jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday 4 September 2013

ਤਰਕਸ਼ੀਲਾਂ ਵੱਲੋਂ ਡਾ. ਦਾਬੋਲਕਰ ਦੇ ਕਾਤਲਾਂ ਨੂੰ ਸਜ਼ਾਵਾਂ ਦਿਵਾਉਣ ਲਈ ਸੂਬਾਈ ਰੋਸ ਪ੍ਰਦਰਸ਼ਨ

www.sabblok.blogspot.com
ਦੇਸ਼ ਭਰ 'ਚ ਅੰਧਵਿਸ਼ਵਾਸਾਂ ਵਿਰੋਧੀ ਕਾਨੂੰਨ ਬਣਾਉਣ ਦੀ ਮੰਗ

ਜਲੰਧਰ, 3 ਸਤੰਬਰ (ਅਮੋਲਕ ਸਿੰਘ  ) – ਵਿਗਿਆਨਕ ਚੇਤਨਾ ਕਾਫ਼ਲੇ ਦੇ ਮੋਹਰੀ ਡਾ. ਨਰੇਂਦਰ ਦਾਬੋਲਕਰ ਕਤਲ ਉਪਰੰਤ ਦੇਸ਼ ਭਰ 'ਚ ਅੰਧ ਵਿਸ਼ਵਾਸਾਂ ਖਿਲਾਫ਼ ਕਾਨੂੰਨ ਬਣਾਉਣ ਤੇ ਸਮਾਜ 'ਚੋਂ ਅਗਿਆਨਤਾ ਦਾ ਹਨੇਰਾ ਦੂਰ ਕਰਨ ਲਈ ਉੱਠ ਰਹੀ ਆਵਾਜ਼ ਨੂੰ ਅੱਜ ਹੋਰ ਵੀ ਹੁਲਾਰਾ ਮਿਲਿਆ ਜਦ ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ.) ਦੇ ਸੱਦੇ ਤੇ ਸਥਾਨਕ ਦੇਸ਼ ਭਗਤ ਹਾਲ ਜਲੰਧਰ ਵਿਖੇ ਰਾਜ ਭਰ ਤੋਂ ਆਏ ਤਰਕਸ਼ੀਲਾਂ ਨੇ ਭਰਵੀਂ ਰੋਸ ਰੈਲੀ ਕਰਨ ਉਪਰੰਤ ਮਾਰਚ ਕਰਦਿਆਂ ਡਿਪਟੀ ਕਮਿਸ਼ਨਰ ਜਲੰਧਰ ਨੂੰ ਮੰਗ ਪੱਤਰ ਸੌਂਪਿਆ। ਹਾਲ 'ਚ ਇਕੱਤਰ ਹੋਏ ਸੈਂਕੜੇ ਇਨਸਾਫ਼ ਪਸੰਦ ਲੋਕਾਂ ਨੂੰ ਸੰਬੋਧਨ ਕਰਦਿਆਂ ਸੁਸਾਇਟੀ ਦੇ ਸੂਬਾਈ ਮੁਖੀ ਰਾਜਿੰਦਰ ਭਦੌੜ ਨੇ ਆਖਿਆ ਕਿ ਡਾ. ਨਰੇਂਦਰ ਦਾਬੋਲਕਰ ਦਾ ਕਤਲ ਉਨ•ਾਂ ਫਿਰਕੂ ਸੰਗਠਨਾਂ ਦਾ ਕਾਰਾ ਹੈ ਜਿਹੜੇ ਸਮਾਜ ਵਿੱਚ ਅੰਧਵਿਸ਼ਵਾਸਾਂ ਤੇ ਅਗਿਆਨਤਾ ਦੇ ਸਹਾਰੇ ਲੋਕਾਈ ਨੂੰ ਗੁੰਮਰਾਹ ਕਰਕੇ ਕਿਸਮਤ ਕਰਮਾਂ ਦੇ ਚੱਕਰਵਿਊ 'ਚ ਫਸਾਈ ਰੱਖਣਾ ਲੋਚਦੇ ਹਨ। ਉਨ•ਾਂ ਕਿਹਾ ਕਿ ਡਾ. ਦਾਬੋਲਕਰ ਦੇ ਮਿਸ਼ਨ ਤੇ ਆਦਰਸ਼ਾਂ ਦੀ ਪੂਰਤੀ ਲਈ ਪੰਜਾਬ ਦੇ ਤਰਕਸ਼ੀਲ ਵਿਗਿਆਨਕ ਦ੍ਰਿਸ਼ਟੀਕੋਣ ਦੇ ਪ੍ਰਚਾਰ ਨੂੰ ਹਰ ਦਰ ਤੇ ਲੈ ਕੇ ਜਾਣਗੇ। ਰੈਲੀ ਨੂੰ ਸੰਬੋਧਨ ਕਰਦਿਆਂ ਸੁਸਾਇਟੀ ਦੇ ਸੂਬਾਈ ਆਗੂਆਂ ਸੁਖਦੇਵ ਫ਼ਗਵਾੜਾ, ਬਲਵੀਰ ਚੰਦ ਲੌਂਗੋਵਾਲ, ਸੁਖਵਿੰਦਰ ਬਾਗਪੁਰ, ਹੇਮ ਰਾਜ ਸਟੈਨੋ ਤੇ ਭੂਰਾ ਸਿੰਘ ਮਹਿਮਾ ਸਰਜਾ ਨੇ ਸਪੱਸ਼ਟ ਕੀਤਾ ਕਿ ਲੋਕਾਈ ਨੂੰ ਜਗਾਉਣ ਤੁਰੇ ਵਿਗਿਆਨੀਆਂ, ਚਿੰਤਕਾਂ ਤੇ ਤਰਕਸ਼ੀਲਤਾ ਦੇ ਪ੍ਰਚਾਰਕਾਂ ਨੂੰ ਮੁੱਢ ਕਦੀਮ ਤੋਂ ਹੀ ਅਗਿਆਨਤਾ ਦੇ ਵਪਾਰੀਆਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ ਪਰ ਸੱਚ ਕਦੇ ਨਹੀਂ ਹਰਿਆ। 
ਉਨ•ਾਂ ਆਖਿਆ ਕਿ ਵਿਗਿਆਨ ਦੇ ਯੁਗ ਵਿੱਚ ਅੰਧਵਿਸ਼ਵਾਸਾਂ ਦਾ ਪ੍ਰਚਾਰ ਇੱਕ ਸੋਚੀ ਸਮਝੀ ਸਾਜਿਸ਼ ਦਾ ਸਿੱਟਾ ਹੈ। ਇਸ ਮੌਕੇ ਪਲਸ ਮੰਚ ਦੇ ਸੂਬਾਈ ਪ੍ਰਧਾਨ ਅਮੋਲਕ ਸਿੰਘ ਨੇ ਆਪਣੇ ਸੰਬੋਧਨ ਦੌਰਾਨ ਆਖਿਆ ਕਿ ਵਿਗਿਆਨਕ ਸੋਚ, ਸੁਹਜਤਾ, ਕਲਾ, ਕਲਮ ਅਤੇ ਸਮਾਜ ਹਿਤੂ ਵਿਚਾਰਾਂ ਦੀ ਹੱਤਿਆ ਕਰ ਸਕਣਾ ਨਿਰਾ ਭਰਮ ਹੈ। ਹਨੇਰੇ ਅਤੇ ਰੌਸ਼ਨੀ ਦੀ ਸਦੀਵੀ ਟੱਕਰ 'ਚ ਅੰਤਮ ਜਿੱਤ ਰੌਸ਼ਨੀ ਦੀ ਹੋਏਗੀ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਸੁਸਾਇਟੀ ਦੇ ਸੂਬਾਈ ਮੀਡੀਆ ਮੁਖੀ ਰਾਮ ਸਵਰਨ ਲੱਖੇਵਾਲੀ ਨੇ ਨਿਭਾਈ। ਸਮਾਗਮ ਨੂੰ ਹੋਰਨਾਂ ਤੋਂ ਇਲਾਵਾ ਇਨਕਲਾਬੀ ਕੇਂਦਰ ਦੇ ਕੰਵਲਜੀਤ ਖੰਨਾ, ਲੋਕ ਮੋਚਰਾ ਪੰਜਾਬ ਦੇ ਜਗਮੇਲ ਸਿੰਘ, ਗੁਰਮੀਤ ਕਨਵੀਨਰ ਗਦਰ ਸ਼ਤਾਬਦੀ ਕਮੇਟੀ, ਜਮਹੂਰੀ ਅਧਿਕਾਰ ਸਭਾ ਦੇ ਨਰਭਿੰਦਰ ਸਿੰਘ ਨੇ ਸੰਬੋਧਨ ਕੀਤਾ। ਰੋਸ ਰੈਲੀ ਉਪਰੰਤ ਤਰਕਸ਼ੀਲਾਂ ਨੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਤੱਕ ਰੋਸ ਮਾਰਚ ਕੀੰਤਾ। ਕਮਿਸ਼ਨਰ ਰਾਹੀਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਭੇਜੇ ਗਏ ਮੰਗ ਪੱਤਰ ਵਿੱਚ ਡਾ. ਦਾਬੋਲਕਰ ਦੇ ਕਾਤਲਾਂ ਨੂੰ ਗਿਰਫ਼ਤਾਰ ਕਰਕੇ ਸਖ਼ਤ ਸਜ਼ਾਵਾਂ ਦੇਣ, ਦੇਸ਼ ਭਰ 'ਚ ਅੰਧਵਿਸ਼ਵਾਸ ਵਿਰੋਧੀ ਕਾਨੂੰਨ ਬਣਾਉਣ, ਪ੍ਰੈੱਸ ਅਤੇ ਮੀਡੀਆ ਰਾਹੀਂ ਕੀਤੇ ਜਾ ਰਹੇ ਗੈਰ ਵਿਗਿਆਨਕ ਪ੍ਰਚਾਰ ਨੂੰ ਰੋਕਣ, ਸਿਲੇਬਸ ਵਿੱਚੋਂ  ਅੰਧਵਿਸ਼ਵਾਸੀ ਤੇ ਰੂੜੀਵਾਦੀ ਸਾਹਿਤ ਕੱਢਣ ਦੀ ਮੰਗ ਕੀਤੀ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਹਾਣੀਕਾਰ ਅਤਰਜੀਤ, ਰਘਬੀਰ ਕੌਰ ਸਕੱਤਰ ਦੇਸ਼ ਭਗਤ ਹਾਲ, ਸੁਮੀਤ ਸਿੰਘ ਅੰਮ੍ਰਿਤਸਰ, ਸਤਪਾਲ ਸਲੋਹ,  ਸ਼ਾਇਰ ਜਾਗੀਰ ਜੋਸਣ, ਚੰਨਣ ਵਾਂਦਰ, ਯਸ਼ਪਾਲ, ਜਰਨੈਲ ਕ੍ਰਾਂਤੀ, ਜਸਵੰਤ ਮੋਹਾਲੀ, ਦਲਬੀਰ ਕਟਾਣੀ, ਹਰਚੰਦ ਭਿੰਡਰ, ਪ੍ਰਵੀਨ ਜੰਡਵਾਲਾ, ਆਦਿ ਤਰਕਸ਼ੀਲ ਆਗੂ, ਚਿੰਤਕ ਤੇ ਬੁੱਧੀਜੀਵੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਸਮਾਰੋਹ ਦੌਰਾਨ ਡਾ. ਦਾਬੋਲਕਰ ਨੂੰ ਸਮਰਪਿਤ ਤਰਕਸ਼ੀਲ ਮੈਗਜ਼ੀਨ ਦਾ ਨਵਾਂ ਅੰਕ ਵੀ ਰਿਲੀਜ਼ ਕੀਤਾ ਗਿਆ।

No comments: