ਜੋਧਪੁਰ, 5 ਸਤੰਬਰ (ਏਜੰਸੀ) - ਜਮਾਨਤ ਅਰਜੀ ਖਾਰਜ ਹੋਣ ਤੋਂ ਬਾਅਦ ਜੇਲ 'ਚ ਰਹਿਣ ਲਈ ਮਜਬੂਰ ਸੰਤ ਆਸਾਰਾਮ ਨੇ ਆਪਣੇ ਲਈ ਨਿਯਮਤ ਭੋਜਨ, ਗੰਗਾਜਲ, ਇਕ ਵਿਸ਼ੇਸ਼ ਬਿਸਤਰਾ ਤੇ ਹੋਰ ਸੁਵਿਧਾਵਾਂ ਦੀ ਮੰਗ ਕੀਤੀ ਪਰ ਜੇਲ ਪ੍ਰਸ਼ਾਸਨ ਨੇ ਇਹ ਸੁਵਿਧਾਵਾਂ ਦੇਣ ਤੋਂ ਮਨ੍ਹਾ ਕਰ ਦਿੱਤਾ। ਆਸਾਰਾਮ ਦੇ ਵਕੀਲ ਨੇ ਕਿਹਾ ਕਿ ਉਨ੍ਹਾਂ ਦੇ ਮੁਅੱਕਲ ਨੇ ਨਿਯਮਤ ਭੋਜਨ, ਦਵਾਈਆਂ, ਗੰਗਾਜਲ, ਬਿਸਤਰਾ, ਕਿਤਾਬਾਂ ਤੇ ਪ੍ਰਾਰਥਨਾ ਲਈ ਕੁਝ ਜਰੂਰੀ ਚੀਜਾਂ ਦੀ ਮੰਗ ਕੀਤੀ ਸੀ। ਚੌਧਰੀ ਨੇ ਕਿਹਾ ਕਿ ਜੇਲ ਨਿਯਮਾਂ ਅਨੁਸਾਰ ਜੇਲ ਪ੍ਰਸ਼ਾਸਨ ਕੋਲੋਂ ਇਹ ਮੰਗ ਕੀਤੀ ਗਈ ਸੀ ਪਰ ਇਨ੍ਹਾਂ ਨੂੰ ਖਾਰਜ ਕਰ ਦਿੱਤਾ ਗਿਆ।