jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 10 September 2013

2000 ਕਰੋੜ ਨਾਲ 2016 ਤੱਕ ਬਦਲੇਗੀ ਅੰਮ੍ਰਿਤਸਰ ਦੀ ਨੁਹਾਰ----: ਸੁਖਬੀਰ ਬਾਦਲ

www.sabblok.blogspot.com 
ਅੰਮ੍ਰਿਤਸਰ ਸੀਟ ਬਾਰੇ ਭਾਜਪਾ ਵਲੋਂ ਕੋਈ ਪ੍ਰਸਤਾਵ ਆਇਆ ਤਾਂ ਵਿਚਾਰ ਕਰਾਂਗੇ : ਸੁਖਬੀਰ ਬਾਦਲ


ਅੰਮ੍ਰਿਤਸਰ ਸੀਟ ਬਾਰੇ ਭਾਜਪਾ ਵਲੋਂ ਕੋਈ ਪ੍ਰਸਤਾਵ ਆਇਆ ਤਾਂ ਵਿਚਾਰ ਕਰਾਂਗੇ

ਅੰਮ੍ਰਿਤਸਰ – ਅੰਮ੍ਰਿਤਸਰ ਲੋਕ ਸਭਾ ਸੀਟ ਭਾਜਪਾ ਦੇ ਖਾਤੇ ਵਿਚ ਹੈ ਤੇ ਇਸ ਸੀਟ ਦੀ ਅਦਲਾ-ਬਦਲੀ ਬਾਰੇ ਫਿਲਹਾਲ ਭਾਜਪਾ ਵਲੋਂ ਕੋਈ ਪ੍ਰਸਤਾਵ ਨਹੀਂ ਆਇਆ,  ਜੇਕਰ ਭਾਜਪਾ ਨੇ ਇਸ ਬਾਬਤ ਕੋਈ ਗੱਲ ਕੀਤੀ ਤਾਂ ਇਸ ਬਾਰੇ ਵਿਚਾਰ ਕੀਤਾ ਜਾਵੇਗਾ। ਇਹ ਪ੍ਰਗਟਾਵਾ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਅੰਮ੍ਰਿਤਸਰ-ਜਲੰਧਰ ਕੌਮੀ ਸ਼ਾਹ ਰਾਹ ‘ਤੇ ਕਰੀਬ ਸਾਢੇ ਸੱਤ ਕਰੋੜ ਰੁਪਏ ਦੀ ਲਾਗਤ ਨਾਲ ਉਸਾਰੇ ਜਾਣ ਵਾਲੇ ਗੇਟ ਦਾ ਨੀਂਹ ਪੱਥਰ ਰੱਖਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਅੰਮ੍ਰਿਤਸਰ ਤੋਂ ਲੋਕ ਸਭਾ ਮੈਂਬਰ ਨਵਜੋਤ ਸਿੰਘ ਸਿੱਧੂ ਵਲੋਂ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਵਲੋਂ ਕਰਵਾਏ ਵਿਕਾਸ ਕਾਰਜਾਂ ਨੂੰ ਲੈ ਕੇ ਕੀਤੀ ਬਿਆਨਬਾਜ਼ੀ ਬਾਰੇ ਪੁੱਛੇ ਸਵਾਲ ਦੇ ਜਵਾਬ ਨੂੰ ਟਾਲਦਿਆਂ ਉਨ੍ਹਾਂ ਕਿਹਾ ਕਿ ਉਹ ਇਸ ਬਾਰੇ ਕੋਈ ਟਿੱਪਣੀ ਨਹੀਂ ਕਰਨੀ ਚਾਹੁੰਦੇ। ਬਿਨਾਂ ਕਿਸੇ ਦਾ ਨਾਂ ਲਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਕੋਈ ਕੀ ਕਹਿ ਰਿਹਾ ਹੈ ਜਾਂ ਨਹੀਂ ਕਹਿ ਰਿਹਾ, ਉਹ ਇਸ ਬਾਰੇ ਧਿਆਨ ਨਹੀਂ ਦਿੰਦੇ ਅਤੇ ਉਹ ਸਿਰਫ ਕੰਮ ਕਰਨ ਵਿਚ ਯਕੀਨ ਰੱਖਦੇ ਹਨ ਜੋ ਲੋਕਾਂ ਦੇ ਸਾਹਮਣੇ ਹੈ।
ਸਿੱਧੂ ਵਲੋਂ ਵਿਕਾਸ ਕੰਮਾਂ ਬਾਰੇ ਸਰਕਾਰ ਦੀ ਕੀਤੀ ਆਲੋਚਨਾ ਬਾਰੇ ਕੀਤੇ ਸਵਾਲਾਂ ਦੇ ਜਵਾਬ ਦਿੰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਸ਼ਹਿਰ ਨੂੰ ਸੁਰੱਖਿਆ ਪੱਖ ਤੋਂ ਮਜ਼ਬੂਤ ਬਣਾਉਣ ਲਈ ਸੀ. ਸੀ. ਟੀ. ਵੀ. ਕੈਮਰਿਆਂ ਦੇ ਪ੍ਰਾਜੈਕਟ ‘ਤੇ 5 ਕਰੋੜ ਨਹੀਂ ਬਲਕਿ ਲਗਭਗ 100 ਕਰੋੜ ਰੁਪਏ ਖਰਚ ਕੀਤੇ ਜਾਣਗੇ ਤੇ ਮਾਰਚ 2014 ਤਕ ਅੰਮ੍ਰਿਤਸਰ ਦੁਨੀਆ ਦਾ ਸਭ ਤੋਂ ਸੁਰੱਖਿਅਤ ਸ਼ਹਿਰ ਹੋਵੇਗਾ।
ਮਜ਼ਾਕੀਆ ਲਹਿਜੇ ਵਿਚ ਸੁਖਬੀਰ ਬਾਦਲ ਨੇ ਕਿਹਾ ਕਿ ਜੇਕਰ ਭਾਜਪਾ ਸਿੱਧੂ ਨੂੰ ਪ੍ਰਧਾਨ ਮੰਤਰੀ ਦੇ ਉਮੀਦਵਾਰ ਵਜੋਂ ਪੇਸ਼ ਕਰੇਗੀ ਤਾਂ ਅਕਾਲੀ ਦਲ ਉਸਦੀ ਹੀ ਹਮਾਇਤ ਕਰੇਗਾ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਵਲੋਂ ਇਤਿਹਾਸਕ ਸ਼ਹਿਰ ਅੰਮ੍ਰਿਤਸਰ ਦੇ ਸਰਵਪੱਖੀ ਵਿਕਾਸ ਲਈ 2000 ਕਰੋੜ ਰੁਪਏ ਦੇ ਮਾਸਟਰ ਪਲਾਨ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ, ਜਿਸ ਨਾਲ 2016 ਤਕ ਇਸ ਸ਼ਹਿਰ ਨੂੰ ਬਿਲਕੁਲ ਨਵੀਂ ਦਿੱਖ ਪ੍ਰਦਾਨ ਕੀਤੀ ਜਾਵੇਗੀ।

No comments: