jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday 13 September 2013

ਲੋਕ ਸਭਾ ਚੋਣਾਂ ਮਈ ‘ਚ : ਅਮਰਿੰਦਰ

www.sabblok.blogspot.com
ਲੋਕ ਸਭਾ ਚੋਣਾਂ ਮਈ 'ਚ : ਅਮਰਿੰਦਰ



  
ਮੋਹਾਲੀ,  -ਜੇਕਰ ਪੰਜਾਬ ਵਿਚ ਕੋਈ ਵਿੱਤੀ ਸੰਕਟ ਨਹੀਂ ਹੈ ਤਾਂ ਪੰਜਾਬ ਸਰਕਾਰ ਕੇਂਦਰ ਵਿੱਤ ਕਮਿਸ਼ਨ ਤੋਂ 20 ਹਜ਼ਾਰ ਕਰੋੜ ਰੁਪਏ ਕਿਉਂ ਮੰਗ ਰਹੀ ਹੈ। ਪੰਜਾਬ ਦੀ ਵਿੱਤੀ ਹਾਲਤ ਹੁਣ ਇਹ ਹੋ ਚੁੱਕੀ ਹੈ ਕਿ ਕਰਮਚਾਰੀਆਂ ਨੂੰ ਤਨਖਾਹ ਦੇਣ ਲਈ ਸਰਕਾਰ ਕੋਲ ਪੈਸੇ ਨਹੀਂ, ਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ ਅਤੇ ਅਪਾਹਿਜ ਪੈਨਸ਼ਨ ਲੰਬੇ ਸਮੇਂ ਤੋਂ ਬੰਦ ਪਈਆਂ ਹਨ, ਸ਼ਗਨ ਸਕੀਮ ਦੇਣ ਲਈ ਸਰਕਾਰ ਕੋਲ ਪੈਸੇ ਨਹੀਂ ਇਸ ਦੇ ਬਾਵਜੂਦ ਸੁਖਬੀਰ ਬਾਦਲ ਇਹ ਰਾਗ ਅਲਾਪ ਰਿਹਾ ਹੈ ਕਿ ਪੰਜਾਬ ਵਿਚ ਕੋਈ ਵਿੱਤੀ ਸੰਕਟ ਨਹੀਂ ਹੈ। ਅੱਜ ਇਹ ਗੱਲ ਜ਼ਿਲਾ ਅਦਾਲਤ ਵਿਚ ਪੇਸ਼ੀ ਭੁਗਤਣ ਆਏ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਹੀ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਬਿਲਡਿੰਗਾਂ ਨੂੰ ਬੈਂਕਾਂ ਕੋਲ ਗਿਰਵੀ ਰੱਖ ਕੇ ਜੋ ਕਰਜ਼ਾ ਲੈਣ ਦੀ ਗੱਲ ਸੋਚ ਰਹੀ ਹੈ ਇਹ ਬਿਲਕੁਲ ਗਲਤ ਹੈ ਕਿਉਂਕਿ ਸਰਕਾਰੀ ਬਿਲਡਿੰਗਾਂ ਕਿਸੇ ਦੀ ਨਿੱਜੀ ਜਾਇਦਾਦ ਨਹੀਂ ਬਲਕਿ ਸੂਬੇ ਦੀ ਜ਼ਮੀਨ ਹੈ।
ਆਉਣ ਵਾਲੀਆਂ ਲੋਕ ਸਭਾ ਚੋਣਾਂ ਬਾਰੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਮਈ ਵਿਚ ਹੋਣ ਦੀ ਸੰਭਾਵਨਾ ਹੈ ਅਤੇ ਇਸ ਲਈ ਉਹ ਕਾਂਗਰਸ ਪਾਰਟੀ ਦੀ ਪ੍ਰਧਾਨ ਸੋਨੀਆ ਗਾਂਧੀ ਨਾਲ ਬੈਠ ਕੇ ਕੋਈ ਰਣਨੀਤੀ ਬਣਾਉਣਗੇ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਵਲੋਂ ਲੋਕ ਸਭਾ ਚੋਣਾਂ ਲਈ ਉਮੀਦਵਾਰ ਐਲਾਨ ਕਰਨ ਦੀ ਚਰਚਾਵਾਂ ਸੰਬੰਧੀ ਪੁਛੇ ਜਾਣ ‘ਤੇ ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦਾ ਉਮੀਦਵਾਰ ਐਲਾਨਣ ਦਾ ਇਕ ਸਿਸਟਮ ਹੈ। ਸਟੇਟ ਇਲੈਕਸ਼ਨ ਕਮੇਟੀ ਆਪਣੀ ਰਿਪੋਰਟ ਦਿੱਲੀ ਭੇਜਦੀ ਹੈ, ਉਸ ਤੋਂ ਬਾਅਦ ਆਲ ਇੰਡੀਆ ਕਾਂਗਰਸ ਕਮੇਟੀ ਦੀ 3 ਮੈਂਬਰੀ ਕਮੇਟੀ ਕੋਲ ਇਹ ਮਾਮਲਾ ਜਾਂਦਾ ਹੈ ਅਤੇ ਅਖੀਰ ਵਿਚ ਪਾਰਟੀ ਦੇ ਪ੍ਰਧਾਨ ਇਸ ‘ਤੇ ਕੋਈ ਫੈਸਲਾ ਲੈਂਦੇ ਹਨ।
ਚੋਣਾਂ ਦੇ ਸੰਬੰਧ ਵਿਚ ਪੰਜਾਬ ਕਾਂਗਰਸ ਪ੍ਰਧਾਨ ਨਾਲ ਮਿਲ ਕੇ ਕੰਮ ਕਰਨ ਸੰਬੰਧੀ ਪੁੱਛੇ ਪ੍ਰਸ਼ਨ ਦੇ ਸਵਾਲ ਵਿਚ ਉਨ੍ਹਾਂ ਕਿਹਾ ਕਿ ਬਾਜਵਾ ਪੰਜਾਬ ਕਾਂਗਰਸ ਦੇ ਪ੍ਰਧਾਨ ਹਨ ਅਤੇ ਉਹ (ਕੈਪਟਨ) ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ ਹਨ। ਦੋਵੇਂ ਹੀ ਕਾਂਗਰਸ ਪਾਰਟੀ ਲਈ ਕੰਮ ਕਰ ਰਹੇ ਹਨ। ਬਾਜਵਾ ਦਾ ਕੰਮ ਕਰਨ ਦਾ ਆਪਣਾ ਤਰੀਕਾ ਹੈ ਤੇ ਉਨ੍ਹਾਂ ਦਾ ਆਪਣਾ।
ਇਸ ਮੌਕੇ ਵਿਧਾਇਕ ਹਰਦਿਆਲ ਕੰਬੋਜ, ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ, ਸੀਨੀਅਰ ਕਾਂਗਰਸੀ ਆਗੂ ਜਸਪਾਲ ਸਿੰਘ ਜ਼ੀਰਕਪੁਰ, ਭਰਤਇੰਦਰ ਸਿੰਘ ਚਾਹਲ, ਮਹਿਲਾ ਕਾਂਗਰਸ ਜ਼ਿਲਾ ਪਟਿਆਲਾ ਦੀ ਪ੍ਰਧਾਨ ਬਲਵਿੰਦਰ ਕੌਰ, ਰੋਪੜ ਦੀ ਪ੍ਰਧਾਨ ਭੁਪਿੰਦਰ ਕੌਰ, ਏ. ਆਈ. ਸੀ. ਸੀ. ਦੀ ਮੈਂਬਰ ਰਜਿੰਦਰ ਕੌਰ, ਨੌਜਵਾਨ ਕਾਂਗਰਸੀ ਆਗੂ ਬਲਿਹਾਰ ਸਿੰਘ, ਸ਼ੈਲੀ ਸੰਧੂ, ਸੱਜਣ ਸਿੰਘ ਅਤੇ ਹੋਰ ਕਈ ਕਾਂਗਰਸੀ ਆਗੂ ਵੀ ਮੌਜੂਦ ਸਨ। ਦਿਲਚਸਪ ਗੱਲ ਇਹ ਵੀ ਹੈ ਕਿ ਮੋਹਾਲੀ ਕਾਂਗਰਸ ਦਾ ਕੋਈ ਵੀ ਵਰਕਰ ਤੇ ਅਹੁਦੇਦਾਰ ਇਥੋਂ ਤਕ ਕਿ ਵਿਧਾਇਕ ਵੀ ਅੱਜ ਗੈਰ ਹਾਜ਼ਰ ਸਨ।

No comments: