jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday 9 September 2013

ਪੁੱਤ ਦਾ ਕਤਲ ਕਰਕੇ ਮਾਂ ਨੇ ਲਾਸ਼ ਘਰ ਦੇ ਵਿਹੜੇ ‘ਚ ਦੱਬੀ

www.sabblok.blogspot.com

ਪੁੱਤ ਦਾ ਕਤਲ ਕਰਕੇ ਮਾਂ ਨੇ ਲਾਸ਼ ਘਰ ਦੇ ਵਿਹੜੇ ‘ਚ ਦੱਬੀ 
ਤਰਨ ਤਾਰਨ, 8 ਸਤੰਬਰ ( ਸਬਲੋਕ  ਬਿਊਰੋ)- ਪਿੰਡ ਸ਼ੇਰੋਂ ਵਿੱਚ ਪੁਲਸ ਨੇ ਪੰਜ ਸਤੰਬਰ ਦੀ ਰਾਤ ਨੂੰ ਇਕ ਮਾਂ ਵਲੋਂ ਪੁੱਤਰ ਦੀ ਕਤਲ ਕਰਕੇ ਘਰ ਦੇ ਵਿਹੜੇ ਵਿੱਚ ਦੱਬੀ ਲਾਸ਼ ਬਰਾਮਦ ਕਰ ਲਈ। ਪੁਲਸ ਨੇ ਮਾਂ ਮਨਜੀਤ ਕੌਰ ਤੋਂ ਇਲਾਵਾ ਘਰ ਵਿੱਚ ਰਹਿਣ ਵਾਲੇ ਇਕ ਕਿਰਾਏਦਾਰ ਨੂੰ ਹਿਰਾਸਤ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪਿੰਡ ਸ਼ੇਰੋਂ ਵਾਸੀ ਮਨਜੀਤ ਕੌਰ ਦੇ ਪਤੀ ਬਲਵੰਤ ਸਿੰਘ ਦੀ ਮੌਤ ਹੋ ਚੁੱਕੀ ਹੈ। ਉਹ ਆਪਣੇ ਪੁੱਤਰ ਨਿਰਭੈਲ ਸਿੰਘ ਸੋਨੀ (35) ਤੇ ਨੂੰਹ ਗੁਰਪ੍ਰੀਤ ਕੌਰ ਨਾਲ ਰਹਿੰਦੀ ਸੀ। ਮਨਜੀਤ ਕੌਰ ਦੇ ਘਰ ਤਿੰਨ ਮਹੀਨੇ ਤੋਂ ਪਿੰਡ ਪਿੱਦੀ ਵਾਸੀ ਇਕ ਨੌਜਵਾਨ ਕਿਰਾਏ ‘ਤੇ ਰਹਿ ਰਿਹਾ ਸੀ, ਜਿਸ ਨੂੰ ਲੈ ਕੇ ਘਰ ਵਿੱਚ ਕਲੇਸ਼ ਸੀ। ਸੋਨੀ ਦੀ ਪਤਨੀ ਗੁਰਪ੍ਰੀਤ ਕੌਰ ਦੋ ਹਫਤੇ ਪਹਿਲਾਂ ਕਿਸੇ ਝਗੜੇ ਕਾਰਨ ਆਪਣੇ ਛੋਟੇ ਪੁੱਤਰ ਨੂੰ ਨਾਲ ਲੈ ਕੇ ਪੇਕੇ ਚੱਲੀ ਗਈ। ਪੰਜ ਸਤੰਬਰ ਦੀ ਰਾਤ ਮਨਜੀਤ ਕੌਰ ਨੇ ਆਪਣੇ ਲੜਕੇ ਨੂੰ ਮਾਰ ਕੇ ਲਾਸ਼ ਘਰ ਦੇ ਵਿਹੜੇ ਵਿੱਚ ਲਾਸ਼ ਦਫਨਾ ਦਿੱਤੀ। ਥਾਣਾ ਸਰਹਾਲੀ ਦੀ ਪੁਲਸ ਨੂੰ ਸੂਚਨਾ ਮਿਲੀ ਕਿ ਸੋਨੀ ਦੀ ਲਾਸ਼ ਘਰ ਦੇ ਵਿਹੜੇ ਵਿੱਚ ਦਬਾਈ ਗਈ ਹੈ। ਇੰਸਪੈਕਟਰ ਸਰਬਜੀਤ ਸਿੰਘ ਤੇ ਪੁਲਸ ਚੌਕੀ ਨੌਸ਼ਹਿਰਾ ਪਨੂੰਆਂ ਦੇ ਮੁਖੀ ਏ ਐਸ ਆਈ ਨਰੇਸ਼ ਕੁਮਾਰ ਨੇ ਇਲਾਕਾ ਮੈਜਿਸਟ੍ਰੇਟ ਸੁਖਦੇਵ ਸਿੰਘ ਤੇ ਸਰਪੰਚ ਦਿਲਬਾਗ ਸਿੰਘ ਦੀ ਮੌਜੂਦਗੀ ਵਿੱਚ ਲਾਸ਼ ਬਰਾਮਦ ਕੀਤੀ। ਇੰਸਪੈਕਟਰ ਸਰਬਜੀਤ ਸਿੰਘ ਨੇ ਦੱਸਿਆ ਕਿ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ। ਪੁਲਸ ਨੇ ਮਨਜੀਤ ਕੌਰ ਤੋਂ ਇਲਾਵਾ ਉਸ ਦੇ ਘਰ ਵਿੱਚ ਕਿਰਾਏ ‘ਤੇ ਰਹਿੰਦੇ ਨੌਜਵਾਨ ਨੂੰ ਵੀ ਹਿਰਾਸਤ ਵਿੱਚ ਲੈ ਲਿਆ ਹੈ।

No comments: