jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday 9 September 2013

ਪਗੜੀ ਪਹਿਨਣ ਵਾਲਿਆਂ ਨੂੰ ਓਸਾਮਾ ਬਿਨ ਲਾਦੇਨ ਨਾਲ ਜੋੜਦੇ ਹਨ ਅਮਰੀਕੀ : ਇੱਕ ਅਧਿਐਨ

www.sabblok.blogspot.com
ਪਗੜੀ ਪਹਿਨਣ ਵਾਲਿਆਂ ਨੂੰ ਓਸਾਮਾ ਬਿਨ ਲਾਦੇਨ ਨਾਲ ਜੋੜਦੇ ਹਨ ਅਮਰੀਕੀ : ਅਧਿਐਨ
ਵਾਸ਼ਿੰਗਟਨ- ਅਮਰੀਕਾ ‘ਚ ਇਕ ਨਵੇਂ ਅਧਿਐਨ ‘ਚ ਸੋਮਵਾਰ ਨੂੰ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਆਈ ਹੈ ਕਿ ਅਮਰੀਕਾ ‘ਚ ਵੱਡੀ ਗਿਣਤੀ ‘ਚ ਲੋਕ ਪੱਗੜੀ ਪਹਿਨਣ ਵਾਲਿਆਂ ਨੂੰ ਅਲਕਾਇਦਾ ਦੇ ਮਾਰੇ ਗਏ ਅੱਤਵਾਦੀ ਓਸਾਮਾ ਬਿਨ ਲਾਦੇਨ ਨਾਲ ਜੋੜਦੇ ਹਨ। ਇਹ ਅਧਿਐਨ ਦਿਖਾਉਂਦਾ ਹੈ ਕਿ ਅਮਰੀਕਾ ‘ਚ ਸਿੱਖਾਂ ਦੇ ਬਾਰੇ ਜਾਗਰੂਕਤਾ ਦਾ ਪੱਧਰ ਕਿੰਨਾ ਘੱਟ ਹੈ। ਸਿੱਖ ਅਮਰੀਕੀ ਕਾਨੂੰਨ ਰੱਖਿਆ ਅਤੇ ਸਿੱਖਿਆ ਕੋਸ਼ (ਐਸ. ਏ. ਐਲ. ਡੀ. ਈ. ਐਫ.) ਅਤੇ ਸਟੈਂਫੋਰਟ ਯੂਨੀਵਰਸਿਟੀ ਵਲੋਂ ਸੰਯੁਕਤ ਰੂਪ ਨਾਲ ਕੀਤੇ ਗਏ ਅਧਿਐਨ ‘ਟਰਬਨ ਮਿਥਸ’ (ਪਗੜੀ ਮਿਥਕ) ‘ਚ ਖੁਲਾਸਾ ਹੋਇਆ ਹੈ ਕਿ 49 ਫੀਸਦੀ ਅਮਰੀਕੀ ਮੰਨਦੇ ਹਨ ਕਿ ‘ਸਿੱਖ’ ਇਸਲਾਮ ਦਾ ਪੰਥ ਹੈ ਜਦੋਂਕਿ 70 ਫੀਸਦੀ ਲੋਕ ਕਿਸੇ ਤਸਵੀਰ ‘ਚ ਸਿੱਖ ਵਿਅਕਤੀ ਨੂੰ ਸਿੱਖ ਦੇ ਤੌਰ ‘ਤੇ ਪਹਿਚਾਣ ਨਹੀਂ ਸਕਦੇ।
ਪਾਲੋ ਆਲਟੋ ਕੈਲੀਫੋਰਨੀਆ ‘ਚ ਜਾਰੀ ਰਿਪੋਰਟ ‘ਚ ਕਿਹਾ ਗਿਆ ਹੈ ਕਿ ਇਸ ਤੋਂ ਇਲਾਵਾ 79 ਫੀਸਦੀ ਅਮਰੀਕੀ ਸਿੱਖਾਂ ਦੇ ਭੁਗੋਲਿਕ ਮੂਲ ਦੇ ਤੌਰ ‘ਤੇ ਭਾਰਤ ਦੀ ਪਛਾਣ ਨਹੀਂ ਕਰ ਸਕਦੇ। ਇਸ ‘ਚ ਪਾਇਆ ਗਿਆ ਹੈ ਕਿ 70 ਫੀਸਦੀ ਅਮਰੀਕੀ ਪੱਗੜੀ ਪਹਿਨਣ ਵਾਲਿਆਂ ਦੀ ਪਛਾਣ ਮੁਸਲਿਮ (48 ਫੀਸਦੀ), ਹਿੰਦੂ, ਬੌਧ ਜਾਂ ਸ਼ਿੰਤਾ ਦੇ ਰੂਪ ‘ਚ ਕਰਦੇ ਹਨ। ਇਹ ਤੱਥ ਇਸ ਗੱਲ ਦੇ ਉਲਟ ਹਨ ਕਿ ਅਮਰੀਕਾ ‘ਚ ਪਗੜੀ ਪਹਿਨਣ ਵਾਲੇ ਲਗਭਗ ਸਾਰੇ ਲੋਕ ਸਿੱਖ ਅਮਰੀਕ ਹਨ।

No comments: