jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday 6 September 2013

ਐਨ. ਡੀ. ਏ. ਦਾ ਚੋਣਾਂ ਤੋਂ ਬਾਅਦ ਲੀਡਰ ਕੌਣ ਹੋਵੇਗਾ ਵੋਟਰਾਂ ਨੂੰ ਪਤਾ ਹੋਣਾ ਚਾਹੀਦੈ-ਸੁਖਬੀਰ

www.sabblok.blogspot.com

ਚੰਡੀਗੜ੍ਹ, 5 ਸਤੰਬਰ (ਹਰਕਵਲਜੀਤ ਸਿੰਘ)-ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਅੱਜ ਇਥੇ ਕਿਹਾ ਕਿ ਉਨ੍ਹਾਂ ਦੇ ਵਿਚਾਰ ਵਿਚ ਪਾਰਲੀਮਾਨੀ ਚੋਣਾਂ ਤੋਂ ਪਹਿਲਾਂ ਦੇਸ਼ ਦੇ ਵੋਟਰਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਐਨ. ਡੀ. ਏ. ਦੀ ਅਗਵਾਈ ਚੋਣਾਂ ਤੋਂ ਬਾਅਦ ਕੌਣ ਕਰੇਗਾ | ਉਨ੍ਹਾਂ ਕਿਹਾ ਕਿ ਅਕਾਲੀ ਦਲ ਇਸ ਮੁੱਦੇ 'ਤੇ ਕਿਸੇ ਨੂੰ ਤਰਜ਼ੀਹ ਨਹੀਂ ਦਿੰਦਾ ਅਤੇ ਜਿਸ ਕਿਸੇ ਨੂੰ ਵੀ ਐਨ. ਡੀ. ਏ. ਲੀਡਰ ਨਾਮਜ਼ਦ ਕਰਨ ਦਾ ਫ਼ੈਸਲਾ ਕਰੇਗਾ ਅਕਾਲੀ ਦਲ ਉਸ ਨੂੰ ਆਪਣਾ ਸਮਰਥਨ ਦੇਵੇਗਾ, ਲੇਕਿਨ ਇਸ ਮੰਤਵ ਦਾ ਫ਼ੈਸਲਾ ਐਨ. ਡੀ. ਏ. ਵੱਲੋਂ ਹੀ ਲਿਆ ਜਾਣਾ ਹੈ | ਅੱਜ ਇਥੇ ਕੁਝ ਚੋਣਵੇਂ ਪੱਤਰਕਾਰਾਂ ਨਾਲ ਗ਼ੈਰ ਰਸਮੀ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਦੇਸ਼ ਵਿਚ ਇਸ ਵੇਲੇ ਲੀਡਰਸ਼ਿਪ ਦਾ ਇੱਕ ਵੱਡਾ ਸੰਕਟ ਹੈ ਅਤੇ ਦੇਸ਼ਵਾਸੀ ਇਹ ਜਾਣਨਾ ਚਾਹੁੰਣਗੇ ਕਿ ਚੋਣਾਂ ਤੋਂ ਬਾਅਦ ਉਨ੍ਹਾਂ ਨੂੰ ਕਿਸ ਦੀ ਅਗਵਾਈ ਮਿਲੇਗੀ | ਅੰਮਿ੍ਤਸਰ ਤੋਂ ਭਾਜਪਾ ਦੇ ਮੌਜੂਦਾ ਐਮ. ਪੀ. ਸ: ਨਵਜੋਤ ਸਿੰਘ ਸਿੱਧੂ ਦੇ ਅੰਮਿ੍ਤਸਰ ਤੋਂ ਦੁਬਾਰਾ ਉਮੀਦਵਾਰ ਬਣਨ ਸਬੰਧੀ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਇਹ ਪਾਰਲੀਮਾਨੀ ਹਲਕਾ ਭਾਜਪਾ ਦੇ ਕੋਟੇ ਵਿਚ ਹੈ ਅਤੇ ਇਸ ਹਲਕੇ ਤੋਂ ਉਮੀਦਵਾਰ ਕੌਣ ਹੋਵੇਗਾ ਇਹ ਫ਼ੈਸਲਾ ਵੀ ਭਾਜਪਾ ਵੱਲੋਂ ਹੀ ਲਿਆ ਜਾਣਾ ਹੈ | ਭਾਜਪਾ ਜਿਸ ਨੂੰ ਵੀ ਉਮੀਦਵਾਰ ਰੱਖੇਗੀ ਅਕਾਲੀ ਦਲ ਉਸਦੀ ਜਿੱਤ ਯਕੀਨੀ ਬਣਾਏਗਾ | ਸ: ਸਿੱਧੂ ਵੱਲੋਂ ਅੱਜ ਅੰਮਿ੍ਤਸਰ ਵਿਚ ਲਗਾਏ ਗਏ ਇਹ ਦੋਸ਼ ਕਿ ਮੌਜੂਦਾ ਸਰਕਾਰ ਵੱਲੋਂ ਅੰਮਿ੍ਤਸਰ ਦੇ ਵਿਕਾਸ ਲਈ ਰੱਖੇ ਗਏ ਫ਼ੰਡ ਦੂਜੇ ਖੇਤਰਾਂ ਲਈ ਤਬਦੀਲ ਕੀਤੇ ਜਾ ਰਹੇ ਹਨ, ਦਾ ਖੰਡਨ ਕਰਦਿਆਂ ਉਨ੍ਹਾਂ ਕਿਹਾ ਕਿ ਅਸਲੀਅਤ ਇਹ ਹੈ ਕਿ ਦੂਜੇ ਖੇਤਰਾਂ ਤੋਂ ਫ਼ੰਡ ਅੰਮਿ੍ਤਸਰ ਦੇ ਵਿਕਾਸ ਲਈ ਤਬਦੀਲ ਹੋ ਰਹੇ ਹਨ ਅਤੇ ਰਾਜ ਸਰਕਾਰ ਵੱਲੋਂ ਕੋਈ 1400 ਕਰੋੜ ਦੇ ਪ੍ਰਾਜੈਕਟਾਂ ਦੀ ਆਉਂਦੇ ਦਿਨਾਂ ਦੌਰਾਨ ਅੰਮਿ੍ਤਸਰ ਦੇ ਵਿਕਾਸ ਲਈ ਸ਼ੁਰੂਆਤ ਕੀਤੀ ਜਾ ਰਹੀ ਹੈ | ਉਨ੍ਹਾਂ ਸਪੱਸ਼ਟ ਕੀਤਾ ਕਿ ਇਨ੍ਹਾਂ ਵਿਕਾਸ ਪ੍ਰਾਜੈਕਟਾਂ ਲਈ ਮਗਰਲੇ ਦਿਨਾਂ ਦੌਰਾਨ ਹੁੰਦੀਆਂ ਰਹੀਆਂ ਮੀਟਿੰਗਾਂ ਵਿਚ ਚੀਫ਼ ਪਾਰਲੀਮਾਨੀ ਸਕੱਤਰ ਸ੍ਰੀਮਤੀ ਨਵਜੋਤ ਕੌਰ ਸਿੱਧੂ ਵੀ ਸ਼ਮੂਲੀਅਤ ਕਰਦੇ ਰਹੇ, ਇਸ ਲਈ ਉਨ੍ਹਾਂ ਨੂੰ ਇਨ੍ਹਾਂ ਪ੍ਰਾਜੈਕਟਾਂ ਸਬੰਧੀ ਪੂਰੀ ਜਾਣਕਾਰੀ ਜ਼ਰੂਰ ਹੋਵੇਗੀ | ਉਨ੍ਹਾਂ ਸਪੱਸ਼ਟ ਕੀਤਾ ਕਿ ਸ. ਨਵਜੋਤ ਸਿੰਘ ਸਿੱਧੂ ਉਨ੍ਹਾਂ ਦੇ ਛੋਟੇ ਭਰਾ ਸਮਾਨ ਹਨ ਅਤੇ ਉਹ ਉਨ੍ਹਾਂ ਨੂੰ ਬੇਹੱਦ ਪਸੰਦ ਵੀ ਕਰਦੇ ਹਨ ਅਤੇ ਸ. ਸਿੱਧੂ ਨਾਲ ਕਿਸੇ ਤਰ੍ਹਾਂ ਦੇ ਇੱਕਤਲਾਫ਼ ਦਾ ਕੋਈ ਸੁਆਲ ਹੀ ਪੈਦਾ ਨਹੀਂ ਹੁੰਦਾ | ਉਨ੍ਹਾਂ ਸਪੱਸ਼ਟ ਕੀਤਾ ਕਿ ਅਕਾਲੀ ਦਲ ਅਤੇ ਭਾਜਪਾ ਵਿਚ ਕਿਸੇ ਤਰ੍ਹਾਂ ਦਾ ਕੋਈ ਇੱਕਤਲਾਫ਼ ਜਾਂ ਵਾਦ ਵਿਵਾਦ ਨਹੀਂ ਹੈ | ਪੰਜਾਬ ਦੇ ਮੁਲਾਜ਼ਮਾਂ ਨੂੰ ਤਨਖ਼ਾਹਾਂ ਦੋ ਤਿੰਨ ਦਿਨ ਪੱਛੜ ਕੇ ਮਿਲਣ ਦੀਆਂ ਰਿਪੋਰਟਾਂ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਇਸ ਗੱਲ ਦੀ ਕੋਈ ਮਹੱਤਤਾ ਨਹੀਂ ਕਿ ਮੁਲਾਜ਼ਮਾਂ ਨੂੰ ਤਨਖ਼ਾਹਾਂ ਪਹਿਲੀ ਤਾਰੀਖ ਜਾਂ 3 ਤਾਰੀਖ ਨੂੰ ਮਿਲੀਆਂ ਹਨ | ਉਨ੍ਹਾਂ ਕਿਹਾ ਕਿ ਸੂਬੇ ਦੀ ਆਰਥਿਕਤਾ ਨੂੰ ਸਮਝਣ ਲਈ ਸੂਬੇ ਦੇ ਆਰਥਿਕ ਸੂਚਕਾਂ ਨੂੰ ਵੇਖਿਆ ਜਾਣਾ ਚਾਹੀਦਾ ਹੈ | ਉਨ੍ਹਾਂ ਦੱਸਿਆ ਕਿ 14ਵੇਂ ਵਿੱਤ ਕਮਿਸ਼ਨ ਦੀ ਜੋ ਟੀਮ ਕੱਲ੍ਹ ਚੰਡੀਗੜ੍ਹ ਵਿਖੇ ਆ ਰਹੀ ਹੈ, ਉਸ ਨਾਲ ਮੁਲਾਕਾਤ ਦੌਰਾਨ ਰਾਜ ਸਰਕਾਰ ਇਸ ਗੱਲ ਦੀ ਦੁਬਾਰਾ ਮੰਗ ਉਠਾਏਗੀ ਕਿ ਰਾਜ ਤੋਂ ਇਕੱਠੇ ਹੋਣ ਵਾਲੇ ਟੈਕਸਾਂ ਵਿਚੋਂ ਰਾਜ ਨੂੰ 50 ਪ੍ਰਤੀਸ਼ਤ ਹਿੱਸਾ ਦਿੱਤਾ ਜਾਵੇ |

ਪੀ.ਪੀ.ਪੀ. ਆਗੂ ਦਰਸ਼ਨ ਸਿੰਘ ਮਨਧੀਰ ਅਕਾਲੀ ਦਲ 'ਚ ਸ਼ਾਮਿਲ
ਪੀਪਲਜ਼ ਪਾਰਟੀ ਆਫ਼ ਪੰਜਾਬ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਦਰਸ਼ਨ ਸਿੰਘ ਮਨਧੀਰ ਨੇ ਅੱਜ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਵਿਚ ਅਕਾਲੀ ਦਲ 'ਚ ਸ਼ਾਮਿਲ ਹੋਣ ਦਾ ਫ਼ੈਸਲਾ ਕੀਤਾ | ਸ: ਮਨਧੀਰ ਦੇ ਬੇਟੇ ਮਗਰਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਰੋਪੜ ਤੋਂ ਪੀ.ਪੀ.ਪੀ. ਦੇ ਉਮੀਦਵਾਰ ਵਜੋਂ ਚੋਣ ਲੜੇ ਸਨ ਅਤੇ 25 ਹਜ਼ਾਰ ਵੋਟ ਲਏ ਗਏ ਸਨ | ਉਪ ਮੁੱਖ ਮੰਤਰੀ ਨੇ ਉਨ੍ਹਾਂ ਦਾ ਦਲ ਵਿਚ ਸਵਾਗਤ ਕਰਦਿਆਂ ਕਿਹਾ ਕਿ ਸ. ਮਨਧੀਰ ਦੇ ਵਾਪਸ ਦਲ ਵਿਚ ਆਉਣ ਨਾਲ ਜਿੱਥੇ ਪੀ.ਪੀ.ਪੀ. ਦਾ ਸਫ਼ਾਇਆ ਹੋ ਗਿਆ ਹੈ, ਉਥੇ ਅਕਾਲੀ ਦਲ ਨੂੰ ਵੀ ਵੱਡੀ ਤਾਕਤ ਮਿਲੇਗੀ | ਇਸ ਮੌਕੇ ਡਾ: ਦਲਜੀਤ ਸਿੰਘ ਚੀਮਾ, ਹਰਸੁਖਇੰਦਰ ਸਿੰਘ ਬੱਬੀ ਬਾਦਲ ਅਤੇ ਹੋਰ ਹਾਜ਼ਰ ਸਨ |

No comments: