰ ਕਪੂਰਥਲਾ ਨੇ 24 ਨੰਬਰ ਫਾਟਕ ਦੇ ਕੋਲ ਸਥਿਤ ਮਾਤਾ ਗੁਜਰੀ ਗਰਲਜ਼ ਹੋਸਟਲ ਦੇ ਕਮਰਾ ਨੰ. 205 ਵਿਚ ਫਾਹਾ ਲੈ ਕੇ ਆਤਮ-ਹੱਤਿਆ ਕਰ ਲਈ। ਪੁਲਸ ਨੂੰ ਮੌਕੇ ਤੋਂ ਇਕ ਸੁਸਾਈਡ ਨੋਟ ਮਿਲਿਆ, ਜਿਸ ਦੇ ਮੁਤਾਬਕ ਲੜਕੀ ਨੇ ਮੋਹਾਲੀ ਦੇ ਵੁਡਲੈਂਡ ਦੇ ਸ਼ੋਅਰੂਮ ਵਿਖੇ ਮੈਨੇਜਰ ਲੱਗੇ ਗੁਰਵਿੰਦਰ ਸਿੰਘ ਨਾਮ ਦੇ ਨੌਜਵਾਨ ‘ਤੇ ਪਿਆਰ ਵਿਚ ਧੋਖਾ ਦੇਣ ਦਾ ਦੋਸ਼ ਲਗਾਉਂਦੇ ਹੋਏ ਉਸ ਨੂੰ ਆਪਣੀ ਮੌਤ ਲਈ ਜ਼ਿੰਮੇਵਾਰ ਦੱਸਿਆ ਹੈ। ਪੁਲਸ ਨੇ ਉਸੇ ਸੁਸਾਈਡ ਨੋਟ ਦੇ ਆਧਾਰ ‘ਤੇ ਗੁਰਵਿੰਦਰ ਸਿੰਘ ਖਿਲਾਫ 306 ਆਈ. ਪੀ. ਸੀ. ਦੇ ਤਹਿਤ ਕੇਸ ਦਰਜ ਕਰ ਲਿਆ ਹੈ। ਖਬਰ ਲਿਖੇ ਜਾਣ ਤਕ ਗੁਰਵਿੰਦਰ ਸਿੰਘ ਦੀ ਗ੍ਰਿਫਤਾਰੀ ਨਹੀਂ ਹੋ ਸਕੀ ਸੀ।  ਪੁਲਸ ਮੁਤਾਬਕ ਸੂਚਨਾ ਮਿਲਦਿਆਂ ਹੀ ਮਾਡਲ ਟਾਊਨ ਚੌਕੀ ਦੇ ਏ. ਐੱਸ. ਆਈ. ਦੇਵੀ ਰਾਮ ਪੁਲਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚ ਗਏ। ਉਨ੍ਹਾਂ ਮੌਕੇ ‘ਤੇ ਸਾਰੀ ਘਟਨਾ ਦਾ ਜਾਇਜ਼ਾ ਲਿਆ ਅਤੇ ਰਾਤ ਨੂੰ ਘਟਨਾ ਵਾਲਾ ਕਮਰਾ ਸੀਲ ਕਰ ਦਿੱਤਾ ਅਤੇ ਸਵੇਰੇ ਫਿਰ ਡੀ. ਐੱਸ. ਪੀ. ਕੇਸਰ ਸਿੰਘ ਅਤੇ ਏ. ਐੱਸ. ਆਈ. ਦੇਵੀ ਰਾਮ ਮੌਕੇ ‘ਤੇ ਪਹੁੰਚੇ। ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਕੇਸਰ ਸਿੰਘ ਨੇ ਦੱਸਿਆ ਕਿ ਪ੍ਰਭਦੀਪ ਕੌਰ ਖਾਲਸਾ ਕਾਲਜ ਦੀ ਬੀ. ਐੱਸ. ਸੀ. ਭਾਗ ਪਹਿਲਾ ਦੀ ਵਿਦਿਆਰਥਣ ਸੀ।
ਉਨ੍ਹਾਂ ਦੱਸਿਆ ਕਿ ਹੋਸਟਲ ਦੇ ਹਰੇਕ ਕਮਰੇ ਵਿਚ ਚਾਰ ਲੜਕੀਆਂ ਰਹਿੰਦੀਆਂ ਹਨ। ਬੀਤੇ ਕੱਲ ਸ਼ਾਮ ਦੇ ਸਮੇਂ ਪ੍ਰਭਦੀਪ ਦੇ ਨਾਲ ਦੀਆਂ ਬਾਕੀ ਲੜਕੀਆਂ ਸ਼ਾਮ 7.30 ਵਜੇ ਖਾਣਾ ਖਾਣ ਲਈ ਥੱਲੇ ਗਈਆਂ ਤਾਂ ਪ੍ਰਭਦੀਪ ਉੱਪਰ ਹੀ ਰਹਿ ਗਈ ਅਤੇ ਉਸ ਨੇ ਹੋਸਟਲ ਦੇ ਕਮਰੇ ਵਿਚ ਪੱਖੇ ਨਾਲ ਲਟਕ ਕੇ ਫਾਹਾ ਲੈ ਲਿਆ। ਉਥੋਂ ਲੰਘਦੀਆਂ ਲੜਕੀਆਂ ਨੇ ਜਦੋਂ ਦੇਖਿਆ ਤਾਂ ਕਈ ਲੜਕੀਆਂ ਨੇ ਚੁੰਨੀ ਨੂੰ ਕੈਂਚੀ ਨਾਲ ਕੱਟ ਕੇ ਉਸ ਨੂੰ ਥੱਲੇ ਉਤਾਰਿਆ ਅਤੇ ਹਸਪਤਾਲ ਲੈ ਗਈਆਂ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਨ੍ਹਾਂ ਦੱਸਿਆ ਕਿ ਰਾਤ ਨੂੰ ਹੀ ਲੜਕੀ ਦੇ ਮਾਪਿਆਂ ਨੂੰ ਸੂਚਿਤ ਕਰ ਦਿੱਤਾ ਗਿਆ ਸੀ ਅਤੇ ਸਵੇਰੇ ਲੜਕੀ ਦੇ ਮਾਪੇ ਆ ਗਏ ਸਨ ਅਤੇ ਸ਼ਾਮ ਤੱਕ ਲੜਕੀ ਦਾ ਪੋਸਟਮਾਰਟਮ ਕਰਕੇ ਲਾਸ਼ ਨੂੰ ਵਾਰਿਸਾਂ ਹਵਾਲੇ ਕਰ ਦਿੱਤਾ ਗਿਆ ਹੈ।

No comments: