jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 10 September 2013

ਸੋਨੀਆ ਨੂੰ ਸੰਮਨ ਹਸਪਤਾਲ 'ਚ ਤਾਮੀਲ ਕਰਵਾਉਣ ਦੀ ਤਿਆਰੀ

www.sabblok.blogspot.com
Summen to sonia gandhi
ਸੋਨੀਆ ਨੂੰ ਸੰਮਨ ਹਸਪਤਾਲ 'ਚ ਤਾਮੀਲ ਕਰਵਾਉਣ ਦੀ ਤਿਆਰੀ
ਨਿਊਯਾਰਕ : ਸਿੱਖ ਫਾਰ ਜਸਟਿਸ (ਐਸਐਫਜੇ) ਸੋਨੀਆ ਗਾਂਧੀ ਨੂੰ ਸੰਮਨ ਹਸਪਤਾਲ 'ਚ ਤਾਮੀਲ ਕਰਵਾਉਣ ਦੀ ਤਿਆਰੀ ਕਰ ਰਿਹਾ ਹੈ। ਐਸਐਫਜੇ ਨੇ ਇਸ ਲਈ ਅਦਾਲਤ ਤੋਂ ਹੁਕਮ ਹਾਸਲ ਕਰ ਲਿਆ ਹੈ। ਸੋਨੀਆ ਗਾਂਧੀ ਨੂੰ ਇਹ ਸੰਮਨ 1984 'ਚ ਹੋਏ ਸਿੱਖ ਵਿਰੋਧੀ ਦੰਗਿਆਂ ਨੂੰ ਲੈ ਕੇ ਇਥੇ ਇਕ ਅਦਾਲਤ ਨੇ ਐਸਐਫਜੇ ਦੀ ਪਟੀਸ਼ਨ 'ਤੇ ਬੀਤੇ ਹਫ਼ਤੇ ਜਾਰੀ ਕੀਤਾ ਸੀ। ਸੋਮਵਾਰ ਨੂੰ ਐਸਐਫਜੇ ਦੇ ਵਕੀਲ ਨੇ ਦੱਸਿਆ ਕਿ ਸੰਮਨ ਸੋਨੀਆ ਨੂੰ ਉਨ੍ਹਾਂ ਦੇ ਸੁਰੱਖਿਆ ਮੁਲਾਜ਼ਮਾਂ ਜਾਂ ਹਸਪਤਾਲ ਦੇ ਸਟਾਫ ਜ਼ਰੀਏ ਤਾਮੀਲ ਕਰਵਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਸਿਹਤ ਜਾਂਚ ਲਈ ਸੋਨੀਆ ਅੱਜਕਲ੍ਹ ਨਿਊਯਾਰਕ ਦੇ ਹਸਪਤਾਲ 'ਚ ਹਨ। ਐਸਐਫਜੇ ਦੇ ਵਕੀਲ ਗੁਰਪਤਵੰਤ ਸਿੰਘ ਪਨੁਨ ਨੇ ਦੱਸਿਆ ਕਿ ਇਸ ਸਬੰਧੀ ਇਕ ਤਰਫਾ ਹੁਕਮ ਸਮੂਹ ਨੂੰ ਅਮਰੀਕੀ ਸੰਘੀ ਅਦਾਲਤ ਦੇ ਜੱਜ ਬ੍ਰੇਨ ਐਮ ਕੋਗਨ ਕੋਲੋਂ ਹਾਸਲ ਹੋ ਗਿਆ ਹੈ। ਕੋਗਨ ਦੀ ਅਦਾਲਤ 'ਚ ਇਕ ਐਮਰਜੈਂਸੀ ਅਪੀਲ ਦਾਖ਼ਲ ਕਰਕੇ ਸੰਮਨ ਤਾਮੀਲ ਕਰਵਾਉਣ ਦੇ ਬਦਲ ਦੀ ਮੰਗ ਕੀਤੀ ਗਈ ਸੀ ਅਤੇ ਇਹ ਦਲੀਲ ਦਿੱਤੀ ਗਈ ਸੀ ਕਿ ਭਾਰੀ ਸੁਰੱਖਿਆ ਵਿਵਸਥਾ ਕਾਰਨ ਸੋਨੀਆ ਤਕ ਪਹੁੰਚਿਆ ਨਹੀਂ ਜਾ ਸਕਦਾ। ਇਸ ਤੋਂ ਬਾਅਦ ਅਦਾਲਤ ਨੇ ਮੈਮੋਰੀਅਲ ਸਲੋਅਨ ਕੇਟਰਿੰਗ ਸੈਂਟਰ ਹਸਪਤਾਲ ਦੇ ਸਟਾਫ ਜਾਂ ਸੋਨੀਆ ਦੇ ਸੁਰੱਖਿਆ ਮੁਲਾਜ਼ਮਾਂ ਜ਼ਰੀਏ ਸੰਮਨ ਤਾਮੀਲ ਕਰਵਾਉਣ ਦਾ ਹੁਕਮ ਜਾਰੀ ਕੀਤਾ।

No comments: