jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday 6 September 2013

ਅਕਾਲੀ ਦਲ ਵੱਲੋਂ ਹੜ੍ਹਾਂ ਸਬੰਧੀ ਮੁਆਵਜ਼ਾ ਵਧਾਉਣ ਦੀ ਮੰਗ



ਨਵੀਂ ਦਿੱਲੀ, 6 ਸਤੰਬਰ (ਉਪਮਾ ਡਾਗਾ ਪਾਰਥ)-ਅੱਜ ਲੋਕ ਸਭਾ 'ਚ ਅਕਾਲੀ ਦਲ ਦੇ ਮੈਂਬਰਾਂ ਨੇ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਦਿੱਤੀ ਜਾਣ ਵਾਲੀ ਨਾ-ਮਾਤਰ ਮੁਆਵਜ਼ੇ ਦੀ ਰਕਮ ਨੂੰ ਵਧਾਉਣ ਦੀ ਮੰਗ ਰੱਖੀ | ਸਿਫਰਕਾਲ ਦੌਰਾਨ ਅਕਾਲੀ ਦਲ ਦੀ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਕਿਸਾਨਾਂ ਦੇ ਦਰਦ ਨੂੰ ਇਸ ਸਰਕਾਰ ਵਿਚ ਕੋਈ ਸੁਣਨ ਵਾਲਾ ਨਹੀਂ ਹੈ | ਉਹ ਕਿਸਾਨ ਜਿਨ੍ਹਾਂ ਦੀਆਂ ਫ਼ਸਲਾਂ ਹੜ੍ਹਾਂ ਨਾਲ ਬਰਬਾਦ ਹੋ ਗਈਆਂ, ਮਕਾਨ ਢਹਿ ਗਏ ਅਤੇ ਪਸ਼ੂ ਮਰ ਗਏ ਹਨ, ਉਨ੍ਹਾਂ ਕਿਸਾਨਾਂ ਦੇ ਭਵਿੱਖ ਨੂੰ ਲੈ ਕੇ ਯੂ. ਪੀ. ਏ. ਸਰਕਾਰ ਚੁੱਪ ਵੱਟੀ ਬੈਠੀ ਹੈ | ਕੇਂਦਰ 'ਤੇ ਕਿਸਾਨ ਵਿਰੋਧੀ ਹੋਣ ਦਾ ਇਲਜ਼ਾਮ ਲਗਾਉਂਦਿਆਂ ਅਕਾਲੀ ਦਲ ਦੇ ਮੈਂਬਰਾਂ ਨੇ ਕਿਹਾ ਕਿ ਸਰਕਾਰ ਨੂੰ ਜੇਕਰ ਅਨਾਜ ਸੁਰੱਖਿਆ ਦੀ ਫਿਕਰ ਸੀ ਤੇ ਉਸ ਅਨਾਜ ਨੂੰ ਪੈਦਾ ਕਰਨ ਵਾਲੇ ਕਿਸਾਨ ਦੀ ਏਨੀ ਬੇਕਦਰੀ ਕਿਉਂ? ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਬਿੱਲ ਪਾਸ ਕਰਾਉਣ ਦੀ ਹੋੜ 'ਚ ਕਾਂਗਰਸ ਕਿਸਾਨ ਦੇ ਉਸ ਦਰਦ ਨੂੰ ਭੁਲਾਈ ਬੈਠੀ ਹੈ ਜਿਹੜਾ ਹੜ੍ਹਾਂ ਤੋਂ ਬਾਅਦ ਕਿਸਾਨਾਂ ਨੂੰ ਦਰਪੇਸ਼ ਆ ਰਹੀਆਂ ਕਠਿਨ ਮੁਸ਼ਕਿਲਾਂ ਦਾ ਹੈ | ਸਰਕਾਰ ਵੱਲੋਂ ਦਿੱਤੇ ਜਾ ਰਹੇ ਮਾਮੂਲੀ ਮੁਆਵਜ਼ੇ 'ਤੇ ਆਪਣੀ ਨਾਖੁਸ਼ੀ ਜ਼ਾਹਿਰ ਕਰਦਿਆਂ ਅਕਾਲੀ ਦਲ ਦੇ ਮੈਂਬਰਾਂ ਨੇ ਸਦਨ 'ਚ ਕਾਫੀ ਸ਼ੋਰ-ਸ਼ਰਾਬਾ ਕੀਤਾ www.sabblok.blogspot.com

No comments: