jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 3 September 2013

ਪਿੰਡ ਅਖਾੜੇ 'ਚ ਲੋਕਾਂ ਨੇ ਸ਼ੱਕੀ ਵਿਅਕਤੀ ਫੜ ਕੇ ਕੀਤਾ ਪੁਲਸ ਹਵਾਲੇ

www.sabblok.blogspot.com

ਜਗਰਾਓਂ, 3 ਸਤੰਬਰ ( ਹਰਵਿੰਦਰ ਸੱਗੂ )— ਇਥੋਂ ਲਾਗੇ ਪਿੰਡ ਅਖਾੜਾ ਵਿਖੇ ਬੀਤੀ ਰਾਤ ਪਿੰਡ ਵਾਸੀਆਂ ਵਲੋਂ ਸ਼ੱਕੀ ਹਾਲਤ ਵਿਚ ਪਿੰਡ 'ਚ ਫਿਰ ਰਿਹਾ ਇਕ ਵਿਅਕਤੀ ਕਾਬੂ ਕਰਕੇ ਪੰਚਾਇਤ ਦੇ ਹਵਾਲੇ ਕੀਤਾ ਅਤੇ ਸਰਪੰਚ ਵਲੋਂ ਪੁਲਸ ਥਾਣਾ ਹਠੂਰ ਵਿਖੇ ਸੂਚਨਾ ਦੇ ਕੇ ਉਸਨੂੰ ਪੁਲਸ ਅਧਿਕਾਰੀਆਂ ਦੇ ਹਵਾਲੇ ਕਰ ਦਿਤਾ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਦੇਰ ਰਾਤ ਨੂੰ ਕੁਝ ਵਿਅਕਤੀ ਪਿੰਡ 'ਚ ਸ਼ੱਕੀ ਹਾਲਤ ਵਿਚ ਫਿਰ ਰਹੇ ਸਨ। ਸ਼ੱਕੀ ਵਿਅਕਤੀਆਂ ਸਬੰਧੀ ਪਤਾ ਲੱਗਣ 'ਤੇ ਲੋਕਾਂ ਵਲੋਂ ਇਕ ਦੂਸਰੇ ਨੂੰ ਮੋਹਬਾਈਲ ਫੋਨਾਂ ਰਾਹੀਂ ਹੀ ਸੁਚੇਤ ਕਰ ਦਿਤਾ ਅਤੇ ਕਿਸੇ ਵਿਅਕਤੀ ਵਲੋਂ ਪਿੰਡ ਦੇ ਗੁਰਦਜੁਆਰਾ ਸਾਹਿਬ ਵਿਚ ਵੀ ਸੂਚਨਾ ਭੇਜ ਦਿਤੀ। ਗੁਰਦੁਆਰਾ ਸਾਹਿਬ ਤੋਂ ਸ਼ੱਕੀ ਵਿਅਕਤੀਆਂ ਦੇ ਪਿੰਡ ਵਿਚ ਮੌਜੂਦ ਹੋਣ ਬਾਰੇ ਅਨਾਊਂਸਮੈਂਟ ਹੋ ਜਾਣ 'ਤੇ ਲੋਕ ਘਰਾਂ ਵਿਚੋਂ ਬਾਹਰ ਆ ਗਏ। ਸਮਰਾਵਾਂ ਪਾਸੇ ਦੇ ਅਗਵਾੜ ਲਾਗੇ ਇਕ ਵਿਅਕਤੀ ਨੂੰ ਲੋਕਾਂ ਵਲੋਂ ਕਾਬੂ ਕਰ ਲਿਆ ਗਿਆ ਅਤੇ ਉਸਦੇ ਾਨਲ ਦਾ ਇਕ ਵਿਅਕਤੀ ਫਰਾਰ ਹੋਣ ਵਿਚ ਸਫਲ ਹੋ ਗਿਆ। ਮੌਕੇ 'ਤੇ ਲੋਕਾਂ ਵਲੋਂ ਉਸਨੂੰ ਸਰਪੰਚ ਸੁਖਦੇਵ ਸਿੰਘ ਦੇ ਹਵਾਲੇ ਕਰ ਦਿਤਾ ਗਿਆ ਅਤੇ ਸਰਪੰਚ ਵਲੋਂ ਉਸਨੂੰ ਪੁਲਸ ਥਾਣਾ ਹਠੂਰ ਦੇ ਹਵਾਲੇ ਕਰ ਦਿਤਾ ਗਿਆ। ਇਸ ਸੰਬਧੀ ਸਰਪੰਚ ਸੁਖਦੇਵ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਬੀਤੀ ਰਾਤ ਵਾਪਰੀ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਹ ਨਸ਼ੇੜੀ ਵਿਅਕਤੀ ਸੀ। ਜਿਸਨੂੰ ਪੁਲਸ ਦੇ ਹਵਾਲੇ ਕਰ ਦਿਤਾ ਗਿਆ ਹੈ

No comments: