
ਜਗਰਾਓਂ, 3 ਸਤੰਬਰ ( ਹਰਵਿੰਦਰ ਸੱਗੂ )—ਬੀਤੀ ਰਾਤ ਸਥਾਨਕ ਪੰਜ ਨੰਬਰ ਚੁੰਗੀ ਦੇ ਨਜ਼ਦੀਕ ਇਕ ਮੋਬਾਈਲ ਫੋਨ ਦੀ ਦੁਕਾਨ 'ਤੇ ਅਗਿਆਤ ਵਿਅਕਤੀ ਪਾੜ ਪਾ ਕੇ ਦੁਕਾਨ ਅੰਦਰ ਪਏ ਮੰਹਿਗੇ ਮੋਬੈਈਲ ਫੋਨ ਅਤੇ ਹੋਰ ਸਾਮਾਨ ਚੋਰੀ ਕਰਕੇ ਲੈ ਗਏ। ਇਸ ਸਬੰਧੀ ਸ਼ਾਰਦਾ ਟੈਲੀਕਾਮ ਦੇ ਮਾਲਕ ਬੌਬੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਬੀਤੀ ਰਾਤ ਕੋਈ ਅਗਿਆਤ ਵਿਅਕਤੀ ਛੱਤ ਰਾਹੀਂ ਦਾਖਲ ਹੋ ਕੇ ਬਾਥਰੂਮ ਦੀ ਕੰਧ ਵਿਚ ਪਾੜ ਪਾ ਕੇ ਛੱਤ 'ਤੇ ਲੱਗੇ ਹੋਏ ਪੌੜੀਆਂ ਵਾਲੇ ਦਰਵਾਜੇ ਦਾ ਕੁੰਡਾ ਖੋਲ੍ਹ ਕੇ ਦੁਕਾਨ 'ਚ ਹੇਠਾਂ ਚਲੇ ਗਏ ਅਚਤੇ ਦੁਕਾਨ ਵਿਚ ਪਏ 15 ਦੇ ਕਰੀਬ ਮੰਹਿਗੇ ਮੋਬਾਈਲ ਫੋਨ, ਚਿਪਾਂ, ਪੈਨਡਰਾਈਵ, ਰੀਚਾਰਜ ਕੂਪਨ ਅਤੇ 4 ਹਜ਼ਾਰ ਰੁਪਏ ਦੇ ਕਰੀਬ ਨਗਦੀ ਚੋਰੀ ਕਰਕੇ ਲੈ ਗਏ। ਇਸ ਸਬੰਧੀ ਸੂਚਨਾ ਮਿਲਣ 'ਤੇ ਅੱਡਾ ਰਾਏਕੋਟ ਪੁਲਸ ਚੌਕੀ ਤੋਂ ਹੌਲਦਾਰ ਸੁਖਦੇਵ ਸਿੰਘ ਨੇ ਪੁਲਸ ਪਾਰਟੀ ਸਮੇਤ ਪਹੁੰਚ ਕੇ ਮੌਕਾ ਦੇਖਿਆ।




No comments:
Post a Comment