www.sabblok.blogspot.com
1201 ਕਰੋੜ ਰੁਪਏ ਦੇ ਤਨਖਾਹ ਬਿੱਲ ਪਾਸ, 200 ਕਰੋੜ ਰੁਪੈ ਦੇ ਹੋਰ ਬਿੱਲ ਅੱਜ ਪਾਸ ਕੀਤੇ ਗਏ-ਰੈਡੀ
ਚੰਡੀਗੜ੍ਹ, 11 ਸਤੰਬਰ (ਗਗਨਦੀਪ ਸੋਹਲ) : ਪੰਜਾਬ ਸਰਕਾਰ ਨੇ ਅੱਜ ਸਪੱਸ਼ਟ ਕੀਤਾ ਹੈ ਕਿ ਅਧਿਕਾਰੀਆਂ/ਕਰਮਚਾਰੀਆਂ ਨੂੰ ਤਨਖਾਹਾਂ ਦੀ ਅਦਾਇਗੀ ਸਮੇਂ ਸਿਰ ਕੀਤੀ ਜਾ ਰਹੀ ਹੈ ਤੇ ਤਨਖਾਹਾਂ ਦੇ ਕੁੱਲ 1450 ਕਰੋੜ ਦੇ ਬਿੱਲ ਵਿਚੋਂ 1201 ਕਰੋੜ ਬੀਤੇ ਕੱਲ੍ਹ ਅਤੇ 200 ਕਰੋੜ ਹੋਰ ਅੱਜ ਜਾਰੀ ਕਰ ਦਿੱਤੇ ਗਏ ਹਨ।
ਸ੍ਰੀ ਡੀ.ਪੀ.ਰੈਡੀ, ਪ੍ਰਮੁੱਖ ਸਕੱਤਰ, ਵਿੱਤ ਪੰਜਾਬ ਨੇ ਅੱਜ ਸਪੱਸ਼ਟ ਕੀਤਾ ਕਿ ਇਸ ਮਹੀਨੇ ਦੌਰਾਨ 1201 ਕਰੋੜ ਰੁਪਏ ਦੇ ਤਨਖਾਹ ਬਿੱਲ ਕਲੀਅਰ ਕੀਤੇ ਗਏ ਹਨ। ਉਨਾਂ ਕਿਹਾ ਕਿ ਅੱਜ 200 ਕਰੋੜ ਰੁਪਏ ਦੇ ਤਨਖਾਹ ਬਿਲਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ ਅਤੇ ਬਾਕੀ ਬਿਲਾਂ ਦੀ ਪ੍ਰਵਾਨਗੀ ਕੱਲ੍ਹ ਨੂੰ ਹੋ ਜਾਵੇਗੀ।
ਉਨਾ ਇਹ ਵੀ ਕਿਹਾ ਕਿ ਜਿਥੇ ਤੱਕ ਤਨਖਾਹ ਨਾ ਮਿਲਣ ਦਾ ਮੁੱਦਾ ਹੈ ਉਸ ਦਾ ਕਾਰਨ ਬਿੱਲਾਂ ਨੂੰ ਖਜਾਨੇ ਭੇਜਣ ਵਿੱਚ ਦੇਰੀ ਹੈ। ਉਨਾਂ ਕਿਹਾ ਕਿ ਖਜਾਨਾ ਅਧਿਕਾਰੀਆਂ ਨੂੰ ਤਨਖਾਹ ਦੇ ਬਿੱਲ ਰੋਕਣ ਸਬੰਧੀ ਕੋਈ ਵੀ ਹਦਾਇਤਾਂ ਜਾਰੀ ਨਹੀ' ਕੀਤੀਆਂ ਗਈਆਂ।
ਤਨਖਾਹਾਂ ਜਾਰੀ ਕਰਨ ਦੇ ਪ੍ਰਕਿਆ ਬਾਰੇ ਜਾਣਕਾਰੀ ਦਿੰਦੇ ਹੋਏ ਸ੍ਰੀ ਰੈਡੀ ਨੇ ਦੱਸਿਆ ਕਿ ਮਹੀਨੇ ਦੇ ਆਰੰਭ ਵਿਚ ਹੀ ਤਨਖਾਹਾਂ ਦੇ ਬਿੱਲ ਖਜ਼ਾਨੇ ਵਿਚ ਜਮ੍ਹਾਂ ਹੋਣੇ ਸ਼ੁਰੂ ਹੋ ਜਾਂਦੇ ਹਨ ਅਤੇ ਮਹੀਨੇ ਦੇ ਅੱਧ ਤੱਕ ਜਿਆਦਾਤਰ ਬਿੱਲ ਪਾਸ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਹ ਪ੍ਰਕਿਆ ਬਹੁਤ ਪੁਰਾਣੀ ਹੈ ਅਤੇ ਹੋਰਨਾਂ ਰਾਜਾਂ ਵਲੋਂ ਵੀ ਅਪਣਾਈ ਗਈ ਹੈ.
ਉਨਾਂ ਕਿਹਾ ਕਿ ਪ੍ਰਸ਼ਾਸਕੀ ਵਿਭਾਗਾਂ ਅਤੇ ਖਜਾਨਾ ਅਧਿਕਾਰੀਆਂ ਨੂੰ ਕਰਮਚਾਰੀਆਂ ਦੇ ਤਨਖਾਹ ਬਿੱਲ ਸਮੇ ਸਿਰ ਕਲੇਅਰ ਕੀਤੇ ਜਾਣ ਨੂੰ ਯਕੀਨੀ ਬਣਾਉਣ ਲਈ ਆਖਿਆ ਗਿਆ ਹੈ।

No comments:
Post a Comment