www.sabblok.blogspot.com

ਪਾਨੀਪਤ- ਪਾਨੀਪਤ ਦੇ ਵਿਕਾਸ ਨਗਰ ‘ਚ ਬੁੱਧਵਾਰ ਦੁਪਹਿਰੇ ਇਕ ਵਿਆਹੁਤਾ ਮੈਡੀਕਲ ਟ੍ਰੇਨਰ ਨੇ ਪਿਸਤੌਲ ਨਾਲ ਖੁਦ ਨੂੰ ਗੋਲੀ ਮਾਰ ਕੇ ਆਤਮਹੱਤਿਆ ਕਰ ਲਈ। ਆਤਮਹੱਤਿਆ ਦਾ ਕਾਰਨ ਪਤੀ ਵਲੋਂ ਨਾਜਾਇਜ਼ ਢੰਗ ਨਾਲ ਸਰੀਰਕ ਸੰਬੰਧ ਬਣਾਉਣਾ, ਯੌਨ ਸ਼ੋਸ਼ਣ ਅਤੇ ਦਾਜ ਦੀ ਮੰਗ ਦੱਸਿਆ ਜਾ ਰਿਹਾ ਹੈ। ਵਿਆਹੁਤਾ ਰੋਹਤਕ ਦੇ ਪੀ. ਜੀ. ਆਈ. ਮੈਡੀਕਲ ਕਾਲਜ ‘ਚ ਬੀ. ਏ. ਐਮ. ਐਸ. ਦੀ ਸਿੱਖਿਆ ਹਾਸਲ ਕਰ ਰਹੀ ਸੀ ਅਤੇ ਡੇਢ ਸਾਲ ਪਹਿਲਾਂ ਉਸ ਦਾ ਇਸੇ ਕਾਲਜ ਦੇ ਵਿਦਿਆਰਥੀ ਸੁਨੀਲ ਨਾਲ ਪ੍ਰੇਮ ਵਿਆਹ ਹੋਇਆ ਸੀ। ਸੂਚਨਾ ਮਿਲਣ ‘ਤੇ ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਪਰ ਪੁਲਸ ਇਸ ਸੰਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਦੇਣ ‘ਤੇ ਸਾਫ ਤੌਰ ‘ਤੇ ਮਨ੍ਹਾ ਕਰ ਰਹੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਵਿਕਾਸ ਨਗਰ ਨਿਵਾਸੀ ਅੰਜਲੀ ਸਹਰਾਵਤ ਪੀ. ਜੀ. ਆਈ. ਰੋਹਤਕ ਤੋਂ ਬੀ. ਏ. ਐਮ. ਐਸ. ਦੀ ਸਿੱਖਿਆ ਹਾਸਲ ਕਰਕੇ ਇਕ ਡਾਕਟਰ ਬਣਨਾ ਚਾਹੁੰਦੀ ਸੀ ਅਤੇ ਚਾਰ ਮਹੀਨੇ ਬਾਅਦ ਸਿੱਖਿਆ ਖਤਮ ਹੋਣ ਤੋਂ ਬਾਅਦ ਉਸ ਨੂੰ ਡਿਗਰੀ ਵੀ ਮਿਲਣ ਵਾਲੀ ਸੀ ਪਰ ਹੋਣੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਕਰੀਬ ਡੇਢ ਸਾਲ ਪਹਿਲਾਂ ਅੰਜਲੀ ਨੇ ਆਪਣੇ ਹੀ ਕਾਲਜ ‘ਚ ਪੜ੍ਹਨ ਵਾਲੇ ਅਤੇ ਪਾਨੀਪਤ ਦੇ ਪਿੰਡ ਨਾਰਾ ਨਿਵਾਸੀ ਸੁਨੀਲ ਨਾਲ ਪ੍ਰੇਮ ਵਿਆਹ ਕੀਤਾ ਸੀ। ਦੱਸਿਆ ਜਾ ਰਿਹਾ ਹੈ ਕਿ ਸੁਨੀਲ ਅਪਰਾਧਿਕ ਕਿਸਮ ਦਾ ਨੌਜਵਾਨ ਸੀ ਅਤੇ ਉਸ ਨੇ ਅੰਜਲੀ ਦੀ ਕੁਝ ਇਤਰਾਜ਼ਯੋਗ ਵੀਡੀਓ ਵੀ ਬਣਾਈ ਸੀ ਜਿਨ੍ਹਾਂ ਦੇ ਦਮ ‘ਤੇ ਉਹ ਉਸ ਨੂੰ ਬਲੈਕਮੇਲ ਕਰਦਾ ਆ ਰਿਹਾ ਸੀ। ਬਲੈਕਮੇਲ ਕਰਕੇ ਹੀ ਉਸ ਨੇ ਅੰਜਲੀ ਨਾਲ ਵਿਆਹ ਕੀਤਾ ਸੀ। ਪਰਿਵਾਰ ਵਾਲਿਆਂ ਦੀ ਮੰਨੀਏ ਤਾਂ ਸੁਨੀਲ ਅੰਜਲੀ ਦਾ ਸ਼ੁਰੂ ਤੋਂ ਹੀ ਸਰੀਰਕ ਸ਼ੋਸ਼ਣ ਕਰਦਾ ਆ ਰਿਹਾ ਸੀ। ਅੰਜਲੀ ਨੇ ਆਪਣੇ ਪੇਕੇ ਘਰ ਆ ਕੇ ਮਾਤਾ-ਪਿਤਾ ਨੂੰ ਦੱਸਿਆ ਕਿ ਸੁਨੀਲ ਉਸ ਦੇ ਹੱਥ-ਪੈਰ ਬੰਨ੍ਹ ਕੇ ਉਸ ਦੇ ਗੁਪਤ ਅੰਗਾਂ ਨਾਲ ਛੇੜਛਾੜ ਕਰਦਾ ਰਿਹਾ ਸੀ। ਇਸ ਤੋਂ ਇਲਾਵਾ ਉਹ ਉਸ ਨੂੰ ਬੁਰੀ ਤਰ੍ਹਾਂ ਕੁੱਟਦਾ ਵੀ ਰਹਿੰਦਾ ਸੀ ਅਤੇ ਦਾਜ ਦੇ ਨਾਂ ‘ਤੇ ਇਕ ਕਾਰ ਦੀ ਮੰਗ ਕਰ ਰਿਹਾ ਸੀ ਅਤੇ ਇਸੇ ਮੰਗ ਦੇ ਚੱਲਦੇ ਪਿਛਲੇ ਕਾਫੀ ਸਮੇਂ ਤੋਂ ਉਸ ਨੂੰ ਬੁਰੀ ਤਰ੍ਹਾਂ ਤਸੀਹੇ ਦਿੱਤੇ ਜਾਂਦੇ ਸਨ। ਪਰਿਵਾਰ ਵਾਲਿਆਂ ਮੁਤਾਬਕ ਅੰਜਲੀ ਚਾਰ ਦਿਨ ਪਹਿਲਾਂ ਪੇਕੇ ਆਈ ਸੀ ਅਤੇ ਉਸ ਨੇ ਵਾਪਸ ਨਾ ਜਾਣ ਦੀ ਗੱਲ ਕਹੀ ਸੀ। ਇਸ ਵਿਚਾਲੇ ਸੁਨੀਲ ਉਸ ਨੂੰ ਵਾਰ-ਵਾਰ ਫੋਨ ਕਰਕੇ ਪ੍ਰੇਸ਼ਾਨ ਕਰ ਰਿਹਾ ਸੀ। ਅੱਜ ਦੁਪਹਿਰੇ ਕਰੀਬ ਦੋ ਵਜੇ ਅੰਜਲੀ ਦੇ ਮਾਤਾ-ਪਿਤਾ ਕਿਸੇ ਕੰਮ ਕਾਰਨ ਬਾਹਰ ਗਏ ਹੋਏ ਸਨ ਤਾਂ ਅੰਜਲੀ ਨੇ ਆਰਮੀ ‘ਚ ਕੰਮ ਕਰਨ ਵਾਲੇ ਆਪਣੇ ਪਿਤਾ ਦੀ ਲਾਇਸੰਸੀ ਰਿਵਾਲਵਰ ਨਾਲ ਖੁਦ ਨੂੰ ਗੋਲੀ ਮਾਰ ਦਿੱਤੀ ਜਿਸ ਨਾਲ ਮੌਕੇ ‘ਤੇ ਹੀ ਉਸ ਦੀ ਮੌਤ ਹੋ ਗਈ। ਘਟਨਾ ਦੇ ਤੁਰੰਤ ਬਾਅਦ ਉਸ ਦੇ ਰਿਸ਼ਤੇਦਾਰ ਅਤੇ ਗੁਆਂਢੀ ਉਸ ਨੂੰ ਲੈ ਕੇ ਹਸਪਤਾਲ ਪਹੁੰਚੇ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਨੇ ਸੂਚਨਾ ਮਿਲਣ ‘ਤੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।




No comments:
Post a Comment