jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 10 September 2013

ਗੁਰੂ ਰਵਿਦਾਸ ਦੀ ਬੇਅਦਬੀ ਦੀ ਸਿਖਾਂ ਨੂੰ ਪੀੜਾ ਕਿਉਂ ਨਹੀਂ

www.sabblok.blogspot.com
ਖ਼ਬਰਾਂ ਦੇ ਇੱਕ ਚੈਨਲ ਵੱਲੋਂ ਬਾਪੂ ਆਸਾਰਾਮ ਸਬੰਧੀ ਚੱਲ ਰਹੀ ਬਹਿਸ ਦੌਰਾਨ ਗੁਰੂ ਰਵਿਦਾਸ ਦੀ ਤਸਵੀਰ ਦਿਖਾਉਣ ਤੇ ਇਤਰਾਜ਼ਯੋਗ ਸ਼ਬਦ ਪੇਸ਼ ਕਰਨ ਸੰਬੰਧੀ ਸਿਖਾਂ ਦੇ ਮਨ  ਵਿਚ ਰੋਸ ਕਿਉਂ ਨਾ ਜਾਗਿਆ। ਕੀ ਉਹ ਸਿਖਾਂ ਦੇ ਰਹਿਬਰ ਨਹੀਂ।ਕੀ ਉਹ ਗੁਰੂ ਗਰੰਥ ਸਾਹਿਬ ਦਾ ਅੰਗ ਨਹੀਂ।ਕੀ ਸਿਖ ਜਾਤੀਵਾਦੀ ਤੇ ਬਾਹਮਣਵਾਦੀ ਹੋ ਗਏ ਨੇ।ਅਕਾਲ ਤਖਤ ਤੇ ਸ਼ਰੋਮਣੀ ਕਮੇਟੀ ਕਿਉਂ ਚੁਪ ਹੈ। ਸਿਖਾਂ  ਦੀ ਹਾਰ ਤੇ ਦੁਖਾਂਤ ਦਾ ਕਾਰਨ ਇਹੀ ਹੈ ਕਿ ਗੁਰੂ  ਨਾਨਕ ਸਾਹਿਬ ਵਾਂਗ ਉਹ ਦਲਿਤਾਂ  ਦੇ ਸੰਗ  ਸਾਥ ਨਹੀਂ।ਖਾਲਸੇ ਦੀ ਸਾਜਨਾ ਜਾਤੀਵਾਦੀ ਸਮਾਜ ਨਾਲੋਂ ਮੁਕੰਮਲ ਤੋੜ-ਵਿਛੋੜਾ ਸੀ ਇਤਿਹਾਸ ਗਵਾਹ ਹੈ ਕਿ ਗੁਰਮਤਿ ਲਹਿਰ ਅਧੀਨ ਗੁਰੂ ਗੋਬਿੰਦ ਸਿੰਘ ਦਾ ਥਾਪੜਾ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਖਾਲਸਾ ਰਾਜ ਦੇ ਰੂਪ ਵਿੱਚ ਬੇਗਮਪੁਰਾ ਸਿਰਜਿਆ ਸੀ। ਇਸ ਰਾਜ ਅਧੀਨ ਪਹਿਲੀ ਵਾਰ ਪੂਰਨ ਅਜ਼ਾਦੀ ਹਾਸਲ ਹੋਈ ਸੀ, ਜਦੋਂ ਕਿ ਉਹ ਹਾਕਮ ਬਣ ਕੇ ਸਮਾਜ ਦੇ ਫੈਸਲੇ ਕਰਦੇ ਸਨ। ਪਰ ਅਸੀਂ ਹੁਣ ਬਾਣੀ ਅਸੀਂ ਪੜ੍ਹ ਰਹੇ  ਹਾਂ ਅਮਲ ਨਹੀਂ ਕਰ  ਰਹੇ।ਕੀ ਸਿਖ ਗੁਰੂ ਰਵਿਦਾਸ ਦੀ ਬੇਅਦਬੀ ਰੋਕਣ ਲਈ ਦਲਿਤ ਭਰਾਵਾਂ ਦੇ ਹਕ ਵਿਚ ਖਲੌਣਗੇ।

ਬਸਪਾ ਵੱਲੋਂ 'ਨਿਊਜ਼ 24' ਚੈਨਲ ਖਿਲਾਫ਼ ਰੋਸ ਪ੍ਰਦਰਸ਼ਨ
ਯਾਦ ਰਹੇ ਖ਼ਬਰਾਂ ਦੇ ਇੱਕ ਚੈਨਲ ਵੱਲੋਂ ਬਾਪੂ ਆਸਾਰਾਮ ਸਬੰਧੀ ਚੱਲ ਰਹੀ ਬਹਿਸ ਦੌਰਾਨ ਗੁਰੂ ਰਵਿਦਾਸ ਦੀ ਤਸਵੀਰ ਦਿਖਾਉਣ ਤੇ ਇਤਰਾਜ਼ਯੋਗ ਸ਼ਬਦ ਪੇਸ਼ ਕਰਨ ਦੇ ਰੋਸ ਵਿੱਚ ਬਹੁਜਨ ਸਮਾਜ ਪਾਰਟੀ ਨੇ ਸ਼ਹਿਰ ਵਿੱਚ ਰੋਸ ਮਾਰਚ ਕੀਤਾ। ਬਸਪਾ ਨੇ ਸ਼ਹਿਰ ਬੰਦ ਕਰਵਾ ਦਿੱਤਾ। ਲੋਕਾਂ ਦੇ ਦਬਾਅ ਕਾਰਨ ਪੁਲੀਸ ਨੂੰ ਇਸ ਚੈਨਲ ਖ਼ਿਲਾਫ਼ ਮਾਮਲਾ ਦਰਜ ਕਰਨਾ ਪਿਆ ।  
ਐਸ.ਐਚ.ਓ ਸਿਟੀ ਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਚੈਨਲ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮੌਕੇ ਬਸਪਾ ਆਗੂ ਗੁਰਮੁਖ ਸਿੰਘ ਚਾਨਾ, ਰਾਮ ਮੂਰਤੀ ਖੇੜਾ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਹਰਭਜਨ ਖਲਵਾੜਾ, ਕਾਲਾ ਪ੍ਰਭਾਕਰ, ਸੁਖਦੇਵ ਚੌਕੜੀਆਂ, ਦੇਸ ਰਾਜ ਆਦਿ ਹਾਜ਼ਰ ਸਨ।
ਬਹੁਜਨ ਸਮਾਜ ਪਾਰਟੀ ਦੇ ਪੰਜਾਬ ਆਗੂ ਸੁਖਵਿੰਦਰ ਕੋਟਲੀ ਦੀ ਅਗਵਾਈ ਹੇਠ ਆਦਮਪੁਰ‘ਚ ਨਿਊਜ਼ 24 ਚੈਨਲ ਖਿਲਾਫ਼ ਜ਼ੋਰਦਾਰ ਰੋਸ ਪ੍ਰਦਰਸ਼ਨ ਕਰਦਿਆਂ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਮੰਗ ਸਬੰਧੀ ਇਕ ਮੈਮੋਰੰਡਮ ਨਾਇਬ ਤਹਿਸੀਲਦਾਰ ਜਤਿੰਦਰ ਸਿੰਘ ਰਾਹੀਂ ਡੀ. ਸੀ. ਸਰੂਤੀ ਸਿੰਘ ਦੇ ਨਾਂਅ ਦਿੱਤਾ |  ਕੋਟਲੀ ਨੇ ਦੱਸਿਆ ਕਿ ਨਿਊਜ਼ 24 ਚੈਨਲ ਉੱਪਰ ਭਗਵੇਂ ਭੇਸ਼ ਵਿਚ ਦੁਰਾਚਾਰੀ, ਬਲਾਤਕਾਰੀ ਸੰਤ ਨਾਂਅ ਦਾ ਨਿਰਾਦਰ ਕਰਨ ਵਾਲੇ ਵਿਸ਼ੇ 'ਤੇ ਚਰਚਾ ਕਰ ਰਿਹਾ ਸੀ ਤਾਂ ਵਿਚ ਗੁਰੂ ਰਵਿਦਾਸ ਜੀ ਦੀ ਭਗਵੇਂ ਚੋਲੇ ਵਿਚ ਤਸਵੀਰ ਵਿਖਾਈ ਗਈ | ਜਿਸ ਨੂੰ ੂ ਇਤਰਾਜ਼ ਉੱਪਰ ਬਾਅਦ ਵਿਚ ਹਟਾ ਦਿੱਤਾ ਗਿਆ | ਪਰ ਉਪਰੋਕਤ ਗਲਤੀ ਕਰਨ ਵਾਲਿਆਂ ਨੂੰ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਨ ਦੇ ਦੋਸ਼ੀ ਠਹਿਰਾ ਸਜ਼ਾ ਦੇਣ ਦੀ ਮੰਗ ਹਿੱਤ ਸ਼ਹਿਰ ਵਿਚ ਰੋਸ ਮਾਰਚ ਕੱਢਿਆ ਗਿਆ |
 ਆਲ ਇੰਡੀਆ ਐੱਸ. ਸੀ./ਐੱਸ. ਟੀ. ਰੇਲਵੇ ਕਰਮਚਾਰੀ ਐਸੋਸੀਏਸ਼ਨ ਆਰ. ਸੀ. ਐੱਫ. (ਕਪੂਰਥਲਾ), ਡਾ. ਬੀਰ. ਆਰ. ਅੰਬੇਡਕਰ ਸੁਸਾਇਟੀ ਆਰ. ਸੀ. ਐੱਫ. ਤੇ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸਭਾ ਆਰ. ਸੀ. ਐੱਫ. ਦੇ ਅਹੁਦੇਦਾਰਾਂ ਤੇ ਸਰਗਰਮ ਮੈਂਬਰਾਂ ਦੀ ਰੇਡਿਕਾ ਸਾਹਮਣੇ ਸਥਿਤ ਗੁਰਦੁਆਰਾ ਸਾਹਿਬ ਗੁਰੂ ਰਵਿਦਾਸ ਸਭਾ ‘ਚ ਕਿ ਅਹਿਮ ਮੀਟਿੰਗ ਹੋਈ ਜਿਸ ‘ਚ ਆਪਣੇ ਵਿਚਾਰ ਸਾਂਝੇ ਕਰਦਿਆਂ ਸਭਾ ਦੇ ਆਗੂ ਅਮਰਜੀਤ ਸਿੰਘ ਮੱਲ ਨੇ ਕਿਹਾ ਕਿ ਵਿਵਾਦਿਤ ਸਾਧੂ ਆਸਾਰਾਮ ਦੀ  ਤੁਲਨਾ ਜਗਤ ਗੁਰੂ ਸ੍ਰੀ ਗੁਰੂ ਰਵਿਦਾਸ ਜੀ ਨਾਲ ਨਹੀਂ ਕੀਤੀ ਜਾ ਸਕਦੀ ਕਿਉਂਕਿ ਇਕ ਨਿੱਜੀ ਚੈਨਲ ਨੇ ਅਜਿਹਾ ਕਰਕੇ ਦਲਿਤ ਸਮਾਜ ਦੇ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਹੈ ਜਿਸ ਨੂੰ ਅਸੀਂ ਹਰਗਿਜ਼ ਬਰਦਾਸ਼ਤ ਨਹੀਂ ਕਰਾਂਗੇ। ਇਸੇ ਤਰ੍ਹਾਂ ਸਭਾ ਆਗੂ ਕ੍ਰਿਸ਼ਨ ਜੱਸਲ, ਧਰਮਪਾਲ ਪੈਂਥਰ, ਪੂਰਨ ਸਿੰਘ, ਕਸ਼ਮੀਰ ਸਿੰਘ ਤੇ ਨਿਰਵੈਰ ਸਿੰਘ ਨੇ ਕਿਹਾ ਕਿ ਇਲੈਕਟ੍ਰਾਨਿਕ ਪ੍ਰਿੰਟ ਮੀਡੀਆ ਨੂੰ ਰੂਹਾਨੀ ਆਤਮਾਵਾਂ ਦੇ ਮਾਲਕ  ਜਗਤ ਗੁਰੂਆਂ, ਸੰਤਾਂ-ਮਹਾਂਪੁਰਸ਼ਾਂ, ਪੀਰਾਂ-ਪੈਗੰਬਰਾਂ ਤੇ ਰਹਿਬਰਾਂ ਦੀ ਤੁਲਨਾ ਪਖੰਡੀ ਤੇ ਵਿਵਾਦਿਤ ਸਾਧੂਆਂ ਨਾਲ ਕਰਕੇ ਸ਼ਰਧਾਲੂਆਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਨਹੀਂ ਕਰਨਾ ਚਾਹੀਦਾ। ਮੀਟਿੰਗ ‘ਚ ਹਾਜ਼ਰ ਗੁਰਦਿਆਲ ਸਿੰਘ, ਕ੍ਰਿਸ਼ਨ ਸਿੰਘ, ਰਘੁਬੀਰ ਚੰਦ, ਨਰੇਸ਼ ਕੁਮਾਰ, ਭਜਨ ਰਾਮ, ਜਸਵੰਤ ਸਿੰਘ, ਮੇਹਰ ਚੰਦ, ਕ੍ਰਿਸ਼ਨ ਕੁਮਾਰ ਤੇ ਬਲਵਿੰਦਰ ਸਿੰਘ ਆਦਿ ਨੇ ਨਿੱਜੀ ਟੀ. ਵੀ. ਚੈਨਲ ਖਿਲਾਫ ਸਖਤ ਕਾਰਵਾਈ ਦੀ ਮੰਗ ਕਰਦਿਆਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਤੇ ਨਾਲ ਹੀ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇ ਨਿੱਜੀ ਚੈਨਲ ਖਿਲਾਫ ਤੁਰੰਤ ਕਾਰਵਾਈ ਨਹੀਂ ਹੁੰਦੀ ਤਾਂ ਦਲਿਤ ਭਾਈਚਾਰੇ ਦੇ ਲੋਕ ਰੋਸ ਵਜੋਂ ਸੜਕਾਂ ‘ਤੇ ਉਤਰਨ ਲਈ ਮਜਬੂਰ ਹੋਣਗੇ।
ਬੇਗਮਪੁਰਾ ਟਾਈਗਰ ਫੋਰਸ ਵਲੋਂ  ਸਥਾਨਕ ਫਗਵਾੜਾ ਚੌਕ ਵਿਖੇ ਜਾਮ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।ਇਸ ਮੌਕੇ ਆਗੂਆਂ ਨੇ ਦਲਿਤ ਕੌਮ ਨੂੰ ਅਪੀਲ ਕੀਤੀ ਕਿ ਗੁਰੂਆਂ ਦਾ ਤ੍ਰਿਸਕਾਰ ਕਰਨ ਵਾਲਿਆਂ ਨੂੰ ਮੁੱਢੋਂ ਨਕਾਰਿਆ ਜਾਵੇ। ਉਨ੍ਹਾਂ ਮੌਜੂਦਾ ਸਰਕਾਰਾਂ ‘ਤੇ ਵਰ੍ਹਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਸ਼ਰਾਰਤੀ ਅਨਸਰਾਂ ਲਈ ਸਖ਼ਤ ਕਾਨੂੰਨ ਬਣਾਏ ਜਾਣ ਜਿਹੜੇ ਦਲਿਤਾਂ ਦੀਆਂ ਭਾਵਨਾਵਾਂ ਨਾਲ ਖੇਡ ਕੇ ਤਮਾਸ਼ਾ ਦੇਖਦੇ ਹਨ।  ਇਸ ਮੌਕੇ ਯਸ਼ਪਾਲ ਬੱਸੀ ਖਵਾਜੂ, ਦਵਿੰਦਰ ਸਿੰਘ ਕਾਕਾ, ਸੋਮਦੇਵ ਸੰਧੀ ਉਪ ਪ੍ਰਧਾਨ, ਅਮਰਜੀਤ ਸੰਧੀ ਜਨਰਲ ਸਕੱਤਰ, ਅਮਰੀਤ ਸੰਧੀ, ਬਲਵਿੰਦਰ, ਸੰਜੀਵ, ਸਿਕੰਦਰ, ਸੁਖਵਿੰਦਰ, ਆਦਿ ਹਾਜ਼ਰ ਸਨ।
ਭਾਰਤੀ ਐੱਸ. ਸੀ., ਬੀ. ਸੀ. ਜਨਰਲ ਸੈੱਲ ਪੰਜਾਬ ਦੇ ਚੇਅਰਮੈਨ ਦਵਿੰਦਰ ਕਲੇਰ ਦੀ ਅਗਵਾਈ ਹੇਠ ਨਕੋਦਰ ਸ਼ਹਿਰ ‘ਚ ਰੋਸ ਮਾਰਚ ਕਰਕੇ ਨਕੋਦਰ-ਜਲੰਧਰ ਪੁਲੀ ‘ਤੇ ਧਰਨਾ ਲਾ ਕੇ ਆਵਾਜਾਈ ਬੰਦ ਕਰਕੇ ਚੈਨਲ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਪੰਜਾਬ ਪ੍ਰਧਾਨ ਵਿਨੋਦ ਸਾਗਰ ਜੈਨ, ਸ਼ਿੰਦਰਪਾਲ ਸਿੰਘ ਪਨੇਸਰ, ਜਗਦੇਵ ਸਿੰਘ, ਕੁਲਜੀਤ ਸਿੰਘ, ਰਵੀ ਗਿੱਲ, ਰਾਮ ਸਰੂਪ, ਅਸ਼ੋਕ ਸੋਨੂੰ, ਦੀਪਕ ਸ਼ਰਮਾ, ਸੋਨੂੰ ਗੋਲਡੀ, ਗੋਲਡੀ ਅਨੇਜਾ, ਪਿਆਰਾ ਸਿੰਘ, ਅਵਤਾਰ ਸਿੰਘ   ਆਦਿ ਹਾਜ਼ਰ ਸਨ।
ਸ੍ਰੀ ਗੁਰੂ ਰਵਿਦਾਸ ਐਜੂਕੇਸ਼ਨਲ ਅਤੇ ਚੈਰੀਟੇਬਲ ਟਰੱਸਟ ਬੂਟਾ ਮੰਡੀ ਜਲੰਧਰ  ਵਲੋਂ ਇਕ ਟੀ. ਵੀ. ਚੈਨਲ ਖਿਲਾਫ ਗੁਰੂ ਰਵਿਦਾਸ ਚੌਕ ਵਿਚ ਧਰਨਾ ਦਿੱਤਾ ਗਿਆ।ਚੈਰੀਟੇਬਲ ਟਰੱਸਟ ਦੇ ਚੇਅਰਮੈਨ ਸੇਠ ਸੱਤਪਾਲ ਮੱਲ ਦੀ ਅਗਵਾਈ ਵਿਚ ਕੱਢੇ ਗਏ ਰੋਸ ਮਾਰਚ ਵਿਚ ਸੁਰਿੰਦਰ ਕੁਮਾਰ ਮਹੇ, ਧਰਮਵੀਰ ਧੰਮਾ, ਕਾਂਗਰਸੀ ਕੌਂਸਲਰ ਪਵਨ ਕੁਮਾਰ ਤੇ ਕਾਲਾ ਸ਼ੂਅ ਵਾਲਿਆਂ ਨੇ ਹਿੱਸਾ ਲਿਆ।  ਗੁੱਸੇ ਵਿਚ ਆਏ ਲੋਕਾਂ ਨੇ ਟ੍ਰੈਫਿਕ ਜਾਮ ਕੀਤਾ।

No comments: